ਗੁਰਦਾਸਪੁਰ: ਚਾਈਨਾ ਡੋਰ ਦਾ ਕਹਿਰ, ਨੌਜਵਾਨ ਦਾ ਮੱਥਾ, ਨੱਕ ਤੇ ਭਰਵੱਟੇ ਜ਼ਖ਼ਮੀ, ਲੱਗੇ 35 ਟਾਂਕੇ
ਪੀੜਤ ਨੌਜਵਾਨ ਜਤਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਭਰਾ ਦੀ ਦਵਾਈ ਲੈਣ ਲਈ ਪੰਧੇਰ ਪਿੰਡ ਤੋਂ ਗੁਰਦਾਸਪੁਰ ਜਾ ਰਿਹਾ ਸੀ। ਜਦੋਂ ਉਹ ਔਜਲਾ ਬਾਈਪਾਸ ਪਹੁੰਚਿਆ ਤਾਂ ਇੱਕ ਚਾਈਨਾ ਡੋਰ ਉਸ ਦੇ ਮੋਟਰਸਾਈਕਲ ਦੇ ਸਾਹਮਣੇ ਆ ਗਈ। ਚਾਈਨਾ ਡੋਰ ਨੇ ਉਸ ਦੇ ਮੱਥੇ ਤੇ ਨੱਕ ਨੂੰ ਬੁਰੀ ਤਰ੍ਹਾਂ ਕੱਟ ਦਿੱਤਾ, ਜਿਸ ਨਾਲ ਉਹ ਜ਼ਖਮੀ ਹੋ ਗਿਆ। ਫਿਰ ਉਸ ਨੇ ਕੁੱਝ ਦੋਸਤਾਂ ਨੂੰ ਬੁਲਾਇਆ, ਜਿਨ੍ਹਾਂ ਨੇ ਉਸ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ।
ਗੁਰਦਾਸਪੁਰ: ਚਾਈਨਾ ਡੋਰ ਦਾ ਕਹਿਰ
ਲੋਹੜੀ ਦੇ ਤਿਉਹਾਰ ਦੌਰਾਨ, ਬਹੁਤ ਸਾਰੇ ਬੱਚੇ ਤੇ ਨੌਜਵਾਨ ਪਤੰਗ ਉਡਾਉਂਦੇ ਹਨ ਤੇ ਚਾਈਨਾ ਡੋਰ ਦੀ ਵਰਤੋਂ ਕਰਦੇ ਹਨ, ਜੋ ਕਿ ਜਾਨਵਰਾਂ, ਪੰਛੀਆਂ ਤੇ ਮਨੁੱਖਾਂ ਲਈ ਬਹੁਤ ਖਤਰਨਾਕ ਬਣ ਰਹੀ ਹੈ। ਇਸ ਵਾਰ ਵੀ ਚਾਈਨ ਡੋਰ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ। ਤਾਜ਼ਾ ਮਾਮਲਾ ਗੁਰਦਾਸਪੁਰ ਦੇ ਪੰਧੇਰ ਪਿੰਡ ਹੈ, ਜਿੱਥੇ ਇੱਕ ਨੌਜਵਾਨ ਜਤਿੰਦਰ ਸਿੰਘ ਦੇ ਮੱਥੇ ‘ਚ ਚਾਈਨਾ ਡੋਰ ਨਾਲ ਗੰਭੀਰ ਜ਼ਖਮੀ ਹੋ ਗਿਆ।
ਜਤਿੰਦਰ ਸਿੰਘ ਨੂੰ ਗੁਰਦਾਸਪੁਰ ਦੇ ਇੱਕ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਕਰੀਬ 35 ਟਾਂਕੇ ਲੱਗਣ ਦੀ ਰਿਪੋਰਟ ਦਿੱਤੀ। ਚਾਈਨਾ ਡੋਰ ਨੇ ਉਸ ਦੀ ਨੱਕ, ਭਰਵੱਟੇ ਤੇ ਮੱਥੇ ਨੂੰ ਬੁਰੀ ਤਰ੍ਹਾਂ ਕੱਟ ਦਿੱਤਾ।
ਜਾਣਕਾਰੀ ਦਿੰਦੇ ਹੋਏ ਪੀੜਤ ਨੌਜਵਾਨ ਜਤਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਭਰਾ ਦੀ ਦਵਾਈ ਲੈਣ ਲਈ ਪੰਧੇਰ ਪਿੰਡ ਤੋਂ ਗੁਰਦਾਸਪੁਰ ਜਾ ਰਿਹਾ ਸੀ। ਜਦੋਂ ਉਹ ਔਜਲਾ ਬਾਈਪਾਸ ਪਹੁੰਚਿਆ ਤਾਂ ਇੱਕ ਚਾਈਨਾ ਡੋਰ ਉਸ ਦੇ ਮੋਟਰਸਾਈਕਲ ਦੇ ਸਾਹਮਣੇ ਆ ਗਈ। ਚਾਈਨਾ ਡੋਰ ਨੇ ਉਸ ਦੇ ਮੱਥੇ ਤੇ ਨੱਕ ਨੂੰ ਬੁਰੀ ਤਰ੍ਹਾਂ ਕੱਟ ਦਿੱਤਾ, ਜਿਸ ਨਾਲ ਉਹ ਜ਼ਖਮੀ ਹੋ ਗਿਆ। ਫਿਰ ਉਸ ਨੇ ਕੁੱਝ ਦੋਸਤਾਂ ਨੂੰ ਬੁਲਾਇਆ, ਜਿਨ੍ਹਾਂ ਨੇ ਉਸ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ।
ਜਤਿੰਦਰ ਦੀ ਹਾਲਤ ਨੂੰ ਵੇਖਦਿਆਂ ਉਸ ਨੂੰ ਗੁਰਦਾਸਪੁਰ ਦੇ ਇੱਕ ਨਿੱਜੀ ਹਸਪਤਾਲ ‘ਚ ਰੈਫਰ ਕਰ ਦਿੱਤਾ ਗਿਆ। ਡਾਕਟਰਾਂ ਨੇ ਉਸ ਨੂੰ ਲਗਭਗ 35 ਟਾਂਕੇ ਲਗਾਏ ਗਏ। ਉਸਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਚਾਈਨਾ ਡੋਰ ਦੀ ਵਿਕਰੀ ‘ਤੇ ਪਾਬੰਦੀ ਲਗਾਉਣ ਦੀ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ
ਡਾ. ਦਲਜੀਤ ਸਿੰਘ ਨੇ ਦੱਸਿਆ ਕਿ ਨੌਜਵਾਨ ਦੇ ਨੱਕ, ਭਰਵੱਟੇ ਤੇ ਮੱਥੇ ‘ਤੇ ਵੱਡੇ ਕੱਟ ਸਨ, ਤੇ ਬਹੁਤ ਜ਼ਿਆਦਾ ਖੂਨ ਵਹਿ ਰਿਹਾ ਸੀ। ਉਸ ਦੇ ਮੱਥੇ ‘ਤੇ ਲਗਭਗ 35 ਟਾਂਕੇ ਲੱਗੇ ਸਨ। ਉਨ੍ਹਾਂ ਨੇ ਦੱਸਿਆ ਕਿ ਨੌਜਵਾਨ ਨੇ ਪੱਗ ਬੰਨ੍ਹੀ ਹੋਈ ਸੀ, ਪੱਗ ਨੇ ਉਸ ਦੀ ਜਾਨ ਬਚਾਈ। ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਚਾਈਨਾ ਡੋਰ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ ਦੀ ਅਪੀਲ ਕੀਤੀ ਹੈ।
