ਮਨਮੋਹਨ ਸਿੰਘ ਹਮੇਸ਼ਾ ਨੀਲੀ ਪੱਗ ਹੀ ਕਿਉਂ ਬੰਨ੍ਹਦੇ ਸਨ?

27-12- 2024

TV9 Punjabi

Author: Rohit

ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਦਾ ਵੀਰਵਾਰ ਦੇਰ ਰਾਤ ਦਿਹਾਂਤ ਹੋ ਗਿਆ।

ਮਨਮੋਹਨ ਸਿੰਘ ਦਾ ਦਿਹਾਂਤ

ਮਨਮੋਹਨ ਸਿੰਘ ਨੇ ਦਿੱਲੀ ਦੇ ਏਮਜ਼ ਹਸਪਤਾਲ ਵਿੱਚ ਆਖਰੀ ਸਾਹ ਲਏ।  92 ਸਾਲ ਦੀ ਉਮਰ ਵਿੱਚ  ਲਏ ਆਖਰੀ ਸਾਹ।

ਏਮਜ਼ 'ਚ ਸਨ ਭਰਤੀ

ਡਾ: ਮਨਮੋਹਨ ਸਿੰਘ 10 ਸਾਲ ਦੇਸ਼ ਦੇ ਪ੍ਰਧਾਨ ਮੰਤਰੀ ਰਹੇ। ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਪੂਰਾ ਦੇਸ਼ ਸੋਗ 'ਚ ਹੈ।

10 ਸਾਲ ਪ੍ਰਧਾਨ ਮੰਤਰੀ ਰਹੇ

ਡਾ: ਮਨਮੋਹਨ ਸਿੰਘ ਨੂੰ ਹਮੇਸ਼ਾ ਇੱਕੋ ਰੰਗ ਦੀ ਪੱਗ ਬੰਨੇ  ਦੇਖਿਆ ਜਾਂਦਾ ਸੀ। ਉਹ ਹਮੇਸ਼ਾ ਨੀਲੇ ਰੰਗ ਦੀ ਪੱਗ ਬੰਨ੍ਹਦੇ ਸੀ।

ਹਮੇਸ਼ਾ ਨੀਲੀ ਪੱਗ ਬੰਨ੍ਹਦੇ ਸਨ

ਮਨਮੋਹਨ ਸਿੰਘ ਨੇ ਹਮੇਸ਼ਾ ਨੀਲੀ ਪੱਗ ਬੰਨ੍ਹਣ ਦਾ ਕਾਰਨ ਦੱਸਿਆ ਸੀ। ਉਨ੍ਹਾਂ ਕਿਹਾ ਕਿ ਨੀਲਾ ਉਨ੍ਹਾਂ ਦਾ ਪਸੰਦੀਦਾ ਰੰਗ ਹੈ।

ਕਿਉਂ ਬੰਨ੍ਹਦੇ ਸਨ ਨੀਲੀ ਪੱਗ

ਸਾਲ 2006 ਵਿੱਚ ਮਨਮੋਹਨ ਸਿੰਘ ਨੂੰ ਕੈਂਬਰਿਜ ਯੂਨੀਵਰਸਿਟੀ ਵਿੱਚ ਡਾਕਟਰੇਟ ਆਫ਼ ਲਾਅ ਨਾਲ ਸਨਮਾਨਿਤ ਕੀਤਾ ਗਿਆ। ਉਸ ਸਮੇਂ ਦੌਰਾਨ, ਐਡਿਨਬਰਗ ਦੇ ਤਤਕਾਲੀ ਡਿਊਕ ਅਤੇ ਯੂਨੀਵਰਸਿਟੀ ਦੇ ਚਾਂਸਲਰ ਪ੍ਰਿੰਸ ਫਿਲਿਪ ਨੇ ਮਨਮੋਹਨ ਸਿੰਘ ਦੀ ਪੱਗ ਅਤੇ ਇਸ ਦੇ ਰੰਗ ਵੱਲ ਲੋਕਾਂ ਦਾ ਧਿਆਨ ਖਿੱਚਿਆ ਸੀ।

ਕੈਮਬ੍ਰਿਜ ਯੂਨੀਵਰਸਿਟੀ ਨਾਲ ਕੁਨੈਕਸ਼ਨ

ਇਸ ਤੋਂ ਇਲਾਵਾ ਨੀਲਾ ਰੰਗ ਕੈਮਬ੍ਰਿਜ ਯੂਨੀਵਰਸਿਟੀ ਦਾ ਰੰਗ ਵੀ ਹੈ ਅਤੇ ਸਾਬਕਾ ਪ੍ਰਧਾਨ ਮੰਤਰੀ ਦੀ ਨੀਲੀ ਪੱਗ ਵੀ ਉੱਥੇ ਉਨ੍ਹਾਂ ਦੀ ਪੜ੍ਹਾਈ ਅਤੇ ਯੂਨੀਵਰਸਿਟੀ ਪ੍ਰਤੀ ਉਨ੍ਹਾਂ ਦੇ ਪਿਆਰ ਨੂੰ ਦਰਸਾਉਂਦੀ ਹੈ।

 ਦੱਸੀ ਵਜ੍ਹਾ

ਮਨਮੋਹਨ ਸਿੰਘ ਨੇ ਇੱਕ ਵਾਰ ਦੱਸਿਆ ਸੀ ਕਿ ਜਦੋਂ ਉਹ ਕੈਂਬਰਿਜ ਯੂਨੀਵਰਸਿਟੀ ਵਿੱਚ ਪੜ੍ਹਦੇ ਸਨ, ਉਦੋਂ ਵੀ ਉਹ ਨੀਲੀ ਪੱਗ ਬੰਨ੍ਹਦੇ ਸਨ, ਜਿਸ ਦੌਰਾਨ ਉਨ੍ਹਾਂ ਦੇ ਦੋਸਤਾਂ ਨੇ ਉਨ੍ਹਾਂ ਨੂੰ 'ਨੀਲੀ ਪੱਗ' ਦਾ ਉਪਨਾਮ ਦਿੱਤਾ ਸੀ।

ਦੋਸਤਾਂ ਦੁਆਰਾ ਦਿੱਤਾ ਗਿਆ ਉਪਨਾਮ

AK-47 ਸਾਹਮਣੇ ਅਰਜੁਨ ਤੇਂਦੁਲਕਰ ਦਾ ਆਤਮ ਸਮਰਪਣ