ਜਿੱਥੇ ਗੁਰੂ ਸਾਹਿਬ ਨੇ ਲਿਆ ਸੀ ਦਮ, ਜਾਣੋਂ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਇਤਿਹਾਸ ਬਾਰੇ

Published: 

27 Apr 2024 06:20 AM

ਕੋਈ ਵੀ ਅਖੰਡ ਪਾਠ ਜਾਂ ਸਹਿਜ ਪਾਠ ਉਹ ਨੌਵੇਂ ਮਹੱਲੇ ਦੇ ਸਲੋਕਾਂ ਤੋਂ ਬਗੈਰ ਸੰਪੂਰਨ ਨਹੀਂ ਹੋ ਸਕਦਾ। ਕੀ ਤੁਸੀਂ ਜਾਣਦੇ ਹੋ ਕਿ ਇਹ ਪਾਵਨ ਬਾਣੀ ਕਿਸ ਥਾਂ 'ਤੇ ਗੁਰੂ ਸਾਹਿਬ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੀ ਸੀ। ਇਹ ਪਵਿੱਤਰ ਅਸਥਾਨ ਆਪਣੇ ਅੰਦਰ ਸੈਂਕੜੇ ਹੀ ਇਤਿਹਾਸ ਲੁਕੋਈ ਬੈਠਾ ਹੈ। ਆਓ ਅੱਜ ਜਾਣਦੇ ਹਾਂ ਤਖ਼ਤ ਸ੍ਰੀ ਦਮਦਮਾ ਸਾਹਿਬ ਬਾਰੇ।

ਜਿੱਥੇ ਗੁਰੂ ਸਾਹਿਬ ਨੇ ਲਿਆ ਸੀ ਦਮ, ਜਾਣੋਂ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਇਤਿਹਾਸ ਬਾਰੇ

ਤਖ਼ਤ ਸ੍ਰੀ ਦਮਦਮਾ ਸਾਹਿਬ (Pic Credit: SGPC)

Follow Us On

ਜਦੋਂ ਵੀ ਕਿਤੇ ਅਖੰਡ ਪਾਠ ਜਾਂ ਸਹਿਜ ਪਾਠ ਦਾ ਭੋਗ ਪਾਇਆ ਜਾਂਦਾ ਹੈ ਤਾਂ ਅਕਸਰ ਹੀ ਅਨਾਊਂਸਮੈਂਟ ਕੀਤੀ ਜਾਂਦੀ ਹੈ ਕਿ ਸ਼੍ਰੀ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਵਿੱਚੋਂ ਨੌਵੇਂ ਮਹੱਲੇ ਦੇ ਸਲੋਕ ਉੱਚਾਰਨ ਹੋਣ ਲੱਗੇ ਹਨ। ਕੋਈ ਵੀ ਅਖੰਡ ਪਾਠ ਜਾਂ ਸਹਿਜ ਪਾਠ ਨੌਵੇਂ ਮਹੱਲੇ ਦੇ ਸਲੋਕਾਂ ਤੋਂ ਬਗੈਰ ਸੰਪੂਰਨ ਨਹੀਂ ਹੋ ਸਕਦਾ। ਕੀ ਤੁਸੀਂ ਜਾਣਦੇ ਹੋ ਕਿ ਇਹ ਪਾਵਨ ਬਾਣੀ ਕਿਸ ਥਾਂ ਤੇ ਗੁਰੂ ਸਾਹਿਬ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੀ ਸੀ। ਇਹ ਪਵਿੱਤਰ ਅਸਥਾਨ ਆਪਣੇ ਅੰਦਰ ਸੈਂਕੜੇ ਹੀ ਇਤਿਹਾਸ ਲੁਕੋਈ ਬੈਠਾ ਹੈ। ਆਓ ਅੱਜ ਜਾਣਦੇ ਹਾਂ ਤਖ਼ਤ ਸ੍ਰੀ ਦਮਦਮਾ ਸਾਹਿਬ ਬਾਰੇ।

ਤਖ਼ਤ ਸ੍ਰੀ ਦਮਦਮਾ ਸਾਹਿਬ ਪੰਜਾਬ ਦੇ ਬਠਿੰਡਾ ਜਿਲ੍ਹੇ ਵਿੱਚ ਸਥਿਤ ਹੈ। ਇਹ ਪਵਿੱਤਰ ਅਸਥਾਨ ਸਿੱਖ ਪੰਥ ਦੇ ਪੰਜ ਤਖ਼ਤਾਂ ਵਿੱਚੋਂ ਇੱਕ ਹੈ ਅਤੇ ਇਸ ਨੂੰ ਗੁਰੂ ਕੀ ਕਾਸ਼ੀ ਵੀ ਆਖਿਆ ਜਾਂਦਾ ਹੈ। ਇਸ ਦਾ ਇਤਿਹਾਸ ਸਾਹਿਬ ਏ ਕਮਾਲ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਨਾਲ ਜੁੜਦਾ ਹੈ। ਇਸ ਤੋਂ ਇਲਾਵਾ ਸਿੱਖ ਕੌਮ ਦੇ ਮਹਾਨ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਵੀ ਇਸ ਅਸਥਾਨ ਨਾਲ ਡੂੰਘਾ ਸਬੰਧ ਹੈ।

ਤਖ਼ਤ ਸ੍ਰੀ ਦਮਦਮਾ ਸਾਹਿਬ ਦਾ ਇਤਿਹਾਸ

ਪਰਿਵਾਰ ਦੇ ਵਿਛੋੜੇ ਅਤੇ ਸ੍ਰੀ ਅਨੰਦਪੁਰ ਸਾਹਿਬ ਦਾ ਕਿਲ੍ਹਾ ਤਿਆਗਣ ਤੋਂ ਬਾਅਦ ਗੁਰੂ ਜੀ ਚਮਕੌਰ ਸਾਹਿਬ, ਮਾਛੀਵਾੜੇ ਦੇ ਜੰਗਲਾਂ ਅਤੇ ਖੁਦਰਾਣਾ ਦੀ ਢਾਬ ਵਿਖੇ ਜੰਗ ਲੜਦੇ ਗੁਰੂ ਜੀ ਸਾਲ 1705 ਈਸਵੀ ਵਿੱਚ ਤਲਵੰਡੀ ਸਾਬੋ (ਬਠਿੰਡਾ) ਪਹੁੰਚੇ। ਇਸ ਅਸਥਾਨ ਤੇ ਆਕੇ ਗੁਰੂ ਜੀ ਨੇ ਆਪਣੇ ਸਰੀਰ ਨਾਲ ਬੰਨ੍ਹੇ ਹੋਏ ਸ਼ਸਤਰਾਂ ਨੂੰ ਖੋਲ੍ਹਿਆ ਅਤੇ ਦਮ ਲਿਆ (ਅਰਾਮ ਕੀਤਾ)। ਜਿਸ ਕਾਰਨ ਇਸ ਅਸਥਾਨ ਦਾ ਨਾਮ ਸ਼੍ਰੀ ਦਮਦਮਾ ਸਾਹਿਬ ਪਿਆ। ਇਸ ਅਸਥਾਨ ਤੇ ਗੁਰੂ ਜੀ ਕਰੀਬ 9 ਮਹੀਨੇ ਠਹਿਰੇ।

ਡੱਲਾ ਚੌਧਰੀ ਨਾਲ ਮੁਲਾਕਾਤ

ਚੌਧਰੀ ਡੱਲਾ ਗੁਰੂ ਪਾਤਸ਼ਾਹ ਦਾ ਪਿਆਰਾ ਸਿੱਖ ਹੋ ਨਿਬੜਿਆ ਸੀ। ਗੁਰੂ ਸਾਹਿਬ ਤੋਂ ਪਹਿਲਾਂ ਨੌਵੇਂ ਗੁਰੂ ਸ਼੍ਰੀ ਤੇਗ ਬਹਾਦਰ ਜੀ ਵੀ ਆਪਣੀ ਮਾਲਵਾ ਯਾਤਰਾ ਦੌਰਾਨ ਇਸ ਇਲਾਕੇ ਵਿੱਚ ਆਏ ਸਨ। ਉਸ ਸਮੇਂ ਡੱਲਾ ਚੌਧਰੀ ਦੇ ਪਿਤਾ ਸਲੇਮ ਸ਼ਾਹ ਨੇ ਉਹਨਾਂ ਦੀ ਸੇਵਾ ਕੀਤੀ ਸੀ। ਜਦੋਂ ਗੁਰੂ ਪਾਤਸ਼ਾਹ ਚੌਧਰੀ ਡੱਲੇ ਨੂੰ ਮਿਲੇ ਤਾਂ ਬਹੁਤ ਖੁਸ਼ ਹੋਏ। ਸਿੱਖ ਇਤਿਹਾਸਕਾਰਾਂ ਅਨੁਸਾਰ ਇੱਕ ਦਿਨ ਗੁਰੂ ਸਾਹਿਬ ਡੱਲੇ ਨੂੰ ਆਪਣੇ ਨਾਲ ਲੈਕੇ ਕਿਤੇ ਦੂਰ ਚਲੇ ਗਏ। ਗਰਮੀ ਦੇ ਦਿਨ ਹੋਣ ਕਰਕੇ ਗੁਰੂ ਸਾਹਿਬ ਨੇ ਕਿਹਾ, ਭਾਈ ਡੱਲੇ ਸਾਹਮਣੇ ਪਾਣੀ ਨਜ਼ਰ ਆਉਂਦਾ ਹੈ। ਭਾਈ ਡੱਲਾ ਗੁਰੂ ਸਾਹਿਬ ਨੂੰ ਕਹਿੰਦਾ ਹੈ, ਮਹਾਰਾਜ ਇਹ ਤਾਂ ਸੁਖਾ ਮਰੂਥਲੀ ਇਲਾਕਾ ਹੈ ਐਥੇ ਪਾਣੀ ਕਿੱਥੇ, ਇਹ ਤਾਂ ਧੁੱਪ ਦੀ ਲਛਕੌਰ ਪੈਂਦੀ ਹੈ। ਤਾਂ ਗੁਰੂ ਜੀ ਬਚਨ ਕਰਦੇ ਹਨ ਕਿ ਭਾਈ ਡੱਲਿਆ ਇਹ ਧਰਤੀ ਤੇ ਪਾਣੀ ਹੀ ਪਾਣੀ ਹੋਵੇਗਾ। ਗੁਰੂ ਪਾਤਸ਼ਾਹ ਦੇ ਵਚਨ ਸੱਚ ਹੋਏ। ਅੱਜ ਬਠਿੰਡਾ ਜ਼ਿਲ੍ਹੇ ਦੇ ਸਾਰੇ ਹੀ ਇਲਾਕਿਆਂ ਵਿੱਚ ਪੀਣਯੋਗ ਪਾਣੀ ਹੈ।

ਗੁਰੂ ਪਾਤਸ਼ਾਹ ਨੇ ਇਸ ਧਰਤੀ ਤੇ ਹੀ ਆਪਣੇ ਪਿਆਰੇ ਸੇਵਕ ਭਾਈ ਡੱਲਾ ਨੂੰ ਅੰਮ੍ਰਿਤ ਦਾ ਦਾਤ ਦੇਕੇ ਆਪਣਾ ਗੁਰਸਿੱਖ ਬਣਾਇਆ। ਇਸ ਕਰਕੇ ਜਦੋਂ ਸੰਗਤ ਇਸ ਅਸਥਾਨ ਤੇ ਪਹੁੰਚਦੀ ਹੈ ਤਾਂ ਭਾਈ ਡੱਲਾ ਜੀ ਨੂੰ ਵੀ ਯਾਦ ਕਰਦੀ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ

ਇਹੀ ਉਹ ਪਵਿੱਤਰ ਅਸਥਾਨ ਹੈ ਜਿੱਥੇ ਗੁਰੂ ਸਾਹਿਬ ਨੇ ਸਾਹਿਬ ਨੇ ਆਪਣੀ ਦੱਖਣ ਯਾਤਰਾ ਤੋਂ ਪਹਿਲਾਂ ਅਮਰ ਸ਼ਹੀਦ ਭਾਈ ਮਨੀ ਸਿੰਘ ਜੀ ਕੋਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ‘ਬਾਣੀ’ (ਨੌਵੇਂ ਮਹੱਲੇ ਦੇ ਸਲੋਕ) ਨੂੰ ਦਰਜ ਕਰਵਾਇਆ। ਇਸ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਹੋਈ ਸੀ।

ਇਹ ਵੀ ਪੜ੍ਹੋ- ਗੁਰਦੁਆਰਾ ਸਾਹਿਬ ਚ ਮਿਲਣ ਵਾਲੇ ਕੜਾਹ ਪ੍ਰਸ਼ਾਦਿ ਦਾ ਕੀ ਹੈ ਮਹੱਤਵ? ਕਿਵੇਂ ਸ਼ੁਰੂ ਹੋਈ ਪਰੰਪਰਾ? ਜਾਣੋ ਦਿਲਚਸਪ ਇਤਿਹਾਸ

ਬਾਬਾ ਦੀਪ ਸਿੰਘ ਦਾ ਇਤਿਹਾਸ

ਬਾਬਾ ਦੀਪ ਸਿੰਘ ਦੀ ਅਗਵਾਈ ਵਿੱਚ ਇਸ ਅਸਥਾਨ ਤੇ ਗੁਰਬਾਣੀ ਦੀ ਸਿੱਖਿਆ ਦੇਣੀ ਸ਼ੁਰੂ ਕੀਤੀ ਗਈ ਅਤੇ ਧਾਰਮਿਕ-ਸਹਿ-ਅਕਾਦਮਿਕ ਕੇਂਦਰ ਸਥਾਪਿਤ ਕੀਤਾ ਗਿਆ। ਜਿਸ ਨਾਲ ਸਿੱਖ ਸਾਸ਼ਤਰ ਵਿੱਦਿਆ ਦੇ ਨਾਲ ਨਾਲ ਗੁਰਬਾਣੀ ਦਾ ਗਿਆਨ ਵੀ ਹਾਸਿਲ ਕਰ ਸਕਣ। ਬਾਬਾ ਦੀਪ ਸਿੰਘ ਨੂੰ ਸਰਬੱਤ ਖਾਲਸੇ ਵੱਲੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਦਾ ਜੱਥੇਦਾਰ ਥਾਪਿਆ ਗਿਆ ਸੀ।

ਇਸ ਪਵਿੱਤਰ ਧਰਤੀ ਨਾਲ ਸਿੱਖ ਪੰਥ ਨੇ ਮਹਾਨ ਜਰਨੈਲ ਅਤੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਦਾ ਬਹੁਤ ਪਿਆਰ ਸੀ। ਜਦੋਂ ਸਿੱਖ ਪੰਥ ਦੇ ਵਿਸਥਾਰ ਲਈ 5 ਜੱਥੇ ਤਿਆਰ ਕੀਤੇ ਗਏ ਤਾਂ ਉਹਨਾਂ ਵਿੱਚੋਂ ਇੱਕ ਜੱਥੇ ਦੀ ਅਗਵਾਈ ਬਾਬਾ ਦੀਪ ਸਿੰਘ ਨੂੰ ਸੌਂਪੀ ਗਈ। ਇਸ ਜੱਥੇ ਨੂੰ ਗੁਰਧਾਮਾਂ ਦੀ ਸਾਂਭ ਸੰਭਾਲ ਅਤੇ ਮਰਿਯਾਦਾ ਕਾਇਮ ਰੱਖਣ ਦਾ ਜ਼ਿੰਮਾ ਸੌਂਪਿਆ ਗਿਆ। ਇਹ ਜੱਥਾ ਸ਼ਹੀਦੀ ਜੱਥਾ ਅਖਵਾਇਆ। ਜਦੋਂ ਅਬਦਾਲੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹਮਲੇ ਕੀਤਾ ਅਤੇ ਪਵਿੱਤਰ ਅਸਥਾਨ ਦਾ ਨਿਰਾਦਰ ਕੀਤਾ ਤਾਂ ਇਸ ਜੱਥੇ ਨੇ ਹੀ ਜਾਲਮਾਂ ਨਾਲ ਟਾਕਰਾ ਲਿਆ ਅਤੇ ਬਾਬਾ ਦੀਪ ਸਿੰਘ ਨੇ ਮਹਾਨ ਸ਼ਹਾਦਤ ਦਿੱਤੀ।

ਅੱਜ ਵੀ ਇਹ ਇਲਾਕਾ ਸਿੱਖਿਆ ਦੇ ਖੇਤਰ ਵਿੱਚ ਕੰਮ ਕਰ ਰਿਹਾ ਹੈ। ਇੱਥੇ ਗੁਰੂ ਕਾਸ਼ੀ ਯੂਨੀਵਰਸਿਟੀ ਵੀ ਸਥਾਪਿਤ ਕੀਤੀ ਗਈ ਹੈ।