ਸ੍ਰੀ ਦਰਬਾਰ ਸਾਹਿਬ ਪਹੁੰਚੇ ਗਾਇਕ ਬੀਰ ਸਿੰਘ, ਸ਼੍ਰੀਨਗਰ ਸ਼ੋਅ ਲਈ ਮੰਗੀ ਮੁਆਫ਼ੀ
Punjabi singer Bir Singh: ਪਿੱਛਲੇ ਦਿਨ ਸ਼੍ਰੀਨਗਰ ਚ ਉਨ੍ਹਾਂ ਨੇ ਇੱਕ ਸ਼ੋਅ ਦੌਰਾਨ ਭੰਗੜੇ ਵਾਲੇ ਗੀਤ ਗਾਏ ਸਨ, ਜਦੋਂ ਕਿ ਇਹ ਪ੍ਰੋਗਰਾਮ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸਮਰਪਿਤ ਸੀ। ਇਸ ਨੂੰ ਲੈ ਕੇ ਸਿੱਖ ਜਥੇਬੰਦੀਆਂ ਵੱਲੋਂ ਇਤਰਾਜ ਜਤਾਇਆ ਹੈ।
ਪੰਜਾਬੀ ਸਿੰਗਰ ਅਤੇ ਗੀਤਕਾਰ ਬੀਰ ਸਿੰਘ ਅੱਜ ਸ੍ਰੀ ਦਰਬਾਰ ਸਾਹਿਬ ਪਹੁੰਚੇ ਹਨ। ਸ਼੍ਰੀਨਗਰ ‘ਚ ਕੀਤੇ ਸ਼ੋਅ ਨੂੰ ਲੈ ਕੇ ਉਨ੍ਹਾਂ ਨੇ ਇੱਥੇ ਪਹੁੰਚ ਕੇ ਮੁਆਫ਼ੀ ਮੰਗੀ ਹੈ। ਪਿੱਛਲੇ ਦਿਨ ਸ਼੍ਰੀਨਗਰ ਚ ਉਨ੍ਹਾਂ ਨੇ ਇੱਕ ਸ਼ੋਅ ਦੌਰਾਨ ਭੰਗੜੇ ਵਾਲੇ ਗੀਤ ਗਾਏ ਸਨ, ਜਦੋਂ ਕਿ ਇਹ ਪ੍ਰੋਗਰਾਮ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸਮਰਪਿਤ ਸੀ। ਇਸ ਨੂੰ ਲੈ ਕੇ ਸਿੱਖ ਜਥੇਬੰਦੀਆਂ ਵੱਲੋਂ ਇਤਰਾਜ ਜਤਾਇਆ ਗਿਆ ਸੀ।
ਸੂਫੀ ਗਾਇਕ ਬੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਅਣਗਹਿਲੀ ‘ਚ ਹੋਈ ਗਲਤੀ ਸਬੰਧੀ ਆਪਣਾ ਪੱਖ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਕੋਲ ਰੱਖ ਦਿੱਤਾ ਹੈ। ਉਨ੍ਹਾਂ ਨੂੰ ਸ਼ਹੀਦੀ ਸ਼ਤਾਬਦੀ ਸਬੰਧੀ ਆਪਣਾ ਮਾਫੀਨਾਮਾ ਦੇ ਕੇ ਆਪਣਾ ਪੱਖ ਉਨ੍ਹਾਂ ਵਲੋਂ ਰੱਖਿਆ ਗਿਆ। ਉਨ੍ਹਾਂ ਕਿਹਾ ਕਿ ਉਹ ਆਸਟ੍ਰੇਲੀਆ ਤੋਂ ਸਿੱਧਾ ਉਸ ਪ੍ਰੋਗਰਾਮ ‘ਤੇ ਪੁੱਜਾ ਸਨ। ਉਨ੍ਹਾਂ ਨੂੰ ਸ਼ਹੀਦੀ ਸਮਾਗਮ ਸਬੰਧੀ ਜਾਣਕਾਰੀ ਨਹੀਂ ਸੀ। ਉਨ੍ਹਾਂ ਸੰਗਤ ਨੂੰ ਵੀ ਮੁਆਫ ਕਰਨ ਦੀ ਬੇਨਤੀ ਕੀਤੀ ਹੈ। ਇਸ ਉਪਰੰਤ ਉਹ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਚਲੇ ਗਏ।
ਇਹ ਬੋਲੇ ਜਥੇਦਾਰ ਗੜਗੱਜ
ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਦੱਸਿਆ ਕਿ ਗਾਇਕ ਬੀਰ ਸਿੰਘ ਨੇ ਲਿਖਤੀ ਮੁਆਫੀ ਮੰਗ ਕੇ ਇਹ ਦੱਸਿਆ ਕਿ ਉਹਨਾਂ ਨੂੰ ਇਸ ਸਮਾਗਮ ਬਾਰੇ ਜਾਣਕਾਰੀ ਨਹੀਂ ਸੀ। ਇਸ ਲਈ ਉਨ੍ਹਾਂ ਨੇ ਆ ਕੇ ਮੁਆਫੀ ਮੰਗੀ ਹੈ। ਜਥੇਦਾਰ ਨੇ ਕਿਹਾ ਕਿ ਭਾਸ਼ਾ ਵਿਭਾਗ ਵੱਲੋਂ ਕੋਈ ਸ਼ਪਸਟੀਕਰਨ ਨਹੀਂ ਦਿਤਾ ਗਿਆ ਹੈ, ਇਸ ਲਈ ਉਨ੍ਹਾਂ ਨੂੰ ਅੱਗੇ ਆ ਕੇ ਮੁਆਫੀ ਮੰਗਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸ਼ਤਾਬਦਿਆ ਮਣਾਉਣ ਮੌਕੇ ਸਰਕਾਰ ਨੂੰ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਸਮਾਗਮ ਦੇ ਰਸਤੇ ‘ਚ ਅਵਾਰਾ ਕੁਤੇ, ਗਲੀਆਂ, ਨਾਲੀਆਂ ਅਤੇ ਸੜਕਾ ਦਾ ਵਿਕਾਸ ਕਰੇ।
