ਰਾਮ ਲਲਾ ਦੀ ਪ੍ਰਾਣ ਪ੍ਰਤਿਸ਼ਠਾ ਮੌਕੇ ਨਹਿੰਗਾਂ ਨੇ ਮੰਗੀ ਲੰਗਰ ਲਗਾਉਣ ਦੀ ਇਜ਼ਾਜਤ, ਰਾਮ ਮੰਦਿਰ ਟ੍ਰਸਟ ਨੂੰ ਲਿਖਿਆ ਪੱਤਰ

Updated On: 

09 Jan 2024 16:55 PM

ਬਾਬਾ ਹਰਜੀਤ ਸਿੰਘ ਨੇ ਰਾਮ ਲਲਾ ਦੀ ਪ੍ਰਾਣ ਪ੍ਰਤਿਸ਼ਠਾ ਮੌਕੇ ਅਯੁੱਧਿਆ ਵਿੱਚ ਲੰਗਰ ਲਗਾਉਣ ਦੀ ਇਜ਼ਾਜਤ ਮੰਗੀ ਹੈ। ਇਸਨੂੰ ਲੈ ਕੇ ਉਨ੍ਹਾਂ ਨੇ ਰਾਮ ਮੰਦਿਰ ਟ੍ਰਸਟ ਨੂੰ ਬਕਾਇਦਾ ਇੱਕ ਪੱਤਰ ਵੀ ਲਿਖਿਆ ਹੈ। ਤੁਹਾਨੂੰ ਦੱਸ ਦੇਈਏ ਕਿ ਬਾਬਾ ਹਰਜੀਤ ਸਿੰਘ ਬਾਬਾ ਫਕੀਰ ਸਿੰਘ ਦੀ ਅੱਠਵੀਂ ਪੀੜ੍ਹੀ ਵਿੱਚੋਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਕਿਸੇ ਵੀ ਸਿਆਸੀ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ। ਉਹ ਸਿਰਫ਼ ਸਨਾਤਨ ਪਰੰਪਰਾਵਾਂ ਦੇ ਧਾਰਨੀ ਹਨ। ਉਹ ਕਈ ਵਾਰ ਅਯੁੱਧਿਆ ਵੀ ਜਾ ਚੁੱਕੇ ਹਨ। ਬਾਬਾ ਹਰਜੀਤ ਸਿੰਘ ਨੇ ਕਿਹਾ ਕਿ ਸਿੱਖ ਧਰਮ ਨੂੰ ਹਿੰਦੂ ਧਰਮ ਤੋਂ ਵੱਖਰਾ ਮੰਨਣ ਵਾਲੇ ਕੱਟੜਪੰਥੀਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਰਾਮ ਮੰਦਰ ਲਈ ਪਹਿਲੀ ਐਫਆਈਆਰ ਹਿੰਦੂਆਂ ਵਿਰੁੱਧ ਨਹੀਂ ਸਗੋਂ ਸਿੱਖਾਂ ਵਿਰੁੱਧ ਸੀ

ਰਾਮ ਲਲਾ ਦੀ ਪ੍ਰਾਣ ਪ੍ਰਤਿਸ਼ਠਾ ਮੌਕੇ ਨਹਿੰਗਾਂ ਨੇ ਮੰਗੀ ਲੰਗਰ ਲਗਾਉਣ ਦੀ ਇਜ਼ਾਜਤ, ਰਾਮ ਮੰਦਿਰ ਟ੍ਰਸਟ ਨੂੰ ਲਿਖਿਆ ਪੱਤਰ
Follow Us On

ਪੰਜਾਬ ਨਿਊਜ। ਨਿਹੰਗ ਬਾਬਾ ਹਰਜੀਤ ਸਿੰਘ ਰਸੂਲਪੁਰ ਨੇ ਅਗਲੇ ਸਾਲ 22 ਜਨਵਰੀ ਨੂੰ ਅਯੁੱਧਿਆ ‘ਚ ਭਗਵਾਨ ਸ਼੍ਰੀ ਰਾਮ ਦੀ ਮੂਰਤੀ ਦੀ ਸਥਾਪਨਾ ਦੇ ਮੌਕੇ ‘ਤੇ ਲੰਗਰ (Langar) ਲਗਾਉਣ ਦੀ ਇਜਾਜ਼ਤ ਮੰਗੀ ਹੈ। ਉਨ੍ਹਾਂ ਨੇ ਬੁੱਧਵਾਰ ਨੂੰ ਇਸ ਸਬੰਧੀ ਰਾਮ ਮੰਦਰ ਟਰੱਸਟ ਨੂੰ ਪੱਤਰ ਲਿਖਿਆ ਹੈ। ਬੁੱਧਵਾਰ ਨੂੰ ਉਨ੍ਹਾਂ ਕਿਹਾ ਕਿ ਸਿੱਖ ਧਰਮ ਨੂੰ ਹਿੰਦੂ ਧਰਮ ਤੋਂ ਵੱਖਰਾ ਮੰਨਣ ਵਾਲੇ ਕੱਟੜਪੰਥੀਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਰਾਮ ਮੰਦਰ ਲਈ ਪਹਿਲੀ ਐਫਆਈਆਰ ਹਿੰਦੂਆਂ ਵਿਰੁੱਧ ਨਹੀਂ ਸਗੋਂ ਸਿੱਖਾਂ ਵਿਰੁੱਧ ਸੀ। ਸਿੱਖ ਸੰਪਰਦਾ ਆਪਣੇ ਆਪ ਵਿਚ ਸਨਾਤਨ ਹਿੰਦੂ ਧਰਮ ਸਭਿਆਚਾਰ ਦਾ ਅਨਿੱਖੜਵਾਂ ਅੰਗ ਹੈ ਅਤੇ ਧਰਮ ਦੀ ਰੱਖਿਆ ਕਰਨ ਵਾਲਾ ਯੋਧਾ ਹੈ।

ਸ਼੍ਰੀ ਰਾਮ ਮੰਦਰ ਦੇ ਇਤਿਹਾਸ ਦਾ ਕੀਤਾ ਜ਼ਿਕਰ

ਉਨ੍ਹਾਂ ਅਯੁੱਧਿਆ ‘ਚ ਸ਼੍ਰੀ ਰਾਮ ਮੰਦਰ ਦੇ ਇਤਿਹਾਸ ਦਾ ਜ਼ਿਕਰ ਕੀਤਾ ਤੇ ਕਿਹਾ 30 ਨਵੰਬਰ 1858 ਨੂੰ ਨਿਹੰਗਾਂ ਨੇ ਬਾਬਰੀ ਮਸਜਿਦ (Babri Masjid) ‘ਤੇ ਕਬਜ਼ਾ ਕਰਕੇ ਉਥੇ ਹਵਨ ਕੀਤਾ ਅਤੇ ਸਾਰੀਆਂ ਦੀਵਾਰਾਂ ‘ਤੇ ਸ਼੍ਰੀ ਰਾਮ ਲਿਖਿਆ ਹੋਇਆ ਸੀ। ਇਸ ਮਾਮਲੇ ਵਿੱਚ ਨਿਹੰਗ ਸਿੱਖਾਂ ਖ਼ਿਲਾਫ਼ ਦਰਜ ਐਫਆਈਆਰ ਵਿੱਚ ਲਿਖਿਆ ਗਿਆ ਸੀ ਕਿ ਨਿਹੰਗ ਸਿੱਖ ਬਾਬਰੀ ਮਸਜਿਦ ਵਿੱਚ ਦਾਖ਼ਲ ਹੋਏ ਅਤੇ ਉੱਥੇ ਰਾਮ ਦੇ ਨਾਮ ਤੇ ਹਵਨ ਕਰ ਰਹੇ ਹਨ। ਇਸ ਮਾਮਲੇ ਵਿੱਚ ਹੋਰਨਾਂ ਤੋਂ ਇਲਾਵਾ ਨਿਹੰਗ ਬਾਬਾ ਫਕੀਰ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ।

ਬਾਬਾ ਹਰਜੀਤ ਸਿੰਘ ਬਾਬਾ ਫਕੀਰ ਸਿੰਘ ਦੇ ਵੰਸ਼ਜ ਹਨ

ਬਾਬਾ ਹਰਜੀਤ ਸਿੰਘ (Baba Harjit Singh) ਬਾਬਾ ਫਕੀਰ ਸਿੰਘ ਦੀ ਅੱਠਵੀਂ ਪੀੜ੍ਹੀ ਵਿੱਚੋਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਕਿਸੇ ਵੀ ਸਿਆਸੀ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ। ਉਹ ਸਿਰਫ਼ ਸਨਾਤਨ ਪਰੰਪਰਾਵਾਂ ਦੇ ਧਾਰਨੀ ਹਨ। ਉਹ ਕਈ ਵਾਰ ਅਯੁੱਧਿਆ ਵੀ ਜਾ ਚੁੱਕੇ ਹਨ। ਹੁਣ ਉਨ੍ਹਾਂ ਨੇ ਰਾਮ ਮੰਦਰ ਟਰੱਸਟ ਕਮੇਟੀ ਨੂੰ ਬੇਨਤੀ ਕੀਤੀ ਹੈ ਕਿ 22 ਜਨਵਰੀ ਨੂੰ ਮੂਰਤੀ ਦੀ ਸਥਾਪਨਾ ਮੌਕੇ ਉਨ੍ਹਾਂ ਨੂੰ ਅਯੁੱਧਿਆ ‘ਚ ਲੰਗਰ ਵਰਤਾਉਣ ਦੀ ਇਜਾਜ਼ਤ ਦਿੱਤੀ ਜਾਵੇ।