Ram Navami: ਇਸ ਵਾਰ ਰਾਮ ਨੌਮੀ ‘ਤੇ ਬਣ ਰਹੇ ਕਈਂ ਸ਼ੁਭ ਯੋਗ
Ram Navami 2023: ਜੋਤਸ਼ੀਆਂ ਦਾ ਕਹਿਣਾ ਹੈ ਕਿ ਇਸ ਵਾਰ ਚੇਤਰ ਰਾਮ ਨੌਮੀ 'ਤੇ ਬਹੁਤ ਹੀ ਸ਼ੁਭ ਯੋਗ ਬਣ ਰਿਹਾ ਹੈ, ਇਹ ਯੋਗ ਲੋਕਾਂ ਦੇ ਜੀਵਨ 'ਚ ਨਵੀਂ ਖੁਸ਼ੀ ਅਤੇ ਉਤਸ਼ਾਹ ਭਰੇਗਾ।
Religion News: ਭਾਰਤ ਨੂੰ ਤਿਉਹਾਰਾਂ ਦਾ ਦੇਸ਼ ਕਿਹਾ ਜਾਂਦਾ ਹੈ। ਇੱਥੇ ਹਰ ਮਹੀਨੇ ਕਈ ਤਿਉਹਾਰ ਮਨਾਏ ਜਾਂਦੇ ਹਨ। ਇਹਨਾਂ ਵਿੱਚੋਂ ਬਹੁਤ ਸਾਰੇ ਤਿਉਹਾਰ ਪ੍ਰਭੂ ਦੇ ਜਨਮ ਵਜੋਂ ਮਨਾਏ ਜਾਂਦੇ ਹਨ। ਮੁੱਖ ਤਿਉਹਾਰਾਂ ਵਿੱਚੋਂ ਇੱਕ ਰਾਮ ਨੌਮੀ (Ram Navami) ਦਾ ਤਿਉਹਾਰ ਹੈ। ਇਹ ਚੇਤਰ ਮਹੀਨੇ ਵਿੱਚ ਮਨਾਇਆ ਜਾਂਦਾ ਹੈ। ਇਸ ਲਈ ਇਸ ਨੂੰ ਚੇਤਰ ਰਾਮ ਨੌਮੀ ਵੀ ਕਿਹਾ ਜਾਂਦਾ ਹੈ।
ਜੋਤਿਸ਼ ਸ਼ਾਸਤਰ ਅਨੁਸਾਰ ਇਸ ਵਾਰ ਚੇਤਰ ਰਾਮ ਨੌਮੀ ਦੇ ਦਿਨ ਕਈ ਸ਼ੁਭ ਯੋਗ ਬਣ ਰਹੇ ਹਨ। ਜਿਵੇਂ ਕਿ ਰਵੀ ਯੋਗ, ਸਰਵਦਾ ਸਿੱਧੀ ਯੋਗ, ਗੁਰੂ ਯੋਗ, ਅੰਮ੍ਰਿਤ ਸਿੱਧੀ ਯੋਗ, ਗੁਰੂ ਪੁਸ਼ਯ ਯੋਗ, ਇਨ੍ਹਾਂ ਪੰਜਾਂ ਯੋਗਾਂ ਨੂੰ ਰਾਮਨਵਮੀ ਦੇ ਦਿਨ ਇਕੱਠੇ ਮਿਲ ਕੇ ਅਤੇ ਨਿਯਮਾਂ ਅਨੁਸਾਰ ਭਗਵਾਨ ਰਾਮ ਦੀ ਪੂਜਾ ਕਰਨ ਨਾਲ ਪ੍ਰੇਸ਼ਾਨੀ ਤੋਂ ਛੁਟਕਾਰਾ ਮਿਲ ਸਕਦਾ ਹੈ ਅਤੇ ਖੁਸ਼ੀਆਂ ਪ੍ਰਾਪਤ ਹੋ ਸਕਦੀਆਂ ਹਨ।
ਰਾਮ ਨੌਮੀ ਅਤੇ ਚੇਤਰ ਦਾ ਸਬੰਧ
ਭਗਵਾਨ ਸ਼੍ਰੀ ਰਾਮ ਨੇ ਚੇਤਰ ਮਹੀਨੇ ਦੇ ਸ਼ੁਕਲ ਪੱਖ ਦੀ ਨੌਵੀਂ ਤਰੀਕ ਨੂੰ ਧਰਤੀ ‘ਤੇ ਅਵਤਾਰ ਧਾਰਿਆ ਸੀ। ਸ਼ਾਸਤਰਾਂ ਅਨੁਸਾਰ ਸ਼੍ਰੀ ਰਾਮ ਭਗਵਾਨ ਵਿਸ਼ਨੂੰ ਦੇ 7ਵੇਂ ਅਵਤਾਰ ਹਨ ਅਤੇ ਇਹ ਹੀ ਕਾਰਨ ਹੈ ਕਿ ਦੇਸ਼ ਭਰ ਵਿੱਚ ਰਾਮ ਨੌਮੀ ਦਾ ਤਿਉਹਾਰ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਜਦੋਂ ਕਿ ਇਹ ਦਿਨ ਚੈਤਰ ਨਰਾਤਰੇ ਵਰਤ ਦਾ ਆਖਰੀ ਦਿਨ ਹੈ। ਜਿਸ ਕਾਰਨ ਇਸ ਦਿਨ ਦੀ ਮਹੱਤਤਾ ਹੋਰ ਵੀ ਵੱਧ ਜਾਂਦੀ ਹੈ।
ਇਸ ਦਿਨ ਰਾਮ ਨੌਮੀ ਦੀ ਸ਼ੁਰੂਆਤ ਹੋਵੇਗੀ
ਹਿੰਦੂ ਕਲੰਡਰ (Hindu Calendar) ਦੇ ਮੁਤਾਬਕ, ਚੈਤਰ ਸ਼ੁਕਲ ਪੱਖ ਦੀ ਨਵਮੀ ਤਾਰੀਖ 29 ਮਾਰਚ, 2023 ਨੂੰ ਰਾਤ 9.07 ਵਜੇ ਸ਼ੁਰੂ ਹੋਵੇਗੀ ਅਤੇ 30 ਮਾਰਚ, 2023 ਨੂੰ ਰਾਤ 11.30 ਵਜੇ ਸਮਾਪਤ ਹੋਵੇਗੀ। ਉਦੈ ਤਿਥੀ ਦੇ ਮੁਤਾਬਕ ਰਾਮ ਨੌਮੀ ਦਾ ਤਿਉਹਾਰ 30 ਮਾਰਚ, 2023 ਸ਼ੁੱਕਰਵਾਰ ਨੂੰ ਮਨਾਇਆ ਜਾਵੇਗਾ। ਰਾਮ ਨੌਮੀ ਦੇ ਦਿਨ, ਭਗਵਾਨ ਸ਼੍ਰੀ ਰਾਮ ਦਾ ਅਵਤਾਰ ਦਿਹਾੜਾ ਦੇਸ਼ ਭਰ ਵਿੱਚ ਧੂਮਧਾਮ ਨਾਲ ਮਨਾਇਆ ਜਾਂਦਾ ਹੈ।
ਇਸ ਖਾਸ ਦਿਨ ‘ਤੇ ਮੰਦਰਾਂ (Temples) ‘ਚ ਵਿਸ਼ੇਸ਼ ਪ੍ਰਾਰਥਨਾਵਾਂ ਕੀਤੀਆਂ ਜਾਂਦੀਆਂ ਹਨ ਅਤੇ ਵੱਖ-ਵੱਖ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ। ਧਾਰਮਿਕ ਮਾਨਤਾਵਾਂ ਮੁਤਾਬਕ ਰਾਮ ਨੌਮੀ ‘ਤੇ ਸ਼੍ਰੀ ਰਾਮ ਅਤੇ ਮਾਂ ਦੁਰਗਾ ਦੀ ਪੂਜਾ ਕਰਨ ਨਾਲ ਸ਼ਰਧਾਲੂਆਂ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ ਅਤੇ ਜੀਵਨ ‘ਚ ਆਉਣ ਵਾਲੀਆਂ ਪ੍ਰੇਸ਼ਾਨੀਆਂ ਦੂਰ ਹੁੰਦੀਆਂ ਹਨ। ਰਾਮ ਨੌਮੀ ‘ਤੇ ਪੂਜਾ ਕਰਨ ਨਾਲ ਸ਼ਰਧਾਲੂ ਧਨ-ਦੌਲਤ ਅਤੇ ਖੁਸ਼ਹਾਲੀ ਪ੍ਰਾਪਤ ਕਰਦੇ ਹਨ।
ਇਹ ਵੀ ਪੜ੍ਹੋ
ਰਾਮ ਨੌਮੀ ਦੇ ਦਿਨ ਦਾਨ ਕਰਨ ਦਾ ਵਿਸ਼ੇਸ਼ ਮਹੱਤਵ
ਹਿੰਦੂ ਧਰਮ ਗ੍ਰੰਥਾਂ ਵਿੱਚ ਦਾਨ ਅਤੇ ਦਕਸ਼ਿਣਾ ਦਾ ਵਿਸ਼ੇਸ਼ ਮਹੱਤਵ ਹੈ। ਜੋਤਸ਼ੀਆਂ ਮੁਤਾਬਕ ਵੀ ਰਾਮ ਨੌਮੀ ਦੇ ਦਿਨ ਸਾਨੂੰ ਲੋੜਵੰਦ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ ਅਤੇ ਸੰਤਾਂ ਨੂੰ ਦਕਸ਼ਣਾ ਦਾਨ ਕਰਨਾ ਚਾਹੀਦਾ ਹੈ। ਅਜਿਹਾ ਕਰਨ ਨਾਲ ਸਾਡੇ ‘ਤੇ ਭਗਵਾਨ ਸ਼੍ਰੀ ਰਾਮ ਦੀ ਕਿਰਪਾ ਹੁੰਦੀ ਹੈ ਅਤੇ ਸਾਡੇ ਜੀਵਨ ‘ਚ ਖੁਸ਼ੀਆਂ ਆਉਂਦੀਆਂ ਹਨ।