ਅਕਾਲ ਤਖ਼ਤ ਸਾਹਿਬ ਵੱਲੋਂ ਰੋਕ ਹਟੀ… ਹੁਣ ਭਾਈ ਹਰਿੰਦਰ ਸਿੰਘ ਖਾਲਸਾ ਦੇ ਵਿਦੇਸ਼ਾਂ ਚ ਧਾਰਮਿਕ ਸਮਾਗਮ ਸ਼ੁਰੂ, ਅੰਗਰੇਜ਼ੀ ‘ਚ ਵੀ ਹੋ ਰਿਹਾ ਪ੍ਰਚਾਰ
Bhai Harinder Singh Khalsa: ਵਿਦੇਸ਼ਾਂ 'ਚ ਵੱਸਦੀ ਨਵੀਂ ਪੀੜ੍ਹੀ, ਜੋ ਪੰਜਾਬੀ ਪੜ੍ਹਨ ਜਾਂ ਸਮਝਣ 'ਚ ਅਸਮਰਥ ਹੈ, ਉਸ ਨੂੰ ਧਿਆਨ 'ਚ ਰੱਖਦਿਆਂ ਭਾਈ ਹਰਿੰਦਰ ਸਿੰਘ ਖਾਲਸਾ ਵੱਲੋਂ ਗੁਬਾਣੀ ਦੇ ਅਰਥ ਅੰਗਰੇਜ਼ੀ ਭਾਸ਼ਾ 'ਚ ਵੀ ਸਮਝਾਏ ਜਾ ਰਹੇ ਹਨ, ਤਾਂ ਜੋ ਬੱਚਿਆਂ ਤੇ ਨੌਜਵਾਨਾਂ ਨੂੰ ਸਿੱਖੀ ਨਾਲ ਜੋੜਿਆ ਜਾ ਸਕੇ।
ਅਕਾਲ ਤਖ਼ਤ ਸਾਹਿਬ ਵੱਲੋਂ ਰੋਕ ਹਟੀ... ਹੁਣ ਭਾਈ ਹਰਿੰਦਰ ਸਿੰਘ ਖਾਲਸਾ ਦੇ ਵਿਦੇਸ਼ਾਂ ’ਚ ਧਾਰਮਿਕ ਸਮਾਗਮ ਸ਼ੁਰੂ, ਅੰਗਰੇਜ਼ੀ ’ਚ ਵੀ ਹੋ ਰਿਹਾ ਪ੍ਰਚਾਰ
ਅਕਾਲ ਤਖ਼ਤ ਸਾਹਿਬ ਵੱਲੋਂ ਰੋਕ ਹਟੀ… ਹੁਣ ਭਾਈ ਹਰਿੰਦਰ ਸਿੰਘ ਖਾਲਸਾ ਵੱਲੋਂ ਵਿਦੇਸ਼ਾਂ ਚ ਧਾਰਮਿਕ ਸਮਾਗਮ ਸ਼ੁਰੂ, ਅੰਗਰੇਜ਼ੀ ਚ ਵੀ ਹੋ ਰਿਹਾ ਪ੍ਰਚਾਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਭਾਈ ਹਰਿੰਦਰ ਸਿੰਘ ਖਾਲਸਾ ਤੇ ਲੱਗੀ ਪ੍ਰਚਾਰ ਸੰਬੰਧੀ ਰੋਕ ਹਟਾਏ ਜਾਣ ਤੋਂ ਬਾਅਦ ਹੁਣ ਭਾਈ ਸਾਹਿਬ ਵੱਖ-ਵੱਖ ਦੇਸ਼ਾਂ ‘ਚ ਵੱਡੇ ਪੱਧਰ ਤੇ ਧਾਰਮਿਕ ਸਮਾਗਮ ਕਰਦੇ ਹੋਏ ਨਜ਼ਰ ਆ ਰਹੇ ਹਨ। ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਉਨ੍ਹਾਂ ਵੱਲੋਂ ਵਿਦੇਸ਼ਾਂ ‘ਚ ਸੰਗਤਾਂ ਨੂੰ ਗੁਰੂ ਦੇ ਲੜ ਲਾਉਂਦਿਆਂ ਕਥਾ ਵਿਚਾਰਾਂ ਤੇ ਕੀਰਤਨ ਰਾਹੀਂ ਨਿਹਾਲ ਕੀਤਾ ਗਿਆ।
ਵਿਦੇਸ਼ਾਂ ‘ਚ ਵੱਸਦੀ ਨਵੀਂ ਪੀੜ੍ਹੀ, ਜੋ ਪੰਜਾਬੀ ਪੜ੍ਹਨ ਜਾਂ ਸਮਝਣ ‘ਚ ਅਸਮਰਥ ਹੈ, ਉਸ ਨੂੰ ਧਿਆਨ ‘ਚ ਰੱਖਦਿਆਂ ਭਾਈ ਹਰਿੰਦਰ ਸਿੰਘ ਖਾਲਸਾ ਵੱਲੋਂ ਗੁਬਾਣੀ ਦੇ ਅਰਥ ਅੰਗਰੇਜ਼ੀ ਭਾਸ਼ਾ ‘ਚ ਵੀ ਸਮਝਾਏ ਜਾ ਰਹੇ ਹਨ, ਤਾਂ ਜੋ ਬੱਚਿਆਂ ਤੇ ਨੌਜਵਾਨਾਂ ਨੂੰ ਸਿੱਖੀ ਨਾਲ ਜੋੜਿਆ ਜਾ ਸਕੇ।
ਜ਼ਿਕਰਯੋਗ ਹੈ ਕਿ ਕੁੱਝ ਸਮਾਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਤਹਿਤ ਭਾਈ ਹਰਿੰਦਰ ਸਿੰਘ ਖਾਲਸਾ (ਯੂਕੇ) ਤੇ ਪ੍ਰਚਾਰ ਸੰਬੰਧੀ ਰੋਕ ਲਗਾਈ ਗਈ ਸੀ, ਜਿਸ ਨੂੰ 8 ਦਸੰਬਰ 2025 ਨੂੰ ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਦੌਰਾਨ ਵਿਚਾਰ ਕਰਨ ਉਪਰੰਤ ਹਟਾ ਦਿੱਤਾ ਗਿਆ। ਇਸ ਫੈਸਲੇ ਤੋਂ ਬਾਅਦ ਹੁਣ ਭਾਈ ਸਾਹਿਬ ਵੱਖ-ਵੱਖ ਦੇਸ਼ਾਂ ‘ਚ ਪੰਜਾਬੀ ਤੇ ਅੰਗਰੇਜ਼ੀ ਦੋਵਾਂ ਭਾਸ਼ਾਵਾਂ ‘ਚ ਪ੍ਰਚਾਰ ਕਰਦੇ ਹੋਏ ਨਜ਼ਰ ਆ ਰਹੇ ਹਨ।
ਥਾਈਲੈਂਡ ‘ਚ ਹੋਏ ਧਾਰਮਿਕ ਸਮਾਗਮ ਤੋਂ ਬਾਅਦ ਭਾਈ ਹਰਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਦੇਸ਼ਾਂ-ਵਿਦੇਸ਼ਾਂ ‘ਚ ਵੱਸਦੀ ਨਵੀਂ ਪੀੜ੍ਹੀ ਨੂੰ ਗੁਰੂ ਦੇ ਲੜ ਲਾਉਣਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਇਸ ਮਕਸਦ ਲਈ ਕਥਾ, ਕੀਰਤਨ ਤੇ ਗੁਰਬਾਣੀ ਦੇ ਅਰਥ ਅੰਗਰੇਜ਼ੀ ‘ਚ ਵੀ ਸਮਝਾਏ ਜਾ ਰਹੇ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਦਿੱਤੀ ਗਈ ਸੇਵਾ ਪੂਰੀ ਕਰਨ ਤੋਂ ਬਾਅਦ ਹੁਣ ਵੱਖ-ਵੱਖ ਦੇਸ਼ਾਂ ‘ਚ ਧਾਰਮਿਕ ਪ੍ਰੋਗਰਾਮ ਵੱਡੇ ਪੱਧਰ ਤੇ ਸ਼ੁਰੂ ਹੋ ਚੁੱਕੇ ਹਨ, ਜਿੱਥੇ ਲੱਖਾਂ ਦੀ ਗਿਣਤੀ ‘ਚ ਸੰਗਤਾਂ ਹਾਜ਼ਰੀ ਭਰ ਰਹੀਆਂ ਹਨ।
