ਲੁਧਿਆਣਾ ਦੇ ਅਰਮਾਨ ਸਿੰਘ ਦਾ ਕਮਾਲ, ਏਸ਼ੀਆ ਯੂਥ ਚੈਂਪੀਅਨਸ਼ਿਪ ‘ਚ ਹਾਸਲ ਕੀਤਾ ਪਹਿਲਾ ਸਥਾਨ

rajinder-arora-ludhiana
Updated On: 

09 Jul 2025 18:11 PM

Asia Youth Championship: ਅਰਮਾਨ ਸਿੰਘ ਨੇ ਕਿਹਾ ਕਿ ਕੰਪੀਟੀਸ਼ਨ ਕਾਫੀ ਸਖ਼ਤ ਸੀ । ਪਾਕਿਸਤਾਨ , ਭੂਟਾਨ ,ਨੇਪਾਲ ਅਤੇ ਸ੍ਰੀ ਲੰਕਾ ਤੋਂ ਵਿਦਿਆਰਥੀ ਆਏ ਸਨ। ਉਹਨਾਂ ਨੇ ਕਿਹਾ ਕਿ ਉਹ ਸਖ਼ਤ ਮਿਹਨਤ ਕਰਦੇ ਹਨ ਤੇ ਕਈ ਘੰਟੇ ਪ੍ਰੈਕਟਿਸ ਕਰਦੇ ਹਨ। ਉੱਥੇ ਹੀ ਬੱਚਿਆਂ ਦੇ ਮਾਂ ਬਾਪ ਨੇ ਕਿਹਾ ਕਿ ਬੱਚਿਆਂ ਨੇ ਵੱਡੀਆਂ ਉਪਲੱਬਧੀਆਂ ਹਾਸਿਲ ਕੀਤੀਆਂ ਹਨ।

ਲੁਧਿਆਣਾ ਦੇ ਅਰਮਾਨ ਸਿੰਘ ਦਾ ਕਮਾਲ, ਏਸ਼ੀਆ ਯੂਥ ਚੈਂਪੀਅਨਸ਼ਿਪ ਚ ਹਾਸਲ ਕੀਤਾ ਪਹਿਲਾ ਸਥਾਨ
Follow Us On

ਲੁਧਿਆਣਾ ਦੇ ਛੋਟੇ ਬੱਚੇ ਇਸ ਸਮੇਂ ਦੇਸ਼ ਭਰ ਵਿੱਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਇਸ ਨੇ ਸ਼੍ਰੀਲੰਕਾ ‘ਚ ਜਾ ਕੇ ਏਸ਼ੀਆ ਯੂਥ ਚੈਂਪੀਅਨਸ਼ਿਪ ‘ਚ ਪਹਿਲਾ ਸਥਾਨ ਹਾਸਿਲ ਕੀਤਾ ਹੈ। ਗੋਲਡ ਮੈਡਲ ਝੋਲੀ ਪਾਇਆ ਹੈ। ਇਸ ਕਰਾਟੇ ਚੈਂਪੀਅਨਸ਼ਿਪ ਦੇ ਲਈ ਪੰਜਾਬ ਵਿੱਚੋਂ ਸਿਰਫ ਦੋ ਵਿਦਿਆਰਥੀ ਹੀ ਚੁਣੇ ਗਏ ਸਨ ਜਿਨਾਂ ਦੀ ਉਮਰ 10 ਸਾਲਾਂ ਤੇ 14 ਸਾਲ ਹੈ । 14 ਸਾਲ ਦੀ ਉਮਰ ਵਾਲੇ ਬੱਚੇ ਅਰਮਾਨ ਸਿੰਘ ਨੇ ਏਸ਼ੀਆ ਯੂਥ ਚੈਂਪੀਅਨਸ਼ਿਪ ਵਿੱਚ ਜਿੱਥੇ ਗੋਲਡ ਮੈਡਲ ਹਾਸਿਲ ਕੀਤਾ ਹੈ, ਉੱਥੇ ਹੀ 10 ਸਾਲਾ ਬੱਚਾ ਦੋ ਵਾਰ ਵਰਲਡ ਚੈਂਪੀਅਨ ਰਹਿ ਚੁੱਕਾ ਹੈ। ਇਸ ਦੇ ਚਲਦੇ ਆਂ ਅੱਜ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਵੱਲੋਂ ਬੱਚਿਆਂ ਦੀ ਹੌਂਸਲਾ ਅਫਜਾਈ ਕੀਤੀ ਗਈ ਅਤੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਹੈ।

ਅਰਮਾਨ ਸਿੰਘ ਨੇ ਕਿਹਾ ਕਿ ਕੰਪੀਟੀਸ਼ਨ ਕਾਫੀ ਸਖ਼ਤ ਸੀ । ਪਾਕਿਸਤਾਨ , ਭੂਟਾਨ ,ਨੇਪਾਲ ਅਤੇ ਸ੍ਰੀ ਲੰਕਾ ਤੋਂ ਵਿਦਿਆਰਥੀ ਆਏ ਸਨ। ਉਹਨਾਂ ਨੇ ਕਿਹਾ ਕਿ ਉਹ ਸਖ਼ਤ ਮਿਹਨਤ ਕਰਦੇ ਹਨ ਤੇ ਕਈ ਘੰਟੇ ਪ੍ਰੈਕਟਿਸ ਕਰਦੇ ਹਨ। ਉੱਥੇ ਹੀ ਬੱਚਿਆਂ ਦੇ ਮਾਂ ਬਾਪ ਨੇ ਕਿਹਾ ਕਿ ਬੱਚਿਆਂ ਨੇ ਵੱਡੀਆਂ ਉਪਲੱਬਧੀਆਂ ਹਾਸਿਲ ਕੀਤੀਆਂ ਹਨ। ਉਹ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਨ ਕਿ ਪੰਜਾਬ ਸਰਕਾਰ ਉਨ੍ਹਾਂ ਦੀ ਹਮਾਇਤ ਕਰੇ। ਉਹਨਾਂ ਨੇ ਕਿਹਾ ਕਿ ਉਹ ਮੰਗ ਕਰਦੇ ਹਨ ਕਿ ਪੰਜਾਬ ਸਰਕਾਰ ਉਹਨਾਂ ਦੀ ਬਾਂਹ ਫੜੇ ਅਤੇ ਉਹਨਾਂ ਨੂੰ ਅਗਲੇ ਕੰਪੀਟਿਸ਼ਨਾਂ ਲਈ ਏਅਰ ਟਿਕਟ ਜਾਂ ਫਿਰ ਹੋਟਲ ਵਿੱਚ ਰਹਿਣ ਦੇ ਖਰਚੇ ਉਪਲਬਧ ਕਰਵਾਏ ਜਾਣ।

ਡਿਪਟੀ ਕਮਿਸ਼ਨਰ ਨੇ ਕੀਤੀ ਹੌਂਸਲਾ ਅਫ਼ਜ਼ਾਈ

ਉਥੇ ਹੀ ਡਿਪਟੀ ਕਮਿਸ਼ਨਰ ਲੁਧਿਆਣਾ ਹਿਮਾਂਸ਼ੂ ਜੈਨ ਨੇ ਜਿੱਥੇ ਬੱਚਿਆਂ ਦਾ ਹੌਸਲਾ ਅਫ਼ਜਾਈ ਕੀਤੀ ਹੈ। ਪੰਜਾਬ ਵਿੱਚ ਬਹੁਤ ਜਿਆਦਾ ਹੁਨਰ ਹੈ ਤੇ ਇਹਨਾਂ ਬੱਚਿਆਂ ਨੇ ਪੰਜਾਬ ਤੇ ਲੁਧਿਆਣਾ ਦਾ ਨਾਮ ਰੋਸ਼ਨ ਕੀਤਾ ਹੈ ਤੇ ਹੋਰਨਾ ਬੱਚਿਆਂ ਲਈ ਚਾਨਣ ਮੁਨਾਰਾ ਬਣੇ ਹਨ। ਉਹਨਾਂ ਨੇ ਕਿਹਾ ਕਿ ਇਹਨਾਂ ਬੱਚਿਆਂ ਨੂੰ ਭਵਿੱਖ ਵਿੱਚ ਕਿਸੇ ਤਰ੍ਹਾਂ ਦੀ ਵੀ ਮਦਦ ਦੀ ਲੋੜ ਪੈਂਦੀ ਹੈ ਤਾਂ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਉਹਨਾਂ ਦੇ ਨਾਲ ਖੜੀ ਹੈ ।