ਸੇਵਾ ਕਰਕੇ ਤਰਨ ਵਾਲੇ... ਜਾਣੋਂ ਭਗਤ ਤ੍ਰਿਲੋਚਣ ਜੀ ਦੇ ਜੀਵਨ ਬਾਰੇ | bhagat tarachand ji guru granth sahib sikhism know full in punjabi Punjabi news - TV9 Punjabi

ਸੇਵਾ ਕਰਕੇ ਤਰਨ ਵਾਲੇ… ਜਾਣੋਂ ਭਗਤ ਤ੍ਰਿਲੋਚਣ ਜੀ ਦੇ ਜੀਵਨ ਬਾਰੇ

Published: 

12 Jul 2024 06:15 AM

ਸ਼ਹੀਦਾਂ ਦੇ ਸਿਰਤਾਜ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਦਾ ਮਹਾਨ ਕਾਰਜ ਕਰਦਿਆਂ 15 ਭਗਤ ਸਹਿਬਾਨਾਂ ਦੀ ਬਾਣੀ ਨੂੰ ਸ਼ਾਮਿਲ ਕੀਤਾ। ਉਹਨਾਂ ਭਗਤਾਂ ਵਿੱਚੋਂ ਇੱਕ ਨਾਮ ਹੈ ਤ੍ਰਿਲੋਚਣ ਜੀ ਦਾ। ਸਿੱਖ ਇਤਿਹਾਸ ਦੀ ਇਸ ਲੜੀ ਵਿੱਚ ਅੱਜ ਜਾਣਾਂਗੇ ਭਗਤ ਤ੍ਰਿਲੋਚਣ ਜੀ ਦੇ ਜੀਵਨ ਬਾਰੇ।

ਸੇਵਾ ਕਰਕੇ ਤਰਨ ਵਾਲੇ... ਜਾਣੋਂ ਭਗਤ ਤ੍ਰਿਲੋਚਣ ਜੀ ਦੇ ਜੀਵਨ ਬਾਰੇ

ਭਗਤ ਤ੍ਰਿਲੋਚਣ ਜੀ

Follow Us On

ਸੱਚੇ ਪ੍ਰਭੂ ਪ੍ਰਮਾਤਮਾ ਦੀ ਸਿਫ਼ਤ ਕਰਦਿਆਂ ਸ਼੍ਰੋਮਣੀ ਭਗਤ ਰਵਿਦਾਸ ਜੀ ਲਿਖਦੇ ਹਨ। ਐਸੀ ਲਾਲ ਤੁਝ ਬਿਨੁ ਕਉਨੁ ਕਰੈ ਗਰੀਬ ਨਿਵਾਜੁ ਗੁਸਈਆ ਮੇਰਾ ਮਾਥੈ ਛਤ੍ਰੁ ਧਰੈ ॥ ਰਾਗੁ ਮਾਰੂ ਵਿੱਚ ਇਹ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ 1106 ਉੱਪਰ ਦਰਜ ਹੈ। ਇਸ ਸ਼ਬਦ ਵਿੱਚ ਭਗਤ ਜੀ ਲਿਖਦੇ ਹਨ ਕਿ ਜਿਨ੍ਹਾਂ ਨੇ ਸੱਚੇ ਰੱਬ ਦੀ ਬੰਦਗੀ ਕੀਤੀ ਹੈ। ਉਹ ਤਰਕੇ ਭਵਜਲ ਤੋਂ ਪਾਰ ਹੋ ਗਏ ਹਨ।

ਨਾਮਦੇਵ ਕਬੀਰੁ ਤਿਲੋਚਨੁ ਸਧਨਾ ਸੈਨੁ ਤਰੈ ॥
ਕਹਿ ਰਵਿਦਾਸੁ ਸੁਨਹੁ ਰੇ ਸੰਤਹੁ ਹਰਿ ਜੀਉ ਤੇ ਸਭੈ ਸਰੈ ॥

ਭਗਤ ਰਵਿਦਾਸ ਜੀ ਇਸ ਸ਼ਬਦ ਵਿੱਚ 5 ਹੋਰ ਭਗਤਾਂ ਦਾ ਜ਼ਿਕਰ ਕਰ ਰਹੇ ਹਨ। ਭਗਤ ਨਾਮਦੇਵ, ਕਬੀਰ, ਤਿਲੋਚਨੁ, ਸਧਨਾ ਅਤੇ ਸੈਨੁ ਜੀ। ਭਗਤ ਤ੍ਰਿਲੋਚਣ ਜੀ ਦੇ ਜੀਵਨ ਕਾਲ ਬਾਰੇ ਕੋਈ ਬਹੁਤ ਸ਼ਪੱਸਟ ਜਾਣਕਾਰੀ ਨਹੀਂ ਮਿਲਦੀ। ਇਸ ਲਈ ਵੱਖ ਵੱਖ ਵਿਦਿਵਾਨਾਂ ਦੇ ਵੱਖ ਵੱਖ ਵਿਚਾਰ ਹਨ।

ਤ੍ਰਿਲੋਚਣ ਜੀ ਦਾ ਜਨਮ

ਮਹਾਨਕੋਸ਼ ਦੇ ਕਰਤਾ ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਭਗਤ ਤ੍ਰਿਲੋਚਨ ਦਾ ਜਨਮ 1268 ਈ. ਵਿੱਚ ਮਹਾਂਰਾਸ਼ਟਰ ਦੇ ਜਿਲ੍ਹਾ ਸ਼ੋਲਾਪੁਰ ਦੇ ਬਾਰਸੀ ਕਸਬੇ ਵਿੱਚ ਹੋਇਆ। ਪਰ ਮੈਕਾਲਿਫ਼ ਇਸ ਤੋਂ ਵੱਖਰੀ ਰਾਇ ਦਿੰਦਾ ਹੈ। ਉਸ ਅਨੁਸਾਰ ਭਗਤ ਜੀ ਦਾ ਜਨਮ 1267 ਈ. ਵਿੱਚ ਗੁਜਰਾਤ ਵਿੱਚ ਹੋਇਆ ਸੀ। ਇਸ ਤੋਂ ਇਲਾਵਾ ਕੁੱਝ ਕੁ ਵਿਦਿਵਾਨਾਂ ਦਾ ਵਿਚਾਰ ਹੈ ਕਿ ਉਹਨਾਂ ਦਾ ਜੱਦੀ ਪਿੰਡ ਉੱਤਰ ਪ੍ਰਦੇਸ਼ ਵਿੱਚ ਸੀ। ਪਰ ਭਗਤ ਤ੍ਰਿਚੋਲਣ ਜੀ ਗਿਆਨ ਦੇਵ ਦੇ ਸੰਪਰਕ ਵਿੱਚ ਆਉਣ ਕਾਰਨ ਮਹਾਰਾਸ਼ਟਰ ਵੱਲ ਚਲੇ ਗਏ ਸਨ।

ਬੜੇ ਦਿਆਲੂ ਸਨ ਤ੍ਰਿਲੋਚਣ ਜੀ

ਬੇਸ਼ੱਕ ਭਗਤ ਜੀ ਬਾਰੇ ਜਾਣਕਾਰੀ ਜੀ ਥੋੜ ਹੈ ਪਰ ਜੋ ਜਾਣਕਾਰੀ ਸਾਨੂੰ ਮਿਲਦੀ ਹੈ ਤਾਂ ਉਸ ਮੁਤਾਬਕ ਭਗਤ ਜੀ ਦਿਆਲੂ ਸੁਭਾਅ ਦੇ ਇਨਸਾਨ ਸਨ। ਆਪ ਜੀ ਸਾਧੂ ਸੰਤਾਂ ਦੇ ਪ੍ਰਤੀ ਬੜੀ ਸ਼ਰਧਾ ਅਤੇ ਸਨਮਾਨ ਰੱਖਦੇ ਸਨ। ਆਪ ਜੀ ਸਾਧੂਆਂ ਨੂੰ ਭੋਜਨ ਵੀ ਕਰਵਾਇਆ ਕਰਦੇ ਸਨ।

ਆਪ ਜੀ ਦਾ ਵਿਆਹ ਅਨੰਤਾ ਨਾਮ ਦੀ ਇਸਤਰੀ ਨਾਲ ਹੋਇਆ ਮੰਨਿਆ ਜਾਂਦਾ ਹੈ। ਇੱਕ ਪ੍ਰਚੱਲਿਤ ਕਹਾਣੀ ਅਨੁਸਾਰ ਤ੍ਰਿਲੋਚਨ ਜੀ ਦਾ ਇਕਲੌਤਾ ਪੁੱਤਰ ਸੀ ਜੋ ਕਿਸੇ ਕਾਰਨ ਅਕਾਲ ਚਲਾਣਾ ਕਰ ਗਿਆ, ਜਿਸ ਕਰਕੇ ਬਿਰਧ ਉਮਰ ਵਿੱਚ ਕੋਈ ਸੇਵਾ ਕਰਨ ਵਾਲਾ ਨਾ ਰਿਹਾ। ਪਰ ਉਹ ਪ੍ਰਭੂ ਭਗਤੀ ਵਿੱਚ ਹੀ ਲੀਨ ਰਹੇ।

ਕਈ ਵਿਦਿਵਾਨਾਂ ਦਾ ਮੰਨਣਾ ਹੈ ਕਿ ਭਗਤ ਜੀ ਦਾ ਆਖਰੀ ਸਮਾਂ ਪਾਸਰਪੁਰ ਵਿੱਚ ਬੀਤਿਆ। ਸਾਲ 1335 ਈਸਵੀ ਵਿੱਚ ਆਪ ਜੀ ਨੇ ਇਸ ਸੰਸਾਰ ਨੂੰ ਅਲਵਿਦਾ ਆਖ ਗਏ।

ਆਪ ਜੀ ਦੀ ਬਾਣੀ

ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਪ ਜੀ ਦੇ 4 ਸ਼ਬਦ ਦਰਜ ਹਨ। ਇਹ ਸਾਲ ਸ਼ਬਦ 3 ਵੱਖ ਵੱਖ ਰਾਗਾਂ ਅਧੀਨ ਦਰਜ ਕੀਤੇ ਗਏ ਹਨ।

ਇੱਕ ਸ਼ਬਦ- ਸਿਰੀ ਰਾਗੁ
ਇੱਕ ਰਾਗ- ਧਨਾਸਰੀ
ਦੋ ਸ਼ਬਦ- ਗੂਜਰੀ ਰਾਗੁ

Exit mobile version