ਅਸ਼ਟਮੀ ਮੌਕੇ ਮਾਤਾ ਚਿੰਤਪੂਰਨੀ ਦੇ ਦਰਬਾਰ ‘ਚ ਸ਼ਰਧਾਲੂਆਂ ਦਾ ਸੈਲਾਬ, ‘ਜੈ ਮਾਤਾ ਦੀ’ ਦੇ ਜੈਕਾਰਿਆਂ ਨਾਲ ਗੂੰਜਿਆ ਮੰਦਰ

Updated On: 

20 Aug 2026 10:05 AM IST

ਮਾਤਾ ਚਿੰਤਪੂਰਨੀ ਮੰਦਰ 'ਚ ਸਾਵਣ ਅਸ਼ਟਮੀ ਮੇਲਾ 13 ਅਗਸਤ ਤੋਂ ਸ਼ੁਰੂ ਹੋ ਕੇ 21 ਅਗਸਤ ਤੱਕ ਚੱਲ ਰਿਹਾ ਹੈ। ਅੱਜ ਅਸ਼ਟਮੀ ਮੌਕੇ ਸਵੇਰ ਤੋਂ ਹੀ ਮੰਦਰ ਪਰਿਸਰ ਤੇ ਚਿੰਤਪੂਰਨੀ ਬਾਜ਼ਾਰ 'ਚ ਸ਼ਰਧਾਲੂਆਂ ਦੀ ਭਾਰੀ ਭੀੜ ਦੇਖੀ ਜਾ ਰਹੀ ਹੈ। ਮਾਤਾ ਦੇ ਦਰਸ਼ਨਾਂ ਲਈ ਲੰਬੀਆਂ-ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਹਨ।

ਅਸ਼ਟਮੀ ਮੌਕੇ ਮਾਤਾ ਚਿੰਤਪੂਰਨੀ ਦੇ ਦਰਬਾਰ ਚ ਸ਼ਰਧਾਲੂਆਂ ਦਾ ਸੈਲਾਬ, ਜੈ ਮਾਤਾ ਦੀ ਦੇ ਜੈਕਾਰਿਆਂ ਨਾਲ ਗੂੰਜਿਆ ਮੰਦਰ

ਅਸ਼ਟਮੀ ਮੌਕੇ ਮਾਤਾ ਚਿੰਤਪੂਰਨੀ ਦੇ ਦਰਬਾਰ ’ਚ ਸ਼ਰਧਾਲੂਆਂ ਦਾ ਸੈਲਾਬ,

ਸਾਵਣ ਅਸ਼ਟਮੀ ਦੌਰਾਨ ਅੱਜ ਅਸ਼ਟਮੀ ਦੇ ਪਵਿੱਤਰ ਦਿਹਾੜੇ ਮਾਤਾ ਚਿੰਤਪੂਰਨੀ ਦੇ ਦਰਬਾਰ ‘ਚ ਸ਼ਰਧਾਲੂਆਂ ਦਾ ਭਾਰੀ ਸੈਲਾਬ ਦੇਖਣ ਨੂੰ ਮਿਲਿਆ। ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਵੱਡੀ ਗਿਣਤੀ ‘ਚ ਸ਼ਰਧਾਲੂ ਮਾਤਾ ਦੇ ਦਰਸ਼ਨਾਂ ਲਈ ਚਿੰਤਪੂਰਨੀ ਪਹੁੰਚੇ ਤੇ ਮੱਥਾ ਟੇਕ ਕੇ ਸੁੱਖ-ਸਮ੍ਰਿੱਧੀ ਦੀ ਕਾਮਨਾ ਕੀਤੀ।

ਮਾਤਾ ਚਿੰਤਪੂਰਨੀ ਮੰਦਰ ‘ਚ ਸਾਵਣ ਅਸ਼ਟਮੀ ਮੇਲਾ 13 ਅਗਸਤ ਤੋਂ ਸ਼ੁਰੂ ਹੋ ਕੇ 21 ਅਗਸਤ ਤੱਕ ਚੱਲ ਰਿਹਾ ਹੈ। ਅੱਜ ਅਸ਼ਟਮੀ ਮੌਕੇ ਸਵੇਰ ਤੋਂ ਹੀ ਮੰਦਰ ਪਰਿਸਰ ਤੇ ਚਿੰਤਪੂਰਨੀ ਬਾਜ਼ਾਰ ‘ਚ ਸ਼ਰਧਾਲੂਆਂ ਦੀ ਭਾਰੀ ਭੀੜ ਦੇਖੀ ਜਾ ਰਹੀ ਹੈ। ਮਾਤਾ ਦੇ ਦਰਸ਼ਨਾਂ ਲਈ ਲੰਬੀਆਂ-ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਹਨ।

ਕਤਾਰਾਂ ‘ਚ ਆਪਣੀ ਵਾਰੀ ਦੀ ਉਡੀਕ ਕਰ ਰਹੇ ਸ਼ਰਧਾਲੂ ਮਾਤਾ ਦੇ ਭਜਨ ਤੇ ਕੀਰਤਨ ਕਰਦੇ ਨਜ਼ਰ ਆਏ। ਮੰਦਰ ਦੇ ਆਲੇ-ਦੁਆਲੇ ‘ਜੈ ਮਾਤਾ ਦੀ’ ਦੇ ਜੈਕਾਰਿਆਂ ਨਾਲ ਪੂਰਾ ਮਾਹੌਲ ਭਗਤੀਮਈ ਬਣਿਆ ਹੋਇਆ ਹੈ। ਕਈ ਥਾਵਾਂ ‘ਤੇ ਰਾਤ ਭਰ ਜਾਗਰਣ ਵੀ ਕੀਤੇ ਜਾ ਰਹੇ ਹਨ।

ਅਸ਼ਟਮੀ ਦਾ ਦਿਨ ਮਾਤਾ ਚਿੰਤਪੂਰਨੀ ਦੇ ਦਰਬਾਰ ‘ਚ ਵਿਸ਼ੇਸ਼ ਮਹੱਤਵ ਰੱਖਦਾ ਹੈ। ਇਸ ਮੌਕੇ ਮਾਤਾ ਦੀ ਵਿਸ਼ੇਸ਼ ਪੂਜਾ ਤੇ ਹਵਨ ਵੀ ਕੀਤਾ ਜਾਂਦਾ ਹੈ। ਧਾਰਮਿਕ ਮਾਨਤਾ ਅਨੁਸਾਰ ਅਸ਼ਟਮੀ ਦੀ ਰਾਤ ਮਾਤਾ ਦੇ ਦਰਬਾਰ ‘ਚ ਕੀਤੀ ਅਰਦਾਸ ਨਾਲ ਮਨੋਕਾਮਨਾਵਾਂ ਪੂਰੀਆਂ ਹੋਣ ਦੀ ਸ਼ਰਧਾਲੂਆਂ ‘ਚ ਆਸਥਾ ਹੈ।

ਪੰਜਾਬ, ਹਿਮਾਚਲ ਪ੍ਰਦੇਸ਼, ਹਰਿਆਣਾ ਤੇ ਦਿੱਲੀ ਸਮੇਤ ਵੱਖ-ਵੱਖ ਸੂਬਿਆਂ ਤੋਂ ਸ਼ਰਧਾਲੂ ਪੈਦਲ, ਬੱਸਾਂ ਤੇ ਰੇਲ ਗੱਡੀਆਂ ਰਾਹੀਂ ਚਿੰਤਪੂਰਨੀ ਪਹੁੰਚ ਰਹੇ ਹਨ। ਅਸ਼ਟਮੀ ਮੌਕੇ ਦੂਰ-ਦੂਰ ਤੋਂ ਪਹੁੰਚੇ ਸ਼ਰਧਾਲੂਆਂ ਕਾਰਨ ਮੰਦਰ ਤੇ ਆਸ-ਪਾਸ ਦੇ ਇਲਾਕੇ ‘ਚ ਰੌਣਕ ਵਧ ਗਈ ਹੈ।

ਅਸ਼ਟਮੀ ਦੀ ਰਾਤ ਮਾਤਾ ਦੇ ਦਰਬਾਰ ‘ਚ ਵੱਡੀ ਗਿਣਤੀ ‘ਚ ਸ਼ਰਧਾਲੂ ਭਜਨ-ਕੀਰਤਨ ਤੇ ਜਾਗਰਣ ‘ਚ ਸ਼ਾਮਲ ਹੁੰਦੇ ਹਨ। ਇਸ ਦੌਰਾਨ ਪੂਰਾ ਚਿੰਤਪੂਰਨੀ ਧਾਮ ‘ਜੈ ਮਾਤਾ ਦੀ’ ਦੇ ਜੈਕਾਰਿਆਂ ਨਾਲ ਗੂੰਜ ਰਿਹਾ ਹੈ।

Loading...
Unable to load recommendations.
Follow Us