ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ ਅੱਜ ਦੁਪਹਿਰ ਢੇਡ ਵਜੇ ਹੋਣਗੇ ਬੰਦ, ਸਰਦੀਆਂ 'ਚ 5 ਮਹੀਨੇ ਬੰਦ ਰਹੇਗਾ ਗੁਰਦੁਆਰਾ, ਤਿਆਰੀਆਂ ਮੁਕੰਮਲ | Sri Hemkunt Sahib door closed for 5 months know in Punjabi Punjabi news - TV9 Punjabi

ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ ਅੱਜ ਦੁਪਹਿਰ ਢੇਡ ਵਜੇ ਹੋਣਗੇ ਬੰਦ, ਸਰਦੀਆਂ ‘ਚ 5 ਮਹੀਨੇ ਲਈ ਬੰਦ ਰਹੇਗਾ ਗੁਰਦੁਆਰਾ ਸਾਹਿਬ

Updated On: 

11 Oct 2023 11:36 AM

ਅੱਜ ਦੁਪਹਿਰ ਢੇਡ ਵਜੇ ਤੋਂ ਉੱਤਰਾਖੰਡ ਸਥਿਤ ਸਿੱਖ ਤੀਰਥ ਅਸਥਾਨ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ ਬੰਦ ਹੋ ਜਾਣਗੇ। ਦੱਸ ਦਈਏ ਕਿ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ ਬੁੱਧਵਾਰ ਨੂੰ ਦੁਪਹਿਰ 1.30 ਵਜੇ ਬੰਦ ਕਰ ਦਿੱਤੇ ਜਾਣਗੇ। ਇਸ ਮੌਕੇ ਉੱਤਰਖੰਡ ਦੇ ਰਾਜਪਾਲ ਸੇਵਾਮੁਕਤ ਲੈਫਟੀਨੈਂਟ ਜਨਰਲ ਗੁਰਮੀਤ ਸਿੰਘ ਵੀ ਗੁਰਦੁਆਰਾ ਸਾਹਿਬ ਪਹੁੰਚਣਗੇ।

ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ ਅੱਜ ਦੁਪਹਿਰ ਢੇਡ ਵਜੇ ਹੋਣਗੇ ਬੰਦ, ਸਰਦੀਆਂ ਚ 5 ਮਹੀਨੇ ਲਈ ਬੰਦ ਰਹੇਗਾ ਗੁਰਦੁਆਰਾ ਸਾਹਿਬ
Follow Us On

ਸਿੱਖ ਤੀਰਥ ਅਸਥਾਨ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ ਅੱਜ ਤੋਂ ਬੰਦ ਹੋ ਜਾਣਗੇ। ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਚੇਅਰਮੈਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਦੱਸਿਆ ਕਿ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ ਦੁਪਹਿਰ 1.30 ਵਜੇ ਬੰਦ ਕਰ ਦਿੱਤੇ ਜਾਣਗੇ ਜਿਸ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਉਤਰਾਖੰਡ ਦੇ ਚਮੋਲੀ ਜ਼ਿਲੇ ‘ਚ ਸਮੁੰਦਰ ਤਲ ਤੋਂ 15225 ਫੁੱਟ ਦੀ ਉਚਾਈ ‘ਤੇ ਸਥਿਤ ਗੁਰਦੁਆਰਾ ਸਾਹਿਬ ਹੁਣ ਬਰਫਬਾਰੀ ਕਾਰਨ 5 ਮਹੀਨਿਆਂ ਲਈ ਬੰਦ ਰਹੇਗਾ।

ਜੋਸ਼ੀਮਠ ਦੇ ਗੋਵਿੰਦ ਘਾਟ ਤੋਂ ਲੈ ਕੇ ਗੋਵਿੰਦ ਧਾਮ ਸ੍ਰੀ ਹੇਮਕੁੰਟ ਸਾਹਿਬ ਗੁਰਦੁਆਰੇ ਨੂੰ ਝੰਡੇ ਦੇ ਨਾਲ ਟਰਸਟ ਦੇ ਸੀਨੀਅਰ ਮੈਨੇਜਰ ਸਰਦਾਰ ਸੇਵਾ ਸਿੰਘ ਦੀ ਅਗਵਾਈ ਹੇਠ ਸਜਾਇਆ ਗਿਆ ਹੈ। ਕਪਾਟ ਬੰਦ ਕਰਨ ਮੌਕੇ ਉੱਤਰਖੰਡ ਦੇ ਰਾਜਪਾਲ ਸੇਵਾਮੁਕਤ ਲੈਫਟੀਨੈਂਟ ਜਨਰਲ ਗੁਰਮੀਤ ਸਿੰਘ ਵੀ ਹੇਮਕੁੰਟ ਸਾਹਿਬ ਪਹੁੰਚਣਗੇ।

ਸੁਖਮਨੀ ਸਾਹਿਬ ਦੇ ਪਾਠ ਕੀਤੇ ਜਾਣਗੇ

ਕਪਾਟ ਬੰਦ ਕਰਨ ਦੇ ਮੌਕੇ ਸਵੇਰੇ 10 ਵਜੇ ਤੋਂ ਸੁਖਮਨੀ ਸਾਹਿਬ ਦੇ ਪਾਠ ਦਾ ਭੋਗ ਪਾਇਆ ਜਾਵੇਗਾ। ਇਸ ਤੋਂ ਇਲਾਵਾ ਸਵੇਰੇ 11:30 ਵਜੇ ਸ਼ਬਦ ਕੀਰਤਨ ਕੀਤਾ ਜਾਵੇਗਾ। ਸਾਲ ਦੀ ਅੰਤਿਮ ਅਰਦਾਸ 12:30 ਵਜੇ ਹੋਵੇਗੀ। ਇਸ ਤੋਂ ਇਲਾਵਾ ਦੁਪਹਿਰ 12:45 ਵਜੇ ਜ਼ੁਬਾਨੀ ਹੁਕਮ ਜਾਰੀ ਕੀਤੇ ਜਾਣਗੇ। ਇਸ ਤੋਂ ਬਾਅਦ ਦੁਪਹਿਰ 1 ਵਜੇ ਪੰਚ ਪਿਆਰਿਆਂ ਦੀ ਅਗਵਾਈ ‘ਚ ਦਰਬਾਰ ਸਾਹਿਬ ਤੋਂ ਸੱਚਖੰਡ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁਸ਼ੋਭਿਤ ਕੀਤਾ ਜਾਵੇਗਾ ਅਤੇ 1.30 ਵਜੇ ਕਪਾਟ ਬੰਦ ਕੀਤੇ ਜਾਣਗੇ।

2500 ਸ਼ਰਧਾਲੂ ਹੋਣਗੇ ਨਤਮਸਤਕ

ਸਾਲ ਦੀ ਅੰਤਿਮ ਅਰਦਾਸ ਅਤੇ ਕਪਾਟ ਬੰਦੀ ਮੌਕੇ 2500 ਸ਼ਰਧਾਲੂ ਨਤਮਸਤਕ ਹੋਣਗੇ। ਹੇਮਕੁੰਟ ਧਾਮ ਵਿਖੇ ਅਰਦਾਸ ਅਤੇ ਗੁਰੂਵਾਣੀ ਕੀਰਤਨ ਲਈ ਪੁੱਜਣ ਵਾਲੀਆਂ ਸੰਗਤਾਂ ਲਈ ਹੇਮਕੁੰਟ ਸਾਹਿਬ ਟਰੱਸਟ ਵੱਲੋਂ ਮੁਕੰਮਲ ਤਿਆਰੀਆਂ ਕਰ ਲਈਆਂ ਗਈਆਂ ਹਨ।

Exit mobile version