Navratri Third Day 2025: ਅੱਜ ਸ਼ਾਰਦੀਆ ਨਰਾਤਿਆਂ ਦਾ ਤੀਜਾ ਦਿਨ, ਮਾਂ ਚੰਦਰਘੰਟਾ ਦੀ ਪੂਜਾ ਵਿਧੀ, ਮੰਤਰ ਤੇ ਆਰਤੀ

Published: 

24 Sep 2025 07:22 AM IST

Navratri Third Day 2025: ਅੱਜ ਸ਼ਾਰਦੀਆ ਨਰਾਤਿਆਂ ਦਾ ਤੀਜਾ ਦਿਨ ਹੈ, ਜੋ ਮਾਂ ਚੰਦਰਘੰਟਾ ਨੂੰ ਸਮਰਪਿਤ ਹੈ। ਇਸ ਦਿਨ ਲੋਕ ਮਾਂ ਚੰਦਰਘੰਟਾ ਜੀ ਦੀ ਪੂਜਾ ਕਰਦੇ ਹਨ। ਆਓ ਤੁਹਾਨੂੰ ਦੱਸਦੇ ਹਾਂ ਕਿ ਨਰਾਤਿਆਂ ਦੇ ਤੀਜੇ ਦਿਨ ਮਾਂ ਚੰਦਰਘੰਟਾ ਦੀ ਪੂਜਾ ਕਿਵੇਂ ਕਰਨੀ ਹੈ ਤੇ ਮਾਂ ਨੂੰ ਕੀ ਭੋਗ ਲਗਾਉਣਾ ਹੈ।

Navratri Third Day 2025: ਅੱਜ ਸ਼ਾਰਦੀਆ ਨਰਾਤਿਆਂ ਦਾ ਤੀਜਾ ਦਿਨ, ਮਾਂ ਚੰਦਰਘੰਟਾ ਦੀ ਪੂਜਾ ਵਿਧੀ, ਮੰਤਰ ਤੇ ਆਰਤੀ

ਸ਼ਾਰਦੀਆ ਨਰਾਤਿਆਂ ਦਾ ਤੀਜਾ ਦਿਨ

Follow Us On

ਹਿੰਦੂ ਧਰਮ ਚ ਨਰਾਤਿਆਂ ਦੇ ਨੌਂ ਦਿਨ ਬਹੁਤ ਮਹੱਤਵਪੂਰਨ ਮੰਨੇ ਜਾਂਦੇ ਹਨ, ਜੋ ਦੇਵੀ ਦੁਰਗਾ ਦੇ ਨੌਂ ਰੂਪਾਂ ਨੂੰ ਸਮਰਪਿਤ ਹਨ। ਇਨ੍ਹਾਂ ਨੌਂ ਦਿਨਾਂ ਦੇ ਤਿਉਹਾਰ ਦੌਰਾਨ, ਸ਼ਰਧਾਲੂ ਮਾਤਾ ਨੂੰ ਪ੍ਰਸੰਨ ਕਰਨ ਲਈ ਹਰ ਰੋਜ਼ ਮਾਤਾ ਰਾਣੀ ਦੇ ਅਲੱਗ ਸਵਰੂਪ ਦੀ ਪੂਜਾ ਕਰਦੇ ਹਨ ਤੇ ਉਨ੍ਹਾਂ ਦਾ ਮਨਪਸੰਦ ਭੋ ਲਗਾਉਂਦੇ ਹਨ। ਅੱਜ ਸ਼ਾਰਦੀਆ ਨਵਰਾਤਰੀ ਦਾ ਤੀਜਾ ਦਿਨ ਹੈ ਤੇ ਇਸ ਦਿਨ, ਦੇਵੀ ਦੁਰਗਾ ਦੇ ਚੰਦਰਘੰਟਾ ਰੂਪ ਦੀ ਪੂਜਾ ਕੀਤੀ ਜਾਂਦੀ ਹੈ। ਮਾਂ ਚੰਦਰਘੰਟਾ ਦੇ ਮੱਥੇ ‘ਤੇ ਘੰਟੀ ਦੇ ਆਕਾਰ ਦਾ ਚੰਦਰਮਾ ਹੈ, ਇਸ ਲਈ ਉਨ੍ਹਾਂ ਦਾ ਨਾਮ ਚੰਦਰਘੰਟਾ ਦੇਵੀ ਹੈ। ਆਓ ਜਾਣਦੇ ਹਾਂ ਕਿ ਨਰਾਤਿਆਂ ਦੇ ਤੀਜੇ ਦਿਨ ਮਾਂ ਚੰਦਰਘੰਟਾ ਦੀ ਪੂਜਾ ਕਿਵੇਂ ਕਰਨੀ ਹੈ ਤੇ ਉਨ੍ਹਾਂ ਨੂੰ ਕੀ ਭੋਗ ਲਗਾਉਣਾ ਹੈ

ਨਰਾਤਿਆਂ ਦੇ ਤੀਜੇ ਦਿਨ ਕਿਸ ਰੰਗ ਦੇ ਕੱਪੜੇ ਪਹਿਨਣੇ ਚਾਹੀਦੇ ਹਨ?

ਮਾਂ ਚੰਦਰਘੰਟਾ ਦੇ ਮਨਪਸੰਦ ਰੰਗ ਲਾਲ ਅਤੇ ਪੀਲੇ ਦੋਵੇਂ ਮੰਨੇ ਜਾਂਦੇ ਹਨ। ਇਸ ਲਈ, ਨਰਾਤਿਆਂ ਦੇ ਤੀਜੇ ਦਿਨ ਲਾਲ ਕੱਪੜੇ ਪਹਿਨਣੇ ਚਾਹੀਦੇ ਹਨ। ਨਰਾਤਿਆਂ ਦੇ ਤੀਜੇ ਦਿਨ ਪੂਜਾ ਦੌਰਾਨ ਮਾਂ ਚੰਦਰਘੰਟਾ ਨੂੰ ਲਾਲ ਵਸਤ੍ਰ (ਕੱਪੜੇ) ਤੇ ਫੁੱਲ ਅਰਪਿਤ ਕੀਤੇ ਜਾਂਦੇ ਹਨ।

ਰਾਤਿਆਂ ਦੇ ਤੀਜੇ ਦਿਨ ਦੇਵੀ ਚੰਦਰਘੰਟਾ ਲਈ ਮੰਤਰ ਕੀ ਹੈ?

ਰਾਤਿਆਂ ਦੇ ਤੀਜੇ ਦਿਨ ਦੇਵੀ ਚੰਦਰਘੰਟਾ ਲਈ ਮੰਤਰ ओम देवी चंद्रघंटायै नमः ਹੈ। ਨਰਾਤਿਆਂ ਦੇ ਤੀਜੇ ਦਿਨ ਪੂਜਾ ਦੌਰਾਨ ਇਸ ਮੰਤਰ ਦਾ ਜਾਪ ਕਰਨ ਨਾਲ ਦੇਵੀ ਚੰਦਰਘੰਟਾ ਦੇ ਭਗਤਾਂ ‘ਤੇ ਅਸ਼ੀਰਵਾਦ ਦੀ ਵਰਖਾ ਹੁੰਦੀ ਹੈ ਤੇ ਉਨ੍ਹਾਂ ਦੀਆਂ ਇੱਛਾਵਾਂ ਪੂਰੀਆਂ ਹੁੰਦੀਆਂ ਹਨ।

ਰਾਤਿਆਂ ਦੇ ਤੀਜੇ ਦਿਨ ਦੇਵੀ ਚੰਦਰਘੰਟਾ ਨੂੰ ਕਿਹੜਾ ਭੋਗ ਲਗਾਉਣਾ ਚਾਹੀਦਾ ਹੈ?

ਰਾਤਿਆਂ ਦੇ ਤੀਜੇ ਦਿਨ ਦੇਵੀ ਚੰਦਰਘੰਟਾ ਨੂੰ ਦੁੱਧ ਨਾਲ ਬਣੀਆਂ ਮਿਠਾਈਆਂ ਤੇ ਖੀਰ ਦਾ ਭੋਗ ਲਗਾਉਣਾ ਚਾਹੀਦੀ ਹੈ। ਦੇਵੀ ਚੰਦਰਘੰਟਾ ਨੂੰ ਖਾਸ ਤੌਰ ‘ਤੇ ਕੇਸਰ ਦੀ ਖੀਰ ਬਹੁਤ ਪਸੰਦ ਹੈ। ਤੁਸੀਂ ਦੇਵੀ ਚੰਦਰਘੰਟਾ ਨੂੰ ਲੌਂਗ, ਇਲਾਇਚੀ, ਪੰਚਮੇਵ, ਪੇੜੇ ਜਾਂ ਮਿਸ਼ਰੀ ਦਾ ਭੋਗ ਲਗਾ ਸਕਦੇ ਹੋ

ਦੇਵੀ ਚੰਦਰਘੰਟਾ ਨੂੰ ਕਿਹੜਾ ਫੁੱਲ ਪਸੰਦ ਹੈ?

ਧਾਰਮਿਕ ਮਾਨਤਾਵਾਂ ਅਨੁਸਾਰ, ਨਰਾਤਿਆਂ ਦੇ ਤੀਜੇ ਦਿਨ ਦੇਵੀ ਚੰਦਰਘੰਟਾ ਨੂੰ ਕਮਲ ਦਾ ਫੁੱਲ ਚੜ੍ਹਾਇਆ ਜਾਂਦਾ ਹੈ, ਜੋ ਸ਼ਾਂਤੀ ਤੇ ਪਵਿੱਤਰਤਾ ਦਾ ਪ੍ਰਤੀਕ ਹੈ। ਦੇਵੀ ਚੰਦਰਘੰਟਾ ਨੂੰ ਕਮਲ ਦਾ ਫੁੱਲ ਬਹੁਤ ਪਸੰਦ ਹੈ।

ਰਾਤਿਆਂ ਦੇ ਤੀਜੇ ਦਿਨ ਦੇਵੀ ਚੰਦਰਘੰਟਾ ਦੀ ਪੂਜਾ ਕਿਵੇਂ ਕਰੀਏ?

ਬ੍ਰਹਮਾ ਮਹੂਰਤ ਚ ਜਾਗੋ: ਨਰਾਤਿਆਂ ਦੇ ਤੀਜੇ ਦਿਨ ਸੂਰਜ ਚੜ੍ਹਨ ਤੋਂ ਪਹਿਲਾਂ ਬ੍ਰਹਮਾ ਮਹੂਰਤ ਚ ਜਾਗੋ।

ਇਸ਼ਨਾਨ ਤੇ ਸਾਫ਼ ਕੱਪੜੇ: ਇਸ਼ਨਾਨ ਕਰਨ ਤੋਂ ਬਾਅਦ, ਸਾਫ਼, ਲਾਲ ਜਾਂ ਪੀਲੇ ਰੰਗ ਦੇ ਕੱਪੜੇ ਪਹਿਨੋ।

ਪੂਜਾ ਸਥਾਨ ਦੀ ਸਫਾਈ: ਪੂਜਾ ਸਥਾਨ ਨੂੰ ਗੰਗਾ ਜਲ ਨਾਲ ਸ਼ੁੱਧ ਕਰੋ ਤੇ ਪੁਰਾਣੇ ਫੁੱਲ ਹਟਾ ਦਿਓ।

ਮਾਂ ਦੀ ਸਥਾਪਨਾ: ਫਿਰ ਦੇਵੀ ਚੰਦਰਘੰਟਾ ਦੀ ਮੂਰਤੀ ਜਾਂ ਤਸਵੀਰ ਨੂੰ ਸਥਾਪਿਤ ਕਰੋ।

ਦੇਵੀ ਨੂੰ ਆਵਾਹਨ: ਧੂਪ ਤੇ ਦੀਵਾ ਜਗਾਓ ਤੇ ਦੇਵੀ ਚੰਦਰਘੰਟਾ ਦਾ ਆਵਾਹਨ ਕਰ ਉਨ੍ਹਾਂ ਦਾ ਸਮਰਣ ਕਰੋ

ਸ਼੍ਰਿੰਗਾਰ : ਮੂਰਤੀ ਨੂੰ ਗੰਗਾ ਜਲ ਨਾਲ ਇਸ਼ਨਾਨ ਕਰਾਓ, ਰੋਲੀ, ਚੰਦਨ, ਅਕਸ਼ਤ ਤੇ ਫੁੱਲ ਅਰਪਿਤ ਕਰੋ

ੋਗ ਲਗਾਉ: ਦੇਵੀ ਨੂੰ ਦੁੱਧ ਨਾਲ ਬਣੀ ਮਿਠਾਈ ਜਾਂ ਸ਼ਹਿਦ ਦਾ ਭੋਗ ਲਗਾਉਣਾ ਚਾਹੀਦਾ ਹੈ

ਮੰਤਰ ਦਾ ਜਾਪ: ਮਾਂ ਚੰਦਰਘੰਟਾ ਦੇ ਮੰਤਰ ओम देवी चंद्रघंटायै नमः ਜਾਪ ਕਰੋ।

ਪਾਠ ਤੇ ਆਰਤੀ: ਦੁਰਗਾ ਚਾਲੀਸਾ ਜਾਂ ਦੁਰਗਾ ਸਪਤਸ਼ਤੀ ਦਾ ਪਾਠ ਕਰੋ ਤੇ ਅੰਤ ਚ ਮਾਂ ਦੀ ਆਰਤੀ ਕਰੋ।

ਪ੍ਰਸਾਦ ਵੰਡ: ਪੂਜਾ ਤੋਂ ਬਾਅਦ, ਪਰਿਵਾਰ ਤੇ ਮੌਜੂਦ ਸਾਰੇ ਲੋਕਾਂ ਨੂੰ ਪ੍ਰਸਾਦ ਵੰਡੋ।

ਮਾਂ ਚੰਦਰਘੰਟਾ ਦੀ ਆਰਤੀ

जय माँ चन्द्रघण्टा सुख धाम।पूर्ण कीजो मेरे काम॥

चन्द्र समाज तू शीतल दाती।चन्द्र तेज किरणों में समाती॥

मन की मालक मन भाती हो।चन्द्रघण्टा तुम वर दाती हो॥

सुन्दर भाव को लाने वाली।हर संकट में बचाने वाली॥

हर बुधवार को तुझे ध्याये।श्रद्धा सहित तो विनय सुनाए॥

मूर्ति चन्द्र आकार बनाए।सन्मुख घी की ज्योत जलाएं॥

शीश झुका कहे मन की बाता।पूर्ण आस करो जगत दाता॥

कांचीपुर स्थान तुम्हारा।कर्नाटिका में मान तुम्हारा॥

नाम तेरा रटू महारानी।भक्त की रक्षा करो भवानी॥

(ਬੇਦਾਅਵਾ: ਇਸ ਖ਼ਬਰ ਚ ਦਿੱਤੀ ਗਈ ਜਾਣਕਾਰੀ ਧਾਰਮਿਕ ਵਿਸ਼ਵਾਸਾਂ ਤੇ ਆਮ ਜਾਣਕਾਰੀ ‘ਤੇ ਅਧਾਰਤ ਹੈ। TV9 ਪੰਜਾਬੀ ਇਸਦੀ ਪੁਸ਼ਟੀ ਨਹੀਂ ਕਰਦਾ।)