Sawan 2025: ਇੰਨਾ ਪਵਿੱਤਰ ਮਹੀਨਾ, ਫਿਰ ਵੀ ਸਾਵਣ ‘ਚ ਕਿਉਂ ਨਹੀਂ ਹੁੰਦਾ ਵਿਆਹ?

Updated On: 

21 Jul 2025 11:38 AM IST

Sawan 2025: ਭਗਵਾਨ ਸ਼ਿਵ ਨੂੰ ਸਮਰਪਿਤ ਸਾਵਣ ਦਾ ਮਹੀਨਾ ਬਹੁਤ ਪਵਿੱਤਰ ਮੰਨਿਆ ਜਾਂਦਾ ਹੈ, ਪਰ ਇਸ ਮਹੀਨੇ ਵਿਆਹ, ਮੰਗਣੀ ਆਦਿ ਦੀ ਮਨਾਹੀ ਹੈ। ਅਜਿਹੀ ਸਥਿਤੀ 'ਚ ਆਓ ਇਸ ਲੇਖ 'ਚ ਤੁਹਾਨੂੰ ਦੱਸਦੇ ਹਾਂ ਕਿ ਸਾਵਣ ਦੇ ਮਹੀਨੇ 'ਚ ਵਿਆਹ ਕਿਉਂ ਨਹੀਂ ਹੁੰਦਾ।

Sawan 2025: ਇੰਨਾ ਪਵਿੱਤਰ ਮਹੀਨਾ, ਫਿਰ ਵੀ ਸਾਵਣ ਚ ਕਿਉਂ ਨਹੀਂ ਹੁੰਦਾ ਵਿਆਹ?
Follow Us On

ਭਗਵਾਨ ਸ਼ਿਵ ਨੂੰ ਸਮਰਪਿਤ ਸਾਵਣ ਦਾ ਮਹੀਨਾ ਹਿੰਦੂ ਧਰਮ ‘ਚ ਬਹੁਤ ਪਵਿੱਤਰ ਤੇ ਵਿਸ਼ੇਸ਼ ਮੰਨਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਜੋ ਕੋਈ ਵੀ ਇਸ ਮਹੀਨੇ ‘ਚ ਰਸਮਾਂ-ਰਿਵਾਜਾਂ ਨਾਲ ਮਹਾਦੇਵ ਦੀ ਪੂਜਾ ਕਰਦਾ ਹੈ, ਉਸ ਦੇ ਜੀਵਨ ‘ਚ ਖੁਸ਼ੀ ਤੇ ਖੁਸ਼ਹਾਲੀ ਪ੍ਰਾਪਤ ਹੁੰਦੀ ਹੈ। ਇਸ ਦੇ ਨਾਲ ਹੀ, ਸਾਵਣ ਦੇ ਮਹੀਨੇ ‘ਚ ਪੂਜਾ ਤੇ ਵਰਤ ਦਾ ਬਹੁਤ ਮਹੱਤਵ ਹੈ। ਹਾਲਾਂਕਿ, ਪਵਿੱਤਰ ਤੇ ਮਹੱਤਵਪੂਰਨ ਹੋਣ ਦੇ ਬਾਵਜੂਦ, ਇਸ ਮਹੀਨੇ ਵਿਆਹ ਵਰਗੇ ਕਈ ਕੰਮ ਵਰਜਿਤ ਹੁੰਦੇ ਹਨ।

ਤੁਸੀਂ ਅਕਸਰ ਦੇਖਿਆ ਹੋਵੇਗਾ ਕਿ ਸਾਵਣ ਦੇ ਮਹੀਨੇ ‘ਚ ਲੋਕ ਪੂਜਾ ਤੇ ਵਰਤ ਆਦਿ ਵੱਲ ਜ਼ਿਆਦਾ ਧਿਆਨ ਦਿੰਦੇ ਹਨ। ਇਸ ਦੇ ਨਾਲ ਹੀ ਇਸ ਮਹੀਨੇ ਵਿਆਹ ਤੇ ਹੋਰ ਸ਼ੁਭ ਕਾਰਜਾਂ ਦੀ ਮਨਾਹੀ ਹੈ। ਇਸ ਸਾਲ, 11 ਜੁਲਾਈ 2025 ਤੋਂ ਸਾਵਣ ਦੀ ਸ਼ੁਰੂਆਤ ਦੇ ਨਾਲ, ਵਿਆਹ ਆਦਿ ਹੋਰ ਕਈ ਕਾਰਜ਼ ਬੰਦ ਹੋ ਗਏ ਹਨ। ਅਜਿਹੀ ਸਥਿਤੀ ‘ਚ ਲੋਕਾਂ ਦੇ ਮਨਾਂ ‘ਚ ਇਹ ਸਵਾਲ ਜ਼ਰੂਰ ਉੱਠਦਾ ਹੈ ਕਿ ਇੰਨੇ ਪਵਿੱਤਰ ਮਹੀਨਾ ਹੋਣ ਦੇ ਬਾਵਜੂਦ, ਸਾਵਣ ‘ਚ ਵਿਆਹ ਵਰਗੇ ਸ਼ੁਭ ਕਾਰਜ ਕਿਉਂ ਨਹੀਂ ਕੀਤੇ ਜਾਂਦੇ ਤਾਂ ਆਓ ਜਾਣਦੇ ਹਾਂ ਕਿ ਸਾਵਣ ‘ਚ ਵਿਆਹ ਕਿਉਂ ਨਹੀਂ ਕੀਤੇ ਜਾਂਦੇ।

ਸਾਵਣ ‘ਚ ਵਿਆਹ ਕਿਉਂ ਨਹੀਂ ਕੀਤੇ ਜਾਂਦੇ?

ਸਾਵਣ ਦਾ ਮਹੀਨਾ ਚਤੁਰਮਾਸ ਦੌਰਾਨ ਆਉਂਦਾ ਹੈ ਤੇ ਚਤੁਰਮਾਸ ਦੇ ਦਿਨਾਂ ਦੌਰਾਨ, ਭਗਵਾਨ ਵਿਸ਼ਨੂੰ ਯੋਗ ਨਿਦ੍ਰਾ ਵਿੱਚ ਜਾਂਦੇ ਹਨ। ਧਾਰਮਿਕ ਮਾਨਤਾਵਾਂ ਅਨੁਸਾਰ, ਵਿਆਹ ਆਦਿ ਭਗਵਾਨ ਵਿਸ਼ਨੂੰ ਦੇ ਆਸ਼ੀਰਵਾਦ ਤੋਂ ਬਿਨਾਂ ਨਹੀਂ ਕੀਤੇ ਜਾਂਦੇ, ਕਿਉਂਕਿ ਵਿਆਹ ਲਈ ਵਿਸ਼ਨੂੰ ਜੀ ਦਾ ਯੋਗ ਨਿਦ੍ਰਾ ਤੋਂ ਬਾਹਰ ਆਉਣਾ ਜ਼ਰੂਰੀ ਹੈ। ਅਜਿਹੀ ਸਥਿਤੀ ‘ਚ ਵਿਆਹ ਆਦਿ 4 ਮਹੀਨੇ ਤੱਕ ਨਹੀਂ ਕੀਤੇ ਜਾਂਦੇ। ਦਰਅਸਲ, ਵਿਆਹ ਦੌਰਾਨ, ਜ਼ਿਆਦਾਤਰ ਭਗਵਾਨ ਵਿਸ਼ਨੂੰ ਦੇ ਮੰਤਰਾਂ ਦਾ ਜਾਪ ਕੀਤਾ ਜਾਂਦਾ ਹੈ। ਦੂਜੇ ਪਾਸੇ, ਸਾਵਣ ਦਾ ਮਹੀਨਾ ਭਗਵਾਨ ਭੋਲੇਨਾਥ ਨੂੰ ਸਮਰਪਿਤ ਹੈ। ਕਿਹਾ ਜਾਂਦਾ ਹੈ ਕਿ ਭਗਵਾਨ ਸ਼ਿਵ ਵਿਆਹ ਵਰਗੇ ਕਾਰਜਾਂ ‘ਚ ਹਿੱਸਾ ਨਹੀਂ ਲੈਂਦੇ, ਇਸ ਲਈ ਸਾਵਣ ‘ਚ ਵਿਆਹ ਕਰਨਾ ਵਰਜਿਤ ਮੰਨਿਆ ਜਾਂਦਾ ਹੈ।

ਸਾਵਣ ਵਿੱਚ ਇਹ ਕੰਮ ਨਾ ਕਰੋ

ਵਿਆਹ ਤੋਂ ਇਲਾਵਾ, ਸਾਵਣ ਦੇ ਮਹੀਨੇ ‘ਚ ਹੋਰ ਸਾਰੇ ਸ਼ੁਭ ਕਾਰਜ ਵਰਜਿਤ ਹਨ, ਜਿਸ ‘ਚ ਮੁੰਡਨ, ਜਨੇਊ, ਨਾਮਕਰਨ ਅਤੇ ਗ੍ਰਹਿ ਪ੍ਰਵੇਸ਼ ਵਰਗੇ ਕਾਰਜ ਸ਼ਾਮਲ ਹਨ।

(Disclaimer: ਇਸ ਖ਼ਬਰ ‘ਚ ਦਿੱਤੀ ਗਈ ਜਾਣਕਾਰੀ ਧਾਰਮਿਕ ਮਾਨਤਾਵਾਂ ਤੇ ਆਮ ਜਾਣਕਾਰੀ ‘ਤੇ ਅਧਾਰਤ ਹੈ। TV9 ਭਾਰਤਵਰਸ਼ ਇਸ ਦੀ ਪੁਸ਼ਟੀ ਨਹੀਂ ਕਰਦਾ ਹੈ।)