Asian Games 2026 Medal Tally: ਚੀਨ 250 ਤੋਂ ਪਾਰ, ਭਾਰਤ ਨੇ ਜਿੱਤੇ ਕਿੰਨੇ ਮੈਡਲ?
Asian Games 2026 Medal Tally: ਏਸ਼ੀਅਨ ਗੇਮਜ਼ ਦੀ ਮੈਡਲ ਟੈਲੀ ਵਿੱਚ ਭਾਰਤ ਕਿਹੜੇ ਨੰਬਰ 'ਤੇ ਪਹੁੰਚ ਗਿਆ ਹੈ? ਭਾਰਤ ਨੇ ਹੁਣ ਤੱਕ ਕਿੰਨੇ ਮੈਡਲ ਜਿੱਤੇ ਹਨ? ਆਓ, ਇਨ੍ਹਾਂ ਸਵਾਲਾਂ ਦੇ ਜਵਾਬਾਂ 'ਤੇ ਇੱਕ ਨਜ਼ਰ ਮਾਰਦੇ ਹਾਂ।
ਚੀਨ 250 ਤੋਂ ਪਾਰ, ਭਾਰਤ ਨੇ ਜਿੱਤੇ ਕਿੰਨੇ ਮੈਡਲ?
ਆਈਚੀ-ਨਾਗੋਆ ਵਿੱਚ ਚੱਲ ਰਹੀਆਂ 20ਵੇਂ ਏਸ਼ੀਅਨ ਗੇਮਜ਼ ਵਿੱਚ ਭਾਰਤ ਨੂੰ ਕੁਝ ਖੇਡਾਂ ਵਿੱਚ ਕਾਮਯਾਬੀ ਮਿਲੀ ਹੈ, ਜਦਕਿ ਕੁਝ ਵਿੱਚ ਨਿਰਾਸ਼ਾ ਵੀ ਹੱਥ ਲੱਗੀ ਹੈ। ਉੱਥੇ ਹੀ ਕਈ ਅਜਿਹੀਆਂ ਖੇਡਾਂ ਹਨ, ਜਿਨ੍ਹਾਂ ਵਿੱਚ ਭਾਰਤ ਨੇ ਪਹਿਲੀ ਵਾਰ ਮੈਡਲ ਜਿੱਤਿਆ ਹੈ। ਭਾਰਤ ਨੇ 11ਵੇਂ ਦਿਨ ਆਰਚਰੀ ਵਿੱਚ 3 ਮੈਡਲ ਜਿੱਤੇ ਹਨ। ਭਾਰਤ ਹੁਣ ਤੱਕ 58 ਮੈਡਲ ਜਿੱਤ ਚੁੱਕਾ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਕਿਹੜੇ ਖਿਡਾਰੀਆਂ ਨੇ ਦੇਸ਼ ਲਈ ਮੈਡਲ ਜਿੱਤੇ ਹਨ।
ਇਹ ਵੀ ਪੜ੍ਹੋ
ਭਾਰਤ ਦੇ ਨਾਂ 10 ਗੋਲਡ
ਭਾਰਤ ਨੇ ਸ਼੍ਰੀਲੰਕਾ ਖ਼ਿਲਾਫ਼ ਗੋਲਡ ਮੈਡਲ ਮੁਕਾਬਲੇ ਵਿੱਚ ਵੱਡੀ ਜਿੱਤ ਦਰਜ ਕੀਤੀ। ਸਮ੍ਰਿਤੀ ਮੰਧਾਨਾ ਦੇ 79, ਰਿਚਾ ਘੋਸ਼ ਦੇ 49 ਅਤੇ ਸ਼ੈਫਾਲੀ ਵਰਮਾ ਦੇ 48 ਦੌੜਾਂ ਦੀ ਬਦੌਲਤ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿੱਚ 216 ਦੌੜਾਂ ਬਣਾਈਆਂ। ਜਵਾਬ ਵਿੱਚ ਸ਼੍ਰੀਲੰਕਾ ਦੀ ਟੀਮ 69 ਦੌੜਾਂ ‘ਤੇ ਢੇਰ ਹੋ ਗਈ। ਉੱਥੇ ਹੀ ਸੁਰੂਚੀ ਅਤੇ ਕਮਲਜੀਤ ਨੇ ਸ਼ੂਟਿੰਗ ਦੇ 10m ਏਅਰ ਪਿਸਟਲ ਮਿਕਸਡ ਟੀਮ ਈਵੈਂਟ ਵਿੱਚ ਗੋਲਡ ਮੈਡਲ ਆਪਣੇ ਨਾਂ ਕੀਤਾ। ਇਸ ਤੋਂ ਇਲਾਵਾ ਭਾਰਤ ਦੀਆਂ ਦੋਵੇਂ ਕਬੱਡੀ ਟੀਮਾਂ ਨੇ ਵੀ ਗੋਲਡ ਮੈਡਲ ਜਿੱਤੇ। ਨੀਰੂ ਢਾਂਢਾ ਨੇ ਮਹਿਲਾ ਟ੍ਰੈਪ ਸ਼ੂਟਿੰਗ ਵਿੱਚ ਭਾਰਤ ਨੂੰ ਗੋਲਡ ਮੈਡਲ ਦਿਵਾਇਆ। 4×400 ਮੀਟਰ ਰਿਲੇਅ ਟੀਮ ਨੇ ਵੀ ਗੋਲਡ ਜਿੱਤਿਆ। ਕਿਰਣ ਪਹਿਲ, ਐੱਮ.ਆਰ. ਪੂਵੰਮਾ, ਪ੍ਰਾਚੀ ਚੌਧਰੀ ਅਤੇ ਵਿਥਿਆ ਰਾਮਰਾਜ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਭਾਰਤ ਨੇ Asian Games 2026 ਦੇ 11ਵੇਂ ਦਿਨ ਆਰਚਰੀ ਵਿੱਚ 3 ਗੋਲਡ ਜਿੱਤੇ। ਭਾਰਤ ਨੇ ਮਹਿਲਾ ਕੰਪਾਊਂਡ ਟੀਮ ਈਵੈਂਟ ਅਤੇ ਮਿਕਸਡ ਟੀਮ ਈਵੈਂਟ ਵਿੱਚ ਗੋਲਡ ਮੈਡਲ ਆਪਣੇ ਨਾਂ ਕੀਤੇ। ਇਸ ਤੋਂ ਇਲਾਵਾ ਪੁਰਸ਼ ਕੰਪਾਊਂਡ ਟੀਮ ਈਵੈਂਟ ਵਿੱਚ ਵੀ ਗੋਲਡ ਜਿੱਤਿਆ। ਇਸ ਦੌਰਾਨ ਭਾਰਤ ਨੂੰ ਸ਼ੂਟਿੰਗ ਦੇ ਮਿਕਸਡ ਟ੍ਰੈਪ ਈਵੈਂਟ ਵਿੱਚ ਇੱਕ ਹੋਰ ਗੋਲਡ ਮੈਡਲ ਮਿਲਿਆ।
ਭਾਰਤ ਦੇ ਸਿਲਵਰ ਮੈਡਲ
- ਭਾਰਤ ਨੇ 11ਵੇਂ ਦਿਨ ਬਾਕਸਿੰਗ ਵਿੱਚ 2 ਬ੍ਰੌਂਜ਼ ਮੈਡਲ ਜਿੱਤੇ। ਪਹਿਲਾ ਬ੍ਰੌਂਜ਼ ਮੈਡਲ ਮਹਿਲਾਵਾਂ ਦੀ 60 KG ਕੈਟੇਗਰੀ ਵਿੱਚ ਪ੍ਰਿਆ ਘਾਂਘਸ ਨੇ ਜਿੱਤਿਆ, ਜਦਕਿ ਦੂਜਾ ਗੋਲਡ ਮੈਡਲ ਪੁਰਸ਼ਾਂ ਦੀ 90 KG ਕੈਟੇਗਰੀ ਵਿੱਚ ਕਪਿਲ ਨੇ ਜਿੱਤਿਆ।
- ਯਸ਼ ਵੀਰ ਸਿੰਘ ਨੇ ਪੁਰਸ਼ਾਂ ਦੇ ਜੈਵਲਿਨ ਥ੍ਰੋ ਵਿੱਚ ਕੁਝ ਹੱਦ ਤੱਕ ਨੀਰਜ ਚੋਪੜਾ ਦੀ ਕਮੀ ਪੂਰੀ ਕੀਤੀ ਅਤੇ ਸਿਲਵਰ ਮੈਡਲ ਜਿੱਤਿਆ।
- ਮੁਰਲੀ ਸ਼੍ਰੀਸ਼ੰਕਰ ਨੇ ਲਗਾਤਾਰ ਦੂਜੀ ਵਾਰ ਏਸ਼ੀਅਨ ਗੇਮਜ਼ ਵਿੱਚ ਲੌਂਗ ਜੰਪ ਦਾ ਸਿਲਵਰ ਮੈਡਲ ਜਿੱਤਿਆ।
- ਗੁਲਵੀਰ ਸਿੰਘ ਨੇ ਫਿਰ ਕਮਾਲ ਕੀਤਾ ਅਤੇ 1500 ਮੀਟਰ ਵਿੱਚ ਸਿਲਵਰ ਮੈਡਲ ਜਿੱਤਿਆ।
- ਭਾਰਤ ਨੇ Asian Games 2026 ਵਿੱਚ ਸ਼ੂਟਿੰਗ ਦੇ 25 ਮੀਟਰ ਏਅਰ ਪਿਸਟਲ ਮਹਿਲਾ ਈਵੈਂਟ ਵਿੱਚ ਸਿਲਵਰ ਮੈਡਲ ਜਿੱਤਿਆ ਹੈ। ਭਾਰਤ ਨੂੰ ਇਹ ਮੈਡਲ ਈਸ਼ਾ ਸਿੰਘ ਨੇ ਦਿਵਾਇਆ।
- ਮਹਿਲਾਵਾਂ ਦੀ ਲੌਂਗ ਜੰਪ ਵਿੱਚ ਐਂਸੀ ਸੋਜਨ ਨੇ ਸਿਲਵਰ ਮੈਡਲ ਆਪਣੇ ਨਾਂ ਕੀਤਾ। ਉਹ ਆਖਰੀ ਜੰਪ ਵਿੱਚ ਗੋਲਡ ਮੈਡਲ ਤੋਂ ਖੁੰਝ ਗਈ।
- ਪੁਰਸ਼ਾਂ ਦੀ ਹਾਈ ਜੰਪ ਵਿੱਚ ਸਰਵੇਸ਼ ਕੁਸ਼ਾਰੇ ਨੇ ਵੀ ਸਿਲਵਰ ਮੈਡਲ ਆਪਣੇ ਨਾਂ ਕੀਤਾ।
- ਭਾਰਤ ਦੀ ਅਨਾਹਤ ਸਿੰਘ ਨੇ ਸਕੁਐਸ਼ ਦੇ ਮਹਿਲਾ ਸਿੰਗਲਜ਼ ਈਵੈਂਟ ਵਿੱਚ ਸਿਲਵਰ ਮੈਡਲ ਜਿੱਤਿਆ। ਏਸ਼ੀਅਨ ਗੇਮਜ਼ ਵਿੱਚ ਉਹ ਭਾਰਤ ਲਈ ਮਹਿਲਾ ਸਿੰਗਲਜ਼ ਵਿੱਚ ਮੈਡਲ ਜਿੱਤਣ ਵਾਲੀ ਜੋਸ਼ਨਾ ਚਿਨੱਪਾ ਅਤੇ ਦੀਪਿਕਾ ਪੱਲੀਕਲ ਤੋਂ ਬਾਅਦ ਤੀਜੀ ਭਾਰਤੀ ਹਨ।
- ਭਾਰਤ ਦੇ ਅਭੈ ਸਿੰਘ ਨੇ ਸਕੁਐਸ਼ ਦੇ ਪੁਰਸ਼ ਸਿੰਗਲਜ਼ ਈਵੈਂਟ ਵਿੱਚ ਸਿਲਵਰ ਮੈਡਲ ਜਿੱਤਿਆ। ਏਸ਼ੀਅਨ ਗੇਮਜ਼ ਵਿੱਚ ਉਹ ਭਾਰਤ ਲਈ ਪੁਰਸ਼ ਸਿੰਗਲਜ਼ ਵਿੱਚ ਮੈਡਲ ਜਿੱਤਣ ਵਾਲੇ ਸੌਰਵ ਘੋਸ਼ਾਲ ਤੋਂ ਬਾਅਦ ਦੂਜੇ ਭਾਰਤੀ ਹਨ।
- Asian Games 2026 ਵਿੱਚ ਭਾਰਤ ਦੀ ਵੁਸ਼ੂ ਖਿਡਾਰਨ ਰੋਸ਼ਿਬਿਨਾ ਦੇਵੀ ਨੇ ਸਿਲਵਰ ਮੈਡਲ ਜਿੱਤਿਆ ਹੈ। ਉਨ੍ਹਾਂ ਨੇ ਮਹਿਲਾਵਾਂ ਦੇ 60 KG ਈਵੈਂਟ ਵਿੱਚ ਇਹ ਉਪਲਬਧੀ ਹਾਸਲ ਕੀਤੀ। ਫਾਈਨਲ ਵਿੱਚ ਰੋਸ਼ਿਬਿਨਾ ਨੂੰ ਚੀਨੀ ਖਿਡਾਰਨ ਨੇ ਹਰਾਇਆ।
- Asian Games 2026 ਵਿੱਚ ਵੇਟਲਿਫਟਿੰਗ ਦੇ ਅਭਿਆਨ ਦੀ ਸ਼ੁਰੂਆਤ ਮੀਰਾਬਾਈ ਚਾਨੂ ਦੀ ਸ਼ਾਨਦਾਰ ਜਿੱਤ ਨਾਲ ਹੋਈ। ਉਨ੍ਹਾਂ ਨੇ ਮਹਿਲਾਵਾਂ ਦੀ 49 KG ਕੈਟੇਗਰੀ ਵਿੱਚ 198 KG ਭਾਰ ਚੁੱਕ ਕੇ ਸਿਲਵਰ ਮੈਡਲ ਜਿੱਤਿਆ।
- ਮਹਿਲਾ 10 ਮੀਟਰ ਏਅਰ ਰਾਈਫਲ ਟੀਮ ਈਵੈਂਟ ਵਿੱਚ ਇਲਾਵੇਨਿਲ ਵਲਾਰਿਵਨ, ਸੋਨਮ ਮਸਕਰ ਅਤੇ ਵਿਦਰਸ਼ਾ ਵਿਨੋਦ ਨੇ ਸਿਲਵਰ ਮੈਡਲ ਜਿੱਤਿਆ।
- ਮਹਿਲਾ 10 ਮੀਟਰ ਏਅਰ ਰਾਈਫਲ ਵਿਅਕਤੀਗਤ ਈਵੈਂਟ ਵਿੱਚ ਇਲਾਵੇਨਿਲ ਵਲਾਰਿਵਨ ਨੇ ਸਿਲਵਰ ਮੈਡਲ ਆਪਣੇ ਨਾਂ ਕੀਤਾ।
- ਪੁਰਸ਼ 10 ਮੀਟਰ ਏਅਰ ਰਾਈਫਲ ਟੀਮ ਈਵੈਂਟ ਵਿੱਚ ਰੁਦ੍ਰਾਂਕਸ਼ ਪਾਟਿਲ, ਪਾਰਥ ਮਾਨੇ ਅਤੇ ਹਿਮਾਂਸ਼ੂ ਢਿੱਲੋਂ ਦੇ ਨਾਂ ਸਿਲਵਰ ਮੈਡਲ ਹੋਇਆ।
- ਪੁਰਸ਼ 10 ਮੀਟਰ ਏਅਰ ਰਾਈਫਲ ਵਿਅਕਤੀਗਤ ਈਵੈਂਟ ਵਿੱਚ ਹਿਮਾਂਸ਼ੂ ਢਿੱਲੋਂ ਨੇ ਸਿਲਵਰ ਮੈਡਲ ਜਿੱਤਿਆ।
- ਸ਼ੂਟਿੰਗ ਵਿੱਚ ਪੁਰਸ਼ਾਂ ਦੀ 50m ਰਾਈਫਲ 3P ਵਿੱਚ ਭਾਰਤ ਨੂੰ ਸਿਲਵਰ ਮੈਡਲ ਮਿਲਿਆ।
- ਐਥਲੈਟਿਕਸ ਵਿੱਚ 10,000m ਰੇਸ ਵਿੱਚ ਗੁਲਵੀਰ ਸਿੰਘ ਨੇ ਸਿਲਵਰ ਮੈਡਲ ਹਾਸਲ ਕੀਤਾ।
- ਸ਼ੂਟਿੰਗ ਵਿੱਚ ਮਹਿਲਾਵਾਂ ਦੇ ਰਾਈਫਲ ਥ੍ਰੀ ਪੋਜ਼ੀਸ਼ਨ ਮੁਕਾਬਲੇ ਵਿੱਚ ਭਾਰਤ ਨੇ ਟੀਮ ਈਵੈਂਟ ਦਾ ਸਿਲਵਰ ਮੈਡਲ ਜਿੱਤਿਆ।
- ਡਿਸਟੈਂਸ ਰਨਰ ਸਾਵਨ ਬਰਵਾਲ ਨੇ ਪੁਰਸ਼ਾਂ ਦੀ ਮੈਰਾਥਨ ਵਿੱਚ ਸਿਲਵਰ ਮੈਡਲ ਜਿੱਤਿਆ।
- ਤਜਿੰਦਰਪਾਲ ਸਿੰਘ ਤੂਰ ਨੇ ਪੁਰਸ਼ਾਂ ਦੇ ਸ਼ਾਟ ਪੁੱਟ ਵਿੱਚ ਸਿਲਵਰ ਮੈਡਲ ਆਪਣੇ ਨਾਂ ਕੀਤਾ।
ਭਾਰਤ ਦੇ ਬ੍ਰੌਂਜ਼ ਮੈਡਲ
- ਪਾਰੁਲ ਚੌਧਰੀ ਨੇ ਮਹਿਲਾਵਾਂ ਦੀ 5000 ਮੀਟਰ ਰੇਸ ਵਿੱਚ ਵੀ ਬ੍ਰੌਂਜ਼ ਮੈਡਲ ਜਿੱਤ ਲਿਆ।
- ਰੋਹਿਤ ਯਾਦਵ ਨੇ ਪੁਰਸ਼ਾਂ ਦੇ ਜੈਵਲਿਨ ਥ੍ਰੋ ਵਿੱਚ ਬ੍ਰੌਂਜ਼ ਮੈਡਲ ਆਪਣੇ ਨਾਂ ਕੀਤਾ।
- ਹਰਿਤਾ ਭਦਰਾ ਨੇ ਮਹਿਲਾਵਾਂ ਦੀ 400 ਮੀਟਰ ਹਰਡਲਜ਼ ਵਿੱਚ ਪੀਟੀ ਊਸ਼ਾ ਦਾ ਦਹਾਕਿਆਂ ਪੁਰਾਣਾ ਰਿਕਾਰਡ ਤੋੜਦਿਆਂ ਬ੍ਰੌਂਜ਼ ਮੈਡਲ ਜਿੱਤਿਆ।
- ਭਾਰਤ ਨੇ ਕੁਰਾਸ਼ ਦੇ ਮਹਿਲਾਵਾਂ ਦੇ 78 KG ਈਵੈਂਟ ਵਿੱਚ ਬ੍ਰੌਂਜ਼ ਮੈਡਲ ਜਿੱਤਿਆ। ਭਾਰਤ ਲਈ ਇਹ ਮੈਡਲ ਪਿੰਕੀ ਬਲਹਾਰਾ ਨੇ ਜਿੱਤਿਆ।
- ਪੁਰਸ਼ਾਂ ਦੇ ਡਿਕੈਥਲਾਨ ਵਿੱਚ ਇੱਕ ਵਾਰ ਫਿਰ ਤੇਜਸਵਿਨ ਸ਼ੰਕਰ ਪੋਡੀਅਮ ‘ਤੇ ਪਹੁੰਚੇ ਅਤੇ ਉਨ੍ਹਾਂ ਨੇ ਬ੍ਰੌਂਜ਼ ਮੈਡਲ ਜਿੱਤਿਆ।
- ਮਹਿਲਾਵਾਂ ਦੀ 3000 ਮੀਟਰ ਸਟੀਪਲਚੇਜ਼ ਵਿੱਚ ਪਾਰੁਲ ਚੌਧਰੀ ਨੇ ਆਪਣਾ ਹੀ ਨੈਸ਼ਨਲ ਰਿਕਾਰਡ ਤੋੜਦਿਆਂ ਬ੍ਰੌਂਜ਼ ਮੈਡਲ ਆਪਣੇ ਨਾਂ ਕੀਤਾ।
- ਮਹਿਲਾਵਾਂ ਦੀ 200 ਮੀਟਰ ਰੇਸ ਵਿੱਚ ਹਰਿਤਾ ਭਦਰਾ ਨੇ ਹੈਰਾਨੀਜਨਕ ਪ੍ਰਦਰਸ਼ਨ ਕਰਦਿਆਂ ਬ੍ਰੌਂਜ਼ ਮੈਡਲ ਜਿੱਤ ਲਿਆ।
- ਅਨੰਤ ਜੀਤ ਸਿੰਘ ਨਰੂਕਾ ਅਤੇ ਪਰੀਨਾਜ਼ ਧਾਲੀਵਾਲ ਨੇ ਭਾਰਤ ਨੂੰ ਬ੍ਰੌਂਜ਼ ਮੈਡਲ ਦਿਵਾਇਆ। ਦੋਵਾਂ ਖਿਡਾਰੀਆਂ ਨੇ ਮਿਕਸਡ ਸਕੀਟ ਟੀਮ ਈਵੈਂਟ ਵਿੱਚ ਇਹ ਮੈਡਲ ਜਿੱਤਿਆ।
- ਭਾਰਤ ਨੇ ਰੋਇੰਗ ਦੇ ਪੁਰਸ਼ਾਂ ਦੇ ਡਬਲਜ਼ ਸਕਲਜ਼ ਈਵੈਂਟ ਵਿੱਚ ਬ੍ਰੌਂਜ਼ ਮੈਡਲ ਜਿੱਤਿਆ। ਭਾਰਤ ਲਈ ਇਹ ਬ੍ਰੌਂਜ਼ ਸਲਮਾਨ ਖਾਨ ਅਤੇ ਸਤਨਾਮ ਸਿੰਘ ਦੀ ਜੋੜੀ ਨੇ ਹਾਸਲ ਕੀਤਾ।
- ਸ਼ੂਟਿੰਗ ਦੇ ਪੁਰਸ਼ਾਂ ਦੇ ਸਕੀਟ ਈਵੈਂਟ ਵਿੱਚ ਭਾਰਤੀ ਟੀਮ ਨੇ ਬ੍ਰੌਂਜ਼ ਮੈਡਲ ਜਿੱਤਿਆ। ਭਾਰਤ ਲਈ ਪੁਰਸ਼ਾਂ ਦੇ ਸਕੀਟ ਟੀਮ ਈਵੈਂਟ ਵਿੱਚ ਅਨੰਤ ਜੀਤ ਸਿੰਘ ਨਰੂਕਾ, ਮੈਰਾਜ ਖਾਨ ਅਤੇ ਭਾਵਤੇਗ ਸਿੰਘ ਗਿੱਲ ਨੇ ਮਿਲ ਕੇ ਬ੍ਰੌਂਜ਼ ਜਿੱਤਿਆ।
- ਭਾਰਤ ਦੇ ਜੈ ਮੀਣਾ ਨੇ ਸਾਫਟ ਬਾਲ ਟੈਨਿਸ ਵਿੱਚ ਬ੍ਰੌਂਜ਼ ਮੈਡਲ ਜਿੱਤਿਆ।
- ਭਾਰਤ ਨੇ ਮਹਿਲਾਵਾਂ ਦੇ ਸਕੀਟ ਟੀਮ ਈਵੈਂਟ ਵਿੱਚ ਬ੍ਰੌਂਜ਼ ਮੈਡਲ ਜਿੱਤਿਆ। ਰਾਈਜ਼ਾ ਢਿੱਲੋਂ, ਮਹੇਸ਼ਵਰੀ ਚੌਹਾਨ ਅਤੇ ਪਰੀਨਾਜ਼ ਧਾਲੀਵਾਲ ਦੀ ਤਿਕੜੀ ਨੇ 331 ਅੰਕ ਹਾਸਲ ਕਰਕੇ ਬ੍ਰੌਂਜ਼ ਜਿੱਤਿਆ।
- ਪੁਰਸ਼ਾਂ ਦੇ 10 ਮੀਟਰ ਏਅਰ ਰਾਈਫਲ ਵਿਅਕਤੀਗਤ ਈਵੈਂਟ ਵਿੱਚ ਰੁਦ੍ਰਾਂਕਸ਼ ਪਾਟਿਲ ਨੇ ਬ੍ਰੌਂਜ਼ ਮੈਡਲ ਆਪਣੇ ਨਾਂ ਕੀਤਾ।
- ਮਿਕਸਡ ਮਾਰਸ਼ਲ ਆਰਟਸ ਦੇ 60 ਕਿਲੋਗ੍ਰਾਮ ਵਰਗ ਵਿੱਚ ਸੁਚਿਕਾ ਤਾਰਿਆਲ ਨੇ ਬ੍ਰੌਂਜ਼ ਮੈਡਲ ਜਿੱਤਿਆ। ਇਹ ਏਸ਼ੀਅਨ ਗੇਮਜ਼ ਵਿੱਚ ਭਾਰਤ ਦਾ ਪਹਿਲਾ MMA ਮੈਡਲ ਹੈ।
- ਭਾਰਤੀ ਪੁਰਸ਼ ਬੈਡਮਿੰਟਨ ਟੀਮ ਨੇ ਬ੍ਰੌਂਜ਼ ਮੈਡਲ ਜਿੱਤਿਆ। ਉਨ੍ਹਾਂ ਨੂੰ ਸੈਮੀਫਾਈਨਲ ਵਿੱਚ ਚੀਨ ਦੇ ਹੱਥੋਂ 1-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
- ਐਥਲੈਟਿਕਸ ਦੇ ਸ਼ਾਟ ਪੁੱਟ ਈਵੈਂਟ ਵਿੱਚ ਮਨਪ੍ਰੀਤ ਕੌਰ ਨੇ ਬ੍ਰੌਂਜ਼ ਮੈਡਲ ਆਪਣੇ ਨਾਂ ਕੀਤਾ।
- ਐਥਲੈਟਿਕਸ ਦੇ ਪੋਲ ਵਾਲਟ ਈਵੈਂਟ ਵਿੱਚ ਬਰਨਿਕਾ ਇਲਾਂਗੋਵਨ ਨੇ ਇਤਿਹਾਸਕ ਬ੍ਰੌਂਜ਼ ਮੈਡਲ ਜਿੱਤਿਆ।
- ਟੇਬਲ ਟੈਨਿਸ ਦੇ ਮਿਕਸਡ ਡਬਲਜ਼ ਈਵੈਂਟ ਵਿੱਚ ਦਿਆ ਅਤੇ ਮਾਨੁਸ਼ ਨੇ ਬ੍ਰੌਂਜ਼ ਮੈਡਲ ਜਿੱਤਿਆ।
- ਪ੍ਰਾਚੀ ਚੌਧਰੀ — ਮਹਿਲਾਵਾਂ ਦੀ 400 ਮੀਟਰ — ਬ੍ਰੌਂਜ਼ ਮੈਡਲ।
- ਜੋਸ਼ਨਾ/ਸੇਂਥਿਲਕੁਮਾਰ — ਸਕੁਐਸ਼ — ਮਿਕਸਡ ਡਬਲਜ਼ — ਬ੍ਰੌਂਜ਼ ਮੈਡਲ।
| ਰੈਂਕ | ਦੇਸ਼ | ਗੋਲਡ | ਸਿਲਵਰ | ਬ੍ਰੌਂਜ਼ | ਕੁੱਲ ਮੈਡਲ |
|---|---|---|---|---|---|
| 1 | ਚੀਨ | 149 | 66 | 53 | 268 |
| 2 | ਜਾਪਾਨ | 45 | 74 | 71 | 190 |
| 3 | ਦੱਖਣੀ ਕੋਰੀਆ | 24 | 28 | 47 | 99 |
| 4 | ਉਜ਼ਬੇਕਿਸਤਾਨ | 14 | 17 | 17 | 48 |
| 8 | ਭਾਰਤ | 10 | 22 | 30 | 62 |
