Baba Sangat Singh Ji: ਜਿਨ੍ਹਾਂ ਨੂੰ ਦੇਖ ਦਸਮੇਸ਼ ਪਿਤਾ ਦਾ ਭੁਲੇਖਾ ਖਾ ਗਈ ਸੀ ਮੁਗਲ ਫੌਜ, ਸ਼ਹੀਦ ਭਾਈ ਸੰਗਤ ਸਿੰਘ ਜੀ

Published: 

20 Jan 2025 06:15 AM

ਸਿੱਖਾਂ ਦਾ ਇਤਿਹਾਸ ਦੇ ਹਰ ਇੱਕ ਪੰਨੇ ਉੱਪਰ ਅਜਿਹੀਆਂ ਬਹਾਦਰੀ ਦੇ ਕਿੱਸੇ ਆਉਂਦੇ ਹਨ। ਜ਼ਿਨ੍ਹਾਂ ਨੂੰ ਸੁਣ ਮਨ ਵਿੱਚ ਜਿੱਥੇ ਵੈਰਾਗ ਆਉਂਦਾ ਹੈ ਤਾਂ ਉੱਥੇ ਹੀ ਸਰੀਰ ਵਿੱਚ ਉੂਰਜਾ ਜਿਹੀ ਦੌੜ ਜਾਂਦੀ ਹੈ। ਭਾਈ ਸੰਗਤ ਸਿੰਘ, ਇਸ ਨਾਮ ਤੋਂ ਭਲਾ ਕਿਹੜਾ ਸਿੱਖ ਜਾਣੂ ਨਹੀਂ ਹੋਵੇਗਾ। ਬਾਬਾ ਸੰਗਤ ਸਿੰਘ ਅਜਿਹੇ ਗੁਰੂ ਦੇ ਸਿੱਖ ਸਨ ਕਿ ਉਹ ਜੰਗ ਦੇ ਮੈਦਾਨ ਵਿੱਚ ਇਸ ਤਰ੍ਹਾਂ ਲੜ੍ਹੇ ਕਿ ਮੁਗਲ ਫੌਜ ਉਹਨਾਂ ਨੂੰ ਹੀ ਗੁਰੂ ਗੋਬਿੰਦ ਸਿੰਘ ਸਮਝਦੀ ਰਹੀ।

Baba Sangat Singh Ji: ਜਿਨ੍ਹਾਂ ਨੂੰ ਦੇਖ ਦਸਮੇਸ਼ ਪਿਤਾ ਦਾ ਭੁਲੇਖਾ ਖਾ ਗਈ ਸੀ ਮੁਗਲ ਫੌਜ, ਸ਼ਹੀਦ ਭਾਈ ਸੰਗਤ ਸਿੰਘ ਜੀ

ਜਿਨ੍ਹਾਂ ਨੂੰ ਦੇਖ ਦਸਮੇਸ਼ ਪਿਤਾ ਦਾ ਭੁਲੇਖਾ ਖਾ ਗਈ ਸੀ ਮੁਗਲ ਫੌਜ, ਸ਼ਹੀਦ ਭਾਈ ਸੰਗਤ ਸਿੰਘ ਜੀ

Follow Us On

ਗੱਲ ਗੜ੍ਹੀ ਚਮਕੌਰ ਦੀ ਹੈ, ਜੀ ਹਾਂ ਉਹੀ ਕੱਚੀ ਗੜ੍ਹੀ ਜਿੱਥੇ ਗੁਰੂ ਸਾਹਿਬ ਦੇ 2 ਸਾਹਿਬਜਾਦਿਆਂ ਸਮੇਤ ਕਈ ਸਿੰਘਾਂ ਨੇ ਸ਼ਹੀਦੀ ਪਾਈ ਸੀ। ਸਾਲ 1704 ਅਤੇ ਦਸੰਬਰ ਦਾ ਮਹੀਨਾ। ਸਿੱਖਾਂ ਦੀ ਬੇਨਤੀ ਤੇ ਗੁਰੂ ਸਾਹਿਬ ਨੇ ਸ਼੍ਰੀ ਅਨੰਦਪੁਰ ਸਾਹਿਬ ਦਾ ਕਿਲਾ ਛੱਡਣ ਦਾ ਫੈਸਲਾ ਲਿਆ। ਪਾਤਸ਼ਾਹ ਸਿੱਖਾਂ ਸਮੇਤ ਕਿਲ੍ਹੇ ਵਿੱਚੋਂ ਨਿਕਲੇ ਅਤੇ ਸਰਸਾ ਨਦੀ ਤੇ ਆਕੇ ਪਰਿਵਾਰ ਦਾ ਵਿਛੋੜਾ ਪੈ ਗਿਆ। ਪਰਿਵਾਰ ਦੇ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ। ਛੋਟੇ ਸਾਹਿਬਜਾਦੇ ਅਤੇ ਮਾਤਾ ਗੁਜਰੀ ਜੀ ਗੰਗੂ ਬ੍ਰਾਹਮਣ ਨਾਲ ਉਸ ਦੇ ਪਿੰਡ ਵੱਲ ਚਲੇ ਗਏ।

ਜਦੋਂ ਮਾਤਾ ਸਾਹਿਬ ਕੌਰ ਜੀ ਅਤੇ ਹੋਰ ਸਿੱਖ ਭਾਈ ਮਨੀ ਸਿੰਘ ਨਾਲ ਦਿੱਲੀ ਵੱਲ ਨੂੰ ਚਲੇ ਗਏ। ਜਦੋਂ ਕਿ ਦਸਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਡੇ ਸਾਹਿਬਜਾਦਿਆਂ ਅਤੇ 40 ਸਿੰਘਾਂ ਸਮੇਤ ਚਮਕੌਰ ਦੀ ਕੱਚੀ ਗੜ੍ਹੀ ਵਿੱਚ ਆ ਠਹਿਰੇ। ਪਿੱਛਾ ਕਰਦੀ ਆ ਰਹੀ ਮੁਗਲ ਫੌਜ ਨੇ ਅਖੀਰ ਚਮਕੌਰ ਦੀ ਗੜ੍ਹੀ ਨੂੰ ਘੇਰਾ ਪਾ ਲਿਆ। ਘਮਸਾਣ ਦਾ ਯੁੱਧ ਹੋਇਆ ਪੂਰਾ ਦਿਨ ਜੰਗ ਚੱਲ ਰਹੀ। ਸਾਹਿਬ ਦੇ 2 ਸਾਹਿਬਜਾਦੇ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ ਅਤੇ ਕਈ ਸਿੰਘ ਸ਼ਹੀਦ ਹੋ ਗਏ।

ਖਾਲਸੇ ਦਾ ਹੁਕਮ

ਜਦੋਂ ਰਾਤ ਹੋਈ ਤਾਂ ਸਿੱਖਾਂ ਦੇ ਹੌਂਸਲੇ ਅੱਗੇ ਥੱਕੇ ਹਾਰੇ ਮੁਗਲ ਫੌਜ ਅਗਲੇ ਦਿਨ ਹੋਣ ਵਾਲੀ ਜੰਗ ਤੋਂ ਪਹਿਲਾਂ ਅਰਾਮ ਕਰਨ ਲੱਗੀ। ਸਿੱਖਾਂ ਨੇ ਪਾਤਸ਼ਾਹ ਨੂੰ ਬੇਨਤੀ ਕੀਤੀ ਪਾਤਸ਼ਾਹ ਆਪਜੀ ਐਥੋਂ ਚਲੇ ਜਾਓ ਪਰ ਪਾਤਸ਼ਾਹ ਨੇ ਇਨਕਾਰ ਕਰ ਦਿੱਤਾ। ਕਈ ਹੋਰ ਸਿੰਘਾਂ ਨੇ ਕਿਹਾ ਪਰ ਪਾਤਸ਼ਾਹ ਨੇ ਇਨਕਾਰ ਕਰ ਦਿੱਤਾ। ਅਖੀਰ 5 ਸਿੰਘਾਂ ਨੇ ਇਕੱਠਿਆਂ ਹੋਕੇ ਕਿਹਾ ਪਾਤਸ਼ਾਹ ਖਾਲਸੇ ਦਾ ਹੁਕਮ ਹੈ ਕਿ ਤੁਸੀਂ ਚਲੇ ਜਾਓ। ਸਿੰਘਾਂ ਨੇ ਪਾਤਸ਼ਾਹ ਨੂੰ ਯਾਦ ਦਵਾਇਆ। ਗੁਰੂ ਜੀ ਤੁਸੀਂ ਕਿਹਾ ਸੀ ਖਾਲਸੇ ਦਾ ਹੁਕਮ ਸਭ ਤੋਂ ਉੱਪਰ ਹੈ। ਅੱਜ ਮੰਨਣ ਦਾ ਵੇਲਾ ਹੈ। ਪਾਤਸ਼ਾਹ ਨੇ ਆਪਣੇ ਪਿਆਰੇ ਖਾਲਸੇ ਦੇ ਹੁਕਮ ਨੂੰ ਸਿਰ ਮੱਥੇ ਮੰਨਿਆ ਅਤੇ ਤਾੜੀ ਮਾਰ ਕੇ ਜਾਣ ਦੀ ਤਿਆਰੀ ਕਰਨ ਲੱਗੇ।

ਭਾਈ ਸੰਗਤ ਸਿੰਘ ਨੂੰ ਅਸੀਰਵਾਦ

ਪਾਤਸ਼ਾਹ ਨੇ ਆਪਣਾ ਚੋਲਾ ਅਤੇ ਦਸਤਾਰ ਉੱਪਰ ਸਦਾਈ ਹੋਈ ਕਲਗੀ ਭਾਈ ਸੰਗਤ ਸਿੰਘ ਜੀ ਦੇ ਸੀਸ ਤੇ ਸਜਾ ਦਿੱਤੀ। ਉਹਨਾਂ ਨੂੰ ਉਸ ਥਾਂ ਬੈਠਾ ਦਿੱਤਾ। ਜਿੱਥੇ ਦਸਮੇਸ਼ ਪਿਤਾ ਬੈਠੇ ਹੋਏ ਸਨ। ਭਾਈ ਸੰਗਤ ਸਿੰਘ ਦਾ ਚਿਹਰਾ ਸਾਹਿਬ ਏ ਕਮਾਲ ਗੁਰੂ ਗੋਬਿੰਦ ਸਿੰਘ ਜੀ ਨਾਲ ਮਿਲਦਾ ਸੀ। ਇਸ ਕਰਕੇ ਮੁਗਲ ਫੌਜ ਨੂੰ ਭੁਲੇਖਾ ਪੈਣਾ ਲਾਜ਼ਮੀ ਸੀ। ਪਾਤਸ਼ਾਹ ਤਾੜੀ ਮਾਰਕੇ ਰਾਤ ਨੂੰ ਭਾਈ ਦਯਾ ਸਿੰਘ ਅਤੇ ਹੋਰ ਸਿੰਘਾਂ ਸਮੇਤ ਕੱਚੀ ਗੜ੍ਹੀ ਵਿੱਚੋਂ ਚਲੇ ਗਏ।

ਭਾਈ ਸੰਗਤ ਸਿੰਘ ਸਿੰਘ ਦੀ ਸ਼ਹਾਦਤ

ਮੁਗਲ ਫੌਜ ਨੇ ਜੋਰਦਾਰ ਹਮਲਾ ਕੀਤਾ। ਇਸ ਹਮਲੇ ਦਾ ਸਿੰਘਾਂ ਨੇ ਜੋਰਦਾਰ ਜਵਾਬ ਦਿੱਤਾ। ਜਦੋਂ ਫੌਜ ਗੜ੍ਹੀ ਦੇ ਅੰਦਰ ਦਾਖਿਲ ਹੋਈ ਤਾਂ ਅੰਦਰ ਕਲਗੀ ਲਗਾਏ। ਕਲਗੀਧਰ ਪਾਤਸ਼ਾਹ ਦੇ ਬਾਣਾ ਪਹਿਨੇ ਸੰਗਤ ਸਿੰਘ ਜੀ ਲੜ ਰਹੇ ਸਨ। ਫੌਜ ਨੂੰ ਲੱਗਿਆ ਇਹ ਗੁਰੂ ਗੋਬਿੰਦ ਸਿੰਘ ਹਨ ਤਾਂ ਸਾਰੀ ਫੌਜ ਨੇ ਉਹਨਾਂ ਤੇ ਹਮਲਾ ਕਰ ਦਿੱਤਾ। ਮੁਗਲ ਫੌਜ ਦਾ ਮੁਕਾਬਲਾ ਕਰਦੇ ਹੋਏ ਸਿੰਘਾਂ ਦੇ ਨਾਲ ਭਾਈ ਸੰਗਤ ਸਿੰਘ ਜੀ ਵੀ ਸ਼ਹਾਦਤ ਪ੍ਰਾਪਤ ਕਰ ਗਏ।