Who is Rajoana? ਕੌਣ ਹੈ ਬਲਵੰਤ ਸਿੰਘ ਰਾਜੋਆਣਾ, ਪੁਲਿਸ ਕਾਂਸਟੇਬਲ ਤੋਂ ਕਿਵੇਂ ਬਣਿਆ ਇੱਕ ਮੁੱਖ ਮੰਤਰੀ ਦਾ ਹਤਿਆਰਾ?

Updated On: 

03 May 2023 14:09 PM

ਰਾਜੋਆਣਾ ਅਤੇ ਉਸਦੇ ਸਾਥੀਆਂ ਵੱਲੋਂ ਅੰਜਾਮ ਦਿੱਤੇ ਗਏ ਇਸ ਬੰਬ ਧਾਮਾਕੇ ਵਿੱਚ ਨਾ ਸਿਰਫ ਮੁੱਖ ਮੰਤਰੀ ਬੇਅੰਤ ਸਿੰਘ, ਸਗੋਂ ਉਨ੍ਹਾਂ ਨੇੜੇ-ਤੇੜੇ ਖੜੇ ਹੋਰ 16 ਲੋਕ ਵੀ ਮੌਤ ਦੇ ਮੁੰਹ ਵਿੱਚ ਜਾ ਚੁੱਕੇ ਸਨ। ਮਾਮਲੇ ਦੀ ਜਾਂਚ ਹੋਈ ਤਾਂ ਬਲਵੰਤ ਸਿੰਘ ਰਾਜੋਆਣਾ ਦਾ ਨਾਂ ਸਾਹਮਣੇ ਆਇਆ।

Who is Rajoana? ਕੌਣ ਹੈ ਬਲਵੰਤ ਸਿੰਘ ਰਾਜੋਆਣਾ, ਪੁਲਿਸ ਕਾਂਸਟੇਬਲ ਤੋਂ ਕਿਵੇਂ ਬਣਿਆ ਇੱਕ ਮੁੱਖ ਮੰਤਰੀ ਦਾ ਹਤਿਆਰਾ?
Follow Us On

ਬਲਵੰਤ ਸਿੰਘ ਰਾਜੋਆਣਾ (Balwant Singh Rajoana), ਉਹ ਨਾਂ ਜੋ ਲੰਮੇ ਸਮੇਂ ਤੋਂ ਪੰਜਾਬ ਦੇ ਸਿਆਸੀ ਗਲਿਆਰਿਆਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਉਹ ਰਾਜੋਆਣਾ ਜੋ ਪੈਦਾ ਤਾਂ ਹੋਇਆ ਸੀ ਲੁਧਿਆਣਾ ਦੇ ਰਾਜੋਆਣਾ ਪਿੰਡ ਦੇ ਰਹਿਣ ਵਾਲੇ ਇੱਕ ਸਾਧਾਰਣ ਪਰਿਵਾਰ ਵਿੱਚ, ਪਰ ਬਣ ਗਿਆ ਇੱਕ ਅਜਿਹੀ ਹਸਤੀ ਦਾ ਕਾਤਲ, ਜੋ ਇੱਕ ਸੂਬੇ ਦਾ ਮੁਖੀਆ ਸੀ। ਰਾਜੋਆਣਾ ਜਦੋਂ ਸਾਲ 1987 ਵਿੱਚ ਬਤੌਰ ਪੁਲਿਸ ਕਾਂਸਟੇਬਲ ਪੰਜਾਬ ਪੁਲਿਸ ਵਿੱਚ ਭਰਤੀ ਹੋਇਆ ਸੀ ਤਾ ਉਸਦੇ ਸਪਨੇ ਵੀ ਇੱਕ ਆਮ ਆਦਮੀ ਵਾਂਗ ਹੀ ਸੀ। ਉਹ ਵੀ ਆਪਣੇ ਪਰਿਵਾਰ, ਬੱਚਿਆਂ ਅਤੇ ਇੱਕ ਸੁਖੀ ਜਿੰਦਗੀ ਦੀ ਚਾਹ ਰੱਖਦਾ ਸੀ।

ਪਰ ਅਚਾਨਕ ਅਜਿਹਾ ਕੀ ਹੋਇਆ ਕਿ ਬਲਵੰਤ ਸਿੰਘ ਅਚਾਨਕ ਦੇਸ਼ ਅਤੇ ਦੁਨੀਆਂ ਦੀਆਂ ਮੀਡੀਆ ਦੀਆਂ ਸੁਰਖੀਆਂ ਬਣ ਗਿਆ। ਇਸਦੇ ਪਿੱਛੇ ਦੀ ਕਹਾਣੀ ਵੀ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ। ਤਾਰੀਕ ਸੀ ਅਗਸਤ 31 ਅਤੇ ਸਾਲ ਸੀ 1995, ਤਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਅਪਣੇ ਦਫ਼ਤਰ ਤੋ ਨਿਕਲ ਕੇ ਕਾਰ ਵਿੱਚ ਸਵਾਰ ਹੋਣ ਲਈ ਤਿਆਰ ਸੀ। ਅਚਾਨਕ ਉਸ ਵੇਲ੍ਹੇ ਇਕ ਖਾਲਿਸਤਾਨੀ ਮਾਨਵ ਬੰਬ ਉਨ੍ਹਾਂ ਕੋਲ ਪਹੁੰਚਿਆ ਅਤੇ ਆਪਣੇ ਆਪ ਨੂੰ ਉਡਾ ਦਿੱਤਾ। ਇਸ ਧਮਾਕੇ ਵਿੱਚ ਮੁੱਖ ਮੰਤਰੀ ਸਮੇਤ 17 ਲੋਕਾਂ ਦੀ ਮੌਤ ਹੋ ਚੁੱਕੀ ਸੀ।

ਖਾਲਿਸਤਾਨ ਵਿਰੋਧੀ ਲਹਿਰ ਤੋਂ ਨਰਾਜ ਸੀ ਰਾਜੋਆਣਾ

ਹੁਣ ਸਵਾਲ ਇਹ ਉੱਠਦਾ ਹੈ ਕਿ ਬਲਵੰਤ ਸਿੰਘ ਨੇ ਇਸ ਦਹਿਸ਼ਤ ਭਰੇ ਕਾਰੇ ਨੂੰ ਅੰਜਾਮ ਕਿਉਂ ਦਿੱਤਾ। ਉਹ ਨਾਰਾਜ ਸੀ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵੱਲੋਂ ਚਲਾਏ ਜਾ ਰਹੀ ਖਾਲਿਸਤਾਨੀ ਵਿਰੋਧੀ ਲਹਿਰ ਤੋਂ। ਦਰਅਸਲ, ਪੰਜਾਬ ਵਿੱਚ 1992 ਤੋਂ 1995 ਦੌਰਾਨ ਸੂਬੇ ਵਿੱਚ ਖਾਲਿਸਤਾਨ ਵੱਖਵਾਦੀ ਲਹਿਰ ਸਰਗਰਮ ਸੀ ਅਤੇ ਸੂਬਾ ਅਤੇ ਕੇਂਦਰ ਸਰਕਾਰਂ ਇਸ ਅੰਦੋਲਨ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਸਨ। ਉਸ ਵੇਲ੍ਹੇ ਦੇ ਮੁੱਖ ਮੰਤਰੀ ਬੇਅੰਤ ਸਿੰਘ ਤੇ ਸਵਾਲ ਉੱਠੇ ਕਿ ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ, 25 ਹਜ਼ਾਰ ਸਿੱਖ ਬੇਕਸੂਰੇ ਸਿੱਖ ਨਾਗਰਿਕਾਂ ਨੂੰ ਗਾਇਬ ਕਰ ਦਿੱਤਾ ਅਤੇ ਉਨ੍ਹਾਂ ਨੂੰ ਫਾਂਸੀ ਦੇ ਕੇ ਪੁਲਿਸ ਨੇ ਚੁੱਪ-ਚੁਪੀਤੇ ਸਸਕਾਰ ਵੀ ਕਰ ਦਿੱਤਾ।

ਬੇਅੰਤ ਸਿੰਘ ਦੇ ਇਸ ਕਦਮ ਤੋਂ ਨਰਾਜ ਰਾਜੋਆਣਾ ਨੇ ਉਨ੍ਹਾਂ ਦੀ ਜਾਨ ਲੈਣ ਦੀ ਖੌਫਨਾਕ ਪਲਾਨਿੰਗ ਕਰ ਲਈ। ਉਸਨੇ ਇਸ ਪਲਾਨਿੰਗ ਨੂੰ ਆਪਣੇ ਸਾਥੀ ਪੁਲਿਸ ਅਫਸਰ ਦਿਲਾਵਰ ਸਿੰਘ ਜੈਸਿੰਘਵਾਲਾ ਨੂੰ ਰਾਜਦਾਰ ਬਣਾਇਆ। ਸਿੱਕੇ ਨੂੰ ਟੌਸ ਕਰਕੇ ਦਿਲਾਵਰ ਸਿੰਘ ਜੈਸਿੰਘਵਾਲਾ ਨੂੰ ਮਨੁੱਖੀ ਬੰਬ ਅਤੇ ਰਾਜੋਆਣਾ ਨੂੰ ਬੈਕਅੱਪ ਵਜੋਂ ਆਤਮਘਾਤੀ ਹਮਲਾਵਰ ਵਜੋਂ ਚੁਣਿਆ ਗਿਆ।

ਜਾਂਚ ਏਜੰਸੀਆਂ ਨੇ ਦਾਅਵਾ ਕੀਤਾ ਸੀ ਕਿ ਰਾਜੋਆਣਾ ਨੇ ਕਰਨਾ ਸੀ। ਯਾਨੀ ਕਿ ਉਸ ਨੂੰ ਮਨੁੱਖੀ ਬੰਬ ਬਣ ਕੇ ਆਪਣੇ ਨਾਲ-ਨਾਲ ਮੁੱਖ ਮੰਤਰੀ ਦੀ ਵੀ ਜਾਨ ਲੈਣੀ ਸੀ। ਜਿਸ ਤੋਂ ਬਾਅਦ 31 ਅਗਸਤ 1995 ਨੂੰ ਪੂਰੀ ਯੋਜਨਾ ਮੁਤਾਬਕ, ਬੰਬ ਧਮਾਕੇ ਨੂੰ ਅੰਜਾਮ ਦਿੱਤਾ ਗਿਆ। ਇਸ ਧਮਾਕੇ ਵਿੱਚ ਬੇਅੰਤ ਸਿੰਘ ਸਮੇਤ 17 ਹੋਰਨਾਂ ਦੀ ਮੌਤ ਹੋਈ ਸੀ।

ਰਾਜੋਆਣਾ ਨੇ ਅਦਾਲਤ ਵਿੱਚ ਕਬੂਲਿਆ ਸੀ ਗੁਨਾਹ

1995 ਵਿੱਚ ਅਦਾਲਤ ਨੇ ਉਸਨੂੰ ਮੁੱਖ ਮੰਤਰੀ ਦੀ ਹੱਤਿਆ ਲਈ ਦੋਸ਼ੀ ਠਹਿਰਾ ਦਿੱਤਾ। 25 ਦਸੰਬਰ 1997 ਨੂੰ ਰਾਜੋਆਣਾ ਨੇ ਇਸ ਹੱਤਿਆ ਵਿੱਚ ਆਪਣੀ ਸ਼ਮੂਲੀਅਤ ਨੂੰ ਕਬੂਲ ਕਰ ਲਿਆ ਅਤੇ 2007 ਵਿੱਚ ਸੀਬੀਆਈ ਦੀ ਅਦਾਲਤ ਨੇ ਉਸਨੂੰ ਫਾਂਸੀ ਦੀ ਸਜਾ ਸੁਣਾਈ। ਇਸ ਬਾਰੇ ਜਦੋਂ ਅਦਾਲਤ ਵਿੱਚ ਉਸ ਕੋਲੋਂ ਸਵਾਲ ਪੁੱਛਿਆ ਗਿਆ ਤਾਂ ਉਸਨੇ ਬੇਖੋਫ ਹੋ ਕੇ ਕਿਹਾ, ਜਜ ਸਾਹਿਬ, ਬੇਅੰਤ ਸਿੰਘ ਆਪਣੇ ਆਪ ਨੂੰ ਖੁਦਾ ਮੰਣਨ ਲੱਗ ਪਿਆ ਸੀ। ਹਜਾਰਾਂ ਮਾਸੂਮ ਲੋਕਾਂ ਦੀ ਜਾਨ ਲੈ ਕੇ ਉਹ ਆਪਣੇ ਆਪ ਨੂੰ ਰੱਬ ਮੰਣਨ ਲੱਗ ਪਿਆ ਸੀ। ਇਸ ਲਈ ਉਸਨੂੰ ਮਾਰਣਾ ਜਰੂਰੀ ਹੋ ਗਿਆ ਸੀ। ਬਲਵੰਤ ਸਿੰਘ ਨੂੰ ਆਪਣੇ ਕੀਤੇ ਤੇ ਬਿਲਕੁੱਲ ਵੀ ਪਛਤਾਵਾ ਨਹੀਂ ਸੀ।

ਅਕਾਲ ਤਖ਼ਤ ਨੇ ਦਿੱਤਾ ਹੈ ਸ਼ਹੀਦ ਦਾ ਦਰਜਾ

ਇੱਕ ਪਾਸੇ ਜਿੱਥੇ ਅਦਾਲਤ ਨੇ ਰਾਜੋਆਣਾ ਨੂੰ ਕਤਲ ਦੇ ਜੁਰਮ ਵਿੱਚ ਦੋਸ਼ੀ ਠਹਿਰਾਇਆ ਹੈ ਤਾਂ ਉੱਥੇ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਨੇ 23 ਮਾਰਚ 2012 ਉਸਨੂੰ ਅਤੇ ਦਿਲਾਵਰ ਸਿੰਘ ਜੈਸਿੰਘਵਾਲਾ ਨੂੰ ਜ਼ਿੰਦਾ ਸ਼ਹੀਦ ਦਾ ਸਨਮਾਨ ਦੇ ਦਿੱਤਾ ਗਿਆ। ਹਾਲਾਂਕਿ, ਪਹਿਲਾਂ ਤਾਂ ਉਸਨੇ ਇਸ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ ਪਰ ਬਾਅਦ ਚ ਇਸਨੂੰ ਇਹ ਕਹਿੰਦਿਆਂ ਕਬੂਲ ਕਰ ਲਿਆ ਕਿਇਹ ਸਨਮਾਨ ਉਸ ਨੂੰ ਆਪਣੇ ਟੀਚੇ ਤੇ ਖੜ੍ਹਣ ਵਿੱਚ ਵੱਡੀ ਮਦਦ ਕਰੇਗਾ।

ਉਸ ਵੇਲ੍ਹੇ ਬੇਖੋਫ ਹੋ ਕੇ ਆਪਣਾ ਅਪਰਾਧ ਕਬੂਲ ਕਰਨ ਵਾਲਾ ਰਾਜੋਆਣਾ ਅੱਜ ਆਪਣੀ ਜਿੰਦਗੀ ਦੀ ਭੀਖ ਮੰਗ ਰਿਹਾ ਹੈ। ਅਦਾਲਤ ਵੱਲੋਂ ਮਿਲੀ ਫਾਂਸੀ ਦੀ ਸਜਾ ਨੂੰ ਉਮਰਕੈਦ ਵਿਚ ਤਬਦੀਲ ਕਰਨ ਲਈ ਉਸਦੀ ਅਪੀਲ ਸਾਲ 2012 ਤੋਂ ਰਾਸ਼ਟਰਪਤੀ ਕੋਲ ਪੈਂਡਿੰਗ ਪਈ ਹੈ। ਪਰ ਹੁਣ ਵੀ ਰਾਜੋਆਣਾ ਸੁਪਰੀਮ ਕੋਰਟ ਤੋ ਰਾਹਤ ਨਹੀਂ ਮਿਲੀ ਤੇ ਹਾਲੇ ਵੀ ਉਸਦੀ ਫਾਂਸੀ ਸਜ਼ਾ ਬਰਕਰਾਰ ਹੈ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ