Chaitra Navratri 2024 Day 3: ਚੈਤ ਦੇ ਨਰਾਤੇ ਦੇ ਤੀਜੇ ਦਿਨ ਜਰੂਰ ਪੜ੍ਹੋ ਮਾਂ ਚੰਦਰਘੰਟਾ ਦੇ ਵਰਤ ਦੀ ਕਥਾ, ਸਾਰੀਆਂ ਮੁਸੀਬਤਾਂ ਤੋਂ ਮਿਲੇਗਾ ਛੁਟਕਾਰਾ!
Maa Chandraghanta ki katha in Punjabi:ਚੈਤ ਅਤੇ ਅੱਸ਼ੂ ਦੇ ਨਰਾਤੇ ਦੇ ਤੀਜੇ ਦਿਨ ਮਾਂ ਚੰਦਰਘੰਟਾ ਦੀ ਪੂਜਾ ਕਰਨ ਦੀ ਪਰੰਪਰਾ ਹੈ। ਕਿਹਾ ਜਾਂਦਾ ਹੈ ਕਿ ਮਾਂ ਚੰਦਰਘੰਟਾ ਦੀ ਪੂਜਾ ਕਰਨ ਨਾਲ ਘਰ ਵਿੱਚ ਖੁਸ਼ਹਾਲੀ ਅਤੇ ਸ਼ਾਂਤੀ ਆਉਂਦੀ ਹੈ। ਮੰਨਿਆ ਜਾਂਦਾ ਹੈ ਕਿ ਇਸ ਦਿਨ ਪੂਜਾ ਦੌਰਾਨ ਮਾਂ ਚੰਦਰਘੰਟਾ ਦੀ ਪੂਜਾ ਅਤੇ ਵਰਤ ਰੱਖਣਾ ਸ਼ੁਭ ਅਤੇ ਫਲਦਾਇਕ ਹੁੰਦਾ ਹੈ।
ਚੈਤ ਦੇ ਨਰਾਤੇ ਦੇ ਤੀਜੇ ਦਿਨ ਜਰੂਰ ਪੜ੍ਹੋ ਮਾਂ ਚੰਦਰਘੰਟਾ ਦੇ ਵਰਤ ਦੀ ਕਥਾ
Chaitra Navratri 3 Days Maa Chandraghanta ki katha: ਅੱਜ ਚੈਤ ਦੇ ਨਰਾਤੇ ਦਾ ਤੀਜਾ ਦਿਨ ਹੈ। ਇਹ ਦਿਨ ਮਾਂ ਆਦਿਸ਼ਕਤੀ ਦੇ ਚੰਦਰਘੰਟਾ ਰੂਪ ਨੂੰ ਸਮਰਪਿਤ ਹੈ। ਮਾਂ ਚੰਦਰਘੰਟਾ ਦਾ ਰੂਪ ਬਹੁਤ ਹੀ ਸ਼ਾਂਤ, ਕੋਮਲ ਅਤੇ ਮਮਤਾਮਈ ਹੈ, ਜੋ ਆਪਣੇ ਭਗਤਾਂ ਨੂੰ ਖੁਸ਼ੀ, ਸੁੱਖ ਅਤੇ ਸ਼ਾਂਤੀ ਪ੍ਰਦਾਨ ਕਰਦਾ ਹੈ। ਮਾਂ ਚੰਦਰਘੰਟਾ ਨੂੰ ਆਵਾਜ਼ ਦੀ ਦੇਵੀ ਵੀ ਕਿਹਾ ਜਾਂਦਾ ਹੈ। ਇਹ ਮਾਂ ਸ਼ੇਰ ‘ਤੇ ਸਵਾਰ ਹੋ ਕੇ ਅਸੁਰਾਂ ਅਤੇ ਦੁਸ਼ਟਾਂ ਨੂੰ ਦੂਰ ਕਰਦੀ ਹੈ। ਮਾਂ ਚੰਦਰਘੰਟਾ ਦੀ ਪੂਜਾ ਦੇ ਦੌਰਾਨ, ਭਗਤਾਂ ਨੂੰ ਵਰਤ ਕਥਾ ਦਾ ਪਾਠ ਕਰਨਾ ਚਾਹੀਦਾ ਹੈ। ਧਾਰਮਿਕ ਮਾਨਤਾਵਾਂ ਅਨੁਸਾਰ, ਅਜਿਹਾ ਕਰਨ ਨਾਲ ਇਨਸਾਨ ਨੂੰ ਅਧਿਆਤਮਿਕ ਅਤੇ ਆਤਮਿਕ ਸ਼ਕਤੀ ਮਿਲਦੀ ਹੈ ਅਤੇ ਸਰੀਰ ਦੇ ਸਾਰੇ ਰੋਗ ਅਤੇ ਦਰਦ ਦੂਰ ਹੋ ਜਾਂਦੇ ਹਨ।
ਮਾਂ ਚੰਦਰਘੰਟਾ ਦੀ ਕਥਾ –
ਮਿਥਿਹਾਸ ਦੇ ਅਨੁਸਾਰ, ਮਾਂ ਦੁਰਗਾ ਦਾ ਪਹਿਲਾ ਰੂਪ ਮਾਂ ਸ਼ੈਲਪੁੱਤਰੀ ਹੈ ਅਤੇ ਦੂਜਾ ਮਾਂ ਬ੍ਰਹਮਚਾਰਿਣੀ ਰੂਪ ਹੈ ਜੋ ਭਗਵਾਨ ਸ਼ਿਵ ਨੂੰ ਪ੍ਰਾਪਤ ਕਰਨ ਲਈ ਮੰਨਿਆ ਜਾਂਦਾ ਹੈ। ਜਦੋਂ ਮਾਂ ਬ੍ਰਹਮਚਾਰਿਣੀ ਭਗਵਾਨ ਸ਼ਿਵ ਨੂੰ ਆਪਣੇ ਪਤੀ ਵਜੋਂ ਪ੍ਰਾਪਤ ਕਰ ਲੈਂਦੀ ਹੈ, ਤਾਂ ਉਹ ਆਦਿਸ਼ਕਤੀ ਦੇ ਰੂਪ ਵਿੱਚ ਪ੍ਰਗਟ ਹੁੰਦੀ ਹੈ ਅਤੇ ਚੰਦਰਘੰਟਾ ਬਣ ਜਾਂਦੀ ਹੈ। ਜਦੋਂ ਦੁਨੀਆਂ ਵਿੱਚ ਦੈਂਤਾਂ ਦਾ ਆਤੰਕ ਵਧਣ ਲੱਗਾ ਤਾਂ ਮਾਂ ਦੁਰਗਾ ਨੇ ਮਾਂ ਚੰਦਰਘੰਟਾ ਦਾ ਰੂਪ ਧਾਰਨ ਕੀਤਾ। ਉਸ ਸਮੇਂ ਮਹਿਸ਼ਾਸੁਰ ਅਤੇ ਦੇਵਤਿਆਂ ਵਿਚਕਾਰ ਭਿਆਨਕ ਯੁੱਧ ਚੱਲ ਰਿਹਾ ਸੀ। ਮਹਿਸ਼ਾਸੁਰ ਦੇਵਰਾਜ ਇੰਦਰ ਦੀ ਗੱਦੀ ਪ੍ਰਾਪਤ ਕਰਨਾ ਚਾਹੁੰਦਾ ਸੀ। ਉਹ ਇਹ ਜੰਗ ਸਵਰਗ ਉੱਤੇ ਰਾਜ ਕਰਨ ਦੀ ਆਪਣੀ ਇੱਛਾ ਨੂੰ ਪੂਰਾ ਕਰਨ ਲਈ ਲੜ ਰਿਹਾ ਸੀ।
ਜਦੋਂ ਦੇਵਤਿਆਂ ਨੂੰ ਮਹਿਸ਼ਾਸੁਰ ਦੀ ਇੱਛਾ ਬਾਰੇ ਪਤਾ ਲੱਗਾ, ਤਾਂ ਉਹ ਚਿੰਤਤ ਹੋ ਗਏ ਅਤੇ ਭਗਵਾਨ ਬ੍ਰਹਮਾ, ਵਿਸ਼ਨੂੰ ਅਤੇ ਮਹੇਸ਼ ਕੋਲ ਗਏ। ਦੇਵਤਿਆਂ ਦੀ ਗੱਲ ਸੁਣ ਕੇ ਬ੍ਰਹਮਾ, ਵਿਸ਼ਨੂੰ ਅਤੇ ਮਹੇਸ਼ ਕ੍ਰੋਧ ਵਿੱਚ ਆ ਗਏ ਅਤੇ ਇਸ ਦੌਰਾਨ ਤਿੰਨਾਂ ਦੇ ਮੂੰਹੋਂ ਊਰਜਾ ਨਿਕਲੀ। ਉਸ ਊਰਜਾ ਤੋਂ ਅਵਤਰਿਤ ਹੋਈ ਇੱਕ ਦੇਵੀ। ਉਸ ਦੇਵੀ ਨੂੰ, ਭਗਵਾਨ ਸ਼ੰਕਰ ਨੇ ਆਪਣਾ ਤ੍ਰਿਸ਼ੂਲ ਦਿੱਤਾ, ਭਗਵਾਨ ਵਿਸ਼ਨੂੰ ਨੇ ਆਪਣਾ ਚੱਕਰ ਦਿੱਤਾ, ਇੰਦਰ ਨੇ ਆਪਣਾ ਘੰਟਾ ਦਿੱਤਾ, ਸੂਰਜ ਨੇ ਆਪਣਾ ਤੇਜ ਅਤੇ ਤਲਵਾਰ ਅਤੇ ਸ਼ੇਰ ਦਿੱਤੇ। ਇਸ ਤੋਂ ਬਾਅਦ, ਮਾਂ ਚੰਦਰਘੰਟਾ ਨੇ ਮਹਿਸ਼ਾਸੁਰ ਨੂੰ ਮਾਰ ਕੇ ਦੇਵਤਿਆਂ ਦੀ ਰੱਖਿਆ ਕੀਤੀ।
Disclaimer: ਇਸ ਖ਼ਬਰ ਵਿੱਚ ਦਿੱਤੀ ਗਈ ਜਾਣਕਾਰੀ ਧਾਰਮਿਕ ਵਿਸ਼ਵਾਸਾਂ ‘ਤੇ ਅਧਾਰਤ ਹੈ। TV9ਪੰਜਾਬੀ.ਕਾਮ ਇਸ ਦੀ ਪੁਸ਼ਟੀ ਨਹੀਂ ਕਰਦਾ ਹੈ।