ਜਿੱਥੇ ਗੁਰੂ ਸਾਹਿਬ ਨੇ ਪੁੱਟੀ ਸੀ ਮੁਗਲਾਂ ਦੀ ਜੜ੍ਹ, ਜਾਣੋਂ ਗੁਰਦੁਆਰਾ ਟਾਹਲੀ ਸਾਹਿਬ ਦਾ ਇਤਿਹਾਸ
Gurudwara Tahliana Sahib: ਨੂਰੇ ਮਾਹੀ ਦੀ ਭੈਣ ਸਰਹੰਦ ਵਿਆਹੀ ਹੋਈ ਸੀ ਜਿਸ ਕਰਕੇ ਉਹਨਾਂ ਨੂੰ ਮਾਤਾ ਜੀ ਬਾਰੇ ਸਹੀ ਅਤੇ ਜਲਦੀ ਜਾਣਕਾਰੀ ਮਿਲ ਸਕਦੀ ਸੀ। ਜਦੋਂ ਨੂਰਾ ਸੀ ਸਰਹੰਦ ਪਹੁੰਚੇ ਤਾਂ ਉਹਨਾਂ ਨੂੰ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜਾਦਿਆਂ ਦੀ ਸ਼ਹਾਦਤ ਬਾਰੇ ਪਤਾ ਲੱਗਿਆ ਤਾਂ ਨੂਰਾ ਮਾਹੀ ਉਦਾਸ ਹੋਕੇ ਸਰਹੰਦ ਤੋਂ ਪਰਤੇ।

ਗੁਰਦੁਆਰਾ ਟਾਹਲੀ ਸਾਹਿਬ ਦਾ ਇਤਿਹਾਸ (pic credit: social media)
ਸਾਹਿਬ ਏ ਕਮਾਲ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਪਰਿਵਾਰ ਨਾਲ ਵਿਛੋੜਾ ਪੈਣ ਤੋਂ ਬਾਅਦ ਵੱਖ ਵੱਖ ਥਾਵਾਂ ਤੇ ਹੁੰਦੇ ਹੋਏ ਲੁਧਿਆਣਾ ਦੇ ਇਲਾਕੇ ਵਿੱਚ ਪਹੁੰਚੇ ਤਾਂ ਗੁਰੂ ਪਾਤਸ਼ਾਹ ਰਾਏਕੋਟ ਦੀ ਧਰਤੀ ‘ਤੇ ਕੁੱਝ ਦਿਨ ਠਹਿਰੇ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਯਾਦ ਵਿੱਚ ਗੁਰਦੁਆਰਾ ਸ਼੍ਰੀ ਟਾਹਲੀਆਣਾ ਸਾਹਿਬ ਸ਼ੁਸੋਭਿਤ ਹੈ।
ਜਨਵਰੀ ਮਹੀਨੇ ਦੀ ਕਹਾੜੇ ਦੀ ਠੰਡ ਵਿੱਚ ਗੁਰੂ ਪਾਤਸ਼ਾਹ ਇਸ ਧਰਤੀ ਤੇ ਆਏ ਤਾਂ ਰਾਏ ਕੋਟ ਦੇ ਸਰਦਾਰ, ਤਿਹਾੜੇ ਇਲਾਕੇ ਦੇ ਰਾਜਾ, ਰਾਏ ਕਲ੍ਹਾ (ਕਲ੍ਹਾ ਰਾਯ) ਨੇ ਗੁਰੂ ਪਾਤਸ਼ਾਹ ਦੀ ਤਨ ਮਨ ਨਾਲ ਸੇਵਾ ਕੀਤੀ। ਰਾਏ ਕਲ੍ਹਾ ਗੁਰੂ ਸਾਹਿਬ ਦਾ ਕਦਰਦਾਨ ਪ੍ਰੇਮੀ ਸੇਵਕ ਸੀ। ਜਦੋਂ ਪਾਤਸ਼ਾਹ ਰਾਏ ਕਲ੍ਹਾ ਕੋਲ ਬੈਠੇ ਸਨ ਤਾਂ ਗੁਰੂ ਸਾਹਿਬ ਨੇ ਕਿਹਾ ਉਹ ਮਾਤਾ ਜੀ ਦੀ ਖ਼ਬਰ ਲੈਣਾ ਚਾਹੁੰਦੇ ਹਨ। ਕਿ ਉਹ ਕਿੱਥੇ ਹਨ ਅਤੇ ਕਿਸ ਸਥਿਤੀ ਵਿੱਚ ਹਨ ਤਾਂ ਰਾਏ ਕਲ੍ਹਾ ਨੇ ਗੁਰੂ ਪਾਤਸ਼ਾਹ ਦਾ ਹੁਕਮ ਮੰਨ ਕੇ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਬਾਰੇ ਪਤਾ ਲਗਾਉਣ ਦਾ ਫੈਸਲਾ ਲਿਆ।
ਉਹਨਾਂ ਨੂੰ ਪਤਾ ਲੱਗਿਆ ਕਿ ਸਾਹਿਬਜਾਦੇ ਸਰਹੰਦ ਵਿੱਚ ਕੈਦ ਹਨ ਤਾਂ ਉਹਨਾਂ ਨੇ ਆਪਣੇ ਚਰਵਾਹੇ ਨੂਰਾ ਮਾਹੀ ਨੂੰ ਕਿਹਾ ਕਿ ਉਹ ਸਰਹੰਦ ਜਾਣ ਅਤੇ ਮਾਤਾ ਜੀ ਬਾਰੇ ਜਾਣਕਾਰੀ ਲੈਕੇ ਆਉਣ। ਰਾਏ ਕਲ੍ਹਾ ਦਾ ਹੁਕਮ ਮੰਨਕੇ ਨੂਰਾ ਮਾਹੀ ਸਰਹੰਦ ਲਈ ਰਵਾਨਾ ਹੋ ਗਏ।