ਪੰਜਾਬ ਨਿਊਜ। ਪੰਜਾਬ ਦੇ
ਸ੍ਰੀ ਫਤਿਹਗੜ੍ਹ ਸਾਹਿਬ (Sri Fatehgarh Sahib) ਦੇ ਗੁਰਦੁਆਰਾ ਬਿਬਾਨਗੜ੍ਹ ਸਾਹਿਬ ‘ਚ ਹੜ੍ਹ ਆ ਗਿਆ, ਜਿਸ ‘ਚ ਇਕ ਨੌਜਵਾਨ ਫਸ ਗਿਆ। ਪਾਣੀ ਦਾ ਵਹਾਅ ਇੰਨਾ ਤੇਜ਼ ਸੀ ਕਿ ਉਸ ਵਿਚ ਖੜ੍ਹਨਾ ਵੀ ਮੁਸ਼ਕਲ ਸੀ। ਨੌਜਵਾਨ ਨੂੰ ਤੈਰਨਾ ਵੀ ਨਹੀਂ ਆਉਂਦਾ ਸੀ ਪਰ ਉਹ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਸੀ।
ਇਹ ਦੇਖ ਕੇ ਐਸਡੀਐਮ ਡਾਕਟਰ ਸੰਜੀਵ ਕੁਮਾਰ ਦੂਤ ਬਣ ਕੇ ਆ ਗਏ।ਐਸਡੀਐਮ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਪਾਣੀ ਵਿੱਚ ਛਾਲ ਮਾਰ ਕੇ ਨੌਜਵਾਨ ਨੂੰ ਪਾਣੀ ਵਿੱਚੋਂ ਬਾਹਰ ਕੱਢਿਆ। ਐਸਡੀਐਮ ਦੇ ਇਸ ਬਹਾਦਰੀ ਭਰੇ ਕੰਮ ਵਿੱਚ ਏਐਸਆਈ ਕੁਲਦੀਪ ਸਿੰਘ, ਏਐਸਆਈ ਹਰਨਾਮ ਸਿੰਘ ਅਤੇ ਗੰਨਮੈਨ ਕਮਲਦੀਪ ਸਿੰਘ ਨੇ ਸਹਿਯੋਗ ਦਿੱਤਾ।
‘ਹਰ ਧਰਮ ‘ਚ ਲਿਖਿਆ ਸੇਵਾ ਕਰਨ ਵੱਡਾ ਪੁੰਨ’
ਐੱਸਡੀਐੱਮ (SDM) ਵੱਲੋਂ ਕੀਤੇ ਗਏ ਇਸ ਮਹਾਨ ਕੰਮ ਦੀ ਲੋਕਾਂ ਨੇ ਖੂਬ ਪ੍ਰੰਸ਼ਸਾ ਕੀਤੀ। ਜਿਸ ਨੌਜਵਾਨ ਨੂੰ ਐੱਸਡੀਐੱਮ ਨੇ ਮੁਸੀਬਤ ਚੋਂ ਕੱਢਿਆ ਉਸਦੇ ਪਰਿਵਾਰ ਨੇ ਵੀ ਉਨ੍ਹਾਂ ਦਾ ਧੰਨਵਾਦ ਕੀਤਾ। ਡਾ. ਸੰਜੀਵ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੇ ਕੋਈ ਮਹਾਨ ਕੰਮ ਨਹੀਂ ਕੀਤਾ ਸਗੋਂ ਆਪਣੀ ਡਿਊਟੀ ਨਿਭਾਈ ਹੈ। ਐੱਸਡੀਐੱਮ ਸੰਜੀਵ ਨੇ ਕਿਹਾ ਕਿ ਹਰ ਧਰਮ ਦਾ ਵੀ ਇਹੀ ਸਾਰ ਹੈ ਦੂਜਿਆਂ ਦੀ ਸਹਾਇਤਾ ਕਰੋ ਅਤੇ ਸੇਵਾ ਕਰੋ। ਉਨ੍ਹਾਂ ਨੇ ਵੀ ਇਹ ਸੇਵਾ ਦਾ ਹੀ ਇੱਕ ਕੰਮ ਕੀਤਾ ਹੈ।
ਖਰੜ ਦੇ ਵਸਨੀਕ ਹਨ ਡਾ. ਸੰਜੀਵ ਕੁਮਾਰ
ਨੌਜਵਾਨ ਦੀ ਜਾਨ ਬਚਾਉਣ ਵਾਲੇ ਇਹ ਐੱਸਡੀਐੱਮ ਡਾ. ਸੰਜੀਵ ਕੁਮਾਰ ਖਰੜ ਦੇ ਰਹਿਣ ਵਾਲੇ ਹਨ। ਜਿਹੜੇ ਕਿ ਸ੍ਰੀ ਫਤਿਹਗੜ੍ਹ ਇਲਾਕੇ ਨੂੰ ਚੰਗੀ ਜਾਣਦੇ ਹਨ ਕਿਉਂਕਿ ਉਹ ਪਿਛਲੇ ਕਾਫੀ ਸਮੇਂ ਤੋਂ ਇਥੇ ਸੇਵਾਵਾ ਦੇ ਰਹੇ ਨੇ। ਤੇ ਜਿਥੇ
ਗੁਰਦੁਆਰਾ (Gurudwara) ਸ੍ਰੀ ਬਿਬਾਨਗੜ੍ਹ ਸਾਹਿਬ ਪਾਣੀ ਜਮਾਂ ਸੀ ਉਸ ਇਲਾਕੇ ਬਾਰੇ ਵੀ ਉਨਾਂ ਨੂੰ ਚੰਗੀ ਜਾਣਕਾਰੀ ਸੀ ਜਿਸ ਕਾਰਨ ਉਹ ਪਾਣੀ ਵਿੱਚ ਡੁਬਦੇ ਨੌਜਵਾਨ ਨੂੰ ਬਚਾਉਣ ਵਿੱਚ ਸਫਲ ਹੋਏ।ਪੀਸੀਐੱਸ ਹੋਣ ਦੇ ਨਾਲ-ਨਾਲ ਡਾਂ. ਸੰਜੀਵ ਕੁਮਾਰ ਇੱਕ ਤੇਜ਼ ਤੈਰਾਕ ਵੀ ਹਨ।
ਉਨਾਂ ਇਸ ਫੀਲਡ ਵਿੱਚ ਸਖਤ ਮਿਹਨਤ ਕਰਕੇ ਕਈ ਮੁਕਾਬਲੇ ਵੀ ਜਿੱਥੇ। ਉਨ੍ਹਾਂ ਨੂੰ ਕੀ ਪਤਾ ਸੀ ਕਿ ਉਨ੍ਹਾਂ ਦੇ ਇਸ ਸ਼ੌਂਕ ਨਾਲ ਇੱਕ ਦਿਨ ਉਹ ਪਾਣੀ ਵਿੱਚ ਡੁਬਦੇ ਇੱਕ ਵਿਅਕਤੀ ਦੀ ਜਾਨ ਬਚਾਉਣ ਵਿੱਚ ਸਫਲ ਹੋਣਗੇ। ਏਨਾ ਹੀ ਨਹੀਂ ਐੱਸਡੀਐੱਮ ਨੇ ਜਦੋਂ ਇਸ ਵਿਅਕਤੀ ਨੂੰ ਬਚਾਇਆ ਤਾਂ ਉਹ ਕਾਫੀ ਸਮੇਂ ਤੱਕ ਪਾਣੀ ਵਿੱਚ ਤੈਰਦੇ ਰਹੇ ਤਾਂ ਜੋ ਕਈ ਹੋਰ ਇਨਸਾਨ ਨਾ ਪਾਣੀ ਵਿੱਚ ਡੁੱਬ ਜਾਵੇ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ