ਪਹਾੜਾਂ ‘ਚ ਬਰਫ਼ਬਾਰੀ-ਮੀਂਹ ਕਾਰਨ ਪੰਜਾਬ ਦਾ ਮੌਸਮ ਬਦਲਿਆ, 8 ਜੂਨ ਤੱਕ ਨਹੀਂ ਦਿਖੇਗਾ ਜ਼ਿਆਦਾ ਬਦਲਾਅ
ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਦੇ ਅਨੁਸਾਰ ਸੂਬੇ ਭਰ ਦੇ ਵੱਧ ਤੋਂ ਵੱਧ ਔਸਤ ਤਾਪਮਾਨ 'ਚ 1 ਡਿਗਰੀ ਸੈਲਸਿਅਸ ਦੀ ਗਿਰਾਵਟ ਦਰਜ਼ ਕੀਤੀ ਗਈ ਹੈ, ਜਦਕਿ ਤਾਪਮਾਨ ਔਸਤ ਨਾਲੋਂ 5.4 ਡਿਗਰੀ ਸੈਲਸਿਅਸ ਥੱਲੇ ਹੈ। ਸੂਬੇ ਦਾ ਵੱਧ ਤੋਂ ਵੱਧ ਤਾਪਮਾਨ ਜੋ 42 ਡਿਗਰੀ ਤੋਂ ਵੱਧ ਬਣਿਆ ਹੋਇਆ ਸੀ, ਹੁਣ 40 ਡਿਗਰੀ ਸੈਲਸਿਅਸ ਤੋਂ ਵੀ ਥੱਲੇ ਪਹੁੰਚ ਚੁੱਕਿਆ ਹੈ। ਸਭ ਤੋਂ ਵੱਧ ਤਾਪਮਾਨ 38 ਡਿਗਰੀ ਸੈਲਸਿਅਸ, ਸੰਗਰੂਰ 'ਚ ਦਰਜ਼ ਕੀਤਾ ਗਿਆ।

ਪੰਜਾਬ ‘ਚ ਤਾਪਮਾਨ ਔਸਤ ਨਾਲੋਂ ਘੱਟ ਬਣਿਆ ਹੋਇਆ ਹੈ। ਇਸ ਦਾ ਕਾਰਨ ਬੀਤੀ ਦਿਨੀਂ ਐਕਟਿਵ ਵੈਸਟਰਨ ਡਿਸਟਰਬੈਂਸ ਦੇ ਨਾਲ-ਨਾਲ ਹਿਮਾਚਲ ਪ੍ਰਦੇਸ਼ ‘ਚ ਹੋ ਰਹੀ ਬਰਫ਼ਬਾਰੀ ਤੇ ਮੀਂਹ ਹੈ। ਮੌਸਮ ਵਿਭਾਗ ਵੱਲੋਂ ਅੱਜ ਕਿਸੇ ਵੀ ਤਰ੍ਹਾਂ ਦਾ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ। ਇਸ ਦੇ ਬਾਵਜੂਦ ਵੀ ਅੱਜ ਤਾਪਮਾਨ ‘ਚ ਜ਼ਿਆਦਾ ਬਦਲਾਅ ਦੇਖਣ ਨੂੰ ਨਹੀਂ ਮਿਲੇਗਾ। ਆਉਣ ਵਾਲੇ ਦਿਨਾਂ ‘ਚ ਤਾਪਮਾਨ ਇੱਕ ਵਾਰ ਫਿਰ 4 ਡਿਗਰੀ ਸੈਲਸਿਅਸ ਤੱਕ ਵੱਧ ਸਕਦਾ ਹੈ। ਆਉਣ ਵਾਲੇ ਦਿਨਾਂ ‘ਚ ਪੰਜਾਬ ਦਾ ਤਾਪਮਾਨ ਵੱਧ ਸਕਦਾ ਹੈ।
ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਦੇ ਅਨੁਸਾਰ ਸੂਬੇ ਭਰ ਦੇ ਵੱਧ ਤੋਂ ਵੱਧ ਔਸਤ ਤਾਪਮਾਨ ‘ਚ 1 ਡਿਗਰੀ ਸੈਲਸਿਅਸ ਦੀ ਗਿਰਾਵਟ ਦਰਜ਼ ਕੀਤੀ ਗਈ ਹੈ, ਜਦਕਿ ਤਾਪਮਾਨ ਔਸਤ ਨਾਲੋਂ 5.4 ਡਿਗਰੀ ਸੈਲਸਿਅਸ ਥੱਲੇ ਹੈ। ਸੂਬੇ ਦਾ ਵੱਧ ਤੋਂ ਵੱਧ ਤਾਪਮਾਨ ਜੋ 42 ਡਿਗਰੀ ਤੋਂ ਵੱਧ ਬਣਿਆ ਹੋਇਆ ਸੀ, ਹੁਣ 40 ਡਿਗਰੀ ਸੈਲਸਿਅਸ ਤੋਂ ਵੀ ਥੱਲੇ ਪਹੁੰਚ ਚੁੱਕਿਆ ਹੈ। ਸਭ ਤੋਂ ਵੱਧ ਤਾਪਮਾਨ 38 ਡਿਗਰੀ ਸੈਲਸਿਅਸ, ਸੰਗਰੂਰ ‘ਚ ਦਰਜ਼ ਕੀਤਾ ਗਿਆ।
8 ਜੂਨ ਤੱਕ ਤਾਪਮਾਨ ‘ਚ ਨਹੀਂ ਹੋਵੇਗਾ ਜ਼ਿਆਦਾ ਬਦਲਾਅ
ਪੰਜਾਬ ‘ਚ ਬੀਤੀ ਦਿਨੀਂ ਮੀਂਹ ਤੇ ਤੇਜ਼ ਹਵਾਵਾਂ ਚੱਲੀਆਂ, ਉੱਥੇ ਹੀ ਹੁਣ 8 ਜੂਨ ਤੱਕ ਕੋਈ ਵੀ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ। ਹਾਲਾਂਕਿ, ਅੱਜ ਹਿਮਾਚਲ ਪ੍ਰਦੇਸ਼ ‘ਚ ਮੀਂਹ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਚੱਲਦੇ ਪੰਜਾਬ ਦੇ ਤਾਪਮਾਨ ‘ਚ ਅੱਜ ਜ਼ਿਆਦਾ ਬਦਲਾਅ ਦੇਖਣ ਨੂੰ ਨਹੀਂ ਮਿਲੇਗਾ, ਜੇਕਰ ਤਾਪਮਾਨ ‘ਚ ਬਦਲਾਅ ਹੁੰਦਾ ਹੈ ਵੀ ਹੈ ਤਾਂ ਵੀ ਇਹ ਔਸਤ ਦੇ ਕਰੀਬ ਬਣਿਆ ਰਹੇਗਾ।
ਪੰਜਾਬ ਦੇ ਸ਼ਹਿਰਾਂ ਦਾ ਮੌਸਮ
ਅੰਮ੍ਰਿਤਸਰ- ਅੱਜ ਆਸਮਾਨ ਸਾਫ਼ ਰਹਿਣ ਦੀ ਉਮੀਦ ਹੈ। ਤਾਪਮਾਨ 23 ਤੋਂ 36 ਡਿਗਰੀ ਵਿਚਕਾਰ ਰਹਿਣ ਦੀ ਉਮੀਦ ਹੈ।
ਜਲੰਧਰ- ਅੱਜ ਮੌਸਮ ਸਾਫ਼ ਰਹੇਗਾ। ਤਾਪਮਾਨ 23 ਤੋਂ 35 ਡਿਗਰੀ ਵਿਚਕਾਰ ਰਹਿ ਸਕਦਾ ਹੈ।
ਇਹ ਵੀ ਪੜ੍ਹੋ
ਲੁਧਿਆਣਾ- ਆਸਮਾਨ ਸਾਫ਼ ਰਹਿਣ ਦੀ ਸੰਭਾਵਨਾ ਹੈ। ਤਾਪਮਾਨ 22 ਤੋਂ 35 ਡਿਗਰੀ ਰਹਿਣ ਦੀ ਉਮੀਦ ਹੈ।
ਮੋਹਾਲੀ- ਮੌਸਮ ਸਾਫ਼ ਰਹੇਗਾ। ਤਾਪਮਾਨ 22 ਤੋਂ 36 ਵਿਚਕਾਰ ਰਹਿਣ ਦੀ ਉਮੀਦ ਹੈ।