ਉਮਰ ਚਾਹੇ ਛੋਟੀ ਪਰ ਮੁਗਲਾਂ ਦਾ ਇੱਕ ਨਾ ਚੱਲਿਆ ਜ਼ੋਰ, ਅਜਿਹੇ ਸਨ ਗੁਰੂ ਦੇ ਲਾਲ ਬਾਬਾ ਜ਼ੋਰਾਵਰ ਸਿੰਘ
ਸਾਹਿਬਜਾਦਿਆਂ ਨੂੰ ਸ਼ਹੀਦ ਕਰਨ ਲਈ ਰੱਖੀ ਗਈ ਸਰਹੰਦ ਵਿੱਚ ਨੀਂਹ ਨੇ ਸਿੱਖ ਰਾਜ ਦੀ ਇਮਾਰਤ ਉਸਾਰ ਦਿੱਤੀ। ਇਹ ਉਹੀ ਸ਼ਹਾਦਤ ਸੀ ਜਿਸ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਆਉਣ ਲਈ ਪ੍ਰੇਰਿਆ ਅਤੇ ਪੰਜਾਬ ਦੀ ਧਰਤੀ ਤੇ ਮੁਗਲਾਂ ਦੀ ਜੜ੍ਹ ਪੁੱਟ ਕੇ ਪਹਿਲੇ ਸਿੱਖ ਰਾਜ ਦੀ ਸਥਾਪਨਾ ਹੋਈ।
ਬਾਬਾ ਜੋਰਾਵਰ ਸਿੰਘ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਤੀਜੇ ਸਪੁੱਤਰ ਸਨ। ਆਪ ਜੀ ਨੇ ਜਿਸ ਸਮੇਂ ਸ਼ਹਾਦਤ ਦਿੱਤੀ ਉਸ ਸਮੇਂ ਬਾਬਾ ਜ਼ੋਰਾਵਰ ਦੀ ਉਮਰ ਸਿਰਫ਼ 9 ਸਾਲ ਦੀ ਸੀ। ਛੋਟੇ ਸ਼ਾਹਿਬਜਾਦਿਆਂ ਦੇ ਡੁੱਲ੍ਹੇ ਖੂਨ ਨੇ ਜਿੱਥੇ ਸਿੱਖੀ ਦੀਆਂ ਜੜ੍ਹਾਂ ਨੂੰ ਜਿੱਥੇ ਹਮੇਸ਼ਾ ਲਈ ਅਮਰ ਕਰ ਦਿੱਤਾ ਤਾਂ ਉੱਥੇ ਹੀ ਇਹ ਸ਼ਹਾਦਤ ਇਤਿਹਾਸ ਦਾ ਅਜਿਹਾ ਮੋੜ ਸੀ ਜਿਸ ਨੇ ਪੰਜਾਬ ਦੀ ਦਸ਼ਾ ਅਤੇ ਦਿਸ਼ਾ ਨੂੰ ਬਦਲ ਕੇ ਰੱਖ ਦੇਣਾ ਸੀ।
ਸਾਹਿਬਜਾਦਿਆਂ ਨੂੰ ਸ਼ਹੀਦ ਕਰਨ ਲਈ ਰੱਖੀ ਗਈ ਸਰਹੰਦ ਵਿੱਚ ਨੀਂਹ ਨੇ ਸਿੱਖ ਰਾਜ ਦੀ ਇਮਾਰਤ ਉਸਾਰ ਦਿੱਤੀ। ਇਹ ਉਹੀ ਸ਼ਹਾਦਤ ਸੀ ਜਿਸ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਆਉਣ ਲਈ ਪ੍ਰੇਰਿਆ ਅਤੇ ਪੰਜਾਬ ਦੀ ਧਰਤੀ ਤੇ ਮੁਗਲਾਂ ਦੀ ਜੜ੍ਹ ਪੁੱਟ ਕੇ ਪਹਿਲੇ ਸਿੱਖ ਰਾਜ ਦੀ ਸਥਾਪਨਾ ਹੋਈ। ਮੁਗਲਾਂ ਦੀ ਜੜ੍ਹ ਅਜਿਹੀ ਪੁੱਟੀ ਕਿ ਉਹ ਪੰਜਾਬ ਚੋਂ ਹੀ ਨਹੀਂ ਸਗੋਂ ਹਿੰਦੋਸਤਾਨ ਵਿੱਚ ਹੀ ਖ਼ਤਮ ਹੋ ਗਏ।
ਗੁਰੂ ਪਾਤਸ਼ਾਹ ਦੇ ਤੀਜ਼ੇ ਫਰਜ਼ੰਦ ਬਾਬਾ ਜ਼ੋਰਾਵਰ ਸਿੰਘ ਦਾ ਜਨਮ ਮੱਘਰ ਸੁਦੀ 3, 1753 ਬਿਕਰਮੀ (1696 ਈ.) ਨੂੰ ਅਨੰਦਾਂ ਦੀ ਪੁਰੀ ਅਤੇ ਖਾਲਸੇ ਦੀ ਜਨਮ ਭੂਮੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹੋਇਆ। ਪਾਤਸ਼ਾਹ ਨੇ ਸਿੱਖਾਂ ਦੀ ਬੇਨਤੀ ਨੂੰ ਸਵੀਕਾਰ ਕਰਦਿਆਂ ਅਨੰਦਪੁਰ ਸਾਹਿਬ ਦਾ ਕਿਲ੍ਹਾ ਤਿਆਗ ਦਿੱਤਾ ਅਤੇ ਮੁਗਲਾਂ ਦੇ ਪਿੱਛਾ ਕਰਨ ਤੋਂ ਬਾਅਦ ਸਰਸਾ ਨਦੀ ਦੇ ਕੰਢੇ ਪਰਿਵਾਰ ਦਾ ਵਿਛੋੜਾ ਪੈ ਗਿਆ।
ਛੋਟੇ ਸਾਹਿਬਜਾਦੇ ਮਾਤਾ ਗੁਜਰੀ ਜੀ ਨਾਲ ਗੰਗੂ ਦੇ ਪਿੰਡ ਖੇੜੀ ਵਿਖੇ ਆ ਗਏ। ਗੁੰਗੂ ਬ੍ਰਾਹਮਣ ਗੁਰੂਘਰ ਦਾ ਰਸੋਈਆ ਸੀ। ਜਿਸ ਕਰਕੇ ਮਾਤਾ ਜੀ ਨੇ ਉਹਨਾਂ ਤੇ ਭਰੋਸਾ ਕਰ ਲਿਆ ਪਰ ਮਾਤਾ ਜੀ ਕੋਲ ਪੈਸਿਆਂ ਦੀ ਗੁੱਥਲੀ ਦੇਖ ਗੁੰਗੂ ਦੀ ਨੀਯਤ ਖ਼ਰਾਬ ਹੋ ਗਈ। ਉਸ ਦੇ ਲਾਲਚ ਵਿੱਚ ਆਕੇ ਮਾਤਾ ਜੀ ਅਤੇ ਸਾਹਿਬਜਾਦਿਆਂ ਦੀ ਖ਼ਬਰ ਮੋਰਿੰਡਾ ਚੌਂਕੀ ਦੀ ਪੁਲਿਸ ਨੂੰ ਦੇ ਦਿੱਤੀ। ਜਿਸ ਤੋਂ ਬਾਅਦ ਮੁਗਲ ਫੌਜ ਨੇ ਮਾਤਾ ਜੀ ਅਤੇ ਸਾਹਿਬਜਾਦਿਆਂ ਨੂੰ ਗ੍ਰਿਫ਼ਤਾਰ ਕਰ ਲਿਆ।
ਮੋਰਿੰਡੇ ਚੌਂਕੀ ਵਿੱਚ ਇੱਕ ਰਾਤ ਗੁਜ਼ਾਰਣ ਤੋਂ ਬਾਅਦ ਮਾਤਾ ਜੀ ਸਮੇਤ ਸਾਹਿਬਜਾਦਿਆਂ ਨੂੰ ਸਰਹੰਦ ਭੇਜ ਦਿੱਤਾ ਗਿਆ। ਜਿੱਥੇ ਉਹਨਾਂ ਖਿਲਾਫ਼ ਕੇਸ ਚਲਾਇਆ ਗਿਆ। ਜਦੋਂ ਸਾਹਿਬਜਾਦਿਆਂ ਨੂੰ ਸੂਬੇ ਦੀ ਕਚਿਹਰੀ ਵਿੱਚ ਪੇਸ਼ ਕੀਤਾ ਗਿਆ ਤਾਂ ਮੁਗਲਾਂ ਨੂੰ ਲੱਗਿਆ ਕਿ ਛੋਟੇ ਬੱਚਿਆਂ ਨੂੰ ਬਹੁਤ ਜਲਦੀ ਮੁਸਲਮਾਨ ਬਣਾ ਦਿੱਤਾ ਜਾਵੇਗਾ ਪਰ ਮੁਗਲਾਂ ਦਾ ਵਹਿਮ ਬਹੁਤ ਜਲਦੀ ਦੂਰ ਹੋ ਗਿਆ ਜਦੋਂ ਸਾਹਿਬਜਾਦਿਆ ਨੇ ਜਾਕੇ ਫਤਿਹ ਅਰਜ਼ ਕੀਤੀ।
ਇਹ ਵੀ ਪੜ੍ਹੋ
ਬੋਲੇ- ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਮੁਗਲਾਂ ਨੇ ਕਈ ਲਾਲਚ ਦਿੱਤੇ ਪਰ ਉਹ ਗੁਰੂ ਗੋਬਿੰਦ ਦੇ ਲਾਲ ਇੱਕ ਪਲ ਵੀ ਨਾ ਡੋਲੇ। ਅਖੀਰ ਸਾਹਿਬਜਾਦਿਆਂ ਨੂੰ ਨੀਂਹਾਂ ਵਿੱਚ ਚਿਣ ਦਿੱਤਾ ਗਿਆ। 3 ਵਾਰ ਦੀਵਾਰ ਡਿੱਗੀ। ਸਾਹਿਬਜਾਦਿਆਂ ਦੇ ਸੀਸ ਕਲਮ ਕੀਤੇ ਗਏ ਜ਼ੋਰਾਵਰ ਸਿੰਘ ਤਰੁੰਤ ਸਰੀਰ ਤਿਆਗ ਗਏ। ਅੱਜ ਇਸ ਅਸਥਾਨ ਤੇ ਗੁਰਦੁਆਰਾ ਸਾਹਿਬ ਸ਼ੁਸ਼ੋਭਿਤ ਹੈ।