Sai Mian Mir Ji History: ਕੌਣ ਸਨ ਸਾਈ ਮੀਆਂ ਮੀਰ ਜੀ, ਜਿਨ੍ਹਾਂ ਨੇ ਰੱਖੀ ਸੀ ਹਰਿਮੰਦਰ ਸਾਹਿਬ ਦੀ ਨੀਂਹ

Published: 

15 Jan 2025 06:15 AM

ਸਾਈ ਮੀਆਂ ਮੀਰ ਜੀ ਨੂੰ ਸੂਫ਼ੀ ਸੰਤ ਵਜੋਂ ਪ੍ਰਸਿੱਧ ਹੋਏ। ਉਹ ਖ਼ਲੀਫ਼ਾ ਉਮਰ ਦੇ ਵੰਸ਼ ਵਿਚੋਂ ਸਨ। ਸਾਈ ਜੀ ਦਾ ਜਨਮ ਕਰੀਬ ਸੰਨ 1550 ਈਸਵੀ ਵਿੱਚ ਜਨਮ ਸੀਸਤਾਨ (ਅਫ਼ਗਾਨਿਸਤਾਨ ) ਵਿਚ ਹੋਇਆ। ਆਪ ਜੀ ਦਾ ਬਚਪਨ ਦਾ ਨਾਮ ਮੀਰਸ਼ਾਹ (ਸ਼ੇਖ ਮੁਹੰਮਦ) ਸੀ। ਲਾਹੌਰ ਵਿੱਚ ਹੀ 11 ਅਗਸਤ 1635 ਨੂੰ ਆਪ ਸਵਰਗ ਵਾਸ ਹੋ ਗਏ।

Sai Mian Mir Ji History: ਕੌਣ ਸਨ ਸਾਈ ਮੀਆਂ ਮੀਰ ਜੀ, ਜਿਨ੍ਹਾਂ ਨੇ ਰੱਖੀ ਸੀ ਹਰਿਮੰਦਰ ਸਾਹਿਬ ਦੀ ਨੀਂਹ

ਕੌਣ ਸਨ ਸਾਈ ਮੀਆਂ ਮੀਰ ਜੀ, ਜਿਨ੍ਹਾਂ ਨੇ ਰੱਖੀ ਸੀ ਹਰਿਮੰਦਰ ਸਾਹਿਬ ਦੀ ਨੀਂਹ

Follow Us On

14 ਜਨਵਰੀ ਨੂੰ ਸ਼੍ਰੀ ਹਰਿਮੰਦਰ ਸਾਹਿਬ ਜੀ ਦਾ ਸਥਾਪਨਾ ਦਿਵਸ ਮਨਾਇਆ ਗਿਆ। ਇਹ ਪਾਵਨ ਅਸਥਾਨ ਦੀ ਨੀਂਹ ਸਾਈ ਮੀਆਂ ਮੀਰ ਜੀ ਨੇ ਰੱਖੀ ਸੀ। ਆਓ ਅੱਜ ਸਿੱਖ ਇਤਿਹਾਸ ਦੀ ਇਸ ਲੜੀ ਵੀ ਜਾਣਦੇ ਹਾਂ ਕਿ ਕੌਣ ਸਨ ਸਾਈ ਮੀਆਂ ਮੀਰ, ਜਿਨ੍ਹਾਂ ਨੇ ਰੱਖੀ ਸੀ ਸ਼੍ਰੀ ਹਰਿਮੰਦਰ ਸਾਹਿਬ ਦੀ ਨੀਂਹ।

ਸ਼੍ਰੀ ਹਰਿਮੰਦਰ ਸਾਹਿਬ ਸਿੱਖਾਂ ਦਾ ਇੱਕ ਪਵਿੱਤਰ ਅਸਥਾਨ ਹੈ। ਸ਼੍ਰੀ ਗੁਰੂ ਰਾਮਦਾਸ ਜੀ ਦੀ ਕਿਰਪਾ ਸਦਕਾ ਵਸਿਆ ਅਤੇ ਸਾਹਿਬ ਸ਼੍ਰੀ ਗੁਰੂ ਅਰਜਨ ਸਾਹਿਬ ਦੀ ਦੇਖ ਰੇਖ ਵਿੱਚ ਸਿੱਖਾਂ ਕੇਂਦਰ ਬਣੇ ਸ਼੍ਰੀ ਅੰਮ੍ਰਿਤਸਰ ਸਾਹਿਬ ਨੂੰ ਦੁਨੀਆਂ ਭਰ ਵਿੱਚ ਲੋਕ ਜਾਣਦੇ ਪਹਿਚਾਣ ਦੇ ਹਨ। ਅੰਮ੍ਰਿਤਸਰ ਦੀ ਵਿਸ਼ੇਸ ਪਹਿਚਾਣ ਹੁੰਦੀ ਹੈ ਸ਼੍ਰੀ ਹਰਿਮੰਦਰ ਸਾਹਿਬ ਨਾਲ।

ਪੰਜਵੇਂ ਪਾਤਸ਼ਾਹ ਸ਼੍ਰੀ ਅਰਜਨ ਸਾਹਿਬ ਜੀ ਨੇ ਹਰਿਮੰਦਰ ਸਾਹਿਬ ਜੀ ਦੀ ਨੀਂਹ ਸੂਫ਼ੀ ਸੰਤ ਸਾਈ ਮੀਆਂ ਮੀਰ ਕੋਲੋਂ ਰਖਵਾਈ। ਉਹਨਾਂ ਦੇ ਸਬੰਧ ਸ਼੍ਰੀ ਗੁਰੂ ਅਰਜਨ ਸਾਹਿਬ ਅਤੇ ਛੇਵੇਂ ਪਾਤਸ਼ਾਹ ਸ਼੍ਰੀ ਹਰਿਗੋਬਿੰਦ ਸਾਹਿਬ ਜੀ ਨਾਲ ਬਹੁਤ ਖਾਸ ਰਹੇ ਸਨ।

ਕੌਣ ਸਨ ਸਾਈ ਮੀਆਂ ਮੀਰ ਜੀ ?

ਸਾਈ ਮੀਆਂ ਮੀਰ ਜੀ ਨੂੰ ਸੂਫ਼ੀ ਸੰਤ ਵਜੋਂ ਪ੍ਰਸਿੱਧ ਹੋਏ। ਉਹ ਖ਼ਲੀਫ਼ਾ ਉਮਰ ਦੇ ਵੰਸ਼ ਵਿਚੋਂ ਸਨ। ਸਾਈ ਜੀ ਦਾ ਜਨਮ ਕਰੀਬ ਸੰਨ 1550 ਈਸਵੀ ਵਿੱਚ ਜਨਮ ਸੀਸਤਾਨ (ਅਫ਼ਗਾਨਿਸਤਾਨ ) ਵਿਚ ਹੋਇਆ। ਆਪ ਜੀ ਦਾ ਬਚਪਨ ਦਾ ਨਾਮ ਮੀਰਸ਼ਾਹ (ਸ਼ੇਖ ਮੁਹੰਮਦ) ਸੀ।

ਆਪ ਜੀ ਦੇ ਜੀਵਨ ਦਾ ਜ਼ਿਆਦਾ ਸਮਾਂ ਲਾਹੌਰ (ਹੁਣ ਪਾਕਿਸਤਾਨ) ਵਿਚ ਹੀ ਗੁਜਰਿਆ ਅਤੇ ਲਾਹੌਰ ਵਿੱਚ ਹੀ 11 ਅਗਸਤ 1635 ਨੂੰ ਆਪ ਸਵਰਗ ਵਾਸ ਹੋ ਗਏ। ਸਾਈ ਜੀ ਦੀ ਕਬਰ ਲਾਹੌਰ ਦੇ ਕੋਲ ਹਾਸ਼ਿਮਪੁਰ ਪਿੰਡ ਵਿੱਚ ਬਣੀ ਹੋਈ ਹੈ। ਆਪ ਜੀ ਦੇ ਚੇਲੇ ਮੁੱਲਾਂ ਸ਼ਾਹ (ਸ਼ਾਹ ਮੁਹੰਮਦ) ਸ਼ਹਿਜ਼ਾਦਾ ਦਾਰਾ ਸ਼ਿਕੋਹ ਦੇ ਮੁਰਸ਼ਦ ਬਣ।

ਰੱਖੀ ਹਰਿਮੰਦਰ ਸਾਹਿਬ ਦੀ ਨੀਂਹ

ਸਾਂਈ ਜੀ ਨੇ ਪਾਤਸ਼ਾਹ ਜੀ ਦੇ ਵਚਨਾਂ ਤੇ 1588 ਈਸਵੀ ਵਿੱਚ ਸ਼੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ। ਆਪ ਜੀ ਨਾਲ ਗੁਰੂ ਅਰਜਨ ਸਾਹਿਬ ਜੀ ਨਾਲ ਵਿਸ਼ੇਸ ਲਗਾਅ ਸੀ।

ਭਾਣੇ ਵਿੱਚ ਰਹਿਣਾ

ਜਿਸ ਸਮੇਂ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ਤੇ ਬਿਠਾ ਕੇ ਤਸੀਹੇ ਦਿੱਤੇ ਜਾ ਰਹੇ ਸਨ। ਇਸ ਜੁਲਮ ਦੀ ਖ਼ਬਰ ਮਿਲਦਿਆਂ ਸਾਂਈ ਜੀ ਸਤਿਗੁਰਾਂ ਨੂੰ ਮਿਲਣ ਆਏ ਅਤੇ ਆਪਣੇ ਅਧਿਆਤਮਕ ਸ਼ਕਤੀ ਦੀ ਵਰਤੋਂ ਨਾਲ ਮੁਗਲਾਂ ਦੇ ਤਖ਼ਤ ਨੂੰ ਨਸ਼ਟ ਕਰਨ ਦੀ ਇੱਛਾ ਪਾਤਸ਼ਾਹ ਨੂੰ ਦੱਸੀ। ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸਾਈ ਮੀਆਂ ਮੀਰ ਜੀ ਨੂੰ ਕਿਹਾ ਕਿ ਸਭ ਪ੍ਰਮਾਤਮਾ ਦੇ ਹੁਕਮ ਸਦਕਾ ਹੀ ਹੋ ਰਿਹਾ ਹੈ। ਸਾਨੂੰ ਉਸ ਦਾ ਭਾਣਾ ਮੰਨਣਾ ਚਾਹੀਦਾ ਹੈ।

ਪਾਤਸ਼ਾਹ ਨੇ ਸਾਈ ਜੀ ਨੂੰ ਕਿਹਾ ਕਿ ਆਤਮ ਸ਼ਕਤੀ ਨੂੰ ਸਰੀਰ ਦੀ ਰੱਖਿਆ ਵਾਸਤੇ ਨਹੀਂ ਵਰਤਣਾ ਚਾਹੀਦਾ। ਪਾਤਸ਼ਾਹ ਦੇ ਵਚਨ ਸੁਣਨ ਤੋਂ ਬਾਅਦ ਸਾਈ ਜੀ ਉੱਥੋ ਵਾਪਸ ਆ ਗਏ। ਜਿਸ ਤੋਂ ਬਾਅਦ ਪਾਤਸ਼ਾਹ ਨੂੰ ਤਸੀਹੇ ਦੇਕੇ ਸ਼ਹੀਦ ਕਰ ਦਿੱਤਾ ਗਿਆ।