Baba Bidhi Chand: ਗੁਰੂ ਹਰਿਗੋਬਿੰਦ ਸਾਹਿਬ ਨਾਲ ਜੰਗਾਂ ਵਿੱਚ ਹਿੱਸਾ ਲੈਣ ਵਾਲੇ ਕੌਣ ਸਨ, ਬਾਬਾ ਬਿਧੀ ਚੰਦ ਜੀ

Published: 

24 Jan 2025 06:15 AM

ਬਾਬਾ ਬਿਧੀ ਚੰਦ ਨੇ ਪੰਚਮ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ ਮਾਝੇ ਇਲਾਕੇ ਦੇ ਸਿੱਖਾਂ ਨੂੰ ਮੁੜ ਤੋਂ ਉਤਸਾਹਿਤ ਕੀਤਾ। ਬਾਬਾ ਜੀ ਦਾ ਜ਼ਿਆਦਾਤਰ ਸਮਾਂ ਗੁਰੂਘਰ ਦੀ ਸੇਵਾ ਕਰਨੀ, ਸਿੱਖਾਂ ਨੂੰ ਹਥਿਆਰ ਚਲਾਉਣ ਦੀ ਟ੍ਰੇਨਿੰਗ ਦੇਣ ਵਿੱਚ ਗੁਜ਼ਰਦਾ ਸੀ। ਜਦੋਂ ਛੇਵੇਂ ਪਾਤਸ਼ਾਹ ਸ਼੍ਰੀ ਹਰਗੋਬਿੰਦ ਸਾਹਿਬ ਨੇ ਸਿੱਖਾਂ ਨੂੰ ਜੱਥੇਬੰਦ ਹੋਣ ਦਾ ਆਦੇਸ਼ ਦਿੱਤਾ ਤਾਂ ਭਾਈ ਬਿਧੀ ਚੰਦ ਜੀ ਆਪਣੇ ਨਾਲ 52 ਨੌਜਵਾਨਾਂ ਅਤੇ 2 ਢਾਡੀਆਂ ਨੂੰ ਆਪਣੇ ਨਾਲ ਲੈਕੇ ਅੰਮ੍ਰਿਤਸਰ ਵਿਖੇ ਆਏ।

Baba Bidhi Chand: ਗੁਰੂ ਹਰਿਗੋਬਿੰਦ ਸਾਹਿਬ ਨਾਲ ਜੰਗਾਂ ਵਿੱਚ ਹਿੱਸਾ ਲੈਣ ਵਾਲੇ ਕੌਣ ਸਨ, ਬਾਬਾ ਬਿਧੀ ਚੰਦ ਜੀ

Pic Credit: Social Media

Follow Us On

ਬਾਬਾ ਬਿਧੀ ਚੰਦ ਦਾ ਨਾਮ ਸਿੱਖ ਇਤਿਹਾਸ ਵਿੱਚ ਇੱਕ ਨਿੱਧੜਕ ਯੋਧੇ ਵਜੋਂ ਯਾਦ ਕੀਤਾ ਜਾਂਦਾ ਹੈ। ਬਾਬਾ ਬਿਧੀ ਚੰਦ ਮੀਰੀ ਪੀਰੀ ਦੇ ਮਾਲਕ ਸਾਹਿਬ ਸ਼੍ਰੀ ਹਰਿਗੋਬਿੰਦ ਸਾਹਿਬ ਦੇ ਸਭ ਤੋਂ ਨੇੜਲੇ ਸਿੱਖਾਂ ਵਿੱਚੋਂ ਇੱਕ ਸਨ। ਬਾਬਾ ਜੀ ਦਾ ਜਨਮ ਆਪਣੇ ਨਾਨਕੇ ਪਿੰਡ ਸਰਹਾਲੀ, ਜੋ ਕਿ ਅੰਮ੍ਰਿਤਸਰ ਵਿਖੇ ਪੈਂਦਾ ਹੈ, ਉੱਥੇ ਹੋਇਆ। ਜਦੋਂ ਬਾਬਾ ਬਿਧੀ ਚੰਦ ਜੁਆਨ ਹੋਏ ਤਾਂ ਲੰਬਾ ਕੱਦ ਅਤੇ ਗੁੰਦਵਾ ਸਰੀਰ ਹੋਣ ਕਾਰਨ ਬਹਾਦਰੀ ਵਾਲੇ ਕੰਮ ਕਰਨ ਲੱਗ ਪਏ। ਜਿਸ ਕਾਰਨ ਪਿੰਡ ਵਿੱਚ ਚੰਗਾ ਨਾਮ ਹੋਣ ਲੱਗਿਆ।

ਸਮਾਂ ਲੰਘਣ ਤੇ ਬਾਬਾ ਬਿਧੀ ਚੰਦ ਧਾੜਵੀਆਂ ਦੀ ਸੰਗਤ ਕਰਕੇ ਚੋਰੀਆਂ ਕਰਨੀਆਂ ਅਤੇ ਡਾਕੇ ਮਾਰਨੇ ਸ਼ੁਰੂ ਕਰ ਦਿੱਤੇ। ਇੱਕ ਦਿਨ ਪਿੰਡ ਚੋਲ੍ਹਾ ਦੇ ਰਹਿਣ ਵਾਲੇ ਭਾਈ ਅਦਲੀ ਜੀ ਬਿਧੀ ਚੰਦ ਨੂੰ ਆਪਣੇ ਨਾਲ ਅੰਮ੍ਰਿਤਸਰ ਸਾਹਿਬ ਸ਼੍ਰੀ ਗੁਰੂ ਅਰਜੁਨ ਸਾਹਿਬ ਜੀ ਦੀ ਸੰਗਤ ਵਿੱਚ ਲੈ ਗਏ ਜਿੱਥੇ ਬਿਧੀ ਚੰਦ ਦਾ ਮਨ ਬਦਲ ਗਿਆ।

ਜਿਸ ਤੋਂ ਬਾਬਾ ਬਿਧੀ ਚੰਦ ਆਪਣੇ ਕੋਲੋਂ ਹੋਈ ਭੁੱਲਾਂ ਨੂੰ ਬਖਸਾਉਣ ਲੱਗ ਪਏ ਅਤੇ ਗੁਰੂ ਘਰ ਦੀ ਸੇਵਾ ਵਿੱਚ ਮਨ ਲੱਗਣ ਲੱਗ ਪਿਆ। ਜਦੋਂ ਪਾਤਸ਼ਾਹ ਲਾਹੌਰ ਗਏ ਤਾਂ ਉਹਨਾਂ ਨਾਲ ਜੋ ਸਿੱਖ ਗਏ ਸਨ ਉਹਨਾਂ ਵਿੱਚੋਂ ਇੱਕ ਬਾਬਾ ਬਿਧੀ ਚੰਦ ਵੀ ਸਨ।

ਮਾਝੇ ਵਿੱਚ ਕੀਤਾ ਪ੍ਰਚਾਰ

ਬਾਬਾ ਬਿਧੀ ਚੰਦ ਨੇ ਪੰਚਮ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ ਮਾਝੇ ਇਲਾਕੇ ਦੇ ਸਿੱਖਾਂ ਨੂੰ ਮੁੜ ਤੋਂ ਉਤਸਾਹਿਤ ਕੀਤਾ। ਬਾਬਾ ਜੀ ਦਾ ਜ਼ਿਆਦਾਤਰ ਸਮਾਂ ਗੁਰੂਘਰ ਦੀ ਸੇਵਾ ਕਰਨੀ, ਸਿੱਖਾਂ ਨੂੰ ਹਥਿਆਰ ਚਲਾਉਣ ਦੀ ਟ੍ਰੇਨਿੰਗ ਦੇਣ ਵਿੱਚ ਗੁਜ਼ਰਦਾ ਸੀ। ਜਦੋਂ ਛੇਵੇਂ ਪਾਤਸ਼ਾਹ ਸ਼੍ਰੀ ਹਰਗੋਬਿੰਦ ਸਾਹਿਬ ਨੇ ਸਿੱਖਾਂ ਨੂੰ ਜੱਥੇਬੰਦ ਹੋਣ ਦਾ ਆਦੇਸ਼ ਦਿੱਤਾ ਤਾਂ ਭਾਈ ਬਿਧੀ ਚੰਦ ਜੀ ਆਪਣੇ ਨਾਲ 52 ਨੌਜਵਾਨਾਂ ਅਤੇ 2 ਢਾਡੀਆਂ ਨੂੰ ਆਪਣੇ ਨਾਲ ਲੈਕੇ ਅੰਮ੍ਰਿਤਸਰ ਵਿਖੇ ਆਏ।

ਜਦੋਂ ਸਿੱਖਾਂ ਦੀ ਫੌਜ ਵੀ ਸੈਨਿਕਾਂ ਦੀ ਗਿਣਤੀ ਵਧ ਗਈ ਤਾਂ ਸਿੱਖ ਫੌਜ ਨੂੰ 5 ਜੱਥਿਆਂ ਵਿੱਚ ਵੰਡਿਆ ਗਿਆ। ਇਹਨਾਂ ਵਿੱਚ ਇੱਕ ਜੱਥੇ ਦਾ ਜੱਥੇਦਾਰ ਬਾਬਾ ਬਿਧੀ ਚੰਦ ਨੂੰ ਬਣਾਇਆ ਗਿਆ। ਬਾਬਾ ਬਿਧੀ ਚੰਦ ਜੀ ਦੇ ਜੱਥੇ ਨੂੰ ਜਿੰਮੇਵਾਰੀ ਮਿਲੀ ਕਿ ਉਹ ਦੁਸ਼ਮਣਾਂ ਦੀ ਫੌਜ ਉੱਪਰ ਗੁਰੀਲਾ ਤਕਨੀਕ ਨਾਲ ਹਮਲਾ ਕਰਨਗੇ ਅਤੇ ਜ਼ਿਆਦਾ ਤੋਂ ਜ਼ਿਆਦਾ ਨੁਕਸਾਨ ਪਹੁੰਚਾਉਣਗੇ।

ਬਾਬਾ ਬਿਧੀ ਚੰਦ ਨੇ ਛੇਵੇਂ ਪਾਤਸ਼ਾਹ ਸ਼੍ਰੀ ਹਰਗੋਬਿੰਦ ਸਾਹਿਬ ਨਾਲ ਸਾਰੀਆਂ ਜੰਗਾਂ ਵਿੱਚ ਹਿੱਸਾ ਲਿਆ ਅਤੇ ਆਪਣੀ ਬਹਾਦਰੀ ਦਾ ਪ੍ਰਦਰਸ਼ਨ ਕੀਤਾ। ਇਹੀ ਕਾਰਨ ਸੀ ਕਿ ਬਾਬਾ ਬਿਧੀ ਚੰਦ ਛੇਵੇਂ ਪਾਤਸ਼ਾਹ ਦੇ ਸਭ ਤੋਂ ਵੱਧ ਭਰੋਸੇਮੰਦ ਸਿੱਖਾਂ ਵਿੱਚ ਇੱਕ ਸਨ। ਜਦੋਂ ਵੀ ਕੋਈ ਮਹੱਤਵਪੂਰਨ ਕੰਮ ਸਤਿਗੁਰੂ ਨੇ ਕਿਸੇ ਸਿੱਖ ਨੂੰ ਦੇਣਾ ਹੁੰਦਾ ਸੀ ਤਾਂ ਉਹ ਸੇਵਾ ਦੀ ਪਹਿਲ ਬਾਬਾ ਬਿਧੀ ਚੰਦ ਨੂੰ ਕੀਤੀ ਜਾਂਦੀ ਸੀ।