ਰਾਜੋਆਣਾ ਨੂੰ ਨਹੀਂ ਮਿਲ ਸਕਿਆ SGPC ਵਫ਼ਦ, ਨਹੀਂ ਮਿਲੀ ਇਜਾਜ਼ਤ

Updated On: 

04 Dec 2023 14:34 PM IST

ਬਲਵੰਤ ਸਿੰਘ ਰਾਜੋਆਣਾ ਨੂੰ ਪਟਿਆਲਾ ਜੇਲ੍ਹ ਵਿੱਚ ਮਿਲਣ ਲਈ ਪੁੱਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂ ਉਨ੍ਹਾਂ ਨਾਲ ਮੁਲਾਕਾਤ ਨਹੀਂ ਕਰ ਸਕੇ ਹਨ। ਪੰਜਾਬ ਪੁਲਿਸ ਵੱਲੋਂ ਇਨ੍ਹਾਂ ਨੂੰ ਮਿਲਣ ਤੋਂ ਰੋਕ ਦਿੱਤਾ ਗਿਆ ਹੈ। ਰਾਜੋਆਣਾ 5 ਦਸੰਬਰ ਨੂੰ ਜੇਲ੍ਹ ਚ ਭੁੱਖ ਹੜ੍ਹਤਾਲ ਸ਼ੂਰ ਕਰਨ ਜਾ ਰਹੇ ਹਨ ਜਿਸ ਨੂੰ ਰੋਕਣ ਲਈ ਵਫ਼ਤ ਜੇਲ੍ਹ ਚ ਉਨ੍ਹਾਂ ਨੂੰ ਮਿਲਣ ਜਾ ਰਿਹਾ ਸੀ।

ਰਾਜੋਆਣਾ ਨੂੰ ਨਹੀਂ ਮਿਲ ਸਕਿਆ SGPC ਵਫ਼ਦ, ਨਹੀਂ ਮਿਲੀ ਇਜਾਜ਼ਤ
Follow Us On
ਬਲਵੰਤ ਸਿੰਘ ਰਾਜੋਆਣਾ ਨੂੰ ਪਟਿਆਲਾ (Patiala) ਜੇਲ੍ਹ ਵਿੱਚ ਮਿਲਣ ਲਈ ਪੁੱਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂ ਉਨ੍ਹਾਂ ਨਾਲ ਮੁਲਾਕਾਤ ਨਹੀਂ ਕਰ ਸਕੇ ਹਨ। ਪੰਜਾਬ ਪੁਲਿਸ ਵੱਲੋਂ ਇਨ੍ਹਾਂ ਨੂੰ ਮਿਲਣ ਤੋਂ ਰੋਕ ਦਿੱਤਾ ਗਿਆ ਹੈ। ਰਾਜੋਆਣਾ 5 ਦਸੰਬਰ ਨੂੰ ਜੇਲ੍ਹ ਚ ਭੁੱਖ ਹੜ੍ਹਤਾਲ ਸ਼ੂਰ ਕਰਨ ਜਾ ਰਹੇ ਹਨ ਜਿਸ ਨੂੰ ਰੋਕਣ ਲਈ ਵਫ਼ਤ ਜੇਲ੍ਹ ਚ ਉਨ੍ਹਾਂ ਨੂੰ ਮਿਲਣ ਜਾ ਰਿਹਾ ਸੀ। ਮੁਲਾਕਾਤ ਨਾ ਕਰਵਾਏ ਜਾਣ ਤੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ (Bikram Singh Majithia) ਨੇ ਇਤਰਾਜ ਜਤਾਇਆ ਹੈ। ਉਨ੍ਹਾਂ ਟਵੀਟ ਤੇ ਕਰਦਿਆਂ ਹੋਏ ਇੱਕ ਚਿੱਠੀ ਸ਼ੇਅਰ ਕੀਤੀ ਹੈ ਜਿਸ ਚ ਉਨ੍ਹਾਂ ਨੇ ਮੁੱਖ ਮੰਤਰੀ ਤੇ ਸਵਾਲ ਖੜ੍ਹੋੇ ਕੀਤੇ ਹਨ। ਉਨ੍ਹਾਂ ਲਿਖਿਆ ਕਿ ਸਾਡੇ ਕੋਲ ਮੰਜੂਰੀ ਹੋਣ ਦੇ ਬਾਵਜ਼ੂਦ ਵੀ ਸਾਨੂੰ ਬਲਵੰਤ ਸਿੰਘ ਰਾਜੋਆਣਾ ਨਾਲ ਨਹੀਂ ਮਿਲਣ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਸੱਭ ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ਮੁਤਾਬਕ ਹੋਇਆ ਹੈ। ਇਸ ਤੋਂ ਪਹਿਲਾ ਐਸਜੀਪੀਸੀ ਨੇ ਐਲਾਨ ਕੀਤੀ ਸੀ ਕਿ ਉਹ ਮਿਲਣ ਬਲਵੰਤ ਸਿੰਘ ਰਾਜੋਆਣਾ ਨੂੰ ਮਿਲਣ ਲਈ ਪਟਿਆਲਾ ਜਾਣਗੇ। ਪਟਿਆਲਾ ਜੇਲ੍ਹ ਚ ਬੰਦ ਬਲਵੰਤ ਸਿੰਘ ਰਾਜੋਆਣਾ ਨੇ ਕਿਹਾ ਸੀ ਕਿ ਉਹ ਜੇਲ੍ਹ ਚ ਭੁੱਖ ਹੜਤਾਲ ਕਰਣਗੇ । ਇਸ ਵਫ਼ਦ ‘ਚ ਸੀਨੀਅਰ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਅਤੇ ਬਿਕਰਮ ਸਿੰਘ ਮਜੀਠੀਆ ਵੀ ਮੌਜ਼ੂਦ ਸਨ। ਐਸਜੀਪੀਸੀ ਦਾ ਕਹਿਣਾ ਹੈ ਕਿ ਰਾਜੋਆਣਾ ਜ਼ਿੰਦਾ ਸ਼ਹੀਦ ਹੈ ਅਤੇ ਸਿੱਖ ਭਾਈਚਾਰਾ ਨਹੀਂ ਚਾਹੁੰਦਾ ਕਿ ਉਹ ਭੁੱਖ ਹੜਤਾਲ ਤੇ ਬੈਠਣ। ਸ਼੍ਰੋਮਣੀ ਕਮੇਟੀ ਨੇ 20 ਦਸੰਬਰ ਨੂੰ ਸਿੱਖ ਜਥੇਬੰਦੀਆਂ, ਕਿਸਾਨ ਜਥੇਬੰਦੀਆਂ ਅਤੇ ਐਨਆਰਆਈ ਸਿੱਖਾਂ ਨੂੰ ਦਿੱਲੀ ਦੇ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਵਿਖੇ ਇਕੱਠੇ ਹੋਣ ਦੀ ਅਪੀਲ ਕੀਤੀ ਹੈ। ਐਜੀਪੀਸੀ ਬੰਦੀ ਸਿੱਖਾਂ ਦੀ ਰਿਹਾਈ ਅਤੇ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕਰਨ ਲਈ ਇੱਕ ਰੋਸ ਮਾਰਚ ਕੱਢੇਗੀ। ਇਹ ਰੋਸ ਮਾਰਚ ਬੰਗਲਾ ਸਾਹਿਬ ਤੋਂ ਰਾਸ਼ਟਰਪਤੀ ਭਵਨ ਤੱਕ ਕੱਢਿਆ ਜਾਵੇਗਾ। ਰਾਸ਼ਟਰਪਤੀ ਨੂੰ ਮਿਲਣ ਤੋਂ ਉਨ੍ਹਾਂ ਨੂੰ 26 ਲੱਖ ਭਰੇ ਫਾਰਮ ਸੌਂਪੇ ਜਾਣਗੇ।