ਕਸਾਈ ਤੋਂ ਭਗਤ ਤੱਕ ਦਾ ਸਫ਼ਰ, ਜਾਣੋਂ ਭਗਤ ਸਧਨਾ ਦੀ ਬਾਰੇ
ਭਗਤ ਸਧਨਾ ਜੀ ਦੇ ਵੱਡੇ ਬਜ਼ੁਰਗ ਪੇਸ਼ੇ ਤੋਂ ਕਸਾਈ ਸਨ। ਉਹ ਬੱਕਰੀਆਂ ਕੱਟਣ ਅਤੇ ਮੀਟ ਵੇਚਣ ਦਾ ਕਿੱਤਾ ਕਰਿਆ ਕਰਦੇ ਸਨ। ਸਾਧੂ ਅਤੇ ਸੰਤ ਜਦੋਂ ਲੰਘਦੇ ਤਾਂ ਦੁਕਾਨ ਦੇ ਬਾਹਰ ਇੱਕ ਵੱਡੇ ਦਰਖ਼ਤ ਹੇਠਾਂ ਬਹਿ ਜਾਂਦੇ। ਕਈ ਸੰਤ ਸਧਨਾ ਜੀ ਦੀ ਦੁਕਾਨ ਕੋਲੋਂ ਲੰਘਦੇ ਉਹਨਾਂ ਕਹਿੰਦੇ ਕਿ ਤੁਸੀਂ ਇਹ ਕੰਮ ਨਾ ਕਰੋ। ਇਸ ਨਾਲ ਤੁਹਾਨੂੰ ਪਾਪ ਲੱਗੇਗਾ।

ਭਗਤ ਸਧਨਾ ਉਹਨਾਂ ਪੰਦਰਾਂ ਸੰਤਾਂ ਅਤੇ ਸੂਫੀਆਂ ਵਿੱਚੋਂ ਇੱਕ ਹੈ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਭਗਤ ਜੀ ਦਾ ਜਨਮ 1180 ਈਸਵੀ ਵਿੱਚ ਹੈਦਰਾਬਾਦ ਸਿੰਧ ਸੂਬੇ ਦੇ ਪਿੰਡ ਸਹਿਵਾਨ ਵਿਖੇ ਹੋਇਆ। ਇਤਿਹਾਸਕਾਰਾਂ ਮੁਤਾਬਿਕ ਉਹ ਪੇਸ਼ੇ ਤੋਂ ਕਸਾਈ ਸਨ। ਉਹਨਾਂ ਨੇ ਆਪਣੀ ਧਾਰਮਿਕਤਾ ਅਤੇ ਸ਼ਰਧਾ ਨਾਲ, ਅਧਿਆਤਮਿਕ ਪ੍ਰਸਿੱਧੀ ਪ੍ਰਾਪਤ ਕੀਤੀ ਸੀ। ਉਹਨਾਂ ਦਾ ਸਸਕਾਰ ਪੰਜਾਬ ਦੇ ਸਰਹਿੰਦ ਵਿਖੇ ਕੀਤਾ ਗਿਆ, ਜਿੱਥੇ ਅੱਜ ਵੀ ਉਹਨਾਂ ਦੀ ਯਾਦ ਵਿੱਚ ਇੱਕ ਕਬਰ ਬਣੀ ਹੋਈ ਹੈ। ਉਹ ਨੂੰ ਭਗਤ ਨਾਮਦੇਵ ਜੀ ਸਮਕਾਲੀ ਸਨ।
ਭਗਤ ਸਧਨਾ ਜੀ ਦੇ ਵੱਡੇ ਬਜ਼ੁਰਗ ਪੇਸ਼ੇ ਤੋਂ ਕਸਾਈ ਸਨ। ਉਹ ਬੱਕਰੀਆਂ ਕੱਟਣ ਅਤੇ ਮੀਟ ਵੇਚਣ ਦਾ ਕਿੱਤਾ ਕਰਿਆ ਕਰਦੇ ਸਨ। ਸਾਧੂ ਅਤੇ ਸੰਤ ਜਦੋਂ ਲੰਘਦੇ ਤਾਂ ਦੁਕਾਨ ਦੇ ਬਾਹਰ ਇੱਕ ਵੱਡੇ ਦਰਖ਼ਤ ਹੇਠਾਂ ਬਹਿ ਜਾਂਦੇ। ਕਈ ਸੰਤ ਸਧਨਾ ਜੀ ਦੀ ਦੁਕਾਨ ਕੋਲੋਂ ਲੰਘਦੇ ਉਹਨਾਂ ਕਹਿੰਦੇ ਕਿ ਤੁਸੀਂ ਇਹ ਕੰਮ ਨਾ ਕਰੋ। ਇਸ ਨਾਲ ਤੁਹਾਨੂੰ ਪਾਪ ਲੱਗੇਗਾ।
ਕਾਲਾ ਪੱਥਰ ਲੈਣਾ
ਭਗਤ ਸਧਨਾ ਜੀ ਉਹਨਾਂ ਨੂੰ ਜਵਾਬ ਦਿੰਦੇ ਕਿ ਇਹ ਸਾਡਾ ਪਿਤਾ ਪੁਰਖੀ ਕਿੱਤਾ ਹੈ। ਪ੍ਰਮਾਤਮਾ ਨੇ ਮੈਨੂੰ ਇਸ ਘਰ ਵਿੱਚ ਭੇਜਿਆ ਹੈ ਇਹ ਸਾਨੂੰ ਰੋਟੀ ਦਿੰਦਾ ਹੈ। ਮੈਨੂੰ ਨਹੀਂ ਪਤਾ ਕਿ ਕਿੱਤਾ ਚੰਗਾ ਹੈ ਜਾਂ ਮਾੜਾ ਹੈ। ਇੱਕ ਦਿਨ ਕਈ ਫਕੀਰ ਉਹਨਾਂ ਕੋਲ ਆਏ ਕਹਿਣ ਲੱਗੇ ਉਹ ਭਗਤ ਜੀ ਨੂੰ ਮਾਸ ਤੋਲਦਿਆਂ ਵੇਖ ਕਹਿਣ ਲੱਗੇ ਸਾਲਿਗ੍ਰਾਮ (ਪਵਿੱਤਰ ਪੱਥਰ) ਦੀ ਪੂਜਾ ਕਰਨ ਦੀ ਥਾਂ ਮਾਸ ਤੋਲਦੇ ਹੋ ਇਹ ਚੰਗੀ ਗੱਲ ਨਹੀਂ ਹੈ।
ਉਹਨਾਂ ਫਕੀਰ ਨੇ ਗੁੱਸੇ ਵਿੱਚ ਆਕੇ ਕਿਹਾ ਕਿ ਇਹ ਪਵਿੱਤਰ ਪੱਥਰ ਮੈਨੂੰ ਦਿਓ ਮੈਂ ਇਸ ਨੂੰ ਸਾਫ਼ ਕਰਕੇ ਇਸ ਦੀ ਪੂਜਾ ਕਰਾਂਗਾ। ਭਗਤ ਜੀ ਨੇ ਨਿਮਾਣੇ ਹੋਕੇ ਉਹਨਾਂ ਨੂੰ ਉਹ ਪੱਥਰ ਦੇ ਦਿੱਤਾ। ਜਿਵੇਂ ਹੀ ਫ਼ਕੀਰ ਰਾਹ ਵਿੱਚ ਜਾ ਰਿਹਾ ਸੀ ਤਾਂ ਉਸ ਨੂੰ ਚੇਤਾ ਆਇਆ ਕਿ ਸਧਨਾ ਜੀ ਤਾਂ ਰੋਜ਼ ਇਸ ਪੱਥਰ ਨੂੰ ਸਾਫ਼ ਪਾਣੀ ਨਾਲ ਨਹਾਓਂਦੇ ਹੋਣੇ ਹਨ। ਮੈਂ ਹੰਕਾਰ ਵਿੱਚ ਆਕੇ ਇਹ ਪੱਥਰ ਲੈ ਆਇਆ ਹਾਂ।
ਫ਼ਕੀਰ ਜੀ ਨੇ ਸਧਨਾ ਜੀ ਨੂੰ ਆਕੇ ਕਾਲਾ ਪੱਥਰ ਵਾਪਿਸ ਕੀਤਾ ਅਤੇ ਕਿਹਾ ਕਿ ਇੱਕ ਦਿਨ ਤੁਹਾਡੇ ਕੋਲ ਸੱਚਾ ਸਾਲਿਗ੍ਰਾਮ ਪ੍ਰਗਟ ਹੋਵੇਗਾ।
ਇਹ ਵੀ ਪੜ੍ਹੋ
ਭਗਤੀ ਵੱਲ ਮੌੜ
ਭਗਤ ਸਧਨਾ ਜੀ ਇੱਕ ਦਿਨ ਸ਼ਾਮ ਦੇ ਸਮੇਂ ਦੁਕਾਨ ਬੰਦ ਕਰਨ ਦੀਆਂ ਤਿਆਰੀਆਂ ਕਰ ਰਹੇ ਸਨ ਕਿ ਇੱਕ ਗ੍ਰਾਹਕ ਆਕੇ ਸਧਨਾ ਜੀ ਨੂੰ ਕਹਿੰਦਾ ਹੈ ਕਿ ਸਾਡੇ ਘਰ ਭੋਜਨ ਨਹੀਂ ਹੈ। ਸਾਨੂੰ ਮਾਸ ਦਿਓ ਤਾਂ ਜੋ ਅਸੀਂ ਬਣਾਕੇ ਖਾ ਸਕੀਏ। ਭਗਤ ਜੀ ਨੇ ਉਹਨਾਂ ਨੂੰ ਕਿਹਾ ਕਿ ਹੁਣ ਤਾਂ ਉਹ ਦੁਕਾਨ ਬੰਦ ਕਰ ਰਹੇ ਹਨ। ਤੁਸੀਂ ਸਵੇਰੇ ਆ ਜਾਣਾ। ਗ੍ਰਾਹਕ ਨੇ ਕਿਹਾ ਕਿ ਤੁਸੀਂ ਦੁਗਣੇ ਪੈਸੇ ਲੈ ਲਓ ਪਰ ਬੱਕਰੇ ਦੀ ਇੱਕ ਲੱਤ ਵੱਢ ਕੇ ਦੇ ਦਿਓ। ਗ੍ਰਾਹਕ ਦੇ ਦਬਾਅ ਨੂੰ ਦੇਖਦਿਆਂ ਭਗਤ ਜੀ ਨੇ ਕਿਹਾ ਕਿ ਜੇਕਰ ਉਹਨਾਂ ਨੇ ਹੁਣ ਬੱਕਰਾ ਵੱਢਿਆ ਤਾਂ ਉਹ ਕੱਲ ਸਵੇਰੇ ਤੱਕ ਖ਼ਰਾਬ ਹੋ ਜਾਵੇਗਾ।
ਗ੍ਰਾਹਕ ਨੇ ਕਿਹਾ ਕਿ ਉਹ ਬੱਕਰੇ ਨੂੰ ਮਾਰਨ ਲਈ ਨਹੀਂ ਕਹਿ ਰਹੇ ਸਗੋਂ ਇੱਕ ਲੱਤ ਕੱਟਣ ਲਈ ਕਹਿ ਰਹੇ ਹਨ। ਦਬਾਅ ਵਿੱਚ ਆਕੇ ਭਗਤ ਜੀ ਬੱਕਰੀ ਵੱਲ ਵਧੇ ਉਹਨਾਂ ਨੂੰ ਬੱਕਰੀ ਉਹਨਾਂ ਉੱਪਰ ਹੱਸਦੀ ਹੋਈ ਦਿਖਾਈ ਦਿੱਤੀ। ਉਹਨਾਂ ਨੂੰ ਧੱਕਾ ਲੱਗਿਆ। ਬੱਕਰੀ ਨੇ ਕਿਹਾ ਕਿ ਸਧਨਾ ਜੀ, ਤੁਸੀਂ ਕੀ ਕਰ ਰਹੇ ਹਨ ਕਦੇ ਜਿਊਂਦਿਆਂ ਦਾ ਵੀ ਇੱਕ ਅੰਗ ਵੱਢੀਦਾ ਹੈ। ਅਸੀਂ ਤਾਂ 84 ਲੱਖ ਜੂਨ ਭੁਗਤ ਰਹੇ ਹਾਂ ਸ਼ਾਇਦ ਤੁਹਾਨੂੰ ਇਸ ਗੱਲ ਦੀ ਸਮਝ ਨਹੀਂ। ਤੁਸੀਂ ਜਿਉਂਦੇ ਹੀ ਮੇਰਾ ਅੰਗ ਕੱਟਕੇ ਪਾਪ ਦਾ ਇੱਕ ਨਵਾਂ ਯੁੱਗ ਸ਼ੁਰੂ ਕਰ ਰਹੇ ਹੋ। ਭਗਤ ਜੀ ਇਹ ਗੱਲ ਸੁਣਕੇ ਘਬਰਾ ਗਏ।
ਉਹ ਭੱਜਕੇ ਗ੍ਰਾਹਕ ਵੱਲ ਆਏ ਪਰ ਉੱਥੇ ਕੋਈ ਗ੍ਰਾਹਕ ਨਹੀਂ ਸੀ। ਸਗੋ ਭਗਵਾਨ ਗ੍ਰਾਹਕ ਦਾ ਰੂਪ ਧਾਰਨ ਕਰਕੇ ਆਏ ਸਨ। ਭਗਤ ਨੂੰ ਆਪਣੇ ਚਰਨਾ ਨਾਲ ਜੋੜਣ ਲਈ। ਭਗਤ ਸਧਨਾ ਜੀ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 858 ਅੰਗ ਉੱਪਰ ਬਿਲਾਵਲ ਰਾਗ ਵਿੱਚ ਸਥਿਤ ਹੈ।