ਜਿੱਥੇ ਗੁਰੂ ਸਾਹਿਬ ਨੇ ਪੁੱਟੀ ਸੀ ਮੁਗਲਾਂ ਦੀ ਜੜ੍ਹ, ਜਾਣੋਂ ਗੁਰਦੁਆਰਾ ਟਾਹਲੀ ਸਾਹਿਬ ਦਾ ਇਤਿਹਾਸ | Gurudwara Tahliana Sahib history guru gobind singh ji rai kalha sikhism know full in punjabi Punjabi news - TV9 Punjabi

ਜਿੱਥੇ ਗੁਰੂ ਸਾਹਿਬ ਨੇ ਪੁੱਟੀ ਸੀ ਮੁਗਲਾਂ ਦੀ ਜੜ੍ਹ, ਜਾਣੋਂ ਗੁਰਦੁਆਰਾ ਟਾਹਲੀ ਸਾਹਿਬ ਦਾ ਇਤਿਹਾਸ

Published: 

15 May 2024 06:15 AM

Gurudwara Tahliana Sahib: ਨੂਰੇ ਮਾਹੀ ਦੀ ਭੈਣ ਸਰਹੰਦ ਵਿਆਹੀ ਹੋਈ ਸੀ ਜਿਸ ਕਰਕੇ ਉਹਨਾਂ ਨੂੰ ਮਾਤਾ ਜੀ ਬਾਰੇ ਸਹੀ ਅਤੇ ਜਲਦੀ ਜਾਣਕਾਰੀ ਮਿਲ ਸਕਦੀ ਸੀ। ਜਦੋਂ ਨੂਰਾ ਸੀ ਸਰਹੰਦ ਪਹੁੰਚੇ ਤਾਂ ਉਹਨਾਂ ਨੂੰ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜਾਦਿਆਂ ਦੀ ਸ਼ਹਾਦਤ ਬਾਰੇ ਪਤਾ ਲੱਗਿਆ ਤਾਂ ਨੂਰਾ ਮਾਹੀ ਉਦਾਸ ਹੋਕੇ ਸਰਹੰਦ ਤੋਂ ਪਰਤੇ।

ਜਿੱਥੇ ਗੁਰੂ ਸਾਹਿਬ ਨੇ ਪੁੱਟੀ ਸੀ ਮੁਗਲਾਂ ਦੀ ਜੜ੍ਹ, ਜਾਣੋਂ ਗੁਰਦੁਆਰਾ ਟਾਹਲੀ ਸਾਹਿਬ ਦਾ ਇਤਿਹਾਸ

ਗੁਰਦੁਆਰਾ ਟਾਹਲੀ ਸਾਹਿਬ ਦਾ ਇਤਿਹਾਸ (pic credit: social media)

Follow Us On

ਸਾਹਿਬ ਏ ਕਮਾਲ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਪਰਿਵਾਰ ਨਾਲ ਵਿਛੋੜਾ ਪੈਣ ਤੋਂ ਬਾਅਦ ਵੱਖ ਵੱਖ ਥਾਵਾਂ ਤੇ ਹੁੰਦੇ ਹੋਏ ਲੁਧਿਆਣਾ ਦੇ ਇਲਾਕੇ ਵਿੱਚ ਪਹੁੰਚੇ ਤਾਂ ਗੁਰੂ ਪਾਤਸ਼ਾਹ ਰਾਏਕੋਟ ਦੀ ਧਰਤੀ ‘ਤੇ ਕੁੱਝ ਦਿਨ ਠਹਿਰੇ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਯਾਦ ਵਿੱਚ ਗੁਰਦੁਆਰਾ ਸ਼੍ਰੀ ਟਾਹਲੀਆਣਾ ਸਾਹਿਬ ਸ਼ੁਸੋਭਿਤ ਹੈ।

ਜਨਵਰੀ ਮਹੀਨੇ ਦੀ ਕਹਾੜੇ ਦੀ ਠੰਡ ਵਿੱਚ ਗੁਰੂ ਪਾਤਸ਼ਾਹ ਇਸ ਧਰਤੀ ਤੇ ਆਏ ਤਾਂ ਰਾਏ ਕੋਟ ਦੇ ਸਰਦਾਰ, ਤਿਹਾੜੇ ਇਲਾਕੇ ਦੇ ਰਾਜਾ, ਰਾਏ ਕਲ੍ਹਾ (ਕਲ੍ਹਾ ਰਾਯ) ਨੇ ਗੁਰੂ ਪਾਤਸ਼ਾਹ ਦੀ ਤਨ ਮਨ ਨਾਲ ਸੇਵਾ ਕੀਤੀ। ਰਾਏ ਕਲ੍ਹਾ ਗੁਰੂ ਸਾਹਿਬ ਦਾ ਕਦਰਦਾਨ ਪ੍ਰੇਮੀ ਸੇਵਕ ਸੀ। ਜਦੋਂ ਪਾਤਸ਼ਾਹ ਰਾਏ ਕਲ੍ਹਾ ਕੋਲ ਬੈਠੇ ਸਨ ਤਾਂ ਗੁਰੂ ਸਾਹਿਬ ਨੇ ਕਿਹਾ ਉਹ ਮਾਤਾ ਜੀ ਦੀ ਖ਼ਬਰ ਲੈਣਾ ਚਾਹੁੰਦੇ ਹਨ। ਕਿ ਉਹ ਕਿੱਥੇ ਹਨ ਅਤੇ ਕਿਸ ਸਥਿਤੀ ਵਿੱਚ ਹਨ ਤਾਂ ਰਾਏ ਕਲ੍ਹਾ ਨੇ ਗੁਰੂ ਪਾਤਸ਼ਾਹ ਦਾ ਹੁਕਮ ਮੰਨ ਕੇ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਬਾਰੇ ਪਤਾ ਲਗਾਉਣ ਦਾ ਫੈਸਲਾ ਲਿਆ।

ਉਹਨਾਂ ਨੂੰ ਪਤਾ ਲੱਗਿਆ ਕਿ ਸਾਹਿਬਜਾਦੇ ਸਰਹੰਦ ਵਿੱਚ ਕੈਦ ਹਨ ਤਾਂ ਉਹਨਾਂ ਨੇ ਆਪਣੇ ਚਰਵਾਹੇ ਨੂਰਾ ਮਾਹੀ ਨੂੰ ਕਿਹਾ ਕਿ ਉਹ ਸਰਹੰਦ ਜਾਣ ਅਤੇ ਮਾਤਾ ਜੀ ਬਾਰੇ ਜਾਣਕਾਰੀ ਲੈਕੇ ਆਉਣ। ਰਾਏ ਕਲ੍ਹਾ ਦਾ ਹੁਕਮ ਮੰਨਕੇ ਨੂਰਾ ਮਾਹੀ ਸਰਹੰਦ ਲਈ ਰਵਾਨਾ ਹੋ ਗਏ।

ਨੂਰੇ ਮਾਹੀ ਨੇ ਸੁਣਾਈ ਖ਼ਬਰ

ਨੂਰੇ ਮਾਹੀ ਦੀ ਭੈਣ ਸਰਹੰਦ ਵਿਆਹੀ ਹੋਈ ਸੀ ਜਿਸ ਕਰਕੇ ਉਹਨਾਂ ਨੂੰ ਮਾਤਾ ਜੀ ਬਾਰੇ ਸਹੀ ਅਤੇ ਜਲਦੀ ਜਾਣਕਾਰੀ ਮਿਲ ਸਕਦੀ ਸੀ। ਜਦੋਂ ਨੂਰਾ ਸੀ ਸਰਹੰਦ ਪਹੁੰਚੇ ਤਾਂ ਉਹਨਾਂ ਨੂੰ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜਾਦਿਆਂ ਦੀ ਸ਼ਹਾਦਤ ਬਾਰੇ ਪਤਾ ਲੱਗਿਆ ਤਾਂ ਨੂਰਾ ਮਾਹੀ ਉਦਾਸ ਹੋਕੇ ਸਰਹੰਦ ਤੋਂ ਪਰਤੇ। ਜਿੱਥੇ ਉਹਨਾਂ ਨੇ ਗੁਰੂ ਪਾਤਸ਼ਾਹ ਨੂੰ ਸਾਹਿਬਜਾਦਿਆਂ ਨੂੰ ਨੀਂਹਾਂ ਵਿੱਚ ਚਿਣੇ ਜਾਣ ਦੀ ਖ਼ਬਰ ਸੁਣਾਈ।

ਪਾਤਸ਼ਾਹ ਨੇ ਪੁੱਟਿਆ ਕਾਹੀਂ ਦੀ ਬੂਟਾ

ਪਾਤਸ਼ਾਹ ਨੇ ਮਾਤਾ ਜੀ ਅਤੇ ਸਾਹਿਬਜਾਦਿਆਂ ਦੀ ਸ਼ਹਾਦਤ ਬਾਰੇ ਸੁਣਦਿਆਂ ਆਪਣੇ ਤੀਰ ਨਾਲ ਨੇੜੇ ਉੱਗਿਆ ਕਾਹੀਂ ਦਾ ਬੂਟਾ ਪੁੱਟ ਦਿੱਤਾ ਅਤੇ ਬਚਨ ਕੀਤੇ ਕਿ ਮੁਗਲਾਂ ਦੀ ਜੜ੍ਹ ਪੁੱਟੀ ਗਈ। ਫਿਰ ਪਾਤਸ਼ਾਹ ਕੋਲ ਖੜ੍ਹੇ ਭਾਈ ਰਾਏ ਕਲ੍ਹਾ ਜੀ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਪਾਤਸ਼ਾਹ ਗਲਤੀ ਕੁੱਝ ਕੁ ਲੋਕਾਂ ਨੇ ਕੀਤੀ ਹੈ। ਸਜ਼ਾ ਸਾਰਿਆਂ ਨੂੰ ਕਿਉਂ ?

ਇਹ ਵੀ ਪੜ੍ਹੋ- ਨਿਮਾਣੇ ਸਿੱਖ ਦੀ ਵੱਡੀ ਸੇਵਾ ਦਾ ਪ੍ਰਤੀਕ ਹੈ, ਗੁਰਦੁਆਰਾ ਰਕਾਬ ਗੰਜ ਸਾਹਿਬ

ਰਾਏ ਕਲ੍ਹਾ ਜੀ ਗੱਲ ਸੁਣਨ ਤੋਂ ਬਾਅਦ ਪਾਤਸ਼ਾਹ ਨੇ ਉਹਨਾਂ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਉਸ ਬੂਟੇ ਨੂੰ ਦੁਬਾਰਾ ਲਗਾ ਦਿੱਤਾ। ਇਸ ਸ਼ਹਿਰ ਦਾ ਨਾਮ ਰਾਏ ਕਲ੍ਹਾ ਜੀ ਦੇ ਨਾਮ ਤੇ ਰਾਏਕੋਟ ਪਿਆ ਹੈ।

Exit mobile version