ਗੰਗਾ ਨਦੀ ਵਿੱਚ ਹੀ ਕਿਉਂ ਪ੍ਰਵਾਹਿਤ ਕੀਤੀਆਂ ਜਾਂਦੀਆਂ ਅਸਥੀਆਂ, ਇੱਕ ਸਰਾਪ ਨਾਲ ਜੁੜੀ ਕਹਾਣੀ
ਜਦੋਂ ਕੋਈ ਹਿੰਦੂ ਮਰਦਾ ਹੈ, ਤਾਂ ਉਸ ਦੀਆਂ ਅਸਥੀਆਂ ਗੰਗਾ ਨਦੀ ਵਿੱਚ ਪ੍ਰਵਾਹ ਕੀਤੀਆਂ ਜਾਂਦੀਆਂ ਹਨ। ਇਸ ਪਿੱਛੇ ਕਈ ਮਿਥਿਹਾਸਕ ਕਹਾਣੀਆਂ ਹਨ, ਜੋ ਦੱਸਦੀਆਂ ਹਨ ਕਿ ਅਸਥੀਆਂ ਨੂੰ ਸਿਰਫ਼ ਗੰਗਾ ਨਦੀ ਵਿੱਚ ਹੀ ਕਿਉਂ ਪ੍ਰਵਾਹਿਤ ਕੀਤਾ ਜਾਂਦਾ ਹੈ।
ਹਿੰਦੂ ਧਰਮ ਵਿੱਚ, ਜਦੋਂ ਵੀ ਕੋਈ ਸ਼ਖਸ ਮਰਦਾ ਹੈ, ਤਾਂ ਉਸਦੀ ਦੇਹ ਦਾ ਪੂਰੇ ਰੀਤੀ-ਰਿਵਾਜਾਂ ਨਾਲ ਸਸਕਾਰ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਅਸਥੀਆਂ ਨੂੰ ਪਵਿੱਤਰ ਗੰਗਾ ਨਦੀ ਵਿੱਚ ਪ੍ਰਵਾਹਿਤ ਕੀਤਾ ਜਾਂਦਾ ਹੈ। ਜ਼ਿਆਦਾਤਰ ਲੋਕ ਅਸਥੀਆਂ ਦੇ ਵਿਸਰਜਨ ਲਈ ਹਰ ਕੀ ਪੌੜੀ ਹਰਿਦੁਆਰ ਆਉਂਦੇ ਹਨ। ਫਿਰ ਅਸਥੀਆਂ ਨੂੰ ਗੰਗਾ ਨਦੀ ਵਿੱਚ ਪ੍ਰਵਾਹਿਤ ਕੀਤਾ ਜਾਂਦਾ ਹੈ। ਪ੍ਰਯਾਗਰਾਜ ਵਿੱਚ ਵੀ ਅਸਥੀਆਂ ਦਾ ਵਿਸਰਜਨ ਕੀਤਾ ਜਾਂਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਅਸਥੀਆਂ ਸਿਰਫ਼ ਗੰਗਾ ਨਦੀ ਵਿੱਚ ਹੀ ਕਿਉਂ ਪ੍ਰਵਾਹ ਕੀਤੀਆਂ ਜਾਂਦੀਆਂ ਹਨ?
ਇਸ ਪਿੱਛੇ ਕਈ ਮਿਥਿਹਾਸਕ ਕਹਾਣੀਆਂ ਹਨ। ਇਹ ਮੰਨਿਆ ਜਾਂਦਾ ਹੈ ਕਿ ਮਾਂ ਗੰਗਾ ਨੂੰ ਭਗਵਾਨ ਕ੍ਰਿਸ਼ਨ ਦਾ ਆਸ਼ੀਰਵਾਦ ਪ੍ਰਾਪਤ ਹੈ। ਅਜਿਹੀ ਸਥਿਤੀ ਵਿੱਚ, ਜਿੰਨਾ ਚਿਰ ਮ੍ਰਿਤਕ ਆਤਮਾ ਦੀਆਂ ਅਸਥੀਆਂ ਅਤੇ ਹੱਡੀਆਂ ਮਾਂ ਗੰਗਾ ਵਿੱਚ ਤੈਰਦੀ ਹੈ ਉਦੋ ਤਕ ਆਤਮਾ ਨੂੰ ਸ਼੍ਰੀ ਕ੍ਰਿਸ਼ਨ ਦੇ ਗੋਲੋਕ ਧਾਮ ਵਿੱਚ ਰਹਿਣ ਦਾ ਮੌਕਾ ਮਿਲਦਾ ਹੈ।
ਇਹ ਵੀ ਕਿਹਾ ਜਾਂਦਾ ਹੈ ਕਿ ਭਗੀਰਥ ਨੇ ਮਾਂ ਗੰਗਾ ਨੂੰ ਸਵਰਗ ਤੋਂ ਧਰਤੀ ‘ਤੇ ਲਿਆਂਦਾ ਸੀ। ਅਜਿਹੀ ਸਥਿਤੀ ਵਿੱਚ, ਮੌਤ ਤੋਂ ਬਾਅਦ, ਜਿੰਨਾ ਚਿਰ ਸ਼ਖਸ ਦੀ ਅਸਥੀਆਂ ਗੰਗਾ ਵਿੱਚ ਵਹਿੰਦੀਆਂ ਰਹਿੰਦੀਆਂ ਹਨ, ਉਸਦੀ ਆਤਮਾ ਨੂੰ ਸਵਰਗ ਵਿੱਚ ਰਹਿਣ ਦਾ ਮੌਕਾ ਮਿਲਦਾ ਹੈ।
ਰਾਜਾ ਸ਼ਾਂਤਨੂ ਨੇ ਗੰਗਾ ਮਾਤਾ ਨਾਲ ਕੀਤਾ ਸੀ ਵਿਆਹ
ਇੱਕ ਹੋਰ ਕਹਾਣੀ ਦੇ ਅਨੁਸਾਰ, ਹਸਤਿਨਾਪੁਰ ਦੇ ਰਾਜਾ ਸ਼ਾਂਤਨੂ ਨੂੰ ਮਾਂ ਗੰਗਾ ਨਾਲ ਪਿਆਰ ਹੋ ਗਿਆ ਸੀ। ਅਜਿਹੀ ਸਥਿਤੀ ਵਿੱਚ, ਉਹਨਾਂ ਨੇ ਮਾਂ ਗੰਗਾ ਨਾਲ ਵਿਆਹ ਕਰਨ ਦੀ ਇੱਛਾ ਪ੍ਰਗਟ ਕੀਤੀ। ਪਰ ਮਾਂ ਗੰਗਾ ਨੇ ਕਿਹਾ ਕਿ ਮੈਂ ਤੁਹਾਡੇ ਨਾਲ ਸਿਰਫ ਇਸ ਸ਼ਰਤ ‘ਤੇ ਵਿਆਹ ਕਰਾਂਗੀ ਕਿ ਤੁਸੀਂ ਮੈਨੂੰ ਕੁਝ ਵੀ ਕਰਨ ਤੋਂ ਨਹੀਂ ਰੋਕੋਗੇ, ਸ਼ਾਂਤਨੂ ਨੇ ਉਹਨਾਂ ਦੀ ਗੱਲ ਮੰਨ ਲਈ। ਵਿਆਹ ਤੋਂ ਬਾਅਦ, ਜਦੋਂ ਉਨ੍ਹਾਂ ਦਾ ਪਹਿਲਾ ਪੁੱਤਰ ਹੋਇਆ, ਤਾਂ ਮਾਂ ਗੰਗਾ ਨੇ ਉਸਨੂੰ ਆਪਣੇ ਹੀ ਪਾਣੀ ਵਿੱਚ ਡੁਬੋ ਦਿੱਤਾ। ਇਹ ਦੇਖ ਕੇ ਸ਼ਾਂਤਨੂ ਨੂੰ ਬਹੁਤ ਦੁੱਖ ਹੋਇਆ ਪਰ ਉਹ ਕੁਝ ਨਾ ਕਹਿ ਸਕੇ।
ਭੀਸ਼ਮ ਪਿਤਾਮਹ ਗੰਗਾ ਦੇ ਅੱਠਵੇਂ ਪੁੱਤਰ ਸਨ।
ਇਸੇ ਤਰ੍ਹਾਂ, ਉਹਨਾਂ ਨੇ ਆਪਣੇ ਸੱਤ ਪੁੱਤਰਾਂ ਨੂੰ ਗੰਗਾ ਵਿੱਚ ਡੁਬੋ ਦਿੱਤਾ। ਜਦੋਂ ਉਹ ਆਪਣੇ ਅੱਠਵੇਂ ਪੁੱਤਰ ਨੂੰ ਗੰਗਾ ਵਿੱਚ ਡੁਬੋਉਣ ਜਾ ਰਹੇ ਸਨ, ਤਾਂ ਸ਼ਾਂਤਨੂ ਇਸਨੂੰ ਦੇਖ ਨਹੀਂ ਸਕੇ ਅਤੇ ਉਹਨਾਂ ਨੇ ਮਾਂ ਗੰਗਾ ਨੂੰ ਰੋਕ ਲਿਆ। ਉਹਨਾਂ ਨੇ ਕਿਹਾ ਕਿ ਤੁਸੀਂ ਅਜਿਹਾ ਕਿਉਂ ਕਰ ਰਹੇ ਹੋ। ਫਿਰ ਮਾਂ ਗੰਗਾ ਨੇ ਕਿਹਾ ਕਿ ਮੇਰੇ ਪੁੱਤਰਾਂ ਨੂੰ ਵਸ਼ਿਸ਼ਠ ਨੇ ਸਰਾਪ ਦਿੱਤਾ ਹੈ ਕਿ ਉਹ ਧਰਤੀ ‘ਤੇ ਜਨਮ ਲੈਣਗੇ ਅਤੇ ਦੁੱਖ ਭੋਗਣਗੇ। ਅਜਿਹੀ ਸਥਿਤੀ ਵਿੱਚ, ਮੈਂ ਉਨ੍ਹਾਂ ਨੂੰ ਗੰਗਾ ਵਿੱਚ ਡੁਬੋ ਕੇ ਮੁਕਤ ਕਰ ਰਹੀ ਹਾਂ। ਪਰ ਹੁਣ ਮੈਂ ਅੱਠਵੇਂ ਪੁੱਤਰ ਨੂੰ ਡੁਬੋ ਨਹੀਂ ਸਕਦੀ। ਹੁਣ ਉਹ ਇਸ ਧਰਤੀ ‘ਤੇ ਹੀ ਦੁੱਖ ਝੱਲੇਗਾ। ਭੀਸ਼ਮ ਪਿਤਾਮਹ ਮਾਂ ਗੰਗਾ ਦੇ ਅੱਠਵੇਂ ਪੁੱਤਰ ਸਨ। ਇਹੀ ਕਾਰਨ ਹੈ ਕਿ ਜਿਸ ਤਰ੍ਹਾਂ ਮਾਂ ਗੰਗਾ ਨੇ ਆਪਣੇ ਪੁੱਤਰਾਂ ਦੀ ਮੁਕਤੀ ਲਈ ਗੰਗਾ ਵਿੱਚ ਡੁਬੋਇਆ ਸੀ, ਉਸੇ ਤਰ੍ਹਾਂ ਅਸਥੀਆਂ ਵੀ ਮੁਕਤੀ ਲਈ ਗੰਗਾ ਵਿੱਚ ਡੁਬੋਈਆਂ ਜਾਂਦੀਆਂ ਹਨ।
ਇਹ ਵੀ ਪੜ੍ਹੋ
ਅਸਥੀਆਂ ਹੋਰ ਕਿੱਥੇ ਪ੍ਰਵਾਹ ਕੀਤੀਆਂ ਦਾ ਸਕਦੀਆਂ ਹਨ
ਗੰਗਾ ਨਦੀ ਤੋਂ ਇਲਾਵਾ, ਨਰਮਦਾ, ਗੋਦਾਵਰੀ, ਕ੍ਰਿਸ਼ਨਾ ਅਤੇ ਬ੍ਰਹਮਪੁੱਤਰ ਵਰਗੀਆਂ ਨਦੀਆਂ ਵਿੱਚ ਵੀ ਅਸਥੀਆਂ ਦਾ ਵਿਸਰਜਨ ਕੀਤਾ ਜਾ ਸਕਦਾ ਹੈ। ਅਸਥੀ ਦੇ ਜਲ ਪ੍ਰਵਾਹ ਲਈ, ਅਸਥੀਆਂ ਨੂੰ ਦੁੱਧ ਅਤੇ ਗੰਗਾਜਲ ਨਾਲ ਧੋਤਾ ਜਾਂਦਾ ਹੈ ਅਤੇ ਅਸਥੀ ਕਲਸ਼ ਜਾਂ ਪੀਲੇ ਕੱਪੜੇ ਦੇ ਬਣੇ ਥੈਲੇ ਵਿੱਚ ਰੱਖਿਆ ਜਾਂਦਾ ਹੈ।