18 ਸਾਲਾਂ ਤੱਕ ਕਰਵਾਈਆ ਇੰਤਜ਼ਾਰ… IPL ਚੈਂਪੀਅਨ ਬਣਨ ਤੋਂ ਬਾਅਦ ਵਿਰਾਟ ਦੀ ਪਹਿਲੀ ਪੋਸਟ ਹੋਈ ਵਾਇਰਲ

tv9-punjabi
Published: 

04 Jun 2025 12:30 PM

ਵਿਰਾਟ ਕੋਹਲੀ ਨੇ ਲੰਬੇ ਇੰਤਜ਼ਾਰ ਤੋਂ ਬਾਅਦ ਆਈਪੀਐਲ ਟਰਾਫੀ ਜਿੱਤੀ ਹੈ। ਉਹ ਪਿਛਲੇ 17 ਸੀਜ਼ਨਾਂ ਵਿੱਚ ਕਈ ਵਾਰ ਇਸਨੂੰ ਜਿੱਤਣ ਦੇ ਨੇੜੇ ਪਹੁੰਚੇ ਸੀ, ਪਰ ਇਸਨੂੰ ਜਿੱਤ ਨਹੀਂ ਸਕੇ। ਇਸ ਵਾਰ ਉਹਨਾਂ ਦੀ ਉਡੀਕ ਖਤਮ ਹੋ ਗਈ। ਜਿਸ ਤੋਂ ਬਾਅਦ ਉਹਨਾਂ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸਾਂਝੀ ਕੀਤੀ, ਜੋ ਕੁਝ ਹੀ ਸਮੇਂ ਵਿੱਚ ਵਾਇਰਲ ਹੋ ਗਈ।

18 ਸਾਲਾਂ ਤੱਕ ਕਰਵਾਈਆ ਇੰਤਜ਼ਾਰ... IPL ਚੈਂਪੀਅਨ ਬਣਨ ਤੋਂ ਬਾਅਦ ਵਿਰਾਟ ਦੀ ਪਹਿਲੀ ਪੋਸਟ ਹੋਈ ਵਾਇਰਲ

(Photo- pti)

Follow Us On

ਆਈਪੀਐਲ 2025 ਦੀ ਜਿੱਤ ਰਾਇਲ ਚੈਲੇਂਜਰਜ਼ ਬੰਗਲੌਰ ਲਈ ਇੱਕ ਸੁਪਨੇ ਦੇ ਸੱਚ ਹੋਣ ਵਾਂਗ ਸੀ, ਅਤੇ ਇਸ ਇਤਿਹਾਸਕ ਜਿੱਤ ਤੋਂ ਬਾਅਦ, ਟੀਮ ਦੇ ਸਭ ਤੋਂ ਸੀਨੀਅਰ ਖਿਡਾਰੀ ਵਿਰਾਟ ਕੋਹਲੀ ਨੇ ਆਪਣੀ ਪਹਿਲੀ ਸੋਸ਼ਲ ਮੀਡੀਆ ਪੋਸਟ ਰਾਹੀਂ ਆਪਣੀਆਂ ਭਾਵਨਾਵਾਂ ਸਾਂਝੀਆਂ ਕੀਤੀਆਂ। 4 ਜੂਨ 2025 ਨੂੰ ਸਵੇਰੇ 8 ਵਜੇ ਸਾਂਝੀ ਕੀਤੀ ਗਈ ਇਸ ਪੋਸਟ ਵਿੱਚ, ਵਿਰਾਟ ਨੇ ਨਾ ਸਿਰਫ ਆਪਣੀ ਖੁਸ਼ੀ ਪ੍ਰਗਟ ਕੀਤੀ, ਸਗੋਂ ਪ੍ਰਸ਼ੰਸਕਾਂ ਅਤੇ ਇਸ ਲੰਬੇ ਸਫ਼ਰ ਨੂੰ ਵੀ ਯਾਦ ਕੀਤਾ। ਪੋਸਟ ਵਿੱਚ ਉਹਨਾਂ ਦੇ ਭਾਵੁਕ ਸ਼ਬਦਾਂ ਅਤੇ ਟਰਾਫੀ ਦੇ ਨਾਲ ਉਹਨਾਂ ਦੀ ਫੋਟੋਆਂ ਨੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ। ਉਹਨਾਂ ਦੀ ਪੋਸਟ ਕੁਝ ਮਿੰਟਾਂ ਵਿੱਚ ਕਾਫ਼ੀ ਵਾਇਰਲ ਹੋ ਗਈ।

ਆਈਪੀਐਲ ਚੈਂਪੀਅਨ ਬਣਨ ਤੋਂ ਬਾਅਦ ਵਿਰਾਟ ਦੀ ਪਹਿਲੀ ਪੋਸਟ

ਵਿਰਾਟ ਨੇ ਆਪਣੀ ਇੰਸਟਾਗ੍ਰਾਮ ਪੋਸਟ ਵਿੱਚ ਆਰਸੀਬੀ ਦੇ ਚੈਂਪੀਅਨ ਬਣਨ ਦੀਆਂ ਕੁਝ ਫੋਟੋਆਂ ਸਾਂਝੀਆਂ ਕੀਤੀਆਂ। ਇਸ ਦੇ ਨਾਲ ਹੀ, ਇੱਕ ਫੋਟੋ ਵਿੱਚ, ਉਹ ਲਾਲ ਆਰਸੀਬੀ ਦੀ ਜਰਸੀ ਪਹਿਨੇ ਹੋਏ ਹਨ ਅਤੇ ਮਾਣ ਨਾਲ ਆਈਪੀਐਲ 2025 ਦੀ ਟਰਾਫੀ ਫੜੀ ਹੋਈ ਹੈ। ਇਨ੍ਹਾਂ ਫੋਟੋਆਂ ਦੇ ਨਾਲ, ਉਹਨਾਂ ਨੇ ਇੱਕ ਭਾਵੁਕ ਸੰਦੇਸ਼ ਲਿਖਿਆ, ਜਿਸ ਵਿੱਚ ਉਹਨਾਂ ਨੇ ਆਪਣੀ ਟੀਮ, ਪ੍ਰਸ਼ੰਸਕਾਂ ਅਤੇ 18 ਸਾਲਾਂ ਦੇ ਇਸ ਸਫ਼ਰ ਨੂੰ ਯਾਦ ਕੀਤਾ। ਇਸ ਪੋਸਟ ਨੂੰ ਪਹਿਲੇ 1 ਘੰਟੇ ਵਿੱਚ 5 ਮਿਲੀਅਨ ਤੋਂ ਵੱਧ ਲਾਈਕਸ ਅਤੇ ਹਜ਼ਾਰਾਂ ਕੁਮੈਂਟ ਮਿਲੇ।

ਆਪਣੀ ਪੋਸਟ ਵਿੱਚ, ਵਿਰਾਟ ਨੇ ਲਿਖਿਆ, ‘ਇਸ ਟੀਮ ਨੇ ਸੁਪਨੇ ਨੂੰ ਸੰਭਵ ਬਣਾਇਆ, ਇੱਕ ਅਜਿਹਾ ਸੀਜ਼ਨ ਜਿਸਨੂੰ ਮੈਂ ਕਦੇ ਨਹੀਂ ਭੁੱਲਾਂਗਾ। ਅਸੀਂ ਪਿਛਲੇ 2.5 ਮਹੀਨਿਆਂ ਵਿੱਚ ਯਾਤਰਾ ਦਾ ਪੂਰਾ ਆਨੰਦ ਮਾਣਿਆ ਹੈ। ਇਹ RCB ਪ੍ਰਸ਼ੰਸਕਾਂ ਲਈ ਹੈ ਜਿਨ੍ਹਾਂ ਨੇ ਮਾੜੇ ਸਮੇਂ ਵਿੱਚ ਵੀ ਸਾਨੂੰ ਕਦੇ ਨਹੀਂ ਛੱਡਿਆ। ਇਹ ਦਿਲ ਟੁੱਟਣ ਅਤੇ ਨਿਰਾਸ਼ਾ ਦੇ ਸਾਰੇ ਸਾਲਾਂ ਲਈ ਹੈ। ਇਹ ਇਸ ਟੀਮ ਲਈ ਖੇਡਦੇ ਹੋਏ ਮੈਦਾਨ ‘ਤੇ ਕੀਤੇ ਗਏ ਹਰ ਯਤਨ ਲਈ ਹੈ। ਜਿੱਥੋਂ ਤੱਕ IPL ਟਰਾਫੀ ਦਾ ਸਵਾਲ ਹੈ – ਤੁਸੀਂ ਮੈਨੂੰ ਆਪਣੇ ਦੋਸਤ ਨੂੰ ਚੁੱਕਣ ਅਤੇ ਜਸ਼ਨ ਮਨਾਉਣ ਲਈ 18 ਸਾਲ ਉਡੀਕ ਕਰਵਾਈ, ਪਰ ਇਹ ਉਡੀਕ ਦੇ ਯੋਗ ਹੈ।’

ਕੋਹਲੀ ਦੀ ਬੱਲੇਬਾਜ਼ੀ ਨੇ ਸਾਰਿਆਂ ਨੂੰ ਕੀਤਾ ਪ੍ਰਭਾਵਿਤ

ਵਿਰਾਟ ਨੇ IPL 2025 ‘ਚ ਆਪਣੀ ਤਾਬੜਤੋੜ ਬੱਲੇਬਾਜ਼ੀ ਨਾਲ ਸਾਰਿਆਂ ਨੂੰ ਪ੍ਰਭਾਵਿਤ ਕੀਤਾ। ਉਹਨਾਂ ਨੇ ਪੂਰੇ ਸੀਜ਼ਨ ਦੌਰਾਨ 15 ਮੈਚਾਂ ਵਿੱਚ 657 ਦੌੜਾਂ ਬਣਾਈਆਂ, ਜਿਸ ਵਿੱਚ 8 ਅਰਧ ਸੈਂਕੜੇ ਸ਼ਾਮਲ ਸਨ। ਕੋਹਲੀ ਦਾ ਔਸਤ ਵੀ 54.75 ਸੀ, ਅਤੇ ਉਹਨਾਂ ਨੇ ਇਹ ਦੌੜਾਂ 144.71 ਦੇ ਸਟ੍ਰਾਈਕ ਰੇਟ ਨਾਲ ਬਣਾਈਆਂ, ਜੋ ਕਿ ਉਹਨਾਂ ਦੀ ਹਮਲਾਵਰ ਅਤੇ ਸਥਿਰ ਬੱਲੇਬਾਜ਼ੀ ਦਾ ਸਬੂਤ ਹੈ।