Nankana Sahib: ਜਿੱਥੇ ਸਾਥੀਆਂ ਨਾਲ ਬਾਬੇ ਨਾਨਕ ਨੇ ਗੁਜਾਰਿਆ ਸੀ ਆਪਣਾ ਬਚਪਨ,ਗੁਰਦੁਆਰਾ ਬਾਲ ਲੀਲਾ ਸਾਹਿਬ ਦਾ ਇਤਿਹਾਸ
ਜਿਸ ਸਮੇਂ ਕਾਲ ਦੌਰਾਨ ਨਾਨਕ ਜੀ ਨੇ ਅਵਤਾਰ ਧਾਰਿਆ। ਉਸ ਸਮੇਂ ਰਾਇ ਭੋਇ ਦੀ ਤਲਵੰਡੀ ਤੇ ਇੱਕ ਮੁਸਲਿਮ ਸ਼ਾਸਕ ਰਾਇ ਬੁਲਾਰ ਰਾਜ ਕਰਿਆ ਕਰਦਾ ਸੀ। ਰਾਇ ਬੁਲਾਰ ਨੂੰ ਸਤਿਗੁਰੂ ਨਾਨਕ ਜੀ ਬਾਰੇ ਗਿਆਨ ਹੋ ਗਿਆ ਸੀ। ਜਿਸ ਤੋਂ ਬਾਅਦ ਉਹਨਾਂ ਨੇ ਹੀ ਇਸ ਅਸਥਾਨ ਤੇ ਯਾਦਗਾਰ ਬਣਾਈ ਸੀ।
ਕਲਿ ਤਾਰਨ ਗੁਰੂ ਨਾਨਕ ਆਇਆ। ਭਾਈ ਗੁਰਦਾਸ ਜੀ ਲਿਖਦੇ ਹਨ। ਜਿਥੈ ਬਾਬਾ ਪੈਰ ਧਰੈ ਪੂਜਾ ਆਸਣ ਥਾਪਣ ਸੋਆ॥ ਜਿੱਥੇ ਜਿੱਥੇ ਬਾਬੇ ਨੇ ਚਰਨ ਪਾਏ ਉਹ ਧਰਤੀ ਅੱਜ ਧੰਨ ਧੰਨ ਕਰਦੀ ਹੈ। ਲੱਖ ਹੀ ਲੋਕਾਂ ਤੋਂ ਸਤਿਕਾਰ ਲੈਂਦੀ ਹੈ ਅਤੇ ਉਸ ਮਿੱਟੀ ਨੂੰ ਸ਼ਰਧਾ ਨਾਲ ਸਿਰ ਝੁਕ ਜਾਂਦੇ ਹਨ। ਅਜਿਹਾ ਹੀ ਇੱਕ ਅਸਥਾਨ ਹੈ। ਗੁਰਦੁਆਰਾ ਬਾਲ ਲੀਲਾ ਸਾਹਿਬ।
ਲਹਿੰਦੇ ਪੰਜਾਬ ਦੇ ਜ਼ਿਲ੍ਹਾ ਨਨਕਾਣਾ ਸਾਹਿਬ ਵਿਖੇ ਗੁਰਦੁਆਰਾ ਜਨਮ ਅਸਥਾਨ ਤੋਂ ਕੁੱਝ ਕਦਮਾਂ ਦੀ ਦੂਰੀ ਸਥਿਤ ਹੈ ਗੁਰਦੁਆਰਾ ਬਾਲ ਲੀਲਾ ਸਾਹਿਬ। ਇਹ ਉਹੀ ਪਵਿੱਤਰ ਅਸਥਾਨ ਹੈ ਜਿੱਥੇ ਬਾਲ ਰੂਪ ਵਿੱਚ ਬਾਬਾ ਨਾਨਕ ਆਪਣੇ ਸਾਥੀਆਂ ਨਾਲ ਸਮਾਂ ਬਤੀਤ ਕਰਿਆ ਕਰਦੇ ਸਨ। ਇਸ ਪਾਵਨ ਪਵਿੱਤਰ ਅਸਥਾਨ ਦੇ ਬਾਬਾ ਨਾਨਕ ਜੀ ਦੀ ਜਿੰਦਗੀ ਨਾਲ ਕਈ ਅਹਿਮ ਕਿੱਸੇ ਜੁੜੇ ਹੋਏ ਹਨ।
ਇਸ ਅਸਥਾਨ ਤੇ ਬਾਬਾ ਗੁਰੂ ਨਾਨਕ ਸਿਰਫ਼ ਖੇਡਿਆ ਹੀ ਨਹੀਂ ਸੀ ਕਰਦੇ ਸਗੋਂ ਉਹ ਆਪਣੇ ਸਾਥੀਆਂ ਨੂੰ ਅਧਿਆਤਮਕ ਆਦੇਸ਼ ਵੀ ਦਿੰਦੇ ਸਨ। ਬਾਬਾ ਨਾਨਕ ਖੇਡਾਂ ਅਜਿਹੀਆਂ ਖੇਡਦੇ ਸਨ। ਜਿਨ੍ਹਾਂ ਨਾਲ ਪ੍ਰਭੂ ਭਗਤੀ ਅਤੇ ਨਾਮ ਸਿਮਰਨ ਹੋਇਆ ਕਰਦਾ ਸੀ।
ਰਾਏ ਬੁਲਾਰ ਨੇ ਬਣਾਇਆ ਸੀ ਅਸਥਾਨ
ਜਿਸ ਸਮੇਂ ਕਾਲ ਦੌਰਾਨ ਨਾਨਕ ਜੀ ਨੇ ਅਵਤਾਰ ਧਾਰਿਆ। ਉਸ ਸਮੇਂ ਰਾਇ ਭੋਇ ਦੀ ਤਲਵੰਡੀ ਤੇ ਇੱਕ ਮੁਸਲਿਮ ਸ਼ਾਸਕ ਰਾਇ ਬੁਲਾਰ ਰਾਜ ਕਰਿਆ ਕਰਦਾ ਸੀ। ਰਾਇ ਬੁਲਾਰ ਨੂੰ ਸਤਿਗੁਰੂ ਨਾਨਕ ਜੀ ਬਾਰੇ ਗਿਆਨ ਹੋ ਗਿਆ ਸੀ। ਜਿਸ ਤੋਂ ਬਾਅਦ ਉਹਨਾਂ ਨੇ ਹੀ ਇਸ ਅਸਥਾਨ ਤੇ ਯਾਦਗਾਰ ਬਣਾਈ ਸੀ।
ਕਈ ਥਾਂ ਜਾਣਕਾਰੀ ਮਿਲਦੀ ਹੈ ਕਿ ਛੇਵੇਂ ਪਾਤਸ਼ਾਹ ਸ਼੍ਰੀ ਹਰਗੋਬਿੰਦ ਸਾਹਿਬ ਨੇ ਵੀ ਇਸ ਅਸਥਾਨ ਤੇ ਚਰਨ ਪਾਏ ਸਨ ਅਤੇ ਇਸ ਅਸਥਾਨ ਦਾ ਨਿਰਮਾਣ ਕਰਦੇ ਹੋਏ ਇਸ ਨੂੰ ਹੋਰ ਵੱਡਾ ਕੀਤਾ ਸੀ। ਇਸ ਮਗਰੋਂ 1800 ਦੇ ਦਹਾਕੇ ਦੇ ਅਰੰਭ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਇਮਾਰਤ ਦੀ ਮੁਰੰਮਤ ਕਰਵਾਈ ਅਤੇ ਸਰੋਵਰ ਨੂੰ ਵੱਡਾ ਕਰਵਾਇਆ। ਬੇਸ਼ੱਕ ਅੱਜ ਕੱਲ੍ਹ ਇਹ ਸਰੋਵਰ ਖਾਲੀ ਰਹਿੰਦਾ ਹੈ। ਪਰ ਕੋਈ ਸਮਾਂ ਸੀ ਕਿ ਇਹ ਨਹਿਰੀ ਪਾਣੀ ਨਾਲ ਕੁਦਰਤੀ ਤੌਰ ਤੇ ਭਰਿਆ ਕਰਦਾ ਸੀ।
ਇਹ ਵੀ ਪੜ੍ਹੋ
ਦਰਸ਼ਨਾਂ ਲਈ ਖੁੱਲ੍ਹਦਾ ਹੈ ਅਸਥਾਨ
ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਗੁਰਦੁਆਰੇ ਦੀ ਸੇਵਾ ਤੇ ਸੰਭਾਲ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਜਾਂਦੀ ਹੈ। ਇਸ ਅਸਥਾਨ ਨੂੰ ਸੰਗਤਾਂ ਦੇ ਦਰਸ਼ਨ ਲਈ ਖੋਲ੍ਹਿਆ ਜਾਂਦਾ ਹੈ। ਇਸ ਅਸਥਾਨ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਨਹੀਂ ਹੈ। ਇਸ ਗੁਰਦੁਆਰਾ ਸਾਹਿਬ ਦਾ ਪੁਨਰ ਨਿਰਮਾਣ 1930-40 ਦੇ ਦਹਾਕੇ ਵਿੱਚ ਕੀਤਾ ਗਿਆ ਸੀ।