ਜਾਣੋ ਇਸ ਸਾਲ ਮਾਂ ਸਰਸਵਤੀ ਨੂੰ ਸਮਰਪਿਤ ਬਸੰਤ ਪੰਚਮੀ ਕਦੋਂ ਮਨਾਈ ਜਾਵੇਗੀ
ਹਿੰਦੂ ਕੈਲੰਡਰ ਦੇ ਅਨੁਸਾਰ, ਬਸੰਤ ਪੰਚਮੀ ਦਾ ਤਿਉਹਾਰ ਮਾਘ ਮਹੀਨੇ ਦੇ ਸ਼ੁਕਲ ਪੱਖ ਦੀ ਪੰਜਵੀਂ ਤਾਰੀਖ਼ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਦੇਸ਼ ਭਰ ਵਿੱਚ ਮਾਂ ਸਰਸਵਤੀ ਦੀ ਵਿਸ਼ੇਸ਼ ਪੂਜਾ ਕੀਤੀ ਜਾਂਦੀ ਹੈ। ਇਸ ਵਾਰ ਬਸੰਤ ਪੰਚਮੀ 26 ਜਨਵਰੀ 2023 ਨੂੰ ਮਨਾਈ ਜਾਵੇਗੀ। ਸ਼ਾਸਤਰਾਂ ਦੇ ਅਨੁਸਾਰ, ਇਸ ਦਿਨ ਗਿਆਨ, ਵਿੱਦਿਆ, ਸੰਗੀਤ ਅਤੇ ਕਲਾ ਦੀ ਦੇਵੀ ਮਾਂ ਸਰਸਵਤੀ ਦਾ ਜਨਮ ਹੋਇਆ ਸੀ।
ਭਾਰਤੀ ਸੰਸਕ੍ਰਿਤੀ ਵਿੱਚ ਬਸੰਤ ਪੰਚਮੀ ਦਾ ਵਿਸ਼ੇਸ਼ ਮਹੱਤਵ ਹੈ। ਸ਼ਾਸਤਰਾਂ ਅਨੁਸਾਰ ਇਹ ਤਿਉਹਾਰ ਮਾਂ ਸਰਸਵਤੀ ਨੂੰ ਸਮਰਪਿਤ ਹੈ। ਜੋ ਕਲਾ, ਵਿੱਦਿਆ ਅਤੇ ਸੰਗੀਤ ਦੀ ਦੇਵੀ ਹੈ। ਮੰਨਿਆ ਜਾਂਦਾ ਹੈ ਕਿ ਮਾਂ ਸਰਸਵਤੀ ਦਾ ਅਵਤਾਰ ਮਾਘ ਦੇ ਸ਼ੁਕਲ ਪੱਖ ਦੀ ਪੰਜਵੀਂ ਤਰੀਕ ਨੂੰ ਹੋਇਆ ਸੀ। ਇਸੇ ਲਈ ਹਰ ਸਾਲ ਮਾਘ ਸ਼ੁਕਲ ਦੀ ਪੰਚਮੀ ਨੂੰ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਇਸ ਸਾਲ ਮਾਘ ਸ਼ੁਕਲ ਪੰਚਮੀ ਤਿਥੀ 25 ਜਨਵਰੀ ਨੂੰ ਦੁਪਹਿਰ 12.34 ਵਜੇ ਤੋਂ ਅਗਲੇ ਦਿਨ 26 ਜਨਵਰੀ ਨੂੰ ਸਵੇਰੇ 10.38 ਵਜੇ ਹੋਵੇਗੀ। 26 ਜਨਵਰੀ ਨੂੰ ਉਦੈ ਤਿਥੀ ਕਾਰਨ ਬਸੰਤ ਪੰਚਮੀ ਦੀ ਪੂਜਾ ਹੋਵੇਗੀ। ਬਸੰਤ ਪੰਚਮੀ ਦੀ ਪੂਜਾ ਦਾ ਸ਼ੁਭ ਸਮਾਂ 26 ਜਨਵਰੀ ਨੂੰ ਸਵੇਰੇ 7.07 ਵਜੇ ਤੋਂ ਦੁਪਹਿਰ 12.35 ਵਜੇ ਤੱਕ ਹੋਵੇਗਾ। ਬਸੰਤ ਪੰਚਮੀ ਨੂੰ ਸਰਦੀਆਂ ਦੀ ਵਿਦਾਈ ਵਜੋਂ ਵੀ ਜਾਣਿਆ ਜਾਂਦਾ ਹੈ। ਲੋਕ-ਜੀਵਨ ਵਿੱਚ ਕਹਾਵਤ ਹੈ ਕਿ ਆਈ ਬਸੰਤ, ਪਾਲਾ ਉਡੰਤ । ਕਿਹਾ ਜਾਂਦਾ ਹੈ ਕਿ ਲੰਮੀ ਸਰਦੀ ਕਾਰਨ ਸੁੰਗੜ ਚੁੱਕੀ ਕੁਦਰਤ ਬਸੰਤ ਰੁੱਤ ਦੇ ਆਉਂਦਿਆਂ ਹੀ ਨਵੀਂ ਜਾਨ ਲੈ ਲੈਂਦੀ ਹੈ।


