ਗੁਰਦੁਆਰਾ ਸਾਹਿਬ ਚ ਮਿਲਣ ਵਾਲੇ ਕੜਾਹ ਪ੍ਰਸ਼ਾਦਿ ਦਾ ਕੀ ਹੈ ਮਹੱਤਵ? ਕਿਵੇਂ ਸ਼ੁਰੂ ਹੋਈ ਪਰੰਪਰਾ? ਜਾਣੋ ਦਿਲਚਸਪ ਇਤਿਹਾਸ
Karhah Prashad History: ਗੁਰੂਘਰ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਨਤਮਸਤਕ ਹੋਣ ਵਾਲੀ ਸੰਗਤ ਨੂੰ ਕੜਾਹ ਪ੍ਰਸ਼ਾਦਿ ਦਿੱਤਾ ਜਾਂਦਾ ਹੈ ਪਰ ਕਦੇ ਤੁਸੀਂ ਸੋਚਿਆ ਹੈ ਕਿ ਕੜਾਹ ਪ੍ਰਸ਼ਾਦਿ ਦੇਣ ਪਿੱਛੇ ਕੀ ਮੰਤਵ ਹੁੰਦਾ ਹੈ। ਇਸ ਲੇਖ ਰਾਹੀਂ ਤੁਹਾਨੂੰ ਦੱਸਾਂਗੇ ਕਿ ਗੁਰਦੁਆਰਾ ਸਾਹਿਬ ਵਿੱਚ ਵਰਤਾਏ ਜਾਣ ਵਾਲੇ 'ਕੜਾਹ ਪ੍ਰਸ਼ਾਦ' ਦਾ ਆਖਿਰ ਕੀ ਮਹੱਤਵ ਹੈ ਅਤੇ ਨਾਲ ਹੀ ਇਸ ਨਾਲ ਜੁੜੇ ਇਤਿਹਾਸ ਬਾਰੇ ਵੀ ਜਾਣਕਾਰੀ ਦੇਵਾਂਗੇ ਕਿ ਇਹ ਪਰੰਪਰਾ ਕਿਸਨੇ ਅਤੇ ਕਿਉਂ ਸ਼ੁਰੂ ਕੀਤੀ।
ਗੁਰੂਘਰ ਵਿਖੇ ਕੜਾਹ ਪ੍ਰਸ਼ਾਦਿ ਵਰਤਾਉਂਦੇ ਹੋਏ ਸੇਵਾਦਾਰ (pic credit: SGPC)
ਸਿੱਖ ਪੰਥ ਦੁਨੀਆ ਸਭਤੋਂ ਪਵਿੱਤਰ ਧਰਮਾਂ ਵਿੱਚੋਂ ਇੱਕ ਹੈ। ਇਸ ਧਰਮ ਦਾ ਮੁੱਖ ਉਦੇਸ਼ ਬਿਨਾਂ ਕਿਸੇ ਭੇਦ-ਭਾਵ ਤੋਂ ਲੋੜਵੰਦਾਂ ਦੀ ਸੇਵਾ ਕਰਨਾ, ਨਾਮ ਜਪਣ ਅਤੇ ਕਿਰਤ ਕਰਨ ਦਾ ਸੁਨੇਹਾ ਦੇਣਾ ਹੈ। ਗੁਰਦੁਆਰਾ ਸਾਹਿਬ ਵਿੱਚ ਆਉਣ ਵਾਲੇ ਵਿਅਕਤੀ ਦੀ ਜਾਤ ਪੁੱਛੇ ਬਗੈਰ ਅਤੇ ਬਿਨਾ ਕਿਸੇ ਭੇਦਭਾਵ ਕੀਤੇ ਉਸ ਨਾਲ ਪੇਸ਼ ਆਇਆ ਜਾਂਦਾ ਹੈ। ਕੋਈ ਵੀ ਵਿਅਕਤੀ ਭਾਵੇਂ ਉਹ ਕਿਸੇ ਵੀ ਧਰਮ ਜਾਂ ਜਾਤ ਨਾਲ ਸਬੰਧ ਰੱਖਦਾ ਹੋਵੇ, ਉਸਨੂੰ ਗੁਰਦੁਆਰਾ ਸਾਹਿਬ ਚ ਵਰਤਾਏ ਜਾਣ ਵਾਲੇ ਲੰਗਰ ਨੂੰ ਛਕਣ ਦੀ ਇੱਛਾ ਜਰੂਰ ਰਹਿੰਦੀ ਹੈ। ਲੰਗਰ ਦੇ ਨਾਲ-ਨਾਲ ਇੱਕ ਹੋਰ ਚੀਜ, ਜਿਸ ਲਈ ਹਰ ਕੋਈ ਉਤਸਾਹਿਤ ਰਹਿੰਦਾ ਹੈ, ਉਹ ਹੈ ਕੜਾਹ ਪ੍ਰਸ਼ਾਦਿ।
ਅੱਜ ਇਸ ਲੇਖ ਰਾਹੀਂ ਤੁਹਾਨੂੰ ਦੱਸਾਂਗੇ ਕਿ ਗੁਰਦੁਆਰਾ ਸਾਹਿਬ ਵਿੱਚ ਵਰਤਾਏ ਜਾਣ ਵਾਲੇ ‘ਕੜਾਹ ਪ੍ਰਸ਼ਾਦ’ ਦਾ ਆਖਿਰ ਕੀ ਮਹੱਤਵ ਹੈ ਅਤੇ ਨਾਲ ਹੀ ਇਸ ਨਾਲ ਜੁੜੇ ਇਤਿਹਾਸ ਬਾਰੇ ਵੀ ਜਾਣਕਾਰੀ ਦੇਵਾਂਗੇ ਕਿ ਇਹ ਪਰੰਪਰਾ ਕਿਸਨੇ ਅਤੇ ਕਿਉਂ ਸ਼ੁਰੂ ਕੀਤੀ।
ਕੜਾਹ ਪ੍ਰਸ਼ਾਦਿ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਆਈ ਸੰਗਤ ਨੂੰ ਮਿਲਣ ਵਾਲਾ ਭੋਗ ਹੈ।ਕੜਾਹ ਪ੍ਰਸ਼ਾਦਿ ਨੂੰ ਅਸਲ ਵਿੱਚ ਗੁਰਦੁਆਰਾ ਸਾਹਿਬ ਵਿੱਚ ਪਾਠ ਦਾ ਭੋਗ ਪਾਉਣ ਵੇਲ੍ਹੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਰੱਖਿਆ ਜਾਂਦਾ ਹੈ। ਇਸ ਤੋਂ ਬਾਅਦ ਅਰਦਾਸ ਰਾਹੀਂ ਪ੍ਰਸ਼ਾਦਿ ਨੂੰ ਗੁਰੂ ਗ੍ਰੰਥ ਸਾਹਿਬ ਅੱਗੇ ਭੋਗ ਲਗਾਇਆ ਜਾਂਦਾ ਹੈ। ਫੇਰ ਉੱਥੇ ਬੈਠੀ ਸੰਗਤ ਵਿੱਚ ਵਰਤਾਇਆ ਜਾਂਦਾ ਹੈ।


