ਅਵਨੀ ਲੇਖਰਾ ਨੇ ਪੈਰਿਸ ਪੈਰਾਲੰਪਿਕਸ ‘ਚ ਜਿੱਤਿਆ ਗੋਲਡ, ਸੜਕ ਹਾਦਸੇ ‘ਚ ਲੱਤਾਂ ਗਵਾਈਆਂ, ਹੁਣ ਰਚਿਆ ਇਤਿਹਾਸ

Updated On: 

30 Aug 2024 16:58 PM

ਪੈਰਿਸ ਪੈਰਾਲੰਪਿਕ 2024 ਵਿੱਚ ਭਾਰਤ ਨੂੰ ਇੱਕੋ ਸਮੇਂ ਦੋ ਤਗਮੇ ਮਿਲੇ ਹਨ। ਨਿਸ਼ਾਨੇਬਾਜ਼ ਅਵਨੀ ਲੇਖਰਾ ਨੇ 10 ਮੀਟਰ ਏਅਰ ਰਾਈਫਲ ਐਸਐਚ1 ਵਿੱਚ ਸੋਨ ਤਗ਼ਮਾ ਜਿੱਤਿਆ ਹੈ। ਜਦਕਿ ਮੋਨਾ ਅਗਰਵਾਲ ਨੇ ਕਾਂਸੀ ਦਾ ਤਗਮਾ ਜਿੱਤਿਆ ਹੈ।

ਅਵਨੀ ਲੇਖਰਾ ਨੇ ਪੈਰਿਸ ਪੈਰਾਲੰਪਿਕਸ ਚ ਜਿੱਤਿਆ ਗੋਲਡ, ਸੜਕ ਹਾਦਸੇ ਚ ਲੱਤਾਂ ਗਵਾਈਆਂ, ਹੁਣ ਰਚਿਆ ਇਤਿਹਾਸ

ਅਵਨੀ ਲੇਖਰਾ

Follow Us On

ਪੈਰਿਸ ਪੈਰਾਲੰਪਿਕਸ 2024 ਵਿੱਚ ਭਾਰਤ ਦਾ ਖਾਤਾ ਖੁੱਲ੍ਹ ਗਿਆ ਹੈ। ਭਾਰਤ ਦੀਆਂ ਦੋ ਧੀਆਂ ਨੇ ਇੱਕੋ ਈਵੈਂਟ ਵਿੱਚ ਦੋ ਮੈਡਲ ਜਿੱਤੇ ਹਨ। ਨਿਸ਼ਾਨੇਬਾਜ਼ ਅਵਨੀ ਲੇਖਰਾ ਨੇ ਇਕ ਵਾਰ ਫਿਰ ਭਾਰਤ ਲਈ ਸੋਨ ਤਗਮਾ ਜਿੱਤਿਆ ਹੈ। ਅਵਨੀ ਨੇ 10 ਮੀਟਰ ਏਅਰ ਰਾਈਫਲ SH1 ਵਿੱਚ ਗੋਲਡ ਮੈਡਲ ਜਿੱਤਿਆ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਵਨੀ ਲੇਖਰਾ ਨੇ 2020 ਪੈਰਾਲੰਪਿਕ ਵਿੱਚ 10 ਮੀਟਰ ਏਅਰ ਈਵੈਂਟ SH-1 ਵਿੱਚ ਵੀ ਗੋਲਡ ਮੈਡਲ ਜਿੱਤਿਆ ਸੀ। ਜਦਕਿ ਮੋਨਾ ਅਗਰਵਾਲ ਨੇ ਕਾਂਸੀ ਦਾ ਤਗਮਾ ਜਿੱਤਿਆ ਹੈ।

ਪੈਰਾਲੰਪਿਕ ਰਿਕਾਰਡ ਦੇ ਨਾਲ ਸੋਨ ਤਗਮਾ ਜਿੱਤਿਆ

ਇਹ ਤਗਮਾ ਅਵਨੀ ਲੇਖਰਾ ਲਈ ਬਹੁਤ ਖਾਸ ਹੈ ਕਿਉਂਕਿ ਉਨ੍ਹਾਂ ਨੇ ਪੈਰਾਲੰਪਿਕ ਰਿਕਾਰਡ ਨਾਲ ਇਹ ਤਗਮਾ ਜਿੱਤਿਆ ਹੈ। 22 ਸਾਲ ਦੀ ਅਵਨੀ ਨੇ ਫਾਈਨਲ ਵਿੱਚ 249.7 ਅੰਕ ਬਣਾਏ, ਜੋ ਕਿ ਇੱਕ ਪੈਰਾਲੰਪਿਕ ਰਿਕਾਰਡ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਖਿਤਾਬ ਨੂੰ ਡਿਫੈਂਡ ਵੀ ਕੀਤਾ ਹੈ। ਇਸ ਦੇ ਨਾਲ ਹੀ ਦੱਖਣੀ ਕੋਰੀਆ ਦੇ ਲੀ ਯੂਨਰੀ ਨੇ ਇਸ ਈਵੈਂਟ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ। ਉਥੇ ਹੀ ਮੋਨਾ ਨੇ 228.7 ਅੰਕ ਹਾਸਲ ਕਰਕੇ ਕਾਂਸੀ ਦਾ ਤਗਮਾ ਜਿੱਤਿਆ।

ਹੁਣ ਤੱਕ ਤਿੰਨ ਓਲੰਪਿਕ ਮੈਡਲ ਜਿੱਤ ਚੁੱਕੇ ਹਨ

ਪੈਰਿਸ ਪੈਰਾਲੰਪਿਕ ‘ਚ ਅਵਨੀ ਲੇਖਾਰਾ ਦਾ ਹੁਣ ਤੱਕ ਦਾ ਪ੍ਰਦਰਸ਼ਨ ਕਾਫੀ ਸ਼ਾਨਦਾਰ ਰਿਹਾ ਹੈ। ਪਿਛਲੀ ਵਾਰ 10 ਮੀਟਰ ਏਅਰ ਈਵੈਂਟ ਐਸਐਚ-1 ਵਿੱਚ ਸੋਨ ਤਗ਼ਮਾ ਜਿੱਤਣ ਦੇ ਨਾਲ-ਨਾਲ 50 ਮੀਟਰ ਰਾਈਫ਼ਲ ਥ੍ਰੀ ਪੁਜ਼ੀਸ਼ਨ ਵਿੱਚ ਵੀ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਭਾਵ ਪਿਛਲੀ ਵਾਰ ਉਨ੍ਹਾਂ ਨੇ ਕੁੱਲ ਦੋ ਤਗਮੇ ਜਿੱਤੇ ਸਨ। ਉਨ੍ਹਾਂ ਨੇ ਇਸ ਵਾਰ ਵੀ ਇਸ ਪ੍ਰਦਰਸ਼ਨ ਨੂੰ ਜਾਰੀ ਰੱਖਿਆ ਅਤੇ 2024 ਪੈਰਾਲੰਪਿਕ ਦਾ ਭਾਰਤ ਦਾ ਪਹਿਲਾ ਸੋਨ ਤਮਗਾ ਜਿੱਤਣ ਦੀ ਉਪਲਬਧੀ ਹਾਸਲ ਕੀਤੀ। ਤੁਹਾਨੂੰ ਦੱਸ ਦੇਈਏ ਕਿ ਪਿਛਲੀ ਵਾਰ ਉਨ੍ਹਾਂ ਨੂੰ ਪੈਰਾਲੰਪਿਕ ਅਵਾਰਡ 2021 ‘ਚ ਬੈਸਟ ਫੀਮੇਲ ਡੈਬਿਊ ਦੇ ਖਿਤਾਬ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ।

ਪੀਐਮ ਮੋਦੀ ਨੇ ਵੀ ਵਧਾਈ ਦਿੱਤੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਅਵਨੀ ਲੇਖਰਾ ਨੂੰ ਇਸ ਇਤਿਹਾਸਕ ਪ੍ਰਦਰਸ਼ਨ ਲਈ ਵਧਾਈ ਦਿੱਤੀ ਹੈ। ਪੀਐਮ ਮੋਦੀ ਨੇ ਲਿਖਿਆ, ‘ਭਾਰਤ ਨੇ ਪੈਰਿਸ ਪੈਰਾਲੰਪਿਕ 2024 ‘ਚ ਆਪਣੇ ਮੈਡਲਾਂ ਦਾ ਖਾਤਾ ਖੋਲ੍ਹਿਆ! R2 ਔਰਤਾਂ ਦੇ 10M ਏਅਰ ਰਾਈਫਲ SH1 ਈਵੈਂਟ ਵਿੱਚ ਸੋਨ ਤਮਗਾ ਜਿੱਤਣ ਲਈ ਅਵਨੀ ਲੇਖਰਾ ਨੂੰ ਵਧਾਈਆਂ। ਉਨ੍ਹਾਂ ਨੇ ਇਤਿਹਾਸ ਵੀ ਰਚਿਆ ਕਿਉਂਕਿ ਉਹ 3 ਪੈਰਾਲੰਪਿਕ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਅਥਲੀਟ ਹੈ। ਉਨ੍ਹਾਂ ਦਾ ਸਮਰਪਣ ਭਾਰਤ ਨੂੰ ਮਾਣ ਦਿਵਾਉਂਦਾ ਹੈ।