Dream Impact on Life: ਇਸ ਤਰਾਂ ਦੇ ਸੁਪਨੇ ਦਿੰਦੇ ਹਨ ਚੰਗੀ ਕਿਸਮਤ ਦਾ ਸੰਕੇਤ

Published: 

13 Mar 2023 15:15 PM

Religious News: ਨਿੰਮ ਕਰੋਲੀ ਬਾਬਾ ਦੇ ਲੱਖਾਂ ਪੈਰੋਕਾਰ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿੱਚ ਵਸੇ ਹੋਏ ਹਨ। ਉਨ੍ਹਾਂ ਆਪਣਾ ਸਾਰਾ ਜੀਵਨ ਮਨੁੱਖਤਾ ਦੀ ਭਲਾਈ ਲਈ ਸਮਰਪਿਤ ਕਰ ਦਿੱਤਾ।

Dream Impact on Life: ਇਸ ਤਰਾਂ ਦੇ ਸੁਪਨੇ ਦਿੰਦੇ ਹਨ ਚੰਗੀ ਕਿਸਮਤ ਦਾ ਸੰਕੇਤ

ਇਸ ਤਰ੍ਹਾਂ ਦੇ ਸੁਪਨੇ ਦਿੰਦੇ ਹਨ ਚੰਗੀ ਕਿਸਮਤ ਦਾ ਸੰਕੇਤ।

Follow Us On

ਧਾਰਮਿਕ ਨਿਊਜ਼: ਭਾਰਤ ਸੰਤਾਂ ਅਤੇ ਮਹਾਪੁਰਖਾਂ ਦਾ ਦੇਸ਼ ਰਿਹਾ ਹੈ। ਸਮੇਂ-ਸਮੇਂ ‘ਤੇ ਬਹੁਤ ਸਾਰੇ ਸੰਤ ਹੋਏ ਹਨ ਜਿਨ੍ਹਾਂ ਨੇ ਮਨੁੱਖ ਨੂੰ ਸਹੀ ਦਿਸ਼ਾ ਦਿਖਾਈ ਹੈ। ਇਨ੍ਹਾਂ ਸੰਤਾਂ ਨੇ ਆਪਣਾ ਸਾਰਾ ਜੀਵਨ ਮਨੁੱਖਤਾ ਦੀ ਭਲਾਈ ਲਈ ਸਮਰਪਿਤ ਕਰ ਦਿੱਤਾ। ਇਨ੍ਹਾਂ ਸੰਤਾਂ ਨੇ ਅਜਿਹੇ ਨਿਯਮ ਬਣਾਏ ਜੋ ਅੱਜ ਵੀ ਸਾਡਾ ਮਾਰਗਦਰਸ਼ਨ ਕਰ ਰਹੇ ਹਨ। ਨਿੰਮ ਕਰੋਲੀ ਬਾਬਾ (Neem Karoli Baba) ਇਨ੍ਹਾਂ ਸੰਤਾਂ ਵਿੱਚੋਂ ਇੱਕ ਹਨ। ਉਹ ਹਮੇਸ਼ਾਂ ਸਹੀ ਰਾਹ ਲੋਕਾਂ ਨੂੰ ਦਿਖਾਉਂਦੇ ਸੀ ਨਿੰਮ ਕਰੋਲੀ ਬਾਬਾ ਦੇ ਅਜਿਹੇ ਕਈ ਸ਼ਬਦ ਅੱਜ ਵੀ ਮਸ਼ਹੂਰ ਹਨ, ਇਸ ਲਈ ਉਹ ਸਾਨੂੰ ਸਹੀ ਦਿਸ਼ਾ ਦਿਖਾਉਂਦੇ ਹਨ। ਇਨ੍ਹਾਂ ‘ਚੋਂ ਅਸੀਂ ਤੁਹਾਨੂੰ ਕੁਝ ਅਜਿਹੇ ਸੰਕੇਤ ਦੱਸਣ ਜਾ ਰਹੇ ਹਾਂ ਜੋ ਨਿੰਮ ਕਰੋਲੀ ਬਾਬਾ ਨੇ ਮਨੁੱਖ ਦੇ ਚੰਗੇ ਸਮੇਂ ਬਾਰੇ ਦੱਸੀਆਂ ਹਨ।

ਪੂਰਵਜਾਂ ਨੂੰ ਸੁਪਨੇ ਵਿੱਚ ਵੇਖਣਾ

ਨਿੰਮ ਕਰੋਲੀ ਬਾਬਾ ਦਾ ਕਹਿਣਾ ਹੈ ਕਿ ਜਦੋਂ ਅਸੀਂ ਰਾਤ ਨੂੰ ਸੌਂਦੇ ਸਮੇਂ ਆਪਣੇ ਪੂਰਵਜਾਂ ਨੂੰ ਆਪਣੇ ਸੁਪਨੇ ਵਿੱਚ ਦੇਖਣਾ ਸ਼ੁਰੂ ਕਰਦੇ ਹਾਂ, ਤਾਂ ਇਹ ਸਾਡੇ ਜੀਵਨ ਵਿੱਚ ਸ਼ੁਭ ਹੋਣ ਦਾ ਪਹਿਲਾ ਸੰਕੇਤ ਹੈ। ਬਾਬੇ ਦੇ ਕਹੇ ਅਨੁਸਾਰ ਜੇਕਰ ਸਾਡੇ ਪੂਰਵਜ ਸਾਨੂੰ ਸੁਪਨੇ ਵਿੱਚ ਆਪਣੇ ਹੱਥਾਂ ਨਾਲ ਕੁਝ ਦੇ ਰਹੇ ਹਨ, ਤਾਂ ਇਹ ਸਾਡੇ ਆਉਣ ਵਾਲੇ ਜੀਵਨ ਵਿੱਚ ਖੁਸ਼ਹਾਲੀ ਅਤੇ ਦੌਲਤ ਦਾ ਸੂਚਕ ਹੈ। ਇਸ ਤਰ੍ਹਾਂ ਦੇ ਸੁਪਨੇ (Dreams) ਦਾ ਭਾਵ ਸਾਡੇ ਪੂਰਵਜ ਸਾਡੇ ਨਾਲ ਖੁਸ਼ ਹਨ ਅਤੇ ਉਨ੍ਹਾਂ ਦਾ ਆਸ਼ੀਰਵਾਦ ਸਾਡੇ ਨਾਲ ਹੈ।

ਘਰ ਵਿੱਚ ਪੰਛੀਆਂ ਦੀ ਆਮਦ

ਨਿੰਮ ਬਾਬਾ ਦਾ ਵਚਨ ਸੀ ਕਿ ਜੇਕਰ ਕੋਈ ਜਾਨਵਰ ਜਾਂ ਪੰਛੀ ਸਾਡੇ ਘਰ ਵੜਦਾ ਹੈ ਤਾਂ ਇਹ ਸਾਡੇ ਜੀਵਨ ਵਿੱਚ ਸ਼ੁਭ ਸਮੇਂ ਦੇ ਆਗਮਨ ਦਾ ਸੰਕੇਤ ਦਿੰਦਾ ਹੈ। ਉਨ੍ਹਾਂ ਅਨੁਸਾਰ ਜੇਕਰ ਕੋਈ ਚਿੜੀ ਜਾਂ ਪੰਛੀ ਘਰ ਵਿੱਚ ਆ ਕੇ ਕੁਝ ਸਮੇਂ ਲਈ ਸਾਡੇ ਘਰ ਠਹਿਰੇ ਤਾਂ ਘਰ ਵਿੱਚ ਸਕਾਰਾਤਮਕ ਊਰਜਾ ਦਾ ਪ੍ਰਵੇਸ਼ ਹੁੰਦਾ ਹੈ। ਇਸ ਨਾਲ ਸਾਡੇ ਜੀਵਨ ਵਿੱਚ ਸਕਾਰਾਤਮਕ ਬਦਲਾਅ ਦੀ ਸੰਭਾਵਨਾ ਵੱਧ ਜਾਂਦੀ ਹੈ।

ਸੰਤ ਰੱਬ ਦੇ ਦੂਤ

ਨਿੰਮ ਬਾਬਾ ਕਿਹਾ ਕਰਦੇ ਸਨ ਕਿ ਸੱਚੇ ਸੰਤ ਦਾ ਮਿਲਣਾ ਸਾਡੀ ਖੁਸ਼ਕਿਸਮਤੀ ਹੈ। ਜੇਕਰ ਕਿਸੇ ਨੂੰ ਸੰਤ ਦੇ ਦਰਸ਼ਨ ਹੋ ਜਾਣ ਤਾਂ ਇਹ ਤੁਹਾਡੀ ਕਿਸਮਤ ਵਿੱਚ ਬਹੁਤ ਬਦਲਾਅ ਲਿਆ ਸਕਦਾ ਹੈ। ਸੰਤਾਂ ਨੂੰ ਰੱਬ ਦੁਆਰਾ ਭੇਜਿਆ ਦੂਤ ਮੰਨਿਆ ਜਾਂਦਾ ਹੈ। ਇਹ ਤੁਹਾਡੀ ਜ਼ਿੰਦਗੀ ਨੂੰ ਨਵੀਂ ਦਿਸ਼ਾ ਦੇ ਸਕਦਾ ਹੈ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

Exit mobile version