ਪੰਜਾਬ ਦੇ ਤਾਪਮਾਨ ‘ਚ ਹਲਕਾ ਵਾਧਾ, ਮੌਸਮ ਹੋਇਆ ਖੁਸ਼ਕ, ਮੀਂਹ ਦੀ ਕੋਈ ਸੰਭਾਵਨਾ ਨਹੀਂ

Updated On: 

25 Nov 2024 07:27 AM

ਮੌਸਮ ਵਿਗਿਆਨ ਕੇਂਦਰ ਮੁਤਾਬਕ ਪੰਜਾਬ 'ਚ ਨਵੰਬਰ ਦੇ ਅੰਤ ਤੱਕ ਮੀਂਹ ਦੀ ਕੋਈ ਸੰਭਾਵਨਾ ਨਹੀਂ ਬਣ ਰਹੀ ਹੈ, ਮਤਲਬ ਕਿ ਪੰਜਾਬ ਦਾ ਮੌਸਮ ਖੁਸ਼ਕ ਬਣਿਆ ਰਹੇਗਾ। ਪਰ, 27 ਨਵੰਬਰ ਨੂੰ ਇੱਕ ਵਾਰ ਫਿਰ ਕਈ ਇਲਾਕਿਆਂ 'ਚ ਧੁੰਦ ਪੈਣ ਦਾ ਅਨੁਮਾਨ ਹੈ।

ਪੰਜਾਬ ਦੇ ਤਾਪਮਾਨ ਚ ਹਲਕਾ ਵਾਧਾ, ਮੌਸਮ ਹੋਇਆ ਖੁਸ਼ਕ, ਮੀਂਹ ਦੀ ਕੋਈ ਸੰਭਾਵਨਾ ਨਹੀਂ

ਸੰਕੇਤਕ ਤਸਵੀਰ

Follow Us On

ਨਵੰਬਰ ਮਹੀਨਾ ਖ਼ਤਮ ਹੋਣ ਵਾਲਾ ਹੈ, ਪਰ ਅਜੇ ਤੱਕ ਵੀ ਪੰਜਾਬ ਸਮੇਤ ਉੱਤਰ ਭਾਰਤ ‘ਚ ਠੰਡ ਦਾ ਅਸਰ ਜ਼ਿਆਦਾ ਦਿਖਾਈ ਦੇਣ ਨੂੰ ਨਹੀਂ ਮਿਲ ਰਿਹਾ ਤੇ ਨਾ ਹੀ ਮੀਂਹ ਪੈ ਰਿਹਾ ਹੈ। ਪੰਜਾਬ ਦਾ ਤਾਮਮਾਨ ਆਮ ਨਾਲੋਂ 2.9 ਡਿਗਰੀ ਤੇ ਚੰਡੀਗੜ੍ਹ ਦਾ ਕਰੀਬ 1 ਡਿਗਰੀ ਵੱਧ ਪਾਇਆ ਜਾ ਰਿਹਾ ਹੈ। ਇਸ ਵਿਚਕਾਰ ਪੰਜਾਬ ਵਿੱਚ ਪ੍ਰਦੂਸ਼ਣ ਦਾ ਪੱਧਰ ਲਗਾਤਾਰ ਘੱਟ ਰਿਹਾ ਹੈ, ਪਰ ਚੰਡੀਗੜ੍ਹ ਦੇ ਹਾਲਾਤ ਅਜੇ ਵੀ ਸਹੀ ਨਹੀਂ ਹੋਏ ਹਨ।

ਮੌਸਮ ਵਿਗਿਆਨ ਕੇਂਦਰ ਮੁਤਾਬਕ ਪੰਜਾਬ ‘ਚ ਨਵੰਬਰ ਦੇ ਅੰਤ ਤੱਕ ਮੀਂਹ ਦੀ ਕੋਈ ਸੰਭਾਵਨਾ ਨਹੀਂ ਬਣ ਰਹੀ ਹੈ, ਮਤਲਬ ਕਿ ਪੰਜਾਬ ਦਾ ਮੌਸਮ ਖੁਸ਼ਕ ਬਣਿਆ ਰਹੇਗਾ। ਪਰ, 27 ਨਵੰਬਰ ਨੂੰ ਇੱਕ ਵਾਰ ਫਿਰ ਕਈ ਇਲਾਕਿਆਂ ‘ਚ ਧੁੰਦ ਪੈਣ ਦਾ ਅਨੁਮਾਨ ਹੈ।

ਪੰਜਾਬ ‘ਚ ਦਿਨ ਦਾ ਤਾਪਮਾਨ ਆਮ ਵਾਂਗ ਬਣਿਆ ਹੋਇਆ ਹੈ, ਪਰ ਰਾਤ ਦਾ ਤਾਪਮਾਨ ਆਮ ਨਾਲੋਂ ਵੱਧ ਦੇਖਿਆ ਜਾ ਰਿਹਾ ਹੈ। ਪੰਜਾਬ ‘ਚ ਰਾਤ ਦਾ ਤਾਪਮਾਨ ਆਮ ਨਾਲੋਂ 2.9 ਡਿਗਰੀ ਵੱਧ ਪਾਇਆ ਜਾ ਰਿਹਾ ਹੈ ਤੇ ਜ਼ਿਆਦਾਤਰ ਸ਼ਹਿਰਾਂ ‘ਚ ਤਾਪਮਾਨ 10 ਤੋਂ 15 ਡਿਗਰੀ ਵਿੱਚ ਬਣਿਆ ਹੋਇਆ ਹੈ, ਜਦਿਕ ਚੰਡੀਗੜ੍ਹ ਦਾ ਤਾਪਮਾਨ ਆਮ ਨਾਲੋਂ 0.7 ਡਿਗਰੀ ਵੱਧ ਹੈ।

ਪ੍ਰਦੂਸ਼ਣ ਦੀ ਸਥਿਤੀ

ਪੰਜਾਬ ‘ਚ ਪ੍ਰਦਸ਼ਣ ਦਾ ਪੱਧਰ ਲਗਾਤਾਰ ਘੱਟ ਰਿਹਾ ਹੈ, ਅੰਮ੍ਰਿਤਸਰ ‘ਚ ਔਸਤ AQI 167 ਰਿਹਾ, ਜਦਕਿ ਬਠਿੰਡਾ ‘ਚ 87 AQI ਦਰਜ ਕੀਤਾ ਗਿਆ। ਜਲੰਧਰ ਦਾ AQI 203, ਰੂਪਨਗਰ ‘ਚ 171, ਮੰਡੀ ਗੋਬਿੰਦਗੜ੍ਹ ਤੇ ਖੰਨਾ ‘ਚ 156 ਦਰਜ ਕੀਤਾ ਗਿਆ।

ਉੱਥੇ ਹੀ ਚੰਡੀਗੜ੍ਹ ਦੇ ਹਾਲਾਤ ਚਿੰਤਾਜ਼ਨਕ ਬਣੇ ਹੋਏ ਹਨ, ਜਿੱਥੇ ਪ੍ਰਦੂਸ਼ਣ ਦਾ ਪੱਧਰ 200 AQI ਤੋਂ ਵੱਧ ਪਾਇਆ ਜਾ ਰਿਹਾ ਹੈ। ਸੈਕਟਰ 22 ‘ਚ ਔਸਤ AQI 232, ਸੈਕਟਰ 25 ‘ਚ AQI 210 ਤੇ ਸੈਕਟਰ 45 ‘ਚ AQI 232 ਦਰਜ ਕੀਤਾ ਗਿਆ।

Exit mobile version