ਸਰਹਿੰਦ ‘ਚ ਮਾਲ ਗੱਡੀਆਂ ਦੀ ਟੱਕਰ, ਇੱਕ ਦੂਜੇ ‘ਤੇ ਚੜੀਆਂ ਬੋਗੀਆਂ, 2 ਲੋਕੋ ਪਾਇਲਟ ਜ਼ਖਮੀ

Updated On: 

02 Jun 2024 09:14 AM

ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਰੇਲ ਹਾਦਸਾ ਵਾਪਰਿਆ ਹੈ। ਇੱਥੇ ਇੱਕ ਮਾਲ ਗੱਡੀ ਦਾ ਇੰਜਣ ਪੱਟਰੀ ਤੋਂ ਉੱਤਰ ਗਿਆ ਅਤੇ ਇੱਕ ਯਾਤਰੀ ਰੇਲਗੱਡੀ ਵੀ ਇਸ ਦੀ ਲਪੇਟ ਵਿੱਚ ਆ ਗਈ। ਹਾਦਸੇ ਵਿੱਚ ਦੋ ਲੋਕੋ ਪਾਇਲਟ ਜ਼ਖ਼ਮੀ ਹੋ ਗਏ ਹਨ। ਜਿਨ੍ਹਾਂ ਨੂੰ ਸਿਵਿਲ ਹਸਪਤਾਲ ਫਤਿਹਗੜ੍ਹ ਸਾਹਿਬ ਤੋਂ ਪਟਿਆਲਾ ਦੇ ਰਜਿੰਦਰਾ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ ਹੈ।

ਸਰਹਿੰਦ ਚ ਮਾਲ ਗੱਡੀਆਂ ਦੀ ਟੱਕਰ, ਇੱਕ ਦੂਜੇ ਤੇ ਚੜੀਆਂ ਬੋਗੀਆਂ, 2 ਲੋਕੋ ਪਾਇਲਟ ਜ਼ਖਮੀ

ਸਰਹਿੰਦ 'ਚ ਮਾਲ ਗੱਡੀਆਂ ਦੀ ਟੱਕਰ, ਇੱਕ ਦੂਜੇ 'ਤੇ ਚੜੀਆਂ ਬੋਗੀਆਂ

Follow Us On

ਸ੍ਰੀ ਫਤਿਹਗੜ੍ਹ ਸਾਹਿਬ ਦੇ ਸਰਹਿੰਦ ਵਿੱਚ ਪੈਂਦੇ ਮਾਧੋਪੁਰ ਕੋਲ ਤੜਕੇ ਸਵੇਰੇ ਕਰੀਬ 4 ਵੱਜੇ ਇੱਕ ਵੱਡਾ ਰੇਲ ਹਾਦਸਾ ਵਾਪਿਰਆ। ਇੱਥੇ ਦੋ ਰੇਲ ਗੱਡੀਆਂ ਵਿਚਕਾਰ ਟੱਕਰ ਹੋ ਗਈ। ਇੱਕ ਮਾਲ ਗੱਡੀ ਦਾ ਇੰਜਣ ਪਲਟ ਗਿਆ ਅਤੇ ਇੱਕ ਯਾਤਰੀ ਰੇਲਗੱਡੀ ਵੀ ਇਸ ਦੀ ਲਪੇਟ ਵਿੱਚ ਆ ਗਈ। ਹਾਦਸੇ ਵਿੱਚ ਦੋ ਲੋਕੋ ਪਾਇਲਟ ਜ਼ਖ਼ਮੀ ਹੋ ਗਏ ਹਨ। ਜਿਨ੍ਹਾਂ ਨੂੰ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਸਿਵਲ ਹਸਪਤਾਲ ਚ ਦਾਖ਼ਲ ਕਰਵਾਇਆ ਗਿਆ ਹੈ ਅਤੇ ਬਾਅਦ ਵਿੱਚ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਖੇ ਰੈਫ਼ਰ ਕਰ ਦਿੱਤਾ ਗਿਆ ਹੈ।

ਪੁਲਿਸ ਵੱਲੋਂ ਹਾਦਸੇ ਦੀ ਜਾਂਚ ਜਾਰੀ

ਜੀ ਆਰ ਪੀ ਦੇ ਸਰਹਿੰਦ ਸਟੇਸ਼ਨ ਦੇ ਮੁੱਖੀ ਰਤਨ ਲਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਵੇਰੇ 4 ਵਜੇ ਸਾਨੂੰ ਜਾਣਕਾਰੀ ਮਿਲੀ ਸੀ ਕਿ ਐਕਸੀਡੈਂਟ ਹੋਇਆ ਹੈ। ਜੱਦ ਅਸੀਂ ਆ ਕੇ ਦੇਖਿਆ ‘ਤੇ ਇੱਥੇ 2 ਗੱਡੀਆਂ ਦੀ ਟੱਕਰ ਹੋਈ ਸੀ। ਇੱਕ ਪਸੈਂਜਰ ਪਰ ਰੇਲ ਗੱਡੀ ਲੋੜ ਦੇ 2 ਡਰਾਈਵਰ ਜਖਮੀ ਹੋਏ ਹਨ। ਜਿਨ੍ਹਾਂ ਨੂੰ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕੀ ਬਾਕੀ ਬਚਾ ਕਾਰਜ ਜਾਰੀ ਹਨ। ਉਨ੍ਹਾਂ ਦੱਸਿਆ ਕਿ ਇਹ ਦੇਵੇਂ ਰੇਲ ਗੱਡੀਆਂ ਅੰਬਾਲਾ ਸਾਈਡ ਤੋਂ ਆ ਰਹੀਆਂ ਸਨ ਬਾਕੀ ਅਸੀਂ ਜਾਂਚ ਕਰ ਰਹੇ ਹਾਂ।

ਇਹ ਵੀ ਪੜ੍ਹੋ: ਪੰਜਾਬ ਚ ਰੇਲਵੇ ਦੀ ਵੱਡੀ ਲਾਪਰਵਾਹੀ: ਜਲੰਧਰ ਦੇ ਸੁੱਚੀਪਿੰਡ ਨਹੀਂ ਰੁਕੀ ਮਾਲ ਗੱਡੀ; ਵੱਡਾ ਹਾਦਸਾ ਟਲਿਆ

2 ਲੋਕੋ ਪਾਇਲਟ ਜ਼ਖਮੀ, ਰਜਿੰਦਰਾ ਹਸਪਤਾਲ ਕੀਤਾ ਰੈਫਰ

ਸਿਵਲ ਹਸਪਤਾਲ ਦੇ ਡਾਕਟਰ ਇਵਨਪ੍ਰੀਤ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰੇਲਵੇ ਹਾਦਸੇ ਵਿੱਚ ਜਖ਼ਮੀ ਹੋਏ ਰੇਲ ਦੋ ਡਰਾਈਵਰ ਜਖ਼ਮੀ ਹਲਾਤ ਵਿੱਚ ਆਏ ਸੀ। ਜਿਨ੍ਹਾਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ।