ਕਦੇ ਪਹਿਲਾਂ ਨਹੀਂ ਕੀਤਾ ਹਮਲਾ, ਧਰਮ ਦੀ ਰੱਖਿਆ ਲਈ ਉਠਾਈ ਤਲਵਾਰ, ਜਾਣੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜਿੰਦਗੀ ਦੀਆਂ ਮਹੱਤਵਪੂਰਨ ਲੜਾਈਆਂ

Updated On: 

17 Jun 2024 11:09 AM

ਦਸਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੇ ਜੀਵਨ ਕਾਲ ਵਿੱਚ ਅਨੇਕਾਂ ਹੀ ਜੰਗਾਂ ਲੜੀਆਂ। ਪਰ ਕੀ ਤੁਸੀਂ ਜਾਣਦੇ ਹੋ ਕਿ ਗੁਰੂ ਸਾਹਿਬ ਨੇ ਯੁੱਧ ਲਈ ਕਦੇ ਪਹਿਲ ਨਹੀਂ ਕੀਤੀ। ਬਲਕਿ ਗੁਰੂ ਜੀ ਧਰਮ ਯੁੱਧ (ਧਰਮਿਕਤਾ ਦੀ ਰੱਖਿਆ ਲਈ) ਵਿੱਚ ਯਕੀਨ ਰੱਖਦੇ ਸਨ। ਆਓ ਅੱਜ ਸਿੱਖ ਇਤਿਹਾਸ ਦੀ ਇਸ ਲੜੀ ਵਿੱਚ ਜਾਣਦੇ ਹਾਂ ਗੁਰੂ ਸਾਹਿਬ ਵੱਲੋਂ ਲੜੇ ਗਏ ਯੁੱਧਾਂ ਬਾਰੇ।

ਕਦੇ ਪਹਿਲਾਂ ਨਹੀਂ ਕੀਤਾ ਹਮਲਾ, ਧਰਮ ਦੀ ਰੱਖਿਆ ਲਈ ਉਠਾਈ ਤਲਵਾਰ, ਜਾਣੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜਿੰਦਗੀ ਦੀਆਂ ਮਹੱਤਵਪੂਰਨ ਲੜਾਈਆਂ
Follow Us On

ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਦਸਵੇਂ ਵਾਰਿਸ ਸਾਹਿਬ ਏ ਕਮਾਲ ਗੁਰੂ ਗੋਬਿੰਦ ਸਿੰਘ ਨੇ ਮਹਾਰਾਜ ਨੇ ਆਪਣੇ ਜੀਵਨ ਕਾਲ ਵਿੱਚ ਚੌਦਾਂ ਯੁੱਧਾਂ ਦੀ ਅਗਵਾਈ ਕੀਤੀ। ਪਰ ਪਹਿਲਾਂ ਕਿਸੇ ਤੇ ਹਮਲਾ ਨਹੀਂ ਕੀਤਾ ਸਗੋਂ ਦੀਨ ਦੁਖੀਆ ਦੀ ਰੱਖਿਆ ਲਈ ਤਲਵਾਰ ਉਠਾਈ। ਗੁਰੂ ਪਾਤਸ਼ਾਹ ਨੇ ਜ਼ਿਆਦਾਤਰ ਲੜਾਈਆਂ ਪਹਾੜੀ ਰਾਜਿਆਂ ਖਿਲਾਫ਼ ਹੀ ਲੜੀਆਂ।

ਭੰਗਾਣੀ ਦਾ ਯੁੱਧ

ਜਮਨਾ ਦੇ ਕੰਢੇ 15 ਅਪ੍ਰੈਲ 1687 ਨੂੰ ਗੁਰੂ ਸਾਹਿਬ ਨੇ ਆਪਣਾ ਪਹਿਲਾ ਯੁੱਧ ਲੜਿਆ। ਸੰਗੋ ਸ਼ਾਹ ਦੀ ਸ਼ਹੀਦੀ ਤੋਂ ਬਾਅਦ ਗੁਰੂ ਸਾਹਿਬ ਖੁਦ ਮੈਦਾਨ ਵਿੱਚ ਉੱਤਰੇ ਅਤੇ ਦੇਖਦਿਆਂ ਦੇਖਦਿਆਂ ਹਿੰਦੂ ਰਾਜਿਆਂ ਦੀ ਫੌਜ਼ਾਂ ਨੂੰ ਭਾਜੜਾਂ ਪੈ ਗਿਆ। ਇਸ ਜੰਗ ਵਿੱਚ ਪੀਰ ਬੁੱਧੂ ਸ਼ਾਹ ਜੀ ਦੇ ਬੇਟੇ ਸਈਅਦ ਅਸ਼ਰਫ਼, ਸਈਅਦ ਮੁਹੰਮਦ ਸ਼ਾਹ ਤੇ ਭਰਾ ਭੂਰੇ ਸ਼ਾਹ ਸ਼ਹੀਦ ਹੋ ਗਏ।

ਨਦੌਣ ਦਾ ਯੁੱਧ

ਕਾਂਗੜਾ ਤੋਂ 32 ਕਿਲੋਮੀਟਰ ਦੂਰ ਬਿਆਸ ਦਰਿਆ ਦੇ ਕਿਨਾਰੇ ਨਦੌਣ ਦੇ ਸਥਾਨ ਤੇ ਇਹ ਜੰਗ ਹੋਈ। ਇਸ ਜੰਗ ਵਿੱਚ ਗੁਰੂ ਸਾਹਿਬ ਨੇ ਪਹਾੜੀ ਰਾਜਿਆਂ ਦਾ ਸਾਥ ਦਿੱਤਾ। ਜੰਗ ਦੇ ਮੈਦਾਨ ਵਿੱਚ ਗੁਰੂ ਸਾਹਿਬ ਨੇ ਅਲਿਫ ਖਾਂ ਦੀ ਅਗੁਵਾਈ ਦੀ ਵਿੱਚ ਆਈ ਮੁਗਲ ਫੌਜ ਨੂੰ ਹਰਾਇਆ। ਨਾਦੌਣ ਦੀ ਜਿੱਤ ਤੋਂ ਬਾਅਦ ਪਹਾੜੀ ਰਾਜੇ ਭੀਮ ਚੰਦ ਨੇ ਧੋਖੇ ਨਾਲ ਅਲਿਫ ਖਾਂ ਨਾਲ ਸਮਝੋਤਾ ਕਰ ਲਿਆ। ਜਿਸ ਨੂੰ ਵਿਸਵਾਸ਼ਘਾਤ ਮੰਨਿਆ ਗਿਆ।

ਗੁਲੇਰ ਦੀ ਲੜਾਈ

1696 ਵਿੱਚ ਸਤਲੁਜ ਦਰਿਆ ਦੇ ਨੇੜੇ ਲੜੀ ਗਈ ਇਸ ਜੰਗ ਵਿੱਚ ਗੁਰੂ ਸਾਹਿਬ ਨੇ ਗੁਲੇਰ ਦੇ ਹਿੰਦੂ ਰਾਜੇ ਨਾਲ ਮਿਲਕੇ ਮੁਗਲ ਫੌਜ ਨੂੰ ਹਰਾਇਆ। ਇਸ ਜੰਗ ਵਿੱਚ ਮੁਗਲ ਕਮਾਂਡਰ ਹੁਸੈਨ ਖਾਨ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਉਹ ਜੰਗ ਦੇ ਮੈਦਾਨ ਵਿੱਚ ਹੀ ਮਾਰਿਆ ਗਿਆ।

ਆਨੰਦਪੁਰ ਸਾਹਿਬ ਦੀ ਲੜਾਈ

ਇਹ ਜੰਗ ਸਿੱਖ ਇਤਿਹਾਸ ਵਿੱਚ ਬਹੁਤ ਅਹਿਮ ਹੈ। ਖਾਲਸਾ ਪੰਥ ਦੀ ਸਾਜਨਾ ਤੋਂ ਹਿੰਦੂ ਪਹਾੜੇ ਰਾਜੇ ਘਬਰਾ ਗਏ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਹੁਣ ਗੁਰੂ ਸਾਹਿਬ ਦੀ ਫੌਜ ਹੋਰ ਵੀ ਜ਼ਿਆਦਾ ਮਜ਼ਬੂਤ ਹੋ ਗਈ ਹੈ ਜਿਸ ਨੂੰ ਉਹ ਹਰਾ ਨਹੀਂ ਸਕਦੇ। ਇਸ ਲਈ ਉਹਨਾਂ ਨੇ ਮੁਗਲ ਫੌਜ ਨਾਲ ਸਮਝੌਤਾ ਕਰ ਲਿਆ। ਪਹਾੜੀ ਰਾਜੇ ਭੀਮ ਚੰਦ ਦੀਆਂ ਫੌਜਾਂ ਨੇ ਅਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ ਘੇਰਾ ਪਾ ਲਿਆ। ਸਾਹਿਬਜਾਦਾ ਅਜੀਤ ਸਿੰਘ ਦਾ ਇਹਨਾਂ ਫੌਜਾਂ ਨਾਲ ਟਾਕਰਾ ਹੋਇਆ ਜਿਸ ਵਿੱਚ ਪਹਾੜੀ ਰਾਜਿਆਂ ਦਾ ਕਾਫ਼ੀ ਨੁਕਸਾਨ ਹੋਇਆ।

ਹਾਰ ਤੋਂ ਡਰਦਿਆਂ ਪਹਾੜੀ ਰਾਜਿਆਂ ਨੇ ਗੁਰੂ ਸਾਹਿਬ ਨਾਲ ਸਮਝੋਤਾ ਕਰ ਲਿਆ ਅਤੇ ਆਟੇ ਦੀਆਂ ਗਊਆਂ ਦੀ ਸਹੁੰ ਚੁੱਕੀਆਂ ਕਿ ਜੇਕਰ ਗੁਰੂ ਸਾਹਿਬ ਕਿਲ੍ਹਾ ਛੱਡ ਦੇਣ ਤਾਂ ਉਹ ਕਿਸੇ ਪ੍ਰਕਾਰ ਦਾ ਕੋਈ ਹਮਲਾ ਨਹੀਂ ਕਰਨਗੇ। ਪਰ ਗੁਰੂ ਸਾਹਿਬ ਦੇ ਕਿਲ੍ਹਾ ਛੱਡਦਿਆਂ ਪਹਾੜੀ ਰਾਜਿਆਂ ਨੇ ਕਸਮਾਂ ਤੋੜ ਦਿੱਤੀਆਂ ਅਤੇ ਅੱਧੀ ਰਾਤ ਨੂੰ ਗੁਰੂ ਸਾਹਿਬ ਅਤੇ ਉਹਨਾਂ ਦੇ ਸਿੱਖਾਂ ਦੇ ਪਿੱਛੋਂ ਹਮਲਾ ਕਰ ਦਿੱਤਾ।

ਨਿਰਮੋਹ ਦੀ ਲੜਾਈ

ਅਨੰਦਪੁਰ ਸਾਹਿਬ ਦੀ ਪਹਿਲੀ ਲੜਾਈ ਵਿੱਚੋਂ ਹਾਰ ਜਾਣ ਤੋਂ ਬਾਅਦ ਹਿੰਦੂ ਰਾਜਿਆਂ ਨੇ ਮੁਗਲ ਬਾਦਸ਼ਾਹ ਔਰੰਗਜੇਬ ਕੋਲੋਂ ਮਦਦ ਮੰਗੀ। ਔਰੰਗਜੇਬ ਨੇ ਵਾਜ਼ੀਦ ਖਾਨ ਦੀ ਅਗਵਾਈ ਵਿੱਚ ਫੌਜ ਭੇਜੀ। ਜਿਸ ਦਾ ਗੁਰੂ ਦੇ ਸਿੱਖਾਂ ਨਾਲ ਮੁਕਾਬਲਾ ਨਿਰਮੋਹ ਨਾਮ ਦੇ ਸਥਾਨ ਤੇ ਹੋਇਆ। ਇੱਕ ਦਿਨ ਅਤੇ ਇੱਕ ਰਾਤ ਚੱਲੀ ਇਸ ਜੰਗ ਵਿੱਚ ਮੁਗਲ ਫੌਜ ਨੂੰ ਹਾਰ ਕੇ ਮੈਦਾਨ ਵਿੱਚੋਂ ਭੱਜਣਾ ਪੈ ਗਿਆ।

ਚਮਕੌਰ ਸਾਹਿਬ ਦੀ ਲੜਾਈ

ਸਰਸਾ ਨਦੀ ਤੇ ਪਰਿਵਾਰ ਨਾਲੋਂ ਵਿਛੋੜਾ ਪੈਣ ਤੋਂ ਬਾਅਦ ਗੁਰੂ ਸਾਹਿਬ ਵੱਡੇ ਸਾਹਿਬਜਾਦਿਆਂ ਨਾਲ ਚਮਕੌਰ ਦੀ ਗੜ੍ਹੀ ਵਿੱਚ ਪਹੁੰਚੇ। ਪਿੱਛੇ ਪਿੱਛੇ ਮੁਗਲ ਫੌਜ ਨੇ ਗੜ੍ਹੀ ਨੂੰ ਘੇਰਾ ਪਾ ਲਿਆ। ਇਸ ਲੜਾਈ ਵਿੱਚ 10 ਲੱਖ ਫੌਜ ਨਾਲ 40 ਦੇ ਕਰੀਬ ਸਿੱਖਾਂ ਨੇ ਮੁਕਾਬਲਾ ਕੀਤਾ। ਇਸ ਲੜਾਈ ਵਿੱਚ ਗੁਰੂ ਸਾਹਿਬ ਦੇ ਸਾਹਿਬਜਾਦੇ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਸ਼ਹੀਦ ਹੋ ਗਏ।