ਇਹ ਵੀ ਹੈ ਪੰਜਾਬ ਦੀ ਵਿਰਾਸਤ
ਹੜੱਪਾ ਸੱਭਿਅਤਾ ਦੀ ਨਿਸ਼ਾਨੀ 'ਰੋਪੜ'
ਪੰਜਾਬ ਦਾ ਇਤਿਹਾਸ ਆਪਣੇ ਆਪ ‘ਚ ਕਈ ਬੇਸ਼ਕੀਮਤੀ ਵਿਰਾਸਤਾਂ ਨੂੰ ਸੰਜੋਏ ਬੈਠਾ ਹੈ। ਇਹਨਾਂ ਵਿਚੋਂ ਹੀ ਇਕ ਧਰੋਹਰ ਹੈ ਰੋਪੜ ਜਾਂ ਰੂਪ ਨਗਰ। ਬਹੁਤ ਸਾਰੇ ਲੋਕਾਂ ਨੂੰ ਇਹ ਨਹੀਂ ਪਤਾ ਹੋਵੇਗਾ ਕਿ ਰੋਪੜ ਸਿਰਫ ਪੰਜਾਬ ਦਾ ਇਕ ਸ਼ਹਿਰ ਮਾਤਰ ਹੀ ਨਹੀਂ ਬਲਕਿ ਇਕ ਪੁਰਾਤਤਵ ਸਾਈਟ ਵੀ ਹੈ, ਜਿਸ ਦਾ ਤਾਲੁਕ ਹੜੱਪਾ ਸੱਭਿਅਤਾ ਦੇ ਨਾਲ ਹੈ।
ਚੰਡੀਗੜ੍ਹ ਤੋਂ ਲਗਭਗ ਇੱਕ ਘੰਟੇ ਦੀ ਦੂਰੀ ‘ਤੇ, ਰੂਪਨਗਰ ਪੰਜਾਬ ਵਿੱਚ ਦਾ ਇਕ ਮਹਾਨ ਇਤਿਹਾਸਕ ਸਥਾਨ ਹੈ ਜਿਥੇ ਇਤਿਹਾਸ ‘ਚ ਰੁਚੀ ਰੱਖਣ ਵਾਲੇ ਹਰ ਇੱਕ ਯਾਤਰੀ ਨੂੰ ਜਾਣਾ ਚਾਹੀਦਾ ਹੈ । ਤੁਸੀਂ ਜਾਂ ਕੇ ਹੈਰਾਨ ਹੋਵੋਗੇ ਇਹ ਜ਼ਿਲ੍ਹਾ ਹੜੱਪਾ ਅਤੇ ਸਿੰਧੂ ਘਾਟੀ ਸਭਿਅਤਾ ਦੇ ਪਹਿਲੇ ਸਥਾਨਾਂ ਵਿੱਚੋਂ ਇੱਕ ਹੈ। ਸ਼ਹਿਰ ਦਾ ਨਾਂ 11ਵੀਂ ਸਦੀ ਦੇ ਰਾਜਾ ਰੋਕੇਸ਼ਰ ਦੇ ਪੁੱਤਰ – ਰੂਪ ਸੇਨ ਦੇ ਨਾਂ ‘ਤੇ ਰੱਖਿਆ ਗਿਆ ।
ਕਿਸੇ ਸਮੇ ਰੋਪੜ ਇਕ ਘਟ ਵਸੋਂ ਵਾਲੀ ਥਾਂ ਹੋਇਆ ਕਰਦੀ ਸੀ, ਇਹ ਮੁਖ ਖਿੱਚ ਦਾ ਕੇਂਦਰ ਓਦੋਂ ਬਣਿਆ ਜਦੋਂ ਇਥੇ ਹੜੱਪਾ ਸੱਭਿਅਤਾ ਦੀ ਖੋਜ ਕੀਤੀ ਗਈ। ਰੋਪੜ ਸ਼ਹਿਰ ‘ਚ ਹੜੱਪਾ ਸੱਭਿਆਚਾਰ ਦੀ ਖੋਜ ਵਾਈ.ਡੀ ਸ਼ਰਮਾ ਨੇ 1953 ਵਿੱਚ ਕੀਤੀ । ਇਸ ਦੌਰਾਨ ਹੜੱਪਾ ਸੱਭਿਅਤਾ ਦੇ ਵੇਲੇ ਦੇ ਭਾਂਡੇ ਅਤੇ ਗਹਿਣਿਆਂ ਦਾ ਇੱਕ ਨਵਾਂ ਰੂਪ ਖੋਜਿਆ ਗਿਆ ਜਿਸ ਤੋਂ ਬਾਅਦ ਰੋਪੜ ਇਕ ਹੇਰਿਟੇਜ ਸਾਈਟ ਬਣ ਗਿਆ। ਖੋਜ ਦੇ ਦੌਰਾਨ ਇਥੇ ਮਿੱਟੀ ਦੇ ਬਰਤਨ , ਮਣਕੇ, ਸਜਾਵਟ ਦਾ ਸਮਾਨ, ਸਲੇਟਾਂ , ਅਤੇ ਖਾਸ ਜਾਣਕਾਰੀ ਚਿੱਤਰਾਂ ਦੇ ਨਾਲ ਇੱਕ ਉੱਕਰੀ ਹੋਈ ਮੋਹਰ ਲੱਭੀ ਗਈ ਸੀ। ਰੋਪੜ ਦੀਆਂ ਖੁਦਾਈਆਂ ਨੇ ਸਿੰਧੂ ਘਾਟੀ ਦੀ ਸਭਿਅਤਾ ਅਤੇ ਹੜੱਪਾ ਸੱਭਿਆਚਾਰ ਦੀ ਪੂਰੀ ਸਮਝ ਪ੍ਰਦਾਨ ਕੀਤੀ ਹੈ। ਪੁਰਾਤੱਤਵ-ਵਿਗਿਆਨੀਆਂ ਦਾ ਅੰਦਾਜ਼ਾ ਹੈ ਕਿ ਹੜੱਪਾ ਲੋਕ ਰੋਪੜ ਵਿੱਚ ਲਗਭਗ 2,000 ਈਸਾ ਪੂਰਵ ਤੱਕ ਰਹਿੰਦੇ ਸਨ। ਅਜੇ ਵੀ ਇਸ ਸੱਭਿਅਤਾ ਦੇ ਨਿਸ਼ਾਨ ਧਰੋਹਰ ਵਜੋਂ ਸੰਭਾਲ ਕੇ ਰੱਖੇ ਗਏ ਹਨ ਜਿਸ ਨੂੰ ਰੋਪੜ ਜਾਂਦਿਆਂ ਦੇਖਿਆ ਜਾ ਸਕਦਾ ਹੈ। ਗਹਿਨ ਰਿਸਰਚ ਤੋਂ ਬਾਅਦ ਇਹਨਾਂ ਸਾਰੇ ਅਰਟੀਫ਼ੈਕ੍ਟ੍ਸ ਨੂੰ ਰੋਪੜ ‘ਚ ਬਣੇ ਅਰਕਿਓਲੋਜੀਕਲ ਮਿਊਜ਼ੀਅਮ ‘ਚ ਰੱਖਿਆ ਗਿਆ ਹੈ ਜਿਸ ਨੂੰ ਪੰਜਾਬ ਘੁੰਮਣ ਆਉਣ ਵਾਲੇ ਲੋਕ ਦੂਰੋਂ ਦੂਰੋਂ ਵੇਖਣ ਆਉਂਦੇ ਹਨ।
ਸਤਲੁਜ ਦੇ ਕੰਡੇ ਹਿਮਾਚਲ ਦੇ ਨੇੜੇ ਵਸਿਆ ਰੋਪੜ ਪੁਰਾਤਤਵ ਖਿੱਚ ਦਾ ਕੇਂਦਰ ਹੋਣ ਦੇ ਨਾਲ ਨਾਲ ਖੇਤੀਬਾੜੀ ਉਤਪਾਦਾਂ ਲਈ ਇੱਕ ਬਾਜ਼ਾਰ ਹੈ ਅਤੇ ਇਸ ਵਿੱਚ ਛੋਟੇ ਬੁਣਾਈ ਅਤੇ ਲੋਹੇ ਦੇ ਉਤਪਾਦਾਂ ਦੇ ਉਦਯੋਗ ਨੇ। ਰੋਪੜ ਖਾਸ ਤੌਰ ਉੱਤੇ ਤਾਲੇ ਬਣਾਉਣ ਲਈ ਵੀ ਜਾਣਿਆ ਜਾਂਦਾ ਹੈ। ਕਸਬੇ ਵਿੱਚ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ ਦਾ ਇੱਕ ਸ਼ਾਖਾ ਕੈਂਪਸ ਹੈ, ਅਤੇ ਇੱਕ ਥਰਮਲ ਪਾਵਰ-ਜਨਰੇਟਿੰਗ ਸਟੇਸ਼ਨ ਦੇ ਨੇੜੇ ਹੈ।
ਹਿਮਾਚਲ ਦੀਆ ਪਹਾੜੀਆਂ ਦੇ ਨੇੜੇ, ਸਤਲੁਜ ਨਦੀ ਦੇ ਕੰਡੇ ਵਸੇ ਇਸ ਇਤਿਹਾਸਿਕ ਸ਼ਹਿਰ ਨੂੰ ਇਕ ਵਾਰ ਜ਼ਰੂਰ ਦੇਖ ਕੇ ਆਉਣਾ ਚਾਹੀਦਾ ਹੈ। ਰੋਪੜ ਜਾਣ ਲਈ ਸਭ ਤੋਂ ਨਜ਼ਦੀਕੀ ਹਵਾਈ ਅੱਡਾ ਅੰਤਰਰਾਸ਼ਟਰੀ ਹਵਾਈ ਅੱਡਾ ਮੋਹਾਲੀ/ਚੰਡੀਗੜ੍ਹ ਫਤਿਹਗੜ੍ਹ ਸਾਹਿਬ ਤੋਂ ਲਗਭਗ 50 ਕਿਲੋਮੀਟਰ ਦੂਰ ਹੈ। ਜ਼ਿਲ੍ਹੇ ਵਿੱਚ ਦਿੱਲੀ-ਅੰਮ੍ਰਿਤਸਰ ਸੈਕਸ਼ਨ ‘ਤੇ ਸਰਹਿੰਦ ਜੰਕਸ਼ਨ ਰੇਲਵੇ ਸਟੇਸ਼ਨ ਹਨ। ਇਹ ਜੰਕਸ਼ਨ ਰੋਪੜ ਅਤੇ ਨੰਗਲ ਡੈਮ ਨਾਲ ਜੋੜਦਾ ਹੈ। ਸੜਕ ਦੁਆਰਾ ਫਤਿਹਗੜ੍ਹ ਸਾਹਿਬ ਰਾਸ਼ਟਰੀ ਰਾਜਧਾਨੀ ਦਿੱਲੀ ਤੋਂ 250 ਕਿਲੋਮੀਟਰ ਦੂਰ ਹੈ। ਨੈਸ਼ਨਲ ਹਾਈਵੇਅ ਨੰਬਰ 1 ਜ਼ਿਲ੍ਹੇ ਵਿੱਚ ਸਥਿਤ ਸਰਹਿੰਦ ਅਤੇ ਮੰਡੀ ਗੋਬਿੰਦਗੜ੍ਹ ਵਿਚਾਲਿਓਂ ਲੰਘਦਾ ਹੈ। ਦਿੱਲੀ-ਅੰਮ੍ਰਿਤਸਰ ਜਾਣ ਵਾਲੀਆਂ ਸਾਰੀਆਂ ਬੱਸਾਂ ਇੱਥੇ ਰੁਕਦੀਆਂ ਹਨ।