ਬਾਦਲਾਂ ਦੀਆਂ ਬੱਸਾਂ ‘ਤੇ ਹਾਈਕੋਰਟ ਦੀ ਵੱਡੀ ਕਾਰਵਾਈ, ਡੀਟੀਸੀ ਅਤੇ ਆਰਬਿਟ ਦੀਆਂ 39 ਬੱਸਾਂ ਦੇ ਪਰਮਿਟ ਰੱਦ

Updated On: 

21 Oct 2023 16:51 PM

ਹਾਈਕੋਰਟ ਨੇ ਬਾਦਲ ਪਰਿਵਾਰ ਦੀਆਂ ਬੱਸਾਂ ਤੇ ਸਖਤ ਕਾਰਵਾਈ ਕੀਤੀ ਹੈ। ਹਾਈਕੋਰਟ ਦੇ ਹੁਕਮਾਂ ਦੇ ਮੁਤਾਬਿਕ ਬਾਦਲ ਪਰਿਵਾਰ ਦੀਆਂ ਬੱਸ ਕੰਪਨੀਆਂ ਦੇ ਕਰੀਬ 39 ਪਰਮਿਟ ਰੱਦ ਕੀਤੇ ਹਨ। ਕਰੀਬ 8 ਕੰਪਨੀਆਂ ਦੇ 39 ਪਰਮਿਟ ਰੱਦ ਕੀਤੇ ਗਏ ਹਨ। ਹਾਈਕੋਰਟ ਦੇ ਮਿਲੇ ਆਦੇਸ਼ ਦੇ ਮੁਤਾਬਿਕ ਜਿਹੜੇ ਪਰਮਿਟ ਰੱਦ ਕੀਤੇ ਗਏ ਹਨ ਉਨ੍ਹਾਂ ਨੂੰ ਬੱਸਾਂ ਦੇ ਚੱਲਣ ਵਾਲੇ ਟਾਈਮ ਟੇਬਲ ਵਿੱਚ ਸ਼ਾਮਿਲ ਨਾ ਕੀਤਾ ਜਾਵੇ।

ਬਾਦਲਾਂ ਦੀਆਂ ਬੱਸਾਂ ਤੇ ਹਾਈਕੋਰਟ ਦੀ ਵੱਡੀ ਕਾਰਵਾਈ, ਡੀਟੀਸੀ ਅਤੇ ਆਰਬਿਟ ਦੀਆਂ 39 ਬੱਸਾਂ ਦੇ ਪਰਮਿਟ ਰੱਦ
Follow Us On

ਪੰਜਾਬ ਨਿਊਜ। ਪੰਜਾਬ ਹਰਿਆਣਾ ਹਾਈਕੋਰਟ (High Court) ਦੇ ਹੁਕਮਾਂ ਤੋਂ ਬਾਅਦ ਬਠਿੰਡਾ ਆਰ.ਟੀ.ਏ. ਨੇ ਬੱਸਾਂ ਦੇ ਪਰਮਿਟ ਰੱਦ ਕਰ ਦਿੱਤੇ ਹਨ। ਜਿਨ੍ਹਾਂ ਬੱਸਾਂ ਦੇ ਪਰਮਿਟ ਰੱਦ ਕੀਤੇ ਗਏ ਹਨ, ਉਨ੍ਹਾਂ ਵਿੱਚ ਡੀ.ਟੀ.ਸੀ. ਅਤੇ ਔਰਬਿਟ ਸਮੇਤ ਅੱਠ ਕੰਪਨੀਆਂ ਦੀਆਂ 39 ਬੱਸਾਂ ਸ਼ਾਮਲ ਹਨ। ਤੁਹਾਨੂੰ ਦੱਸ ਦੇਈਏ ਕਿ ਔਰਬਿਟ ਅਤੇ ਡੀ.ਟੀ.ਸੀ. ਬੱਸਾਂ ਦੇ ਮਾਲਕ ਬਾਦਲ ਪਰਿਵਾਰ ਦੇ ਮੈਂਬਰ ਹਨ।

ਹੁਣ ਇਹ ਬੱਸਾਂ ਦਫ਼ਤਰ ਵੱਲੋਂ ਤਿਆਰ ਕੀਤੇ ਜਾ ਰਹੇ ਟਾਈਮ ਟੇਬਲ ਵਿੱਚ ਸ਼ਾਮਲ ਨਹੀਂ ਹੋਣਗੀਆਂ। ਇਸ ਸਬੰਧੀ ਹੋਰ ਕੇਂਦਰਾਂ ਬਰਨਾਲਾ, ਫਰੀਦਕੋਟ, ਬੁਢਲਾਡਾ, ਲੁਧਿਆਣਾ (Ludhiana) ਸਮੇਤ ਕਈ ਦਫ਼ਤਰਾਂ ਨੂੰ ਹੁਕਮਾਂ ਦੀ ਸੂਚਨਾ ਦੇ ਦਿੱਤੀ ਗਈ ਹੈ। ਜਿਨ੍ਹਾਂ ਬੱਸਾਂ ਦੇ ਪਰਮਿਟ ਰੱਦ ਕੀਤੇ ਗਏ ਹਨ, ਉਨ੍ਹਾਂ ਵਿੱਚ ਡੱਬਵਾਲੀ ਟਰਾਂਸਪੋਰਟ ਦੇ 13, ਔਰਬਿਟ ਦੇ ਪਰਮਿਟ ਰੱਦ ਕੀਤੇ ਗਏ। ਇਸ ਤੋਂ ਇਲਾਵਾ ਜੁਝਾਰ ਬਸ ਸਰਵਿਸ ਅਤੇ ਨਿਊ ਦੀਪ ਬਸ ਸਰਵਿਸ ਦੇ ਖਿਲਾਫ ਵੀ ਕਾਰਵਾਈ ਕੀਤੀ ਗਈ ਹੈ।