AQI
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

Hukamnama Sri Darbar Sahib 4 February January 2026: ਹੁਕਮਨਾਮਾ ਸ੍ਰੀ ਦਰਬਾਰ ਸਾਹਿਬ 4 ਫਰਵਰੀ 2026

Daily Hukamnama Sri Darbar Sahib: ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਦਾ ਮਤਲਬ ਹੈ ਹਰ ਰੋਜ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਤੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਲਿਆ ਗਿਆ ਪਾਠ (ਉਪਦੇਸ਼/ਫ਼ੁਰਮਾਨ), ਜੋ ਕਿ ਰੋਜ਼ਾਨਾ ਸਾਧ ਸੰਗਤ ਲਈ ਪ੍ਰੇਰਨਾ ਸਰੋਤ ਹੁੰਦਾ ਹੈ ਅਤੇ ਸਾਰੇ ਸਿੱਖਾਂ ਲਈ ਜੀਵਨ ਜੀਉਣ ਦਾ ਮਾਰਗ ਦਰਸਾਉਂਦਾ ਹੈ।

Hukamnama Sri Darbar Sahib 4 February January 2026: ਹੁਕਮਨਾਮਾ ਸ੍ਰੀ ਦਰਬਾਰ ਸਾਹਿਬ 4 ਫਰਵਰੀ 2026
ਹੁਕਮਨਾਮਾ ਸ੍ਰੀ ਦਰਬਾਰ ਸਾਹਿਬ 4 ਫਰਵਰੀ 2026
Follow Us
lalit-sharma
| Updated On: 04 Feb 2026 06:51 AM IST

ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸਾਹਿਬ ਜੀ

ਬਿਹਾਗੜਾ ਮਹਲਾ ੫ ॥ ਕਰਿ ਕਿਰਪਾ ਗੁਰ ਪਾਰਬ੍ਰਹਮ ਪੂਰੇ ਅਨਦਿਨੁ ਨਾਮੁ ਵਖਾਣਾ ਰਾਮ ॥ ਅੰਮ੍ਰਿਤ ਬਾਣੀ ਉਚਰਾ ਹਰਿ ਜਸੁ ਮਿਠਾ ਲਾਗੈ ਤੇਰਾ ਭਾਣਾ ਰਾਮ ॥ ਕਰਿ ਦਇਆ ਮਇਆ ਗੋਪਾਲ ਗੋਬਿੰਦ ਕੋਇ ਨਾਹੀ ਤੁਝ ਬਿਨਾ ॥ ਸਮਰਥ ਅਗਥ ਅਪਾਰ ਪੂਰਨ ਜੀਉ ਤਨੁ ਧਨੁ ਤੁਮ੍ਹ੍ਹ ਮਨਾ ॥ ਮੂਰਖ ਮੁਗਧ ਅਨਾਥ ਚੰਚਲ ਬਲਹੀਨ ਨੀਚ ਅਜਾਣਾ ॥ ਬਿਨਵੰਤਿ ਨਾਨਕ ਸਰਣਿ ਤੇਰੀ ਰਖਿ ਲੇਹੁ ਆਵਣ ਜਾਣਾ ॥੧॥

ਪਦ ਅਰਥ: ਗੁਰ = ਹੇ ਸਭ ਤੋਂ ਵੱਡੇ! ਅਨਦਿਨੁ = ਹਰ ਰੋਜ਼। ਵਖਾਣਾ = ਵਖਾਣਾਂ, ਮੈਂ ਉਚਾਰਦਾ ਰਹਾਂ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲੀ। ਉਚਰਾ = ਉੱਚਰਾਂ, ਮੈਂ ਉਚਾਰਦਾ ਰਹਾਂ। ਜਸੁ = ਸਿਫ਼ਤਿ-ਸਾਲਾਹ ਦਾ ਗੀਤ। ਮਇਆ = ਕਿਰਪਾ। ਗੋਪਾਲ = ਹੇ ਗੋਪਾਲ! ਅਗਥ = ਅਕੱਥ, ਜਿਸ ਦਾ ਸਰੂਪ ਬਿਆਨ ਨਾਹ ਕੀਤਾ ਜਾ ਸਕੇ। ਜੀਉ = ਜਿੰਦ। ਤੁਮ੍ਹ੍ਹ = ਤੇਰਾ ਦਿੱਤਾ ਹੋਇਆ। ਮੁਗਧ = ਮੂਰਖ। ਅਨਾਥ = ਨਿਆਸਰਾ। ਆਵਣ ਜਾਣਾ = ਜੰਮਣ ਮਰਨਾ।੧।

ਅਰਥ: ਹੇ ਸਭ ਤੋਂ ਵੱਡੇ! ਹੇ ਸਰਬ-ਗੁਣ-ਭਰਪੂਰ ਪ੍ਰਭੂ! (ਮੇਰੇ ਉੱਤੇ) ਮੇਹਰ ਕਰ, ਮੈਂ ਹਰ ਵੇਲੇ ਤੇਰਾ ਨਾਮ ਸਿਮਰਦਾ ਰਹਾਂ,ਆਤਮਕ ਜੀਵਨ ਦੇਣ ਵਾਲੀ ਤੇਰੀ ਬਾਣੀ ਉਚਾਰਦਾ ਰਹਾਂ, ਮੈਂ ਤੇਰੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦਾ ਰਹਾਂ,ਮੈਨੂੰ ਤੇਰੀ ਰਜ਼ਾ ਮਿੱਠੀ ਲੱਗਦੀ ਰਹੇ। ਹੇ ਗੋਪਾਲ! ਹੇ ਗੋਬਿੰਦ! (ਮੇਰੇ ਉਤੇ) ਦਇਆ ਕਰ, ਤਰਸ ਕਰ, ਤੈਥੋਂ ਬਿਨਾ ਮੇਰਾ ਹੋਰ ਕੋਈ ਸਹਾਰਾ ਨਹੀਂ ਹੈ। ਹੇ ਸਭ ਤਾਕਤਾਂ ਦੇ ਮਾਲਕ! ਹੇ ਅਕੱਥ! ਹੇ ਬੇਅੰਤ! ਮੇਰੀ ਇਹ ਜਿੰਦ, ਮੇਰਾ ਇਹ ਮਨ ਇਹ ਸਰੀਰ, ਇਹ ਧਨ-ਸਭ ਕੁਝ ਤੇਰਾ ਹੀ ਦਿੱਤਾ ਹੋਇਆ ਹੈ। ਗੁਰੂ ਨਾਨਕ ਜੀ ਕਹਿੰਦੇ ਹਨ ਕਿ, ਨਾਨਕ ਬੇਨਤੀ ਕਰਦਾ ਹੈ-ਹੇ ਪ੍ਰਭੂ! ਮੈਂ ਮੂਰਖ ਹਾਂ ਬਹੁਤ ਮੂਰਖ ਹਾਂ, ਨਿਆਸਰਾ ਹਾਂ, ਚੰਚਲ,ਕਮਜ਼ੋਰ, ਨੀਚ ਤੇ ਅੰਞਾਣ ਹਾਂ। ਮੈਂ ਤੇਰੀ ਸਰਨ ਆਇਆ ਹਾਂ। ਮੈਨੂੰ ਜਨਮ ਮਰਨ ਦੇ ਗੇੜ ਤੋਂ ਬਚਾ ਲੈ।੧।

ਵਾਹਿਗੁਰੂ ਜੀ ਕਾ ਖਾਲਸਾ !! ਵਾਹਿਗੁਰੂ ਜੀ ਕੀ ਫਤਹਿ!!

ਦਿੱਲੀ ਦੇ AI Expo 'ਚ ਪੇਸ਼ ਹੋਇਆ ਅਜਿਹਾ ਰੋਬੋਟ, ਵੇਅਰਹਾਉਸ ਦਾ ਕੰਮ ਕਰੇਗਾ ਆਸਾਨ
ਦਿੱਲੀ ਦੇ AI Expo 'ਚ ਪੇਸ਼ ਹੋਇਆ ਅਜਿਹਾ ਰੋਬੋਟ, ਵੇਅਰਹਾਉਸ ਦਾ ਕੰਮ ਕਰੇਗਾ ਆਸਾਨ...
T20 World Cup: Pakistan ਦੀ ਕਰਾਰੀ ਹਾਰ, ਸਾਬਕਾ ਕ੍ਰਿਕਟਰ Yograj Singh ਨੇ ਸੁਣਾਈਆਂ ਖਰੀਆਂ-ਖਰੀਆਂ, EXCLUSIVE
T20 World Cup: Pakistan ਦੀ ਕਰਾਰੀ ਹਾਰ, ਸਾਬਕਾ ਕ੍ਰਿਕਟਰ Yograj Singh ਨੇ ਸੁਣਾਈਆਂ ਖਰੀਆਂ-ਖਰੀਆਂ, EXCLUSIVE...
ਪਾਕਿਸਤਾਨ ਦੀ ਹਾਰ ਦਾ ਚੰਡੀਗੜ੍ਹ ਦੇ ਡੀਏਵੀ ਕਾਲਜ ਦੇ ਵਿਦਿਆਰਥੀਆਂ ਨੇ ਕਿਵੇਂ ਮਣਾਇਆ ਜਸ਼ਨ? ਵੇਖੋ VIDEO
ਪਾਕਿਸਤਾਨ ਦੀ ਹਾਰ ਦਾ ਚੰਡੀਗੜ੍ਹ ਦੇ ਡੀਏਵੀ ਕਾਲਜ ਦੇ ਵਿਦਿਆਰਥੀਆਂ ਨੇ ਕਿਵੇਂ ਮਣਾਇਆ ਜਸ਼ਨ? ਵੇਖੋ VIDEO...
ਭਾਰਤ ਤੋਂ ਮਿਲੀ ਸ਼ਰਮਨਾਕ ਹਾਰ ਤੋਂ ਬਾਅਦ ਆਪਣੀ ਹੀ ਟੀਮ 'ਤੇ ਭੜਕੇ ਪਾਕਿਸਤਾਨੀ, ਇੰਝ ਕੱਢਿਆ ਗੁੱਸਾ...
ਭਾਰਤ ਤੋਂ ਮਿਲੀ ਸ਼ਰਮਨਾਕ ਹਾਰ ਤੋਂ ਬਾਅਦ ਆਪਣੀ ਹੀ ਟੀਮ 'ਤੇ ਭੜਕੇ ਪਾਕਿਸਤਾਨੀ, ਇੰਝ ਕੱਢਿਆ ਗੁੱਸਾ......
Headlines: ਮਹਾਸ਼ਿਵਰਾਤਰੀ ਦੇ ਰੰਗ, ਭਾਰਤ-ਪਾਕਿ ਕ੍ਰਿਕਟ ਦਾ ਉਤਸ਼ਾਹ ਤੇ ਦੇਸ਼ ਦੀਆਂ ਵੱਡੀਆਂ ਖ਼ਬਰਾਂ
Headlines: ਮਹਾਸ਼ਿਵਰਾਤਰੀ ਦੇ ਰੰਗ, ਭਾਰਤ-ਪਾਕਿ ਕ੍ਰਿਕਟ ਦਾ ਉਤਸ਼ਾਹ ਤੇ ਦੇਸ਼ ਦੀਆਂ ਵੱਡੀਆਂ ਖ਼ਬਰਾਂ...
ਕਿਉਂ ਮਨਾਈ ਜਾਂਦੀ ਹੈ ਸ਼ਿਵਰਾਤਰੀ, ਪੰਡਿਤ ਤੋਂ ਜਾਣੋ ਇਸ ਦੀ ਮਹੱਤਤਾ ਤੇ ਪੂਜਾ ਵਿਧੀ
ਕਿਉਂ ਮਨਾਈ ਜਾਂਦੀ ਹੈ ਸ਼ਿਵਰਾਤਰੀ, ਪੰਡਿਤ ਤੋਂ ਜਾਣੋ ਇਸ ਦੀ ਮਹੱਤਤਾ ਤੇ ਪੂਜਾ ਵਿਧੀ...
Bangladesh Election 2026: BNP ਦੀ ਪ੍ਰਚੰਡ ਜਿੱਤ, ਤਾਰਿਕ ਰਹਿਮਾਨ ਬਣਨਗੇ ਅਗਲੇ ਪ੍ਰਧਾਨ ਮੰਤਰੀ?
Bangladesh Election 2026: BNP ਦੀ ਪ੍ਰਚੰਡ ਜਿੱਤ, ਤਾਰਿਕ ਰਹਿਮਾਨ ਬਣਨਗੇ ਅਗਲੇ ਪ੍ਰਧਾਨ ਮੰਤਰੀ?...
Shiromani Akali Dal: ਅਕਾਲੀ ਦਲ ਨੇ ਕੱਸੀ ਕਮਰ, ਵਿਸਾਖੀ ਤੱਕ 40 ਰੈਲੀਆਂ ਦਾ ਏਜੰਡਾ ਸੈੱਟ
Shiromani Akali Dal: ਅਕਾਲੀ ਦਲ ਨੇ ਕੱਸੀ ਕਮਰ, ਵਿਸਾਖੀ ਤੱਕ 40 ਰੈਲੀਆਂ ਦਾ ਏਜੰਡਾ ਸੈੱਟ...
Rajpal Yadav: ਰਾਜਪਾਲ ਯਾਦਵ ਦੇ ਸਮਰਥਨ ਵਿੱਚ ਅੱਗੇ ਆਏ ਮਾਨ ਸਿੰਘ, ਫਿਲਮ ਇੰਡਸਟਰੀ ਨੇ ਦਿਖਾਈ ਇਕਜੁੱਟਤਾ
Rajpal Yadav: ਰਾਜਪਾਲ ਯਾਦਵ ਦੇ ਸਮਰਥਨ ਵਿੱਚ ਅੱਗੇ ਆਏ ਮਾਨ ਸਿੰਘ, ਫਿਲਮ ਇੰਡਸਟਰੀ ਨੇ ਦਿਖਾਈ ਇਕਜੁੱਟਤਾ...