Safar-E-Shahadat: ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਅੰਨਦਪੁਰ ਸਾਹਿਬ ਦਾ ਕਿਲ੍ਹਾ ਕਿਉਂ ਛੱਡਿਆ ?

Updated On: 

22 Dec 2023 15:34 PM

ਮੁਗਲ ਰਾਜਾ ਔਰੰਗਜੇਬ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਨੂੰ ਕੈਦ ਕਰਨਾ ਚਾਹੁੰਦਾ ਸੀ। ਪਹਾੜੀ ਰਾਜੇ ਅਤੇ ਮੁਗਲ ਫੌਜਾਂ ਇੱਕ ਹੋ ਕੇ ਗੁਰੂ ਜੀ ਨੂੰ ਫੜ੍ਹਣ ਦੀਆਂ ਤਿਆਰੀਆਂ ਕਰਨ ਲੱਗ ਪਏ। ਪਹਾੜੀ ਰਾਜਿਆਂ ਨੇ ਮੁਗਲ ਰਾਜਾ ਅੰਰਗਜੇਬ ਦੀ ਫੌਜ ਦੀ ਮਦਦ ਲੈ ਕਿ ਸ਼੍ਰੀ ਅਨੰਦਪੁਰ ਸਾਹਿਬ ਦੇ ਕਿਲੇ 'ਤੇ ਹੱਲਾ ਬੋਲ ਦਿੱਤਾ। ਅਨੰਦਪੁਰ ਨੂੰ ਜਾਣ ਵਾਲੇ ਸਾਰੇ ਰਸਤੇ ਬੰਦ ਕਰ ਦਿੱਤੇ ਗਏ। ਜਿਸ ਦਾ ਗੁਰੁ ਸਾਹਿਬ ਜੀ ਦੀਆਂ ਫੌਜਾ ਦਾ ਕਾਫੀ ਨੁਕਸਾਨ ਹੋਇਆ ਇਹ ਘੇਰਾ-ਬੰਦੀ ਲੰਮੀ ਹੋ ਗਈ।

Safar-E-Shahadat: ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਅੰਨਦਪੁਰ ਸਾਹਿਬ ਦਾ ਕਿਲ੍ਹਾ ਕਿਉਂ ਛੱਡਿਆ ?

Photo Credit: @dashmeshpita

Follow Us On

ਸਿੱਖ ਕੌਮ ਵਿੱਚ 6 ਪੋਹ ਦਾ ਦਿਨ ਬੇਹੱਦ ਅਹਿਮ ਅਤੇ ਖ਼ਾਸ ਮੰਨਿਆ ਜਾਂਦਾ ਹੈ। ਇਸ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪੂਰੇ ਪਰਿਵਾਰ ਅਤੇ ਸਾਥੀਆਂ ਦੇ ਨਾਲ ਸ੍ਰੀ ਅੰਨਦਪੁਰ ਸਾਹਿਬ ਦਾ ਕਿਲਾ ਛੱਡਿਆ ਗਿਆ ਸੀ। ਦੱਸ ਦਈਏ ਕਿ 6 ਪੋਹ ਨੂੰ ਕੜਾਕੇ ਦੀ ਠੰਢ ਵਿੱਚ ਪਹਾੜੀ ਰਾਜਿਆਂ ਅਤੇ ਮੁਗਲ ਫੌਜਾਂ ਦਾ ਸਾਹਮਣਾ ਕਰਦਿਆਂ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਦਿੱਤਾ ਪਰ ਦੁਸ਼ਮਣਾਂ ਨੇ ਧੋਖਾ ਕਰਦਿਆਂ ਉਨ੍ਹਾਂ ‘ਤੇ ਮੁੜ ਤੋਂ ਹਮਲਾ ਕਰ ਦਿੱਤਾ ਅਤੇ ਇਸ ਜੱਦੋ-ਜਹਿਦ ਵਿੱਚ ਸਰਸਾ ਨਦੀ ਪਾਰ ਕਰਦਿਆਂ ਗੁਰੂ ਸਾਹਿਬ ਦਾ ਪਰਿਵਾਰ ਵਿਛੜ ਗਿਆ।

ਮੁਗਲ ਫੌਜਾਂ ਨੇ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਘੇਰਿਆ

ਮੁਗਲ ਰਾਜਾ ਔਰੰਗਜੇਬ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਨੂੰ ਕੈਦ ਕਰਨਾ ਚਾਹੁੰਦਾ ਸੀ। ਪਹਾੜੀ ਰਾਜੇ ਅਤੇ ਮੁਗਲ ਫੌਜਾਂ ਇੱਕ ਹੋ ਕੇ ਗੁਰੂ ਜੀ ਨੂੰ ਫੜ੍ਹਣ ਦੀਆਂ ਤਿਆਰੀਆਂ ਕਰਨ ਲੱਗ ਪਏ। ਪਹਾੜੀ ਰਾਜਿਆਂ ਨੇ ਮੁਗਲ ਰਾਜਾ ਅੰਰਗਜੇਬ ਦੀ ਫੌਜ ਦੀ ਮਦਦ ਲੈ ਕਿ ਸ਼੍ਰੀ ਅਨੰਦਪੁਰ ਸਾਹਿਬ ਦੇ ਕਿਲੇ ‘ਤੇ ਹੱਲਾ ਬੋਲ ਦਿੱਤਾ। ਅਨੰਦਪੁਰ ਨੂੰ ਜਾਣ ਵਾਲੇ ਸਾਰੇ ਰਸਤੇ ਬੰਦ ਕਰ ਦਿੱਤੇ ਗਏ। ਜਿਸ ਦਾ ਗੁਰੁ ਸਾਹਿਬ ਜੀ ਦੀਆਂ ਫੌਜਾ ਦਾ ਕਾਫੀ ਨੁਕਸਾਨ ਹੋਇਆ ਇਹ ਘੇਰਾ-ਬੰਦੀ ਲੰਮੀ ਹੋ ਗਈ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਹ ਗੱਲ ਜਾਣ ਚੁਕੇ ਸਨ ਕਿ ਬਹੁਤਾ ਚਿਰ ਉਹ ਦੁਸ਼ਮਣਾ ਸਾਹਮਣੇ ਟਿੱਕ ਨਹੀਂ ਸਕਣਗੇ। ਇਸ ਦੌਰਾਨ ਸਿੱਖ ਕਾਫੀ ਦਿੱਕਤਾਂ ਦਾ ਸਾਹਮਣਾ ਕਰ ਰਹੇ ਸਨ। ਸਭ ਤੋਂ ਵੱਡੀ ਪ੍ਰੇਸ਼ਾਨ ਇਹ ਸੀ ਕਿ ਕਿਲ੍ਹੇ ਦਾ ਰਸਦ ਖਾਨਾ ਖਾਲੀ ਹੁੰਦਾ ਜਾ ਰਿਹਾ ਸੀ। ਚਾਰੇ ਦੂਸ਼ਮਣਾ ਦੇ ਪਾਸੇ ਘੇਰਾਬੰਦੀ ਹੋਣ ਕਾਰਨ ਰਸਦ ਅੰਨਦਪੁਰ ਦੇ ਕਿਲੇ ਅੰਦਰ ਨਹੀਂ ਪਹੁੰਚ ਰਹੀਂ ਸੀ।

6 ਪੋਹ ਦੀ ਅੱਧੀ ਰਾਤ ਨੂੰ ਛੱਡਿਆ ਕਿਲ੍ਹਾ

6 ਪੋਹ ਦੀ ਅੱਧੀ ਰਾਤ ਨੂੰ ਸ਼੍ਰੀ ਅਨੰਦਪੁਰ ਸਾਹਿਬ ਛੱਡਣ ਦਾ ਫੈਸਲਾ ਕੀਤਾ, ਗੁਰੂ ਸਾਹਿਬ ਨੇ ਸਿੱਖਾਂ ਨੂੰ ਤਿਆਰ ਰਹਿਣ ਲਈ ਕਿਹਾ ਤੇ ਸਮਝਾਇਆ ਕਿ ਦੁਸ਼ਮਨ ਤੇ ਐਤਬਾਰ ਨਾ ਕਰਨਾ, ਬੱਚਿਆਂ ਬਜੁਰਗਾਂ, ਔਰਤਾਂ ਨੂੰ ਅੱਗੇ ਰੱਖਣਾ ਤੇ ਆਪ ਪਿੱਛੇ ਪਹਿਰਾ ਦਿੰਦੇ ਆਉਣਾ, ਇੰਝ ਗੁਰੂ ਸਾਹਿਬ ਨੇ ਆਨੰਦਪੁਰ ਸਾਹਿਬ ਨੂੰ ਛੱਡਿਆ।ਗੁਰੂ ਸਾਹਿਬ ਪੂਰੀ ਫੌਜ ਅਤੇ ਪਰਿਵਾਰ ਸਮੇਤ ਆਨੰਦਪੁਰ ਸਾਹਿਬ ਨੂੰ ਛੱਡ ਦਿੱਤਾ ਅਤੇ ਇੱਕ ਹਫਤੇ ਵਿੱਚ ਹੀ ਪੂਰੇ ਪਰਿਵਾਰ ਨੂੰ ਕੌਮ ਦੇ ਲੇਖੇ ਲਾ ਦਿੱਤਾ।

ਡਿਸਕਲੇਮਰ : tv9punjabi.com ਇਸ ਲੇਖ ਵਿੱਚ ਦਿੱਤੀ ਗਈ ਕਿਸੇ ਵੀ ਜਾਣਕਾਰੀ ਦੀ ਸ਼ੁੱਧਤਾ, ਸੰਪੂਰਨਤਾ, ਵਿਹਾਰਕਤਾ ਜਾਂ ਸੱਚਾਈ ਲਈ ਜ਼ਿੰਮੇਵਾਰ ਨਹੀਂ ਹੈ। ਇਸ ਲੇਖ ਵਿਚਲੀ ਸਾਰੀ ਜਾਣਕਾਰੀ ਇੰਟਰਨੈੱਟ ਤੋਂ ਲਈ ਗਈ ਹੈ।