ਪੰਜਾਬ ਜੇਲ੍ਹ ਵਿਭਾਗ ‘ਚ ਵੱਡੀ ਗਿਣਤੀ ‘ਚ ਟ੍ਰਾਂਸਫਰ, ਬਦਲੇ ਗਏ ਕਈ ਅਧਿਕਾਰੀ ਅਤੇ ਮੁਲਾਜ਼ਮ

Updated On: 

23 Jul 2025 15:24 PM IST

Transfer in Jail Department: ਪੰਜਾਬ ਦੀਆਂ ਜੇਲ੍ਹਾਂ ਵਿੱਚ ਵੱਡੀ ਗਿਣਤੀ ਵਿੱਚ ਤਬਾਦਲੇ ਕੀਤੇ ਗਏ ਹਨ। ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ, ਇੱਕ ਪਾਸੇ ਜਿੱਥੇ ਕਈ ਅਫਸਰਾਂ ਅਤੇ ਮੁਲਾਜ਼ਮਾਂ ਦੀਆਂ ਬਦਲੀਆਂ ਕੀਤੀਆਂ ਗਈਆਂ ਹਨ ਤਾਂ ਕਈਆਂ ਦੀਆਂ ਤੈਨਾਤੀਆਂ ਵੀ ਹੋਇਆਂ ਹਨ।

ਪੰਜਾਬ ਜੇਲ੍ਹ ਵਿਭਾਗ ਚ ਵੱਡੀ ਗਿਣਤੀ ਚ ਟ੍ਰਾਂਸਫਰ, ਬਦਲੇ ਗਏ ਕਈ ਅਧਿਕਾਰੀ ਅਤੇ ਮੁਲਾਜ਼ਮ

ਤਰਨਤਾਰਨ ਵਿੱਚ 50 ਪੁਲਿਸ ਅਫਸਰਾਂ ਦਾ ਤਬਾਦਲਾ

Follow Us On

ਪੰਜਾਬ ਸਰਕਾਰ ਨੇ ਵੱਡਾ ਫੈਸਲਾ ਲੈਂਦਿਆ ਸੂਬੇ ਦੇ ਜੇਲ੍ਹ ਵਿਭਾਗ ‘ਚ ਕਈ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੇ ਤਬਾਦਲੇ ਕਰ ਦਿੱਤੇ ਹਨ। ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਦੇ ਮੁਤਾਬਕ…..

  1. ਡਿਪਟੀ ਸੁਪਰਡੇਂਟ ਕੁਲਵੰਤ ਸਿੰਘ ਗ੍ਰੇਡ-1 ਨੂੰ ਸ਼ਿਵਰਾਜ ਸਿੰਘ ਦੀ ਥਾਂ ਤੇ ਪਟਿਆਲਾ ਦੀ ਜਿਲ੍ਹਾ ਜੇਲ੍ਹ ਸੰਗਰੂਰ ਦੇ ਨਾਲ ਅਟੈਚ ਪ੍ਰਿੰਸੀਪਲ ਜੇਲ੍ਹ ਟ੍ਰੇਨਿੰਗ ਸਕੂਲ ਪਟਿਆਲਾ ਲਗਾਇਆ ਗਿਆ ਹੈ। ਕੁਲਵੰਤ ਸਿੰਘ ਹੁਣ ਤੱਕ ਕੇਂਦਰੀ ਜੇਲ੍ਹ, ਲੁਧਿਆਣਾ ਦੇ ਸੁਪਰਡੇਂਟ ਸਨ।
  2. ਅਰਵਿੰਦਰ ਪਾਲ ਸਿੰਘ ਭੱਟੀ ਡਿਪਟੀ ਸੁਪਰਡੇਂਟ, ਗ੍ਰੇਡ-1 ਨੂੰ ਕੁਲਵੰਤ ਸਿੰਘ ਦੀ ਥਾਂ ਤੇ ਪ੍ਰਿੰਸੀਪਲ ਜੇਲ੍ਹ ਟ੍ਰੇਨਿੰਗ ਸਕੂਲ ਪਟਿਆਲਾ (ਓਪੀਐਸ) ਤਾਇਨਾਤ ਕੀਤਾ ਗਿਆ ਹੈ।
  3. ਗੁਰਚਰਨ ਸਿੰਘ ਧਾਲੀਵਾਲ, ਡਿਪਟੀ ਸੁਪਰਡੇਂਟ, ਗ੍ਰੇਡ-1 ਨੂੰ ਜਿਲ੍ਹਾ ਜੇਲ੍ਹ ਬਰਨਾਲਾ ਤੋਂ ਸੁਪਰਡੇਂਟ, ਕੇਂਦਰੀ ਜੇਲ੍ਹ, ਪਟਿਆਲਾ (ਓਪੀਐਸ) ਲਗਾਇਆ ਗਿਆ ਹੈ। ਉਹ ਵਰੁਣ ਸ਼ਰਮਾ ਦੀ ਥਾਂ ਲੈਣਗੇ
  4. ਜਦਕਿ ਵਰੁਣ ਸ਼ਰਮਾ ਨੂੰ ਕੇਂਦਰੀ ਜੇਲ੍ਹ ਪਟਿਆਲਾ(ਓਪੀਐਸ) ਤੋਂ ਹਟਾ ਕੇ ਸੁਪਰਡੇਂਟ ਕੇਂਦਰੀ ਜੇਲ੍ਹ ਗੋਇੰਦਵਾਲ (ਓਪੀਐਸ) ਲਗਾਇਆ ਗਿਆ ਹੈ। ਉਹ ਕੁਲਵਿੰਦਰ ਸਿੰਘ ਦੀ ਥਾਂ ਲੈ ਰਹੇ ਹਨ।

ਇਨ੍ਹਾਂ ਅਧਿਕਾਰੀਆਂ ਦੀਆਂ ਵੀ ਹੋਈਆਂ ਬਦਲੀਆਂ

ਇਸੇ ਤਰ੍ਹਾਂ ਰਮਨਦੀਪ ਸਿੰਘ ਭੰਗੂ, ਸ਼ਿਵਰਾਜ ਸਿੰਘ ਨੰਦਗੜ੍ਹ, ਰਾਜਾ ਨਵਦੀਪ ਸਿੰਘ, ਮਨਜੀਤ ਸਿੰਘ ਸਿੱਧੂ ਸਮੇਤ ਹੋਰਨਾ ਕਈ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਵੀ ਇੱਕ ਥਾਂ ਤੋਂ ਦੂਜੀ ਥਾਂ ਤੇ ਬਦਲਿਆ ਗਿਆ ਹੈ। ਇਹ ਹੁਕਮ ਨੋਟੀਫਿਕੇਸ਼ਨ ਜਾਰੀ ਹੋਣ ਦੇ ਤੁਰੰਤ ਬਾਅਦ ਲਾਗੂ ਹੋ ਗਏ ਹਨ। ਹੁਕਮਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸਾਰੇ ਅਧਿਕਾਰੀ ਅਤੇ ਮੁਲਾਜ਼ਮ ਆਪਣੀ ਹਾਜਰੀ ਰਿਪੋਰਟ ਸਰਕਾਰ ਅਤੇ ਮੁੱਖ ਦਫ਼ਤਰ ਨੂੰ ਭੇਜਣੀ ਯਕੀਨੀ ਬਣਾਉਣ।

Related Stories
ਗੁਰਦਾਸਪੁਰ: ਚਾਈਨਾ ਡੋਰ ਦਾ ਕਹਿਰ, ਨੌਜਵਾਨ ਦਾ ਮੱਥਾ, ਨੱਕ ਤੇ ਭਰਵੱਟੇ ਜ਼ਖ਼ਮੀ, ਲੱਗੇ 35 ਟਾਂਕੇ
ਮੁੱਖ ਮੰਤਰੀ ਮਾਨ ਨੇ 1,746 ਪੁਲਿਸ ਕਾਂਸਟੇਬਲਾਂ ਨੂੰ ਵੰਡੇ ਨਿਯੁਕਤੀ ਪੱਤਰ, ਹੁਣ ਤੱਕ ਸਰਕਾਰ ਦੇ ਚੁੱਕੀ 63,000 ਤੋਂ ਵੱਧ ਸਰਕਾਰੀ ਨੌਕਰੀਆਂ
ਸਰਬਜੀਤ ਕੌਰ ‘ਤੇ ਲਾਹੌਰ ਹਾਈ ਕੋਰਟ ਨੇ ਸਖ਼ਤ ਰੁਖ਼ ਅਪਣਾਇਆ, PaK ਸਰਕਾਰ ਤੋਂ 2 ਹਫ਼ਤਿਆਂ ਦੇ ਅੰਦਰ ਮੰਗਿਆ ਜਵਾਬ
CM ਮਾਨ ਨੇ ਬਠਿੰਡਾ ਹਾਈ-ਟੈਕ ਲਾਇਬ੍ਰੇਰੀ ਦਾ ਕੀਤਾ ਉਦਘਾਟਨ, ਪ੍ਰੈਸ ਕਾਨਫਰੰਸ ਦੌਰਾਨ ਕਿਹਾ- ਭਾਜਪਾ ਕਰਦੀ ਹੈ ਨਫ਼ਰਤ ਦੀ ਰਾਜਨੀਤੀ
ਪੰਜਾਬ SC ਕਮਿਸ਼ਨ ਨੇ ਡੀਡੀਪੀਓ ਜਲੰਧਰ ਨੂੰ ਕੀਤਾ ਤਲਬ: 14 ਜਨਵਰੀ ਨੂੰ ਪੇਸ਼ ਹੋਣ ਦੇ ਹੁਕਮ, ਗੰਦੇ ਪਾਣੀ ਦੀ ਨਿਕਾਸੀ ਦਾ ਮੁੱਦਾ
ਪੰਜਾਬ ‘ਚ ਚੰਨੀ ਦੀ ਅਗਵਾਈ ਹੇਠ 2027 ਦੀਆਂ ਚੋਣਾਂ ਲੜੇਗੀ ਕਾਂਗਰਸ, ਹਾਈਕਮਾਨ ਨੇ ਵੜਿੰਗ-ਰੰਧਾਵਾ ਤੋਂ CM ਅਹੁਦੇ ਦਾ ਦਾਅਵਾ ਛੁਡਵਾਇਆ