AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

Vastu Tips: ਵਾਸ਼ਿੰਗ ਮਸ਼ੀਨ ਕੋਲ ਭੁੱਲ ਕੇ ਵੀ ਨਾ ਰੱਖੋ ਇਹ ਚੀਜ਼ਾਂ, ਨਹੀਂ ਤਾਂ ਹੋ ਸਕਦੀ ਹੈ ਭਾਰੀ ਧਨ ਹਾਨੀ!

Vastu Tips: ਵਾਸਤੂ ਸ਼ਾਸਤਰ ਇੱਕ ਪ੍ਰਾਚੀਨ ਵਿਗਿਆਨ ਹੈ, ਜਿਸ ਵਿੱਚ ਘਰ ਅਤੇ ਉਸ ਵਿੱਚ ਰੱਖੀਆਂ ਚੀਜ਼ਾਂ ਦੀ ਦਿਸ਼ਾ ਤੇ ਸਥਿਤੀ ਬਾਰੇ ਕਈ ਮਹੱਤਵਪੂਰਨ ਨਿਯਮ ਦੱਸੇ ਗਏ ਹਨ। ਵਾਸਤੂ ਮਾਹਿਰਾਂ ਅਨੁਸਾਰ, ਜੇਕਰ ਘਰ ਵਿੱਚ ਇਹਨਾਂ ਨਿਯਮਾਂ ਦੀ ਪਾਲਣਾ ਕੀਤੀ ਜਾਵੇ ਤਾਂ ਖੁਸ਼ਹਾਲੀ ਆਉਂਦੀ ਹੈ, ਪਰ ਇਹਨਾਂ ਦੀ ਅਣਦੇਖੀ ਵਿਅਕਤੀ ਨੂੰ ਆਰਥਿਕ ਅਤੇ ਮਾਨਸਿਕ ਤੌਰ 'ਤੇ ਭਾਰੀ ਨੁਕਸਾਨ ਪਹੁੰਚਾ ਸਕਦੀ ਹੈ।

Vastu Tips: ਵਾਸ਼ਿੰਗ ਮਸ਼ੀਨ ਕੋਲ ਭੁੱਲ ਕੇ ਵੀ ਨਾ ਰੱਖੋ ਇਹ ਚੀਜ਼ਾਂ, ਨਹੀਂ ਤਾਂ ਹੋ ਸਕਦੀ ਹੈ ਭਾਰੀ ਧਨ ਹਾਨੀ!
tv9-punjabi
| Updated On: 24 May 2026 18:43 PM IST
Share

ਵਾਸਤੂ ਸ਼ਾਸਤਰ ਇੱਕ ਪ੍ਰਾਚੀਨ ਵਿਗਿਆਨ ਹੈ, ਜਿਸ ਵਿੱਚ ਘਰ ਅਤੇ ਉਸ ਵਿੱਚ ਰੱਖੀਆਂ ਚੀਜ਼ਾਂ ਦੀ ਦਿਸ਼ਾ ਤੇ ਸਥਿਤੀ ਬਾਰੇ ਕਈ ਮਹੱਤਵਪੂਰਨ ਨਿਯਮ ਦੱਸੇ ਗਏ ਹਨ। ਵਾਸਤੂ ਮਾਹਿਰਾਂ ਅਨੁਸਾਰ, ਜੇਕਰ ਘਰ ਵਿੱਚ ਇਹਨਾਂ ਨਿਯਮਾਂ ਦੀ ਪਾਲਣਾ ਕੀਤੀ ਜਾਵੇ ਤਾਂ ਖੁਸ਼ਹਾਲੀ ਆਉਂਦੀ ਹੈ, ਪਰ ਇਹਨਾਂ ਦੀ ਅਣਦੇਖੀ ਵਿਅਕਤੀ ਨੂੰ ਆਰਥਿਕ ਅਤੇ ਮਾਨਸਿਕ ਤੌਰ ‘ਤੇ ਭਾਰੀ ਨੁਕਸਾਨ ਪਹੁੰਚਾ ਸਕਦੀ ਹੈ। ਅਜੋਕੇ ਸਮੇਂ ਵਿੱਚ ਵਾਸ਼ਿੰਗ ਮਸ਼ੀਨ ਹਰ ਘਰ ਦੀ ਲੋੜ ਹੈ, ਪਰ ਵਾਸਤੂ ਅਨੁਸਾਰ ਇਸ ਦੇ ਆਲੇ-ਦੁਆਲੇ ਰੱਖੀਆਂ ਕੁਝ ਚੀਜ਼ਾਂ ਤੁਹਾਡੇ ਜੀਵਨ ‘ਤੇ ਮਾੜਾ ਪ੍ਰਭਾਵ ਪਾ ਸਕਦੀਆਂ ਹਨ। ਆਓ ਜਾਣਦੇ ਹਾਂ ਉਹ ਕਿਹੜੀਆਂ ਚੀਜ਼ਾਂ ਹਨ ਜਿਨ੍ਹਾਂ ਨੂੰ ਵਾਸ਼ਿੰਗ ਮਸ਼ੀਨ ਦੇ ਨੇੜਿਓਂ ਤੁਰੰਤ ਹਟਾ ਦੇਣਾ ਚਾਹੀਦਾ ਹੈ।

ਝਾੜੂ ਅਤੇ ਪੋਚਾ

ਹਿੰਦੂ ਧਰਮ ਅਤੇ ਵਾਸਤੂ ਵਿੱਚ ਝਾੜੂ ਨੂੰ ਮਾਂ ਲਕਸ਼ਮੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸ ਨੂੰ ਹਮੇਸ਼ਾ ਘਰ ਵਿੱਚ ਕਿਸੇ ਲੁਕਵੀਂ ਜਾਂ ਸ਼ਾਂਤ ਜਗ੍ਹਾ ‘ਤੇ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ। ਅਕਸਰ ਲੋਕ ਜਗ੍ਹਾ ਦੀ ਘਾਟ ਕਾਰਨ ਵਾਸ਼ਿੰਗ ਮਸ਼ੀਨ ਦੇ ਨੇੜੇ ਹੀ ਝਾੜੂ ਜਾਂ ਪੋਚਾ ਰੱਖ ਦਿੰਦੇ ਹਨ। ਵਾਸਤੂ ਅਨੁਸਾਰ ਅਜਿਹਾ ਕਰਨ ਨਾਲ ਧਨ ਦੀ ਹਾਨੀ ਹੁੰਦੀ ਹੈ ਅਤੇ ਘਰ ਦੀ ਤਿਜੋਰੀ ਖਾਲੀ ਹੋਣ ਲੱਗਦੀ ਹੈ। ਇਸ ਲਈ ਇਹ ਗਲਤੀ ਕਰਨ ਤੋਂ ਬਚਣਾ ਚਾਹੀਦਾ ਹੈ।

ਕੂੜੇਦਾਨ

ਵਾਸ਼ਿੰਗ ਮਸ਼ੀਨ ਦਾ ਮੁੱਖ ਕੰਮ ਕੱਪੜਿਆਂ ਦੀ ਗੰਦਗੀ ਨੂੰ ਸਾਫ਼ ਕਰਨਾ ਹੈ। ਵਾਸਤੂ ਸ਼ਾਸਤਰ ਦੇ ਅਨੁਸਾਰ, ਵਾਸ਼ਿੰਗ ਮਸ਼ੀਨ ਦੇ ਬਿਲਕੁਲ ਨੇੜੇ ਕੂੜਾ ਜਾਂ ਡਸਟਬਿਨ ਨਹੀਂ ਰੱਖਣਾ ਚਾਹੀਦਾ। ਜੇਕਰ ਤੁਸੀਂ ਅਜਿਹਾ ਕਰਦੇ ਹੋ, ਤਾਂ ਇਸ ਨਾਲ ਰਾਹੂ ਅਤੇ ਕੇਤੂ ਦਾ ਪ੍ਰਭਾਵ ਵੱਧ ਜਾਂਦਾ ਹੈ। ਨਤੀਜੇ ਵਜੋਂ, ਘਰ ਦੇ ਮੈਂਬਰਾਂ ਵਿੱਚ ਮਾਨਸਿਕ ਤਣਾਅ ਵਧਦਾ ਹੈ ਅਤੇ ਬਿਨਾਂ ਵਜ੍ਹਾ ਦੇ ਖਰਚੇ ਵਧਣ ਲੱਗਦੇ ਹਨ।

ਦਵਾਈਆਂ

ਕਈ ਵਾਰ ਲੋਕ ਬਾਲਕਨੀ ਜਾਂ ਵਾਸ਼ ਏਰੀਆ ਵਿੱਚ ਬਣੀਆਂ ਅਲਮਾਰੀਆਂ ਵਿੱਚ ਦਵਾਈਆਂ ਰੱਖ ਦਿੰਦੇ ਹਨ। ਵਾਸ਼ਿੰਗ ਮਸ਼ੀਨ ਚੱਲਣ ਵੇਲੇ ਭਾਰੀ ਵਾਈਬ੍ਰੇਸ਼ਨ (ਕੰਪਨ) ਪੈਦਾ ਹੁੰਦੀ ਹੈ ਅਤੇ ਇਸ ਦੀ ਪ੍ਰਕਿਰਿਆ ਨੂੰ ਰਾਹੂ ਤੱਤ ਨਾਲ ਜੋੜਿਆ ਜਾਂਦਾ ਹੈ। ਵਾਸ਼ਿੰਗ ਮਸ਼ੀਨ ਦੇ ਨੇੜੇ ਦਵਾਈਆਂ ਰੱਖਣ ਨਾਲ ਘਰ ਵਿੱਚ ਬਿਮਾਰੀਆਂ ਵਧ ਸਕਦੀਆਂ ਹਨ ਅਤੇ ਦਵਾਈਆਂ ਦਾ ਸਰੀਰ ‘ਤੇ ਸਕਾਰਾਤਮਕ ਪ੍ਰਭਾਵ ਘੱਟ ਜਾਂਦਾ ਹੈ।

ਨਮਕ ਅਤੇ ਅਚਾਰ

ਜੋਤਿਸ਼ ਸ਼ਾਸਤਰ ਵਿੱਚ ਨਮਕ ਅਤੇ ਅਚਾਰ ਦਾ ਸਿੱਧਾ ਸਬੰਧ ਰਾਹੂ ਅਤੇ ਸ਼ਨੀ ਦੇਵ ਨਾਲ ਮੰਨਿਆ ਗਿਆ ਹੈ। ਵਾਸ਼ਿੰਗ ਮਸ਼ੀਨ ਦੇ ਨੇੜੇ ਇਹ ਚੀਜ਼ਾਂ ਰੱਖਣ ਨਾਲ ਉਹ ਦੂਸ਼ਿਤ ਹੋ ਜਾਂਦੀਆਂ ਹਨ। ਵਾਸਤੂ ਅਨੁਸਾਰ ਇਸ ਦੇ ਪ੍ਰਭਾਵ ਨਾਲ ਘਰ ਵਿੱਚ ਕਲੇਸ਼ ਵਧ ਸਕਦਾ ਹੈ, ਪਰਿਵਾਰਕ ਰਿਸ਼ਤਿਆਂ ਵਿੱਚ ਖਟਾਸ ਆ ਸਕਦੀ ਹੈ ਅਤੇ ਵਪਾਰ ਜਾਂ ਨੌਕਰੀ ਵਿੱਚ ਵੀ ਨੁਕਸਾਨ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ।

Follow Us
Punjab Congress: ਪੰਜਾਬ ਕਾਂਗਰਸ ਦੇ ਲੀਡਰ ਲਗਾ ਰਹੇ ਦਿੱਲੀ ਦੇ ਗੇੜੇ, ਬਦਲ ਸਕਦਾ ਹੈ ਪ੍ਰਧਾਨ!
Punjab Congress: ਪੰਜਾਬ ਕਾਂਗਰਸ ਦੇ ਲੀਡਰ ਲਗਾ ਰਹੇ ਦਿੱਲੀ ਦੇ ਗੇੜੇ, ਬਦਲ ਸਕਦਾ ਹੈ ਪ੍ਰਧਾਨ!...
Lucknow Coaching Centre Fire: ਲਖਨਊ ਵਿੱਚ ਕੰਧ ਤੋੜ ਕੇ ਬੱਚਿਆਂ ਨੂੰ ਬਚਾਉਣ ਦੀ ਵੀਡੀਓ ਵਾਇਰਲ
Lucknow Coaching Centre Fire: ਲਖਨਊ ਵਿੱਚ ਕੰਧ ਤੋੜ ਕੇ ਬੱਚਿਆਂ ਨੂੰ ਬਚਾਉਣ ਦੀ ਵੀਡੀਓ ਵਾਇਰਲ...
5% ਤੋਂ ਵੱਧ ਫੀਸ ਨਹੀਂ ਵਧਾ ਸਕਣਗੇ Educational Institute, ਜਾਣੋ...ਪੰਜਾਬ ਕੈਬਨਿਟ ਦੇ ਵੱਡੇ ਫੈਸਲੇ
5% ਤੋਂ ਵੱਧ ਫੀਸ ਨਹੀਂ ਵਧਾ ਸਕਣਗੇ Educational Institute, ਜਾਣੋ...ਪੰਜਾਬ ਕੈਬਨਿਟ ਦੇ ਵੱਡੇ ਫੈਸਲੇ...
ਰਾਮ ਮੰਦਰ ਦਾਨ ਦੀ ਗਿਣਤੀ ਵਿੱਚ ਵੱਡੀ ਕਾਰਵਾਈ, 40 ਕਰਮਚਾਰੀ ਹਟਾਏ ਗਏ, ਜਾਂਚ ਜਾਰੀ
ਰਾਮ ਮੰਦਰ ਦਾਨ ਦੀ ਗਿਣਤੀ ਵਿੱਚ ਵੱਡੀ ਕਾਰਵਾਈ, 40 ਕਰਮਚਾਰੀ ਹਟਾਏ ਗਏ, ਜਾਂਚ ਜਾਰੀ...
ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਤੇ ਰਾਹਤ ਕਦੋਂ? ਹਰਦੀਪ ਸਿੰਘ ਪੁਰੀ ਨੇ ਦਿੱਤਾ ਵੱਡਾ ਸੰਕੇਤ
ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਤੇ ਰਾਹਤ ਕਦੋਂ? ਹਰਦੀਪ ਸਿੰਘ ਪੁਰੀ ਨੇ ਦਿੱਤਾ ਵੱਡਾ ਸੰਕੇਤ...
BJP ਪ੍ਰਧਾਨ ਨਿਤਿਨ ਨਬੀਨ ਨੇ ਜਲੰਧਰ 'ਚ ਕੀਤਾ ਯੋਗਾ, ਜਾਣੋ ਪੰਜਾਬ ਚੋਣਾਂ ਬਾਰੇ ਕੀ ਬੋਲੇ?
BJP ਪ੍ਰਧਾਨ ਨਿਤਿਨ ਨਬੀਨ ਨੇ ਜਲੰਧਰ 'ਚ ਕੀਤਾ ਯੋਗਾ, ਜਾਣੋ ਪੰਜਾਬ ਚੋਣਾਂ ਬਾਰੇ ਕੀ ਬੋਲੇ?...
ਬੀਜੇਪੀ ਦਾ ਮਿਸ਼ਨ 2027 ਪੰਜਾਬ, ਅੰਮ੍ਰਿਤਸਰ ਪਹੁੰਚੇ ਨਿਤਿਨ ਨਬੀਨ
ਬੀਜੇਪੀ ਦਾ ਮਿਸ਼ਨ 2027 ਪੰਜਾਬ, ਅੰਮ੍ਰਿਤਸਰ ਪਹੁੰਚੇ ਨਿਤਿਨ ਨਬੀਨ...
Shimla Landslide: ਸੰਜੌਲੀ ਬਾਈਪਾਸ 'ਤੇ ਸੜਕ ਬੰਦ, ਘੰਟਿਆਂ ਤੱਕ ਫਸੀਆ ਰਹੀਆਂ ਗੱਡੀਆਂ
Shimla Landslide: ਸੰਜੌਲੀ ਬਾਈਪਾਸ 'ਤੇ ਸੜਕ ਬੰਦ, ਘੰਟਿਆਂ ਤੱਕ ਫਸੀਆ ਰਹੀਆਂ ਗੱਡੀਆਂ...
Rahul Gandhi Birthday: PM ਮੋਦੀ ਨੇ ਰਾਹੁਲ ਗਾਂਧੀ ਨੂੰ ਦਿੱਤੀ ਜਨਮਦਿਨ ਦੀ ਵਧਾਈ, ਚੰਗੀ ਸਿਹਤ ਦੀ ਕੀਤੀ ਕਾਮਨਾ
Rahul Gandhi Birthday: PM ਮੋਦੀ ਨੇ ਰਾਹੁਲ ਗਾਂਧੀ ਨੂੰ ਦਿੱਤੀ ਜਨਮਦਿਨ ਦੀ ਵਧਾਈ, ਚੰਗੀ ਸਿਹਤ ਦੀ ਕੀਤੀ ਕਾਮਨਾ...