ਬੀਸੀਸੀਆਈ ਨੇ ਵੀਮੈਨ ਪ੍ਰੀਮਿਅਰ ਲੀਗ ਦੇ ਸ਼ੈਡਿਊਲ ਦਾ ਕੀਤਾ ਐਲਾਨ

Published: 

15 Feb 2023 12:12 PM

ਪੂਰਾ ਡਬਲਿਉਪੀਐਲ ਮੁੰਬਈ ਦੇ ਡੀਵਾਈ ਪਾਟਿਲ ਸਟੇਡਿਅਮ ਅਤੇ ਬ੍ਰੇਬੋਰਨ ਸਟੇਡਿਅਮ ਵਿੱਚ ਹੀ ਖੇਡਿਆ ਜਾਵੇਗਾ, ਫਾਈਨਲ ਮੈਚ 26 ਮਾਰਚ ਨੂੰ ਬ੍ਰੇਬੋਰਨ ਸਟੇਡਿਅਮ ਵਿੱਚ ਹੋਵੇਗਾ

ਬੀਸੀਸੀਆਈ ਨੇ ਵੀਮੈਨ ਪ੍ਰੀਮਿਅਰ ਲੀਗ ਦੇ ਸ਼ੈਡਿਊਲ ਦਾ ਕੀਤਾ ਐਲਾਨ

ਬੀਸੀਸੀਆਈ ਨੇ ਵੀਮੈਨ ਪ੍ਰੀਮਿਅਰ ਲੀਗ ਦੇ ਸ਼ੈਡਿਊਲ ਦਾ ਕੀਤਾ ਐਲਾਨ। BCCI announces schedule for Women’s Premier League 2023

Follow Us On

ਮੁੰਬਈ : ਵੀਮੈਨ ਪ੍ਰੀਮਿਅਰ ਲੀਗ- ਡਬਲਿਉਪੀਐਲ ਦੇ ਸ਼ੈਡਿਊਲ ਦਾ ਐਲਾਨ ਕਰ ਦਿੱਤਾ ਗਿਆ ਹੈ। ਬੀਸੀਸੀਆਈ ਵੱਲੋਂ ਮੰਗਲਵਾਰ ਨੂੰ ਫਿਕਸਰ ਜਾਰੀ ਕੀਤਾ ਗਿਆ ਹੈ। 23 ਦਿਨਾਂ ਤਕ ਚੱਲਣ ਵਾਲੀ ਇਸ ਲੀਗ ਦੀ ਸ਼ੁਰੂਆਤ 4 ਮਾਰਚ ਨੂੰ ਮੁੰਬਈ ਦੇ ਡੀਵਾਈ ਪਾਟਿਲ ਸਟੇਡਿਅਮ ‘ਚ ਗੁਜਰਾਤ ਜਾਇੰਟਸ ਬਨਾਮ ਮੁੰਬਈ ਇੰਡੀਅਨਸ ਵਾਲੇ ਮੈਚ ਨਾਲ ਹੋਵੇਗੀ। ਜਦ ਕਿ ਫਾਈਨਲ ਮੈਚ 26 ਮਾਰਚ ਨੂੰ ਮੁੰਬਈ ਦੇ ਬ੍ਰੇਬੋਰਨ ਸਟੇਡਿਅਮ ਵਿੱਚ ਹੋਵੇਗਾ। ਪੂਰਾ ਡਬਲਿਉਪੀਐਲ ਇਨ੍ਹਾਂ ਦੋਵਾਂ ਸਟੇਡਿਅਮਾਂ ਵਿੱਚ ਹੀ ਖੇਡਿਆ ਜਾਵੇਗਾ।

20 ਲੀਗ, 2 ਪਲੇਅ ਆਫ਼ ਅਤੇ 1 ਫਾਈਨਲ ਮੈਚ ਹੋਵੇਗਾ

ਡਬਲਿਉਪੀਐਲ ਦੀ 5 ਟੀਮਾਂ ਇਸ ਦੌਰਾਨ 23 ਦਿਨਾਂ ‘ਚ ਅਪਣੇ ਮੈਚ ਖੇਡਣਗਿਆਂ। ਇੱਥੇ 20 ਲੀਗ, 2 ਪਲੇਅ ਆਫ਼ ਅਤੇ ਇੱਕ ਫਾਈਨਲ ਮੈਚ ਹੋਵੇਗਾ। ਪਹਿਲੇ ਸੀਜ਼ਨ ਵਿੱਚ ਚਾਰ ‘ਡਬਲ ਡੇਕਰ’ ਮੈਚ ਖੇਡੇ ਜਾਣਗੇ। ਇਸ ਮਹਿਲਾ ਪ੍ਰੀਮਿਅਰ ਲੀਗ ਦੇ ਪਹਿਲੇ ਸੀਜ਼ਨ ਦੌਰਾਨ 5 ਟੀਮਾਂ ਹਿੱਸਾ ਲੈ ਰਹੀਆਂ ਹਨ’ ਜਿਨ੍ਹਾਂ ਵਿੱਚ ਦਿੱਲੀ ਕੈਪਿਟਲਜ਼, ਗੁਜਰਾਤ ਜਾਇੰਟਸ, ਮੁੰਬਈ ਇੰਡਿਅਨਜ਼, ਰਾਇਲ ਚੈਲੇਂਜਰਜ਼ ਬੰਗਲੁਰੂ- ਆਰਸੀਬੀ ਅਤੇ ਯੂਪੀ ਵਾਰਿਅਰਜ਼ ਸ਼ਾਮਲ ਹਨ।

ਪਹਿਲਾ ਡਬਲ ਡੈਕਰ ਮੈਚ 5 ਮਾਰਚ ਨੂੰ

ਵੀਮੈਨ ਪ੍ਰੀਮਿਅਰ ਲੀਗ ਦਾ ਪਹਿਲਾ ‘ਡਬਲ ਡੈਕਰ’ ਮੈਚ 5 ਮਾਰਚ, 2023 ਨੂੰ ਹੋਵੇਗਾ। ਇਸ ਦਿਨ ਰਾਇਲ ਚੈਲੰਜਰਸ ਬੰਗਲੁਰੂ ਦੀ ਟੀਮ ਦਿੱਲੀ ਕੈਪਿਟਲਸ ਨਾਲ ਬ੍ਰੇਬੋਰਨ ਸਟੇਡਿਅਮ ਵਿੱਚ ਭਿੜੇਗੀ, ‘ਤੇ ਦੂਜੇ ਪਾਸੇ, ਯੂਪੀ ਵਾਰਿਅਰਜ਼ ਦੀ ਟੀਮ ਗੁਜਰਾਤ ਜਾਇੰਟਸ ਨਾਲ ਡੀਵਾਈ ਪਾਟਿਲ ਸਟੇਡਿਅਮ ਵਿੱਚ ਭਿੜੇਗੀ। ‘ਡਬਲ ਡੈਕਰ’ ਦਾ ਪਹਿਲਾ ਮੈਚ 5 ਮਾਰਚ ਦੁਪਹਿਰ 3:30 ਵਜੇ ਤੋਂ ਸ਼ੁਰੂ ਹੋਵੇਗਾ, ਜਦਕਿ ਦੂਜਾ ਮੈਚ ਸ਼ਾਮ 7:30 ਵਜੇ ਤੋਂ ਖੇਡਿਆ ਜਾਵੇਗਾ।

ਸਮ੍ਰਿਤੀ ਮੰਧਾਨਾ ਸਭ ਤੋਂ ਮਹਿੰਗੀ ਵਿੱਕੀ

ਸੋਮਵਾਰ ਨੂੰ ਮੁੰਬਈ ਦੇ ਜਿਓ ਕਨਵੈਨਸ਼ਨ ਸੈਂਟਰ ਵਿੱਚ ਮਹਿਲਾ ਕ੍ਰਿਕੇਟ ਖਿਡਾਰੀਆਂ ਦੀ ਨਿਲਾਮੀ ਹੋਈ। ਕਰੀਬ 6 ਘੰਟੇ ਤੱਕ ਚੱਲੀ ਇਸ ਨਿਲਾਮੀ ਵਿੱਚ ਭਾਰਤ ਦੀ ਉਪ ਕਪਤਾਨ ਅਤੇ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਸਭ ਤੋਂ ਮਹਿੰਗੀ ਵਿਕਣ ਵਾਲੀ ਮਹਿਲਾ ਖਿਡਾਰੀ ਰਹੀ, ਉਨ੍ਹਾਂ ਨੂੰ ਰਾਇਲ ਚੈਲੰਜਰਜ਼ ਬੰਗਲੁਰੂ ਨੇ 3.40 ਕਰੋੜ ਰੁਪਏ ‘ਚ ਖਰੀਦਿਆ। ਆਸਟ੍ਰੇਲੀਆ ਦੀ ਐਸ਼ਲੇ ਗਾਰਡਨਰ ਅਤੇ ਇੰਗਲੈਂਡ ਦੀ ਨੈਟਲੀ ਸਕਾਈਵਰ ਬਰੰਟ ਸਭ ਤੋਂ ਮਹਿੰਗੀਆਂ ਵਿਦੇਸ਼ੀ ਖਿਡਾਰਨਾਂ ਸਨ। ਦੋਵਾਂ ਨੂੰ 3.20 ਕਰੋੜ ਰੁਪਏ ‘ਚ ਖਰੀਦਿਆ ਗਿਆ।

ਕੁੱਲ 87 ਖਿਡਾਰੀਆਂ ਨੂੰ ਖਰੀਦਿਆ ਗਿਆ

ਇਸ ਨਿਲਾਮੀ ਵਿੱਚ ਕੁੱਲ 87 ਖਿਡਾਰੀਆਂ ਨੂੰ ਖਰੀਦਿਆ ਗਿਆ। ਇਨ੍ਹਾਂ ਵਿੱਚ 30 ਵਿਦੇਸ਼ੀ ਅਤੇ 57 ਭਾਰਤੀ ਮਹਿਲਾ ਕ੍ਰਿਕੇਟਰ ਸ਼ਾਮਲ ਹਨ। ਨਿਲਾਮੀ ਵਿੱਚ ਪੰਜ ਟੀਮਾਂ ਨੇ 59.50 ਕਰੋੜ ਰੁਪਏ ਖਰਚ ਕੀਤੇ। ਕੁੱਲ 20 ਖਿਡਾਰੀ ਕਰੋੜਪਤੀ ਬਣੇ, ਜਿਨ੍ਹਾਂ ਵਿਚੋਂ 10 ਵਿਦੇਸ਼ੀ ਅਤੇ 10 ਭਾਰਤੀ ਸਨ।