Attack on Woman :ਬਾਈਕ ਸਵਾਰਾਂ ਨੇ ਦਿਨ ਦਿਹਾੜੇ ਔਰਤ ‘ਤੇ ਕੀਤਾ ਤਲਵਾਰਾਂ ਨਾਲ ਹਮਲਾ, ਗੰਭੀਰ ਜਖਮੀ

Updated On: 

21 Feb 2023 14:24 PM

Crime News: ਘਟਨਾ ਦੀ ਸੀਸੀਟੀਵੀ ਫੁਟੇਜ ਵਿੱਚ ਮੁਲਜਮਾਂ ਵੱਲੋਂ ਕੀਤੇ ਹਮਲੇ ਦੀਆਂ ਤਸਵੀਰਾਂ ਸੂਬੇ ਵਿੱਚ ਅਪਰਾਧੀਆਂ ਦੇ ਬੁਲੰਦ ਹੁੰਦੇ ਹੌਸਲਿਆਂ ਨੂੰ ਵਿਖਾ ਰਹੀਆਂ ਹਨ।

Attack on Woman :ਬਾਈਕ ਸਵਾਰਾਂ ਨੇ ਦਿਨ ਦਿਹਾੜੇ ਔਰਤ ਤੇ ਕੀਤਾ ਤਲਵਾਰਾਂ ਨਾਲ ਹਮਲਾ, ਗੰਭੀਰ ਜਖਮੀ

ਬਾਈਕ ਸਵਾਰਾਂ ਨੇ ਦਿਨ ਦਿਹਾੜੇ ਔਰਤ 'ਤੇ ਕੀਤਾ ਤਲਵਾਰਾਂ ਨਾਲ ਹਮਲਾ, ਗੰਭੀਰ ਜਖਮੀ। Woman Attacked on Road in Ferozepur, Injured

Follow Us On

ਫਿਰੋਜਪੁਰ ਛਾਉਣੀ ਦੇ ਬਾਜ ਵਾਲਾ ਚੌਕ ਵਿੱਚ ਦਿਨ ਦਿਹਾੜੇ ਤੇਜਧਾਰ ਹਥਿਆਰਾਂ ਨਾਲ ਲੈਸ ਹਮਲਾਵਰਾਂ ਨੇ ਇੱਕ ਔਰਤ ਤੇ ਜਾਨਲੇਵਾ ਹਮਲਾ ( Attack on Woman) ਕਰਕੇ ਉਸ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਬੇਖੌਫ ਹਮਲਾਵਰ ਉੱਥੋਂ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ਟਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਨਾਲ ਹੀ ਮੁਲਜਮਾਂ ਨੂੰ ਛੇਤੀ ਹੀ ਫੜਣ ਦਾ ਦਾਅਵਾ ਵੀ ਕੀਤਾ ਹੈ।

ਪੁਲਿਸ ਨੇ ਦਿੱਤੀ ਮਾਮਲੇ ਦੀ ਜਾਣਕਾਰੀ

ਐਸਪੀ ਇਨਵੈਸਟੀਗੇਸ਼ਨ ਰਣਧੀਰ ਸਿੰਘ ਅਤੇ ਐਸਪੀ ਗੁਰਮੀਤ ਸਿੰਘ ਚੀਮਾ ਨੇ ਦੱਸਿਆ ਕਿ ਜ਼ਖਮੀ ਔਰਤ ਦਾ ਨਾਂ ਕਮਲੇਸ਼ ਹੈ ਅਤੇ ਉਸ ਦੀ ਉਮਰ ਕਰੀਬ 48 ਸਾਲ ਹੈ। ਉਨ੍ਹਾਂ ਦੱਸਿਆ ਕਿ ਜ਼ਖਮੀ ਔਰਤ ਨੇ ਬਿਆਨ ਦਿੱਤਾ ਹੈ ਕਿ ਉਸ ਤੇ ਹਮਲਾ ਕਰਨ ਵਾਲੇ ਹਮਲਾਵਰਾਂ ਚੋਂ ਤਿੰਨ ਅੱਗੇ ਅਤੇ ਕੁਝ ਉਸ ਦੇ ਪਿੱਛੇ ਸਨ। ਔਰਤ ਨੇ ਦਸਿਆ ਕਿ ਉਸ ਉੱਤੇ 302 ਦਾ ਮਾਮਲਾ ਦਰਜ ਹੈ, ਜਿਸ ਦੀ ਤਾਰੀਖ ਭੁਗਤਣ ਲਈ ਉਹ ਕੋਰਟ ਜਾ ਰਹੀ ਸੀ। ਇਸ ਦੌਰਾਨ ਦੋ ਬਾਈਕ ਸਵਾਰਾਂ ਨੇ ਉਸ ਉੱਤੇ ਜਾਨਲੇਵਾ ਹਮਲਾ ਕਰ ਦਿੱਤਾ। ਔਰਤ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਮੈਡੀਕਲ ਕਾਲਜ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਹੈ।

ਮੁਲਜਮਾਂ ਦੀ ਛੇਤੀ ਗ੍ਰਿਫਤਾਰੀ ਦਾ ਦਾਅਵਾ

ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਵਾਲੀ ਥਾਂ ਦੇ ਆਲੇ ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਖੰਘਾਲਿਆ ਜਾ ਰਿਹਾ ਹੈ ਅਤੇ ਪੁਲਿਸ ਹਮਲਾਵਰਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਵੇਗੀ। ਉਹਨਾਂ ਨੇ ਦਸਿਆ ਕਿ ਘਟਨਾ ਦੀ ਲਾਈਵ ਵੀਡਿਉ ਵੀ ਸਾਹਮਨੇ ਆਈ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ