ਪੰਜਾਬ ਰੋਡਵੇਜ਼/ਪਨਬਸ/ਪੀ. ਆਰ.ਟੀ.ਸੀ. ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ 25/11 ਦੇ ਸੂਬਾ ਆਗੂਆਂ ਦੀ ਮੀਟਿੰਗ ਸੂਬਾ ਸੀਨੀਅਰ ਮੀਤ ਪ੍ਰਧਾਨ ਹਰਕੇਸ਼ ਕੁਮਾਰ ਵਿੱਕੀ ਦੀ ਅਗਵਾਈ ਵਿੱਚ ਹੋਈ। ਹਰਕੇਸ਼ ਕੁਮਾਰ ਵਿੱਕੀ ਨੇ ਕਿਹਾ ਕਿ ਪੰਜਾਬ ਸਰਕਾਰ ਆਪਣਾ ਵੋਟ ਬੈਂਕ ਬਣਾਉਣ ਲਈ ਔਰਤਾਂ ਨੂੰ ਪੀ. ਆਰ. ਟੀ. ਸੀ. ਅਤੇ ਪਨ ਬੱਸ ਦੇ ਵਿੱਚ ਫਰੀ ਸਫ਼ਰ ਸਹੂਲਤ ਦੇ ਰਹੀ ਹੈ ਪਰ ਸਹੀ ਸਮੇਂ ਤੇ ਪੈਸਾ ਰਲੀਜ਼ ਨਹੀਂ ਕੀਤਾ ਜਾ ਰਿਹਾ ਜੇਕਰ ਇਹ ਹਾਲ ਰਿਹਾ ਉਹ ਦਿਨ ਦੂਰ ਨਹੀਂ ਜਦੋਂ ਪੀ. ਆਰ. ਟੀ. ਸੀ. ਅਤੇ ਪੰਨ ਬੱਸ ਦਾ ਭੁੱਠਾ ਗੁਲ ਹੋ ਜਾਵੇਗਾ ਅਤੇ ਇਹਨਾਂ ਦੋਹਾਂ ਵਿਭਾਗਾਂ ਨੂੰ ਤਾਲੇ ਲੱਗ ਜਾਣਗੇ। ਸਰਕਾਰ ਸਰਕਾਰੀ ਵਿਭਾਗਾਂ ਨੂੰ ਖਤਮ ਕਰ ਦੇਣਾ ਚਾਹੁੰਦੀ ਹੈ ਅਤੇ ਪ੍ਰਾਈਵੇਟ ਘਰਾਣਿਆਂ ਨੂੰ ਫਾਇਦਾ ਦੇਣਾ ਚਹੁੰਦੀ ਹੈ । ਪੈਸੇ ਦੀ ਘਾਟ ਕਾਰਨ ਵਰਕਸ਼ਾਪ ਦੇ ਵਿੱਚ ਸਹੀ ਸਮੇਂ ਤੇ ਸਪੇਅਰ ਪਾਰਟ ਨਹੀਂ ਆ ਰਹੇ ਜਿਸ ਕਾਰਨ ਬੱਸਾਂ ਕਈ ਦਿਨਾਂ ਤੱਕ ਖੜੀਆਂ ਰਹਿਦੀਆਂ ਹਨ।
ਪੰਜਾਬ ਰੋਡਵੇਜ਼ ਵੱਲੋਂ ਤਿੱਖਾ ਸੰਘਰਸ਼
ਉਹਨਾਂ ਦੱਸਿਆ ਕਿ ਸਰਕਾਰ ਸਰਕਾਰੀ ਵਿਭਾਗਾਂ ਦੇ ਵੱਲ ਧਿਆਨ ਦੇਵੇ ਤਾਂ ਜ਼ੋ ਪੰਜਾਬ ਦੀ ਨੌਜਵਾਨ ਜ਼ੋ ਵਿਦੇਸ਼ਾਂ ਨੂੰ ਜਾ ਰਹੇ ਹਨ ਉਹਨਾਂ ਨੂੰ ਪੰਜਾਬ ਦੇ ਵਿੱਚ
ਹੀ ਪੱਕਾ ਰੁਜ਼ਗਾਰ ਦੇਵੇ। ਪੰਜਾਬ ਸਰਕਾਰ ਦੇ ਟਰਾਂਸਪੋਰਟ ਮੰਤਰੀ ਵਲੋਂ ਜਾਰੀ ਅੰਕੜਿਆਂ ਮੁਤਾਬਿਕ ਪਿਛਲੀ ਸਰਕਾਰ ਨਾਲੋਂ ਟਰਾਂਸਪੋਰਟ ਵਿਭਾਗ ਨੂੰ ਮੁਨਾਫ਼ੇ
ਦੇ ਵਿੱਚ ਦੱਸ ਰਹੇ ਨੇ ਪਰ ਸਰਕਾਰ ਵੱਲੋਂ ਸਮੇਂ ਸਿਰ ਪੈਸਾ ਰਲੀਜ਼ ਨਹੀਂ ਕੀਤਾ ਜਾ ਰਿਹਾ। ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਟਰਾਂਸਪੋਰਟ ਵਿਭਾਗ ਨੂੰ ਪਿੱਛਲੀ ਸਰਕਾਰ ਨਾਲੋਂ 41% ਵਾਧੇ ਦੇ ਵਿੱਚ ਦੱਸ ਰਹੇ ਹਨ ਪਰ ਫਿਰ ਵੀ ਵਰਕਰਾਂ ਨੂੰ ਤਨਖਾਹਾਂ ਸਮੇਂ ਸਿਰ ਨਹੀ ਦਿੱਤੀਆਂ ਜਾ ਰਹੀਆਂ। 1 ਮਾਰਚ 2020 ਤੋਂ ਬਣਦਾ
ਬਕਾਇਆ ਅੱਜ ਲਗਭਗ 2 ਸਾਲ ਬੀਤ ਚੁੱਕੇ ਨੇ ਹੁਣ ਤੱਕ ਵਿਭਾਗ ਨੇ ਕੱਚੇ ਮੁਲਾਜ਼ਮਾਂ ਦਾ ਨਹੀਂ ਦਿੱਤਾ ਜਿਸ ਦੀ ਮੰਗ ਵਾਰ-ਵਾਰ ਕਰਨ ਤੇ ਵੀ ਨਹੀਂ ਦਿੱਤਾ ਜਾ ਰਿਹਾ ।
ਵਰਕਰਾਂ ‘ਚ ਭਾਰੀ ਰੋਸ
ਸੂਬਾ ਮੀਤ ਪ੍ਰਧਾਨ ਹਰਪ੍ਰੀਤ ਸੋਢੀ ਨੇ ਕਿਹਾ ਕਿ ਜੇਕਰ ਸਰਕਾਰ ਨੇ ਪੀ.ਆਰ.ਟੀ. ਸੀ. ਮੁਲਾਜਮਾਂ ਦਾ ਬਣਦਾ ਬਕਾਇਆ ਜਲਦੀ ਰਲੀਜ਼ ਨਾ ਕੀਤਾ ਤਾਂ ਪੰਜਾਬ ਰੋਡਵੇਜ਼/ਪਨਬਸ/ਪੀ.ਆਰ.ਟੀ.ਸੀ. ਕੰਟਰੈਕਟ ਵਰਕਰਜ ਯੂਨੀਅਨ ਨੂੰ ਸੰਘਰਸ਼ ਦੇ ਰਾਹ ਤੁਰਨਾ ਪਵੇਗਾ ਕਿਉਂਕਿ ਕੱਚੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਪਹਿਲਾਂ ਹੀ ਬਹੁਤ ਘੱਟ ਹਨ ਜਿਸ ਦੇ ਨਾਲ ਘਰਾਂ ਦੇ ਗੁਜਾਰੇ ਮੁਸ਼ਕਲ ਨਾਲ ਚੱਲ ਰਹੇ ਹਨ। ਅੱਜ ਦੀ ਮਹਿਗਾਈ ਦੇ ਸਮੇਂ ਦੇ ਵਿੱਚ 12/15 ਹਜ਼ਾਰ ਨਾਲ ਘਰ ਨਹੀਂ ਚੱਲ ਸਕਦਾ ਜਿਸ ਦੇ ਕਾਰਨ ਵਰਕਰਾਂ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
16 ਫਰਵਰੀ ਨੂੰ ਬੱਸ ਸਟੈਂਡ ਹੋ ਸਕਦੇ ਨੇ ਬੰਦ
ਉਹਨਾਂ ਕਿਹਾ ਕਿ ਦੂਜੇ ਪਾਸੇ ਰੈਗੂਲਰ ਮੁਲਾਜ਼ਮ ਅਤੇ ਪੈਨਸ਼ਨਰਾਂ ਨੂੰ ਵੀ ਸਮੇਂ ਸਿਰ ਤਨਖਾਹ ਨਹੀਂ ਮਿਲ ਰਹੀ ਤੇ 20%ਪਿਛਲੀ ਤਨਖਾਹ ਵੀ ਨਹੀਂ ਦਿੱਤੀ ਗਈ। ਜੇਕਰ ਸਰਕਾਰ ਨੇ ਸਮੇਂ ਸਿਰ ਮੁਫ਼ਤ ਸਫ਼ਰ ਦਾ ਪੈਸਾ ਨਾ ਦਿੱਤਾ ਤੇ ਵਰਕਰਾਂ ਦੀਆਂ ਤਨਖਾਹਾਂ ਨਾ ਜਾਰੀ ਕੀਤੀਆਂ ਗਈਆ ਤਾਂ ਆਉਣ ਵਾਲੀ 16 ਫਰਵਰੀ ਨੂੰ ਪੀ.ਆਰ.ਟੀ.ਸੀ. ਦੇ ਬੱਸ ਸਟੈਂਡ 2 ਘੰਟੇ ਮੁਕੰਮਲ ਬੰਦ ਕੀਤੇ ਜਾਣਗੇ । ਉਹਨਾਂ ਕਿਹਾ ਕਿ ਜੇਕਰ ਫਿਰ ਵੀ ਮਸਲਾ ਹੱਲ ਨਾ ਹੋਇਆ ਤਾਂ ਫਿਰ (ਤਨਖਾਹ ਨਹੀਂ ਤਾਂ ਕੰਮ ਨਹੀਂ) ਦੀ ਅਵਾਜ਼ ਬੁਲੰਦ ਕੀਤੀ ਜਾਵੇਗੀ। ਇਸ ਮੌਕੇ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਕੁਲਵੰਤ ਸਿੰਘ ਮਨੇਸ, ਗੁਰਪ੍ਰੀਤ ਸਿੰਘ ਪੰਨੂ, ਰੋਹੀ ਰਾਮ , ਰਮਨਦੀਪ ਸਿੰਘ ਕੈਸ਼ੀਅਰ , ਜਤਿੰਦਰ ਸਿੰਘ ਦੀਦਾਰਗੜ੍ਹ , ਰਣਧੀਰ ਸਿੰਘ ਰਾਣਾ , ਰਣਜੀਤ ਸਿੰਘ ਬਾਵਾ ਆਦਿ ਆਗੂ ਸ਼ਾਮਲ ਹੋਏ ਸਾਰੇ ਆਗੂ ਸਾਹਿਬਾਨਾਂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।