Guru Gobind Singh : ਜਿੰਦ ਛੋਟੀ ਤੇ ਕੰਮ ਵੱਡੇ… ਧੰਨ-ਧੰਨ ਸਾਹਿਬ-ਏ-ਕਮਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ

Published: 

27 Dec 2025 05:00 AM IST

Guru Gobind Singh Birth Aniversary: ਗੁਰੂ ਗੋਬਿੰਦ ਸਿੰਘ ਇੱਕ ਮਹਾਨ ਯੋਧਾ ਹੀ ਨਹੀਂ ਸਨ ਸਗੋਂ ਮਹਾਨ ਵਿਦਿਵਾਨ ਵੀ ਸਨ। ਗੁਰੂ ਤੇਗ ਬਹਾਦਰ ਜੀ ਨੇ ਗੋਬਿੰਦ ਜੀ ਨੂੰ ਸਿਰਫ਼ ਅੱਖਰਾਂ ਦਾ ਗਿਆਨ ਨਹੀਂ ਦਵਾਇਆ ਸੀ ਸਗੋਂ ਉਹਨਾਂ ਨੂੰ ਭਾਈ ਬਜਰ ਸਿੰਘ ਕੋਲੋਂ ਘੋੜ ਸਵਾਰੀ ਅਤੇ ਸ਼ਸਤਰ ਵਿੱਦਿਆ ਵੀ ਸਿਖਾਈ ਸੀ। ਇਸ ਤੋਂ ਇਲਾਵਾ ਗੁਰੂ ਗ੍ਰੰਥ ਸਾਹਿਬ ਦਾ ਪਾਠ, ਅਰਥ ਬੋਧ ਗੁਰੂ ਤੇਗ ਬਹਾਦਰ ਸਾਹਿਬ ਨੇ ਖੁਦ ਕਰਵਾਇਆ ਸੀ।

Guru Gobind Singh : ਜਿੰਦ ਛੋਟੀ ਤੇ ਕੰਮ ਵੱਡੇ... ਧੰਨ-ਧੰਨ ਸਾਹਿਬ-ਏ-ਕਮਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ

ਧੰਨ-ਧੰਨ ਸਾਹਿਬ ਏ ਕਮਾਲ ਗੁਰੂ ਗੋਬਿੰਦ ਸਿੰਘ ਜੀ

Follow Us On

ਅੱਜ ਦੁਨੀਆਂ ਦੇ ਕੋਨੇ ਕੋਨੇ ਵਿੱਚ ਵਸਦੇ ਸਿੱਖ ਸਾਹਿਬ ਏ ਕਮਾਲ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ਪੁਰਬ ਮਨਾ ਰਹੇ ਹਨ। ਗੁਰੂ ਪਾਤਸ਼ਾਹ ਦਾ ਅਵਤਾਰ ਮਾਤਾ ਗੁਜਰੀ ਜੀ ਦੀ ਕੁੱਖੋ 22 ਦਸੰਬਰ 1666 ਨੂੰ ਪਟਨਾ ਸਾਹਿਬ (ਹੁਣ ਬਿਹਾਰ ਵਿੱਚ) ਵਿਖੇ ਹੋਇਆ। ਜਿਸ ਸਮੇਂ ਗੋਬਿੰਦ ਜੀ ਦਾ ਜਨਮ ਹੋਇਆ ਉਸ ਸਮੇਂ ਨੌਵੇਂ ਸਤਿਗੁਰੂ ਤੇਗ ਬਹਾਦਰ ਸਾਹਿਬ ਭਾਰਤ ਦੇ ਪੂਰਬ ਵਾਲੇ ਇਲਾਕਿਆਂ ਵਿੱਚ ਸਿੱਖ ਪੰਥ ਦੇ ਪ੍ਰਚਾਰ ਲਈ ਗਏ ਹੋਏ ਸਨ ਅਤੇ ਢਾਕਾ (ਬੰਗਲਾਦੇਸ਼) ਵਿਖੇ ਠਹਿਰੇ ਹੋਏ ਸੀ।

ਗੁਰੂ ਤੇਗ ਬਹਾਦਰ ਜੀ ਪਟਨਾ ਤੋਂ ਹੁੰਦੇ ਹੋਏ ਪੰਜਾਬ ਵਾਪਿਸ ਆ ਗਏ ਅਤੇ ਗੋਬਿੰਦ ਰਾਏ (ਬਚਪਨ ਦਾ ਨਾਮ) ਅਤੇ ਮਾਤਾ ਗੁਜਰੀ ਜੀ ਨੂੰ ਪਟਨਾ ਵਿਖੇ ਹੀ ਰਹਿਣ ਦਾ ਹੁਕਮ ਦਿੱਤਾ। ਕਰੀਬ 7 ਸਾਲ ਗੋਬਿੰਦ ਰਾਏ ਪਟਨਾ ਸਾਹਿਬ ਦੀ ਧਰਤੀ ਤੇ ਰਹੇ। ਪਾਤਸ਼ਾਹ ਜੀ ਨੇ ਜਿੱਥੇ ਆਪਣੇ ਚੋਜ ਕੀਤੇ ਉੱਥੇ ਅੱਜ ਕੱਲ੍ਹ ਗੁਰੂਘਰ ਸ਼ੁਸ਼ੋਭਿਤ ਹਨ।

ਅਨੰਦਪੁਰ ਸਾਹਿਬ ਵਿੱਚ ਮਿਲੀ ਸਿੱਖਿਆ

ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਾਲ 1672 ਵਿੱਚ ਗੋਬਿੰਦ ਰਾਏ ਜੀ ਨੂੰ ਪਟਨਾ ਤੋਂ ਅਨੰਦਪੁਰ ਸਾਹਿਬ ਆਉਣ ਦਾ ਆਦੇਸ਼ ਕੀਤਾ। ਗੁਰੂ ਪਾਤਸ਼ਾਹ ਦਾ ਹੁਕਮ ਪ੍ਰਵਾਨ ਕਰਦੇ ਹੋਏ ਆਪ ਜੀ ਵੱਖ ਵੱਖ ਥਾਵਾਂ ਤੋਂ ਹੁੰਦੇ ਹੋਏ ਕੀਰਤਪੁਰ ਸਾਹਿਬ ਪਹੁੰਚੇ। ਸਰੋਤਾਂ ਅਨੁਸਾਰ ਗੁਰੂ ਤੇਗ ਬਹਾਦਰ ਜੀ ਨੇ ਮੁਨਸ਼ੀ ਪੀਰ ਮੁਹੰਮਦ ਕੋਲੋਂ ਫਾਰਸੀ, ਸਾਹਿਬ ਚੰਦ ਕੋਲੋਂ ਬ੍ਰਿਜ਼ ਭਾਸ਼ਾ, ਪੰਡਿਤ ਕਿਰਪਾ ਰਾਮ ਕੋਲੋਂ ਸੰਸਕ੍ਰਿਤ, ਹਰਜਸ ਰਾਇ ਜੀ ਤੋਂ ਗੁਰਮੁੱਖੀ ਦੀ ਸਿੱਖਿਆ ਪ੍ਰਾਪਤ ਕੀਤੀ।

ਗੁਰੂ ਤੇਗ ਬਹਾਦਰ ਜੀ ਨੇ ਗੋਬਿੰਦ ਜੀ ਨੂੰ ਸਿਰਫ਼ ਅੱਖਰਾਂ ਦਾ ਗਿਆਨ ਨਹੀਂ ਦਵਾਇਆ ਸੀ ਸਗੋਂ ਉਹਨਾਂ ਨੂੰ ਭਾਈ ਬਜਰ ਸਿੰਘ ਕੋਲੋਂ ਘੋੜ ਸਵਾਰੀ ਅਤੇ ਸ਼ਸਤਰ ਵਿੱਦਿਆ ਵੀ ਸਿਖਾਈ ਸੀ। ਇਸ ਤੋਂ ਇਲਾਵਾ ਗੁਰੂ ਗ੍ਰੰਥ ਸਾਹਿਬ ਦਾ ਪਾਠ, ਅਰਥ ਬੋਧ ਗੁਰੂ ਤੇਗ ਬਹਾਦਰ ਸਾਹਿਬ ਨੇ ਖੁਦ ਕਰਵਾਇਆ ਸੀ।

ਛੋਟੀ ਉਮਰੇ ਮਿਲੀ ਵੱਡੀ ਜਿੰਮੇਵਾਰੀ

ਗੁਰੂ ਨਾਨਕ ਦੀ ਗੁਰਗੱਦੀ ਦੇ ਅਗਲੇ ਵਾਰਿਸ ਨੂੰ ਗੁਰੂ ਤੇਗ ਬਹਾਦਰ ਜੀ ਆਪਣੇ ਹੱਥੀ ਤਿਆਰ ਕਰ ਰਹੇ ਸੀ। ਅਖੀਰ 1675 ਦਾ ਉਹ ਸਾਲ ਆਇਆ। ਜਿਸ ਨੇ ਇਤਿਹਾਸ ਨੂੰ ਹੀ ਬਦਲ ਦੇਣਾ ਸੀ। ਬਾਲ ਗੋਬਿੰਦ ਰਾਇ ਪਿਤਾ ਤੇਗ ਬਹਾਦਰ ਜੀ ਨਾਲ ਸੰਗਤ ਵਿੱਚ ਬੈਠੇ ਸਨ ਕਿ ਕਸ਼ਮੀਰੀ ਪੰਡਤਾਂ ਨੇ ਆਪਣੀ ਹੱਡਬੀਤੀ ਸੁਣਵਾਈ। ਜਿਸ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਹਾਦਤ ਦੇਣ ਦਾ ਫੈਸਲਾ ਕਰਦਿਆਂ ਦਿੱਲੀ ਜਾਣ ਦਾ ਐਲਾਨ ਕੀਤਾ।

ਪਾਤਸ਼ਾਹ ਨੇ ਗੋਬਿੰਦ ਜੀ ਨੂੰ ਘੁੱਟ ਕੇ ਛਾਤੀ ਨਾਲ ਲਗਾਇਆ ਅਤੇ ਸੰਗਤਾਂ ਦੀ ਜਿੰਮੇਵਾਰੀ ਉਹਨਾਂ ਨੂੰ ਸੌਂਪ ਦਿੱਤੀ। ਜਿਸ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਦਿੱਲੀ ਵੱਲ ਰਵਾਨਾ ਹੋ ਗਏ। ਜਿੱਥੇ ਪਾਤਸ਼ਾਹ ਨੇ ਮਜ਼ਲੂਮਾਂ ਦੀ ਰਾਖੀ ਲਈ ਚਾਂਦਨੀ ਚੌਂਕ ਤੇ ਆਪਣੇ ਸੀਸ ਦਾ ਬਲੀਦਾਨ ਦਿੱਤਾ।

ਭਾਈ ਜੈਤਾ (ਜੀਵਨ ਸਿੰਘ) ਗੁਰੂ ਜੀ ਦਾ ਸੀਸ ਦਿੱਲੀ ਤੋਂ ਅਨੰਦਪੁਰ ਸਾਹਿਬ ਲੈਕੇ ਆਏ। ਜਿੱਥੇ ਪਾਤਸਾਹ ਦੇ ਸੀਸ ਦਾ ਸਸਕਾਰ ਕੀਤਾ ਗਿਆ। ਜਦੋਂ ਕਿ ਲੱਖੀ ਸ਼ਾਹ ਜੀ ਨੇ ਧੜ੍ਹ ਦਾ ਸੰਸਕਾਰ ਆਪਣੇ ਘਰ ਵਿਖੇ ਕੀਤਾ ਜਿਸ ਥਾਂ ਅੱਜ ਗੁਰਦੁਆਰਾ ਸ਼੍ਰੀ ਰਕਾਬ ਗੰਜ ਸਾਹਿਬ ਸ਼ੁਸ਼ੋਭਿਤ ਹੈ।

ਆਨੰਦਗੜ੍ਹ ਕਿਲੇ ਦੀ ਕਰਵਾਈ ਉਸਾਰੀ

ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਗੋਬਿੰਦ ਜੀ ਨੇ ਸਭ ਤੋਂ ਪਹਿਲਾਂ ਆਨੰਦਗੜ੍ਹ ਕਿਲੇ ਦੀ ਉਸਾਰੀ ਕਰਵਾਈ। ਪਾਤਸ਼ਾਹ ਨੇ ਰਣਜੀਤ ਨਗਾੜੇ ਦੀ ਸਥਾਪਨਾ ਕੀਤੀ। ਜਦੋਂ ਪਾਤਸ਼ਾਹ ਆਉਂਦੇ ਤਾਂ ਇਹ ਨਗਾੜਾ ਵੱਜਦਾ। ਇਹ ਨਗਾਖਾ ਖਾਲਸਾ ਪੰਥ ਦਾ ਇੱਕ ਸੰਕੇਤ ਸੀ। ਇਹ ਨਗਾੜਾ ਖਾਲਸੇ ਦੀ ਰਾਜ ਦੀ ਨੀਂਹ ਸੀ ਅਤੇ ਹਿੰਦੂ ਪਹਾੜੀ ਰਾਜਿਆਂ ਉੱਤੇ ਮੁਗਲਾਂ ਦੇ ਜ਼ੁਲਮਾਂ ਖਿਲਾਫ਼ ਕਰਾਰੀ ਚੋਟ ਸੀ।

ਸਾਹਿਬ-ਏ-ਕਮਾਲ ਨੇ ਕੀਤੀ ਖਾਲਸਾ ਦਾ ਸਾਜਨਾ

ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੋਂ ਕੁੱਝ ਸਾਲ ਬਾਅਦ 1699 ਵਿੱਚ ਅਨੰਦਪੁਰ ਸਾਹਿਬ ਦੀ ਧਰਤੀ ਦੇ ਖਾਲਸੇ ਦੀ ਸਾਜਨਾ ਹੋਈ। ਉਹ ਖਾਲਸਾ ਜਿਸ ਨੇ ਮੁਗਲਾਂ ਦਾ ਨਾਸ਼ ਕਰਨਾ ਸੀ। ਉਹ ਖਾਲਸਾ ਜਿਸ ਨੇ ਗੁਰੂ ਨਾਨਕ ਦੇ ਫ਼ਲਸਫੇ ਨੂੰ ਅੱਗੇ ਲੈ ਕੇ ਜਾਣਾ ਸੀ। ਉਹ ਖਾਲਸਾ ਜਿਸ ਨੇ ਦੁਨੀਆ ਜਹਾਨ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਉਣੀ ਸੀ।

ਪਾਤਸ਼ਾਹ ਨੇ ਆਪਣੇ ਪਿਆਰਿਆਂ ਨੂੰ ਅੰਮ੍ਰਿਤ ਦੀ ਦਾਤ ਦਿੱਤੀ ਅਤੇ ਪੰਜ ਕਕਾਰ (ਕੜਾ, ਕੇਸ, ਕਛਹਿਰਾ, ਕੰਘਾ ਤੇ ਕਿਰਪਾਨ) ਦਿੱਤੇ ਇਸ ਤੋਂ ਇਲਾਵਾ 4 ਕੁ-ਰਹਿਤਾਂ ਤੋਂ ਦੂਰ ਰਹਿਣ ਦਾ ਹੁਕਮ ਦਿੱਤਾ। ਗੁਰੂ ਪਾਤਸ਼ਾਹ ਨੇ ਪੰਜਾਂ ਸਿੰਘਾਂ ਤੋਂ ਅੰਮ੍ਰਿਤ ਛਕਿਆ ਅਤੇ ਸਿੰਘ ਸਜੇ ਅਤੇ ਪੰਜਾਂ ਸਿੰਘਾਂ ਨੂੰ ਹੁਕਮ ਦਿੱਤਾ ਸੀ ਹਮੇਸ਼ਾ ਇਕੱਠੇ ਰਹਿਣਾ, ਜਦੋਂ ਪੰਥ ਨੂੰ ਅਗਵਾਈ ਦੀ ਲੋੜ ਹੋਵੇ ਤਾਂ ਪੰਜ ਸਿੰਘ ਅਗਵਾਈ ਕਰਨਾ, ਪ੍ਰਮਾਤਮਾ ਦੀ ਮਿਹਰ ਹੋਵੇਗੀ।

ਸਾਹਿਬ ਏ ਕਮਾਲ ਗੁਰੂ ਗੋਬਿੰਦ ਸਿੰਘ ਨੇ ਆਪਣੇ ਜੀਵਨ ਕਾਲ ਦੌਰਾਨ ਬਹੁਤ ਜੰਗਾਂ ਲੜੀਆਂ, ਭੰਗਾਣੀ ਤੋਂ ਲੈਕੇ ਚਮਕੌਰ ਦੀ ਜੰਗ ਤੱਕ, ਆਪਣੇ 4 ਸਾਹਿਬਜਾਦੇ ਪੰਥ ਤੋਂ ਕੁਰਬਾਨ ਕਰ ਦਿੱਤੇ, ਆਪਣਾ ਸਾਰਾ ਪਰਿਵਾਰ ਵਾਰ ਦਿੱਤਾ, ਅਜਿਹੇ ਗੁਰੂ ਨੂੰ ਕਰੋੜਾ ਵਾਰ ਸਿਜਦਾ, ਗੁਰੂ ਪਾਤਸ਼ਾਹ ਨੇ ਗੁਰੂ ਨਾਨਕ ਸਾਹਿਬ ਦੀ ਦਿਖਾਈ ਸਿੱਖਿਆ ਦਾ ਪਾਲਣ ਕੀਤਾ। ਸਿੱਖਾਂ ਨੂੰ ਸਸਤਰ ਰੱਖਣ ਲਈ ਕਿਹਾ, ਪਰ ਇਸ ਤੋਂ ਪਹਿਲਾਂ ਉਹਨਾਂ ਨੂੰ ਗੁਰੂ ਦੇ ਲੜ ਲਗਾਕੇ ਬੋਧਕ ਰੂਪ ਵਿੱਚ ਮਜ਼ਬੂਤ ਕੀਤਾ। ਅਸੀਂ ਅੱਜ ਉਹਨਾਂ ਦੀਆਂ ਸਿੱਖਿਆਵਾਂ ਉਹਨਾਂ ਦੇ ਫਲਸਫ਼ਿਆਂ ਨੂੰ ਆਪਣੀ ਜਿੰਦਗੀ ਵਿੱਚ ਧਾਰਕੇ ਸੱਚ ਦੇ ਰਾਹ ਚੱਲਣ ਦੀ ਕੋਸ਼ਿਸ਼ ਕਰੀਏ।

Related Stories
Aaj Da Rashifal: ਸਪਸ਼ਟ ਸੋਚ, ਅੰਦਰੂਨੀ ਸੰਤੁਲਨ ਅਤੇ ਮਾਨਸਿਕ ਸ਼ਾਂਤੀ ਕੀਤੀ ਜਾ ਸਕਦੀ ਹੈ ਮਹਿਸੂਸ, ਜੋਤਿਸ਼ ਚਾਰਿਆ ਆਨੰਦ ਸਾਗਰ ਪਾਠਕ ਤੋਂ ਜਾਣੋ ਅੱਜ ਦਾ ਰਾਸ਼ੀਫਲ
Sri Guru Gobind Singh Birth Anniversary: ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ
ਨਹੀਂ ਕੀਤਾ ਧਰਮ ਪਰਿਵਰਤਨ, ਸ਼ਹਾਦਤ ਪ੍ਰਵਾਨ, ਬਹਾਦਰ ਸਾਹਿਬਜ਼ਾਦਿਆਂ ਨੇ ਮੁਗਲਾਂ ਦੀਆਂ ਸਾਜ਼ਿਸ਼ਾਂ ਦਾ ਕਿਵੇਂ ਜਵਾਬ ਦਿੱਤਾ?
Guru Gobind Singh: ਕੱਲ੍ਹ ਮਨਾਇਆ ਜਾਵੇਗਾ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ , ਸੰਗਤਾਂ ਵਿੱਚ ਭਾਰੀ ਉਤਸ਼ਾਹ
Aaj Da Rashifal: ਅੱਜ ਤੁਹਾਡੇ ਲਈ ਸਹੀ ਦਿਸ਼ਾ ‘ਚ ਅੱਗੇ ਵਧਣ ਦਾ ਦਿਨ, ਜੋਤਿਸ਼ ਚਾਰਿਆ ਆਨੰਦ ਸਾਗਰ ਪਾਠਕ ਤੋਂ ਜਾਣੋ ਅੱਜ ਦਾ ਰਾਸ਼ੀਫਲ
ਪੂਰੀ ਦੁਨੀਆ ਮਨਾ ਰਹੀ ਕ੍ਰਿਸਮਸ, ਇਸ ਦੇਸ਼ ‘ਚ ਹੈ ਸਭ ਤੋਂ ਵੱਧ ਈਸਾਈ ਆਬਾਦੀ, ਜਾਣੋ ਭਾਰਤ ‘ਚ ਕਿੰਨੀ ਹੈ ਜਨਸੰਖਿਆ?