ਪੰਜਾਬ ਪੁਲਿਸ ਦੀ ਮਹਿਲਾ ਹੈੱਡ ਕਾਂਸਟੇਬਲ ਨੇ ਮਿਸਿਜ਼ ਪੰਜਾਬ ਦਾ ਖਿਤਾਬ ਜਿੱਤਿਆ

Updated On: 

02 Oct 2023 21:38 PM

ਪੰਜਾਬ ਪੁਲਿਸ ਦੀ ਇੱਕ ਹੈੱਡ ਕਾਂਸਟੇਬਲ ਨੇ ਪੰਜਾਬ ਪੁਲਿਸ ਦਾ ਨਾਂਅ ਰੋਸ਼ਨ ਕੀਤਾ। ਪਿਛਲੇ ਦਿਨੀ ਜੈਪੁਰ 'ਚ ਹੋਏ ਫਾਰਐਵਰ ਸਟਾਰ ਇੰਡੀਆ ਮੋਡਲਿੰਗ ਮੁਕਾਬਲੇ ਚ ਉਹ ਸਿਲੈਕਟ ਹੋਈ ਸੀ। ਪੰਜਾਬ ਤੋਂ ਹੋਰ ਵੀ ਮਹਿਲਾਵਾਂ ਸਨ। ਸੁਖਪ੍ਰੀਤ ਦੱਸਦੀ ਹੈ ਕਿ ਉਹ ਮਿਸਿਜ ਪੰਜਾਬ ਦਾ ਖਿਤਾਬ ਜਿੱਤਣ 'ਚ ਸਫਲ ਰਹੀ।

ਪੰਜਾਬ ਪੁਲਿਸ ਦੀ ਮਹਿਲਾ ਹੈੱਡ ਕਾਂਸਟੇਬਲ ਨੇ ਮਿਸਿਜ਼ ਪੰਜਾਬ ਦਾ ਖਿਤਾਬ ਜਿੱਤਿਆ
Follow Us On

ਪੰਜਾਬ ਨਿਊਜ। ਪੰਜਾਬ ਦੇ ਬਟਾਲਾ ਸ਼ਹਿਰ ਦੀ ਰਹਿਣ ਵਾਲੀ ਸੁਖਪ੍ਰੀਤ ਕੌਰ ਜੋ ਪੰਜਾਬ ਪੁਲਿਸ ਚ ਹੈੱਡ ਕਾਂਸਟੇਬਲ ਦੀ ਨੌਕਰੀ ਕਰ ਰਹੀ ਹੈ। ਉਸਨੇ ਆਪਣੀ ਨੌਕਰੀ ਦੇ ਨਾਲ ਨਾਲ ਆਪਣਾ ਬਚਪਨ ਦਾ ਸੁਪਨਾ ਵਿਆਹ ਤੋਂ ਬਾਅਦ ਪੂਰਾ ਕੀਤਾ। ਜਿਸ ਦੇ ਚਲਦੇ ਉਸ ਨੇ ਦੇਸ਼ ਭਰ ਦੇ ਹੋਏ ਫਾਰਐਵਰ ਸਟਾਰ ਇੰਡੀਆ (Forever Star India) ਮੋਡਲਿੰਗ ਮੁਕਾਬਲੇ ਚ ਮਿਸਿਜ਼ ਪੰਜਾਬ ਦਾ ਖਿਤਾਬ ਜਿੱਤ ਜਿਥੇ ਆਪਣਾ ਸੁਪਨਾ ਪੂਰਾ ਕੀਤਾ ਉਥੇ ਹੀ ਆਪਣੀ ਵੱਖ ਪਹਿਚਾਣ ਕਾਇਮ ਕੀਤੀ ਹੈ

ਸੁਖਪ੍ਰੀਤ ਕੌਰ ਦੱਸਦੀ ਹੈ ਕਿ ਭਾਵੇ ਕਿ ਉਹ ਪੰਜਾਬ ਪੁਲਿਸ (Punjab Police) ਚ ਨੌਕਰੀ ਤੇ ਤੈਨਾਤ ਹੈ ਲੇਕਿਨ ਉਸ ਦਾ ਬਚਪਨ ਦਾ ਸੁਪਨਾ ਸੀ ਕਿ ਮੋਡਲਿੰਗ ਕਰੇ ਚਾਹੇ ਸਮਾਂ ਐਸਾ ਸੀ ਕਿ ਉਸ ਨੇ ਉਹ ਪਹਿਲਾ ਨਹੀਂ ਕੀਤਾ ਲੇਕਿਨ ਹੁਣ ਉਹ ਆਪਣਾ ਸੁਪਨਾ ਪੂਰਾ ਕਰ ਰਹੀ ਹੈ। ਉਥੇ ਹੀ ਹੁਣ ਪਿਛਲੇ ਦਿਨੀ ਜੈਪੁਰ ਚ ਹੋਏ ਫਾਰਐਵਰ ਸਟਾਰ ਇੰਡੀਆ ਮੋਡਲਿੰਗ ਮੁਕਾਬਲੇ ਚ ਉਹ ਸਿਲੈਕਟ ਹੋਈ ਸੀ। ਪੰਜਾਬ ਤੋਂ ਹੋਰ ਵੀ ਮਹਿਲਾਵਾਂ ਸਨ ਸੁਖਪ੍ਰੀਤ ਦੱਸਦੀ ਹੈ ਕਿ ਉਸ ਨੂੰ ਮਿਸਿਜ ਪੰਜਾਬ ਦਾ ਖਿਤਾਬ ਜਿੱਤਣ ਚ ਉਹ ਸਫਲ ਹੋਈ ਹੈ।

ਜਦਕਿ ਉਸ ਦਾ ਜੋ ਸੁਪਨਾ ਸੀ ਉਸ ਵੱਲ ਉਹ ਅਗੇ ਵੱਧ ਰਹੀ ਹੈ। ਸੁਖਪ੍ਰੀਤ ਦਾ ਕਹਿਣਾ ਹੈ ਕਿ ਉਸਦੀ ਇੱਛਾ ਹੈ ਕਿ ਉਹ ਅਗੇ ਹੋਰ ਮੁਕਾਬਲੇ ਚ ਵੀ ਹਿਸਾ ਲੈਕੇ ਇੰਡੀਆ ਪੱਧਰ ਦਾ ਐਵਾਰਡ ਜਿਤੇਗੀ। ਇਹ ਸਭ ਤਾ ਹੀ ਹਾਸਿਲ ਹੋ ਪਾਇਆ ਹੈ ਕਿ ਉਸ ਨੂੰ ਪਰਿਵਾਰ ਦ ਪੂਰਾ ਸਹਿਯੋਗ ਮਿਲਿਆ। ਉਹ ਇਕ ਸੁਨੇਹਾ ਦੇ ਰਹੀ ਹੈ ਕਿ ਹਰ ਪਰਿਵਾਰ ਨੂੰ ਚਾਹੀਦਾ ਹੈ ਕਿ ਉਹ ਆਪਣੀਆਂ ਧੀਆਂ ਨੂੰ ਸਾਥ ਦੇਣ ਤਾ ਜੋ ਉਹ ਅਗੇ ਵੱਧ ਸਕਣ।