Hockey : ਏਸ਼ੀਅਨ ਗੇਮਜ਼ ਦੇ ਸੈਮੀਫਾਈਨਲ ‘ਚ ਚੀਨ ਤੋਂ ਹਾਰੀ ਭਾਰਤੀ ਮਹਿਲਾ ਹਾਕੀ ਟੀਮ, ਹੁਣ ਕਾਂਸੀ ਦੇ ਤਗਮੇ ਲਈ ਖੇਡੇਗੀ

kusum-chopra
Updated On: 

05 Oct 2023 16:31 PM

India vs China womens hockey semifinal: ਚੀਨ ਦੇ ਖਿਲਾਫ ਮਹਿਲਾ ਹਾਕੀ ਵਿੱਚ ਭਾਰਤ ਦੀ ਇਹ 10ਵੀਂ ਹਾਰ ਹੈ। ਦੋਵਾਂ ਵਿਚਾਲੇ ਇਹ 23ਵਾਂ ਮੈਚ ਸੀ। ਟੀਮ ਇੰਡੀਆ ਨੇ 11 ਮੈਚ ਜਿੱਤੇ ਹਨ, ਪਰ ਅੱਜ ਸਫਲਤਾ ਹਾਸਲ ਨਹੀਂ ਕਰ ਸਕੀ। ਦੋਵਾਂ ਟੀਮਾਂ ਵਿਚਾਲੇ ਹੁਣ ਤੱਕ ਦੋ ਮੈਚ ਡਰਾਅ ਹੋ ਚੁੱਕੇ ਹਨ।

Hockey : ਏਸ਼ੀਅਨ ਗੇਮਜ਼ ਦੇ ਸੈਮੀਫਾਈਨਲ ਚ ਚੀਨ ਤੋਂ ਹਾਰੀ ਭਾਰਤੀ ਮਹਿਲਾ ਹਾਕੀ ਟੀਮ, ਹੁਣ ਕਾਂਸੀ ਦੇ ਤਗਮੇ ਲਈ ਖੇਡੇਗੀ

Hockey India

Follow Us On

ਏਸ਼ੀਆਈ ਖੇਡਾਂ ‘ਚ ਭਾਰਤੀ ਮਹਿਲਾ ਹਾਕੀ ਟੀਮ ਸੈਮੀਫਾਈਨਲ ‘ਚ ਮੇਜ਼ਬਾਨ ਚੀਨ ਤੋਂ ਹਾਰ ਗਈ। ਚੀਨ ਨੇ ਇਹ ਮੈਚ 4-0 ਦੇ ਫਰਕ ਨਾਲ ਜਿੱਤ ਲਿਆ। ਇਸ ਹਾਰ ਨਾਲ ਟੀਮ ਇੰਡੀਆ ਦਾ ਲਗਾਤਾਰ ਦੂਜੀ ਵਾਰ ਏਸ਼ੀਆਡ ਫਾਈਨਲ ਵਿੱਚ ਪਹੁੰਚਣ ਦਾ ਸੁਪਨਾ ਵੀ ਚਕਨਾਚੂਰ ਹੋ ਗਿਆ। ਇਸ ਨੂੰ ਆਖਰੀ ਵਾਰ 2018 ਵਿੱਚ ਜਕਾਰਤਾ ਏਸ਼ਿਆਈ ਖੇਡਾਂ ਦੌਰਾਨ ਖ਼ਿਤਾਬੀ ਮੁਕਾਬਲੇ ਵਿੱਚ ਜਾਪਾਨ ਖ਼ਿਲਾਫ਼ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਭਾਰਤੀ ਮਹਿਲਾ ਟੀਮ ਨੇ 1982 ਤੋਂ ਬਾਅਦ ਕੋਈ ਸੋਨ ਤਮਗਾ ਨਹੀਂ ਜਿੱਤਿਆ ਹੈ। ਹੁਣ ਉਸ ਦਾ ਇੰਤਜ਼ਾਰ ਹੋਰ ਵਧ ਗਿਆ ਹੈ। 1998 ‘ਚ ਟੀਮ ਇੰਡੀਆ ਦੱਖਣੀ ਕੋਰੀਆ ਤੋਂ ਫਾਈਨਲ ਹਾਰ ਗਈ ਸੀ।

ਚੀਨ ਲਈ ਪਹਿਲਾ ਗੋਲ ਜਿਯਾਕੀ ਝੋਂਗ ਜੀਆਕੀ ਨੇ ਅਤੇ ਦੂਜਾ ਗੋਲ ਝੂ ਮੇਇਰੋਂਗ ਨੇ ਕੀਤਾ। ਤੀਜਾ ਗੋਲ ਲਿਆਂਗ ਮੇਇਯੂ ਨੇ ਅਤੇ ਚੌਥਾ ਗੋਲ ਗੁ ਬਿੰਗਫੇਂਗ ਨੇ ਕੀਤਾ। ਹੁਣ ਭਾਰਤੀ ਟੀਮ ਕਾਂਸੀ ਦੇ ਤਗਮੇ ਲਈ ਖੇਡੇਗੀ। 7 ਅਕਤੂਬਰ ਨੂੰ ਇਸ ਦਾ ਸਾਹਮਣਾ ਜਾਪਾਨ ਜਾਂ ਦੱਖਣੀ ਕੋਰੀਆ ਨਾਲ ਹੋਵੇਗਾ।

ਚੀਨ ਦੇ ਖਿਲਾਫ ਭਾਰਤ ਦੀ 10ਵੀਂ ਹਾਰ ਚੀਨ ਦੇ ਖਿਲਾਫ ਮਹਿਲਾ ਹਾਕੀ ‘ਚ ਭਾਰਤ ਦੀ ਇਹ 10ਵੀਂ ਹਾਰ ਹੈ। ਦੋਵਾਂ ਵਿਚਾਲੇ ਇਹ 23ਵਾਂ ਮੈਚ ਸੀ। ਟੀਮ ਇੰਡੀਆ ਨੇ 11 ਮੈਚ ਜਿੱਤੇ ਹਨ, ਪਰ ਅੱਜ ਸਫਲਤਾ ਹਾਸਲ ਨਹੀਂ ਕਰ ਸਕੀ। ਦੋਵਾਂ ਟੀਮਾਂ ਵਿਚਾਲੇ ਹੁਣ ਤੱਕ ਦੋ ਮੈਚ ਡਰਾਅ ਹੋ ਚੁੱਕੇ ਹਨ।

ਗਰੁੱਪ ਦੌਰ ਵਿੱਚ ਇੱਕ ਵੀ ਮੈਚ ਨਹੀਂ ਹਾਰੀ ਟੀਮ ਭਾਰਤੀ ਮਹਿਲਾ ਟੀਮ ਨੇ ਗਰੁੱਪ ਦੌਰ ਵਿੱਚ ਹੁਣ ਤੱਕ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਇਸ ਨੇ ਪਹਿਲੇ ਮੈਚ ਵਿੱਚ ਸਿੰਗਾਪੁਰ ਨੂੰ 13-0 ਨਾਲ ਹਰਾਇਆ ਸੀ। ਇਸ ਤੋਂ ਬਾਅਦ ਮਲੇਸ਼ੀਆ ਖਿਲਾਫ 6-0 ਨਾਲ ਜਿੱਤ ਦਰਜ ਕੀਤੀ। ਦੱਖਣੀ ਕੋਰੀਆ ਖਿਲਾਫ ਤੀਜਾ ਮੈਚ 1-1 ਨਾਲ ਡਰਾਅ ਰਿਹਾ। ਇਸ ਤੋਂ ਬਾਅਦ ਹਾਂਗਕਾਂਗ ‘ਤੇ 13-0 ਦੀ ਵੱਡੀ ਜਿੱਤ ਹਾਸਲ ਕੀਤੀ। ਭਾਰਤੀ ਮਹਿਲਾ ਟੀਮ ਨੇ ਗਰੁੱਪ ਰਾਊਂਡ ਵਿੱਚ 33 ਗੋਲ ਕੀਤੇ ਸਨ। ਉਸਦੇ ਖਿਲਾਫ ਸਿਰਫ ਇੱਕ ਗੋਲ ਕੀਤਾ ਗਿਆ ਸੀ। ਟੀਮ ਗਰੁੱਪ ਗੇੜ ਵਿੱਚ ਇੱਕ ਵੀ ਮੈਚ ਨਹੀਂ ਹਾਰੀ। ਉਹ ਸੈਮੀਫਾਈਨਲ ‘ਚ ਇਸ ਸਿਲਸਿਲੇ ਨੂੰ ਬਰਕਰਾਰ ਨਹੀਂ ਰੱਖ ਸਕੀ।