ਜਿੱਥੇ ਗੁਰੂ ਰਾਮਦਾਸ ਜੀ ਨੇ ਕੀਤੀ ਰਿਹਾਇਸ਼, ਗੁਰਦੁਆਰਾ ਗੁਰੂ ਕੇ ਮਹਿਲ ਸਾਹਿਬ ਦਾ ਇਤਿਹਾਸ

Published: 

23 Jan 2025 06:15 AM

ਗੁਰੂ ਅਮਰ ਜੀ ਦੇ ਬਚਨਾਂ ਤੇ ਇਸੇ ਅਸਥਾਨ ਤੇ ਤਿਆਰ ਹੋਏ ਪਹਿਲੇ ਘਰ ਨੂੰ ਇਸ ਨਗਰ (ਚੱਕ ਨਾਨਕੀ) ਦਾ ਪਹਿਲਾਂ ਘਰ ਵੀ ਮੰਨਿਆ ਜਾਂਦਾ ਹੈ। ਇਸ ਅਸਥਾਨ ਤੇ ਰਹਿੰਦਿਆਂ ਹੀ ਸ਼੍ਰੀ ਗੁਰੂ ਅਰਜੁਨ ਪਾਤਸ਼ਾਹ ਨੇ ਸਿੱਖਾਂ ਦੇ ਪਵਿੱਤਰ ਅਸਥਾਨ ਸੱਚਖੰਚ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਸੇਵਾ ਕਰਵਾਈ ਸੀ। ਇਸ ਤੋਂ ਇਲਾਵਾ ਪਾਤਸ਼ਾਹ ਨੇ ਗੁਰਦੁਆਰਾ ਸੰਤੋਖਸਰ ਸਾਹਿਬ ਜੀ ਦੀ ਸੇਵਾ ਵੀ ਕਰਵਾਈ।

ਜਿੱਥੇ ਗੁਰੂ ਰਾਮਦਾਸ ਜੀ ਨੇ ਕੀਤੀ ਰਿਹਾਇਸ਼, ਗੁਰਦੁਆਰਾ ਗੁਰੂ ਕੇ ਮਹਿਲ ਸਾਹਿਬ ਦਾ ਇਤਿਹਾਸ

ਗੁਰੂ ਕੇ ਮਹਿਲ ਸਾਹਿਬ

Follow Us On

ਗੁਰਦੁਆਰਾ ਗੁਰੂ ਕੇ ਮਹਿਲ ਸਾਹਿਬ ਉਹ ਪਾਵਨ ਪਵਿੱਤਰ ਅਸਥਾਨ ਜਿਸ ਨੂੰ ਇੱਕ ਦੋ ਨਹੀਂ ਸਗੋਂ 5 ਗੁਰੂ ਸਾਹਿਬਾਨਾਂ ਦੀ ਚਰਨ-ਛੋਹ ਪ੍ਰਾਪਤ ਹੈ। ਤੀਜੇ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਅਮਰ ਦਾਸ ਜੀ ਨੇ ਗੁਰੂ ਰਾਮਦਾਸ ਜੀ ਨੂੰ ਹੁਕਮ ਦਿੱਤਾ ਕਿ ਉਹ ਨਵਾਂ ਨਗਰ ਵਸਾਉਣ। ਸਤਿਗੁਰੂ ਜੀ ਦੇ ਹੁਕਮਾਂ ਤੋਂ ਬਾਅਦ ਰਾਮਦਾਸ ਗੁਰੂ ਨੇ ਦੁਨੀਆਂ ਵਿੱਚ ਸਭ ਤੋਂ ਪ੍ਰਸਿੱਧ ਸ਼ਹਿਰ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਨੀਂਹ ਰੱਖੀ ਅਤੇ ਅੰਮ੍ਰਿਤ ਸਰੋਵਰ ਵੀ ਤਿਆਰ ਕਰਵਾਇਆ।

ਪਾਤਸ਼ਾਹ ਨੇ 58 ਸਾਲ ਕੀਤੀ ਰਿਹਾਇਸ਼

ਗੁਰੂ ਅਮਰ ਦਾਸ ਸਾਹਿਬ ਦੇ ਜੀ ਵਚਨਾਂ ਅਨੁਸਾਰ ਪਾਤਸ਼ਾਹ ਨੇ ਗੁਰਦੁਆਰਾ ਗੁਰੂ ਕੇ ਮਹਿਲ ਸਾਹਿਬ ਵਾਲੀ ਥਾਂ ਤੇ ਆਪਣਾ ਘਰ ਬਣਾਇਆ। ਜਿੱਥੇ ਸ਼੍ਰੀ ਗੁਰੂ ਰਾਮ ਦਾਸ ਜੀ, ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਅਤੇ ਛੇਵੇਂ ਪਾਤਸ਼ਾਹ ਸ਼੍ਰੀ ਹਰਿਗੋਬਿੰਦ ਸਾਹਿਬ ਤਕਰੀਬਨ 58 ਸਾਲ ਤੱਕ ਇਸੇ ਅਸਥਾਨ ਤੇ ਰਹੇ।

ਹਰਿਗੋਬਿੰਦ ਸਾਹਿਬ ਦਾ ਵਿਆਹ

ਇਹ ਅਸਥਾਨ ਦੀ ਸਿੱਖਾਂ ਲਈ ਵਿਸ਼ੇਸ ਮਹੱਤਤਾ ਰੱਖਦਾ ਹੈ। ਛੇਵੇਂ ਪਾਤਸ਼ਾਹ ਸ਼੍ਰੀ ਹਰਿਗੋਬਿੰਦ ਸਾਹਿਬ ਦਾ ਵਿਆਹ ਵੀ ਇਸੇ ਅਸਥਾਨ ਤੇ ਹੋਇਆ ਸੀ। ਇਨ੍ਹਾਂ ਹੀ ਨਹੀਂ ਸਿੱਖਾਂ ਦੇ ਨੌਵੇਂ ਗੁਰੂ ਅਤੇ ਤਿਲੁਕ ਜੰਝੂ ਦੇ ਰਾਖੇ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਪਾਤਸ਼ਾਹ ਦਾ ਪ੍ਰਕਾਸ਼ (1621 ਈਸਵੀ) ਵੀ ਇੱਥੇ ਹੀ ਹੋਇਆ ਸੀ। ਸਤਿਗੁਰੂ ਜੀ ਦੇ ਬਚਪਨ ਦਾ ਸਮਾਂ ਵੀ ਐਥੇ ਹੀ ਬੀਤਿਆ।

ਪਵਿੱਤਰ ਗੁਰਧਾਮਾਂ ਦੀ ਸੇਵਾ

ਗੁਰੂ ਅਮਰ ਜੀ ਦੇ ਬਚਨਾਂ ਤੇ ਇਸੇ ਅਸਥਾਨ ਤੇ ਤਿਆਰ ਹੋਏ ਪਹਿਲੇ ਘਰ ਨੂੰ ਇਸ ਨਗਰ (ਚੱਕ ਨਾਨਕੀ) ਦਾ ਪਹਿਲਾਂ ਘਰ ਵੀ ਮੰਨਿਆ ਜਾਂਦਾ ਹੈ। ਇਸ ਅਸਥਾਨ ਤੇ ਰਹਿੰਦਿਆਂ ਹੀ ਸ਼੍ਰੀ ਗੁਰੂ ਅਰਜੁਨ ਪਾਤਸ਼ਾਹ ਨੇ ਸਿੱਖਾਂ ਦੇ ਪਵਿੱਤਰ ਅਸਥਾਨ ਸੱਚਖੰਚ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਸੇਵਾ ਕਰਵਾਈ ਸੀ। ਇਸ ਤੋਂ ਇਲਾਵਾ ਪਾਤਸ਼ਾਹ ਨੇ ਗੁਰਦੁਆਰਾ ਸੰਤੋਖਸਰ ਸਾਹਿਬ ਜੀ ਦੀ ਸੇਵਾ ਵੀ ਕਰਵਾਈ।

ਛੇਵੇਂ ਪਾਤਸ਼ਾਹ ਸ਼੍ਰੀ ਹਰਿਗੋਬਿੰਦ ਸਾਹਿਬ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਉਸਾਰੀ ਦੀ ਪਵਿੱਤਰ ਸੇਵਾ ਵੀ ਇਸ ਹੀ ਅਸਥਾਨ ਤੇ ਰਹਿੰਦਿਆਂ ਕਰਵਾਈ ਸੀ। ਇਸ ਤੋਂ ਬਾਅਦ ਪਾਤਸ਼ਾਹ ਕੀਰਤਪੁਰ ਸਾਹਿਬ ਗਏ।