Holi 2023: ਹੋਲੀ ਤੋਂ ਪਹਿਲਾਂ ਹੁੰਦਾ ਹੈ ਹੋਲਾਸ਼ਟਕ ਕਾਲ, ਗਲਤੀ ਨਾਲ ਵੀ ਨਾ ਕਰੋ ਇਹ ਕੰਮ
ਹੋਲਾਸ਼ਟਕ ਹੋਲੀ ਤੋਂ ਅੱਠ ਦਿਨ ਪਹਿਲਾਂ ਅਰਥਾਤ ਫੱਗਣ ਮਹੀਨੇ ਦੀ ਅਸ਼ਟਮੀ ਤਿਥੀ ਤੋਂ ਸ਼ੁਰੂ ਹੁੰਦਾ ਹੈ ਅਤੇ ਇਹ ਪੂਰਨਿਮਾ ਤਿਥੀ ਨੂੰ ਹੋਲੀਕਾ ਦਹਨ ਦੇ ਦਿਨ ਸਮਾਪਤ ਹੁੰਦਾ ਹੈ।
ਸਨਾਤਨ ਧਰਮ ਵਿੱਚ ਵਰਤ, ਤਿਉਹਾਰ, ਵਿਸ਼ੇਸ਼ ਦਿਨ ਆਦਿ ਬਹੁਤ ਮਹੱਤਵਪੂਰਨ ਮੰਨੇ ਜਾਂਦੇ ਹਨ। ਸਾਡੇ ਧਾਰਮਿਕ ਗ੍ਰੰਥਾਂ ਅਤੇ ਜੋਤਿਸ਼ ਸ਼ਾਸਤਰਾਂ ਅਨੁਸਾਰ ਇਨ੍ਹਾਂ ਦਿਨਾਂ ਦਾ ਮਹੱਤਵ ਦੱਸਿਆ ਗਿਆ ਹੈ। ਇੱਥੇ ਇਹ ਦੱਸਿਆ ਗਿਆ ਹੈ ਕਿ ਇਨ੍ਹਾਂ ਖਾਸ ਦਿਨਾਂ ਵਿੱਚ ਸਾਨੂੰ ਕੀ ਕਰਨਾ ਚਾਹੀਦਾ ਹੈ ਅਤੇ ਕੀ ਵਰਜਿਤ ਹੈ। ਹੋਲਾਸ਼ਟਕ ਖਾਸ ਦਿਨਾਂ ਵਿੱਚੋਂ ਇੱਕ ਹੈ ਜਿਸ ਬਾਰੇ ਸਾਨੂੰ ਜੋਤਿਸ਼ ਵਿੱਚ ਦੱਸਿਆ ਗਿਆ ਹੈ। ਹਿੰਦੂ ਕੈਲੰਡਰ ਦੇ ਅਨੁਸਾਰ, ਹੋਲੀ ਹਰ ਸਾਲ ਫੱਗਣ ਮਹੀਨੇ ਦੇ ਸ਼ੁਕਲ ਪੱਖ ਦੀ ਪੂਰਨਮਾਸ਼ੀ ਦੇ ਦਿਨ ਮਨਾਈ ਜਾਂਦੀ ਹੈ। ਪਰ ਹੋਲਾਸ਼ਟਕ ਹੋਲੀ ਤੋਂ ਅੱਠ ਦਿਨ ਪਹਿਲਾਂ ਅਰਥਾਤ ਫੱਗਣ ਮਹੀਨੇ ਦੀ ਅਸ਼ਟਮੀ ਤਿਥੀ ਤੋਂ ਸ਼ੁਰੂ ਹੁੰਦਾ ਹੈ ਅਤੇ ਇਹ ਪੂਰਨਿਮਾ ਤਿਥੀ ਨੂੰ ਹੋਲੀਕਾ ਦਹਨ ਦੇ ਦਿਨ ਸਮਾਪਤ ਹੁੰਦਾ ਹੈ। ਸ਼ਾਸਤਰਾਂ ਵਿੱਚ ਦੱਸਿਆ ਗਿਆ ਹੈ ਕਿ ਹੋਲਾਸ਼ਟਕ ਦੇ ਇਨ੍ਹਾਂ ਅੱਠ ਦਿਨਾਂ ਵਿੱਚ ਕਈ ਤਰ੍ਹਾਂ ਦੇ ਸ਼ੁਭ ਕੰਮ ਨਹੀਂ ਕਰਨੇ ਚਾਹੀਦੇ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਹੋਲਾਸ਼ਟਕ ਨੂੰ ਕਿਉਂ ਅਸ਼ੁਭ ਮੰਨਿਆ ਜਾਂਦਾ ਹੈ ਅਤੇ ਇਸ ਸਾਲ ਹੋਲਾਸ਼ਟਕ ਕਦੋਂ ਸ਼ੁਰੂ ਹੋ ਰਿਹਾ ਹੈ।
ਇਸ ਸਾਲ ਹੋਲਾਸ਼ਟਕ ਨੌਂ ਦਿਨ ਰਹੇਗਾ
ਹਿੰਦੂ ਕੈਲੰਡਰ ਅਨੁਸਾਰ ਅੱਠ ਦਿਨ ਚੱਲਣ ਵਾਲਾ ਹੋਲਾਸ਼ਟਕ ਇਸ ਸਾਲ ਨੌਂ ਦਿਨ ਚੱਲੇਗਾ। ਇਹ 27 ਫਰਵਰੀ 2023 ਤੋਂ ਸ਼ੁਰੂ ਹੋਵੇਗਾ ਅਤੇ 7 ਮਾਰਚ 2023 ਨੂੰ ਹੋਲਿਕਾ ਦਹਨ ਦੇ ਦਿਨ ਸਮਾਪਤ ਹੋਵੇਗਾ।
ਹੋਲਾਸ਼ਟਕ ਨੂੰ ਅਸ਼ੁਭ ਦਸਣ ਦੇ ਪਿੱਛੇ ਵਿਗਿਆਨਕ ਕਾਰਨ
ਵਿਗਿਆਨ ਦੇ ਅਨੁਸਾਰ ਇਸ ਸਮੇਂ ਮੌਸਮ ਤੇਜੀ ਨਾਲ ਬਦਲ ਰਿਹਾ ਹੁੰਦਾ ਹੈ । ਗਰਮੀ ਦੀ ਸ਼ੁਰੂਆਤ ਹੋ ਰਹੀ ਹੁੰਦੀ ਹੈ ਅਤੇ ਇਸ ਦੇ ਨਾਲ ਹੀ ਠੰਡੀ ਹਵਾ ਵੀ ਚਲਦੀ ਹੈ। ਇਸ ਦੌਰਾਨ ਬਿਮਾਰੀਆਂ ਬਹੁਤ ਤੇਜੀ ਨਾਲ ਫੈਲਦੀਆਂ ਹਨ । ਇਸ ਹਾਲਾਤ ਵਿੱਚ ਸਦਾ ਮਨ ਬਹੁਤ ਅਸ਼ਾਂਤ ਰਹਿੰਦਾ ਹੈ । ਇਸ ਲਈ ਅਜਿਹੀ ਸਥਿਤੀ ਵਿੱਚ ਸ਼ੁਭ ਕੰਮ ਕਰਨਾ ਅਸ਼ੁਭ ਮੰਨਿਆ ਜਾਂਦਾ ਹੈ। ਇਸ ਲਈ ਹੋਲਾਸ਼ਟਕ ਦੇ ਸਮੇਂ ਦੌਰਾਨ ਵਿਅਕਤੀ ਨੂੰ ਵੱਧ ਤੋਂ ਵੱਧ ਪੂਜਾ-ਪਾਠ ਕਰਨਾ ਚਾਹੀਦਾ ਹੈ ਅਤੇ ਹਵਨ ਜਾਂ ਵਰਤ ਰੱਖਣਾ ਚਾਹੀਦਾ ਹੈ। ਮੰਨਿਆ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਵਿਅਕਤੀ ‘ਤੇ ਗ੍ਰਹਿਆਂ ਦਾ ਅਸ਼ੁਭ ਪ੍ਰਭਾਵ ਨਹੀਂ ਪੈਂਦਾ।
ਇਸ ਲਈ ਇਸ ਨੂੰ ਅਸ਼ੁਭ ਮੰਨਿਆ ਜਾਂਦਾ ਹੈ
ਜੋਤਿਸ਼ ਵਿੱਚ ਦੱਸਿਆ ਗਿਆ ਹੈ ਕਿ ਹੋਲਾਸ਼ਟਕ ਦੇ ਦੌਰਾਨ ਅੱਠ ਗ੍ਰਹਿ ਭਿਆਨਕ ਸਥਿਤੀ ਵਿੱਚ ਰਹਿੰਦੇ ਹਨ। ਇਨ੍ਹਾਂ ਦਾ ਬੁਰਾ ਅਸਰ ਸਾਰੀਆਂ ਰਾਸ਼ੀਆਂ ਉੱਤੇ ਪੈਂਦਾ ਹੈ । ਇਸ ਲਈ ਕਿਸੇ ਵੀ ਮਨੁੱਖ ਲਈ ਇਹ ਸਮੇਂ ਬੁਰਾ ਹੋ ਸਕਦਾ ਹੈ । ਸ਼ਾਸ਼ਤਰਾਂ ਵਿੱਚ ਇਸ ਲਈ ਹੀ ਕਿਸੇ ਇੱਕ ਰਾਸ਼ੀ ਨਹੀਂ ਬਲਕਿ ਸਾਰੀਆਂ ਰਾਸ਼ੀਆਂ ਲਈ ਹੀ ਇਹ ਸਮਾਂ ਮਾੜਾ ਦੱਸਿਆ ਗਿਆ ਹੈ ।ਜੋਤਸ਼ੀਆਂ ਅਨੁਸਾਰ ਇਸ ਦੌਰਾਨ ਕੀਤੇ ਜਾਣ ਵਾਲੇ ਸ਼ੁਭ ਕੰਮਾਂ ‘ਤੇ ਇਨ੍ਹਾਂ ਗ੍ਰਹਿਆਂ ਦਾ ਮਾੜਾ ਪ੍ਰਭਾਵ ਪੈਂਦਾ ਹੈ, ਜਿਸ ਨਾਲ ਸਾਰੀਆਂ ਰਾਸ਼ੀਆਂ ਦੇ ਜੀਵਨ ‘ਤੇ ਵੀ ਅਸਰ ਪੈ ਸਕਦਾ ਹੈ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ